ਮੁਹੱਲਾ ਕਲੀਨਿਕਾਂ ਦੇ ਉਦਘਾਟਨ ਮੌਕੇ ਕੇਜਰੀਵਾਲ ਦੇ ਨਿਸ਼ਾਨੇ ‘ਤੇ ਕੇਂਦਰ ਸਰਕਾਰ, ਬੋਲੇ- ਮਣੀਪੁਰ ‘ਚ ਤਣਾਅ, ਕਰਨਾਟਕ ਚੋਣਾਂ ‘ਚ ਰੁੱਝੀ ਬੀਜੇਪੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਸੂਬੇ ਵਿੱਚ 80 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ। ਮਾਨ ਨੇ ਕਿਹਾ ਕਿ ਹੁਣ ਸਰਕਾਰ ਹਸਪਤਾਲਾਂ ਦਾ ਸੁਧਾਰ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਵਧੀਆ ਸਿਹਤ ਸੁਵਿਧਾਵਾਂ ਦਿੱਤੀਆਂ ਜਾਣਗੀਆਂ।

ਲੁਧਿਆਣਾ। ਪੰਜਾਬ ਸਰਕਾਰ ਵੱਲੋਂ ਹੋਰ ਨਵੇਂ 80 ਮੁਹੱਲਾ ਕਲੀਨਿਕ (Mohalla Clinic) ਖੋਲ੍ਹੇ ਗਏ। ਇਸਦੇ ਤਹਿਤ ਲੁਧਿਆਣਾ ਪਹੁੰਚੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ 80 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਕੇਰਜੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਜਿਹੜੀਆਂ ਗੱਲਾਂ ਉਨ੍ਹਾਂ ਨੂੰ ਦਿੱਲੀ ਵਿੱਚ ਸੁਨਣ ਨੂੰ ਮਿਲਦੀਆਂ ਸਨ।
ਉਹ ਹੁਣ ਭਗਵੰਤ ਮਾਨ ਨੂੰ ਸੁਣਨੀਆਂ ਪੈ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਅੱਜ ਲੋਕ ਬੋਲਦੇ ਹਨ ਕਿ ਕੇਜਰੀਵਾਲ (Kejriwal) ਅਤੇ ਭਗਵੰਤ ਮਾਨ ਲੋਕਾਂ ਨੂੰ ਮੁਫਤ ਦੀ ਆਦਤ ਪਾ ਰਹੇ ਨੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਸਿਆਸੀਆਂ ਆਗੂਆਂ ਦਾ ਇਲਾਜ ਫ੍ਰੀ ਹੁੰਦਾ ਹੈ ਤਾਂ ਆਮ ਬੰਦੇ ਦਾ ਇਲਾਜ ਫ੍ਰੀ ਕਿਉਂ ਨਹੀਂ ਹੋ ਸਕਦਾ।
‘ਆਪ ਸਰਕਾਰ ਕਰ ਰਹੀ ਵਾਅਦੇ ਪੂਰੇ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਜਾ ਰਹੇ ਹਨ। ਵਿਰੋਧੀ ਕਹਿੰਦੇ ਸਨ ਕਿ ਉਹ ਅਜਿਹਾ ਕਿਵੇਂ ਕਰਨਗੇ, ਪਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਅਜਿਹਾ ਕੀਤਾ, ਪੰਜਾਬ ਨੂੰ ਆਪਣਾ ਤਜਰਬਾ ਦਿੱਤਾ, ਅੱਜ ਇੱਥੇ ਮੁਹੱਲਾ ਕਲੀਨਿਕ ਹਨ ਅਤੇ ਪੜ੍ਹਾਈ ਵੀ ਵਧੀਆ ਹੋ ਰਹੀ ਹੈ।
