Operation Sheesh Mahal ‘ਤੇ ਪੰਜਾਬ ਕਾਂਗਰਸ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਘੇਰਿਆ
ਪ੍ਰਤਾਪ ਸਿੰਘ ਬਾਜਵਾ ਨੇ ਆਪ੍ਰੇਸ਼