‘ਦਿੱਲੀ ਦੇ ਸਰਾਕਰੀ ਸਕੂਲ ਪ੍ਰਾਈਟੇਵ ਸਕੂਲਾਂ ਤੋਂ ਵਧੀਆ’
ਦਿੱਲੀ ਦੇ ਸਰਕਾਰੀ ਸਕੂਲ ਪ੍ਰਾਈਵੇਟ ਤੋਂ ਉਪਰ ਹਨ। ਇੱਥੇ ਨਤੀਜਾ 99.7 ਫੀਸਦੀ ਰਿਹਾ ਹੈ। ਅੱਜ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਸਿਫ਼ਾਰਸ਼ਾਂ ਹਨ। ਇਲਾਜ ਵਿੱਚ ਇਹੀ ਕੀਤਾ ਗਿਆ। ਮੁਹੱਲਾ ਕਲੀਨਿਕ ਖੋਲ੍ਹੇ ਗਏ। ਦਵਾਈਆਂ ਮੁਫਤ ਮਿਲਦੀਆਂ ਸਨ। 3-300 ਅਤੇ 350 ਕਰੋੜ ਦੇ ਬਜਟ ਨਾਲ ਪੁਲ ਬਣ ਰਹੇ ਸਨ, ਉਹ 200-200 ਕਰੋੜ ਵਿੱਚ ਬਣਾਏ ਗਏ ਸਨ। 150 ਕਰੋੜ ਦੀਆਂ ਦਵਾਈਆਂ ਖਰੀਦੀਆਂ। ਇਸ ਤਰ੍ਹਾਂ ਪੈਸਾ ਆਉਂਦਾ ਹੈ। ਜਿਹੜੀਆਂ ਗੱਲਾਂ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਦਿੱਲੀ ਵਿੱਚ ਸੁਣਨੀਆਂ ਪੈਂਦੀਆਂ ਸਨ, ਅੱਜ ਮਾਨ ਨੂੰ ਸੁਣਨੀਆਂ ਪੈ ਰਹੀਆਂ ਹਨ। ਅੱਜ ਲੋਕ ਕਹਿੰਦੇ ਹਨ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਲੋਕਾਂ ਨੂੰ ਮੁਫਤ ਦੀਆਂ ਆਦਤਾਂ ਦੇ ਰਹੇ ਹਨ। ਨੇਤਾਵਾਂ ਨੂੰ ਕੋਈ ਪੁੱਛਦਾ ਹੈ ਕਿ ਇਲਾਜ ਮੁਫਤ ਹੈ ਤਾਂ ਗਰੀਬਾਂ ਦਾ ਕਿਉਂ ਨਹੀਂ ਹੋ ਸਕਦਾ?‘ਪੰਜਾਬ ਵਿੱਚ ਤੇਜ਼ੀ ਨਾਲ ਹੋਏ ਕੰਮ’
ਕੇਜਰੀਵਾਲ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਸੀ ਕਿ ਪੰਜਾਬ ਵਿੱਚ ਇੰਨੀ ਤੇਜ਼ੀ ਨਾਲ ਕੰਮ ਸ਼ੁਰੂ ਹੋ ਜਾਵੇਗਾ। ਸਿਰਫ਼ ਇੱਕ ਸਾਲ ਹੀ ਬੀਤਿਆ ਹੈ। ਹਰ ਵਾਰ ਉਹ ਉਦਘਾਟਨ ਕਰਨ ਲਈ ਪੰਜਾਬ ਆਉਂਦੇ ਹਨ। ਇਨ੍ਹਾਂ ਪਾਰਟੀਆਂ ਨੇ 75 ਸਾਲ ਪੰਜਾਬ ਨੂੰ ਲੁੱਟਿਆ। ਇੱਕ ਉਂਗਲ ਰੱਖੋ, ਤੁਹਾਨੂੰ ਮਾਫੀਆ ਅਤੇ ਘੁਟਾਲੇ ਮਿਲਣਗੇ। ਇਨ੍ਹਾਂ ਨੂੰ ਠੀਕ ਕਰਨ ਲਈ ਸਮਾਂ ਲੱਗਦਾ ਹੈ। ਦਿੱਲੀ ‘ਚ 500 ਕਲੀਨਿਕ ਬਣਾਉਣ ‘ਚ 5 ਸਾਲ ਲੱਗ ਗਏ ਪਰ ਪੰਜਾਬ ‘ਚ ਇਕ ਸਾਲ ‘ਚ ਹੀ ਬਣ ਗਏ।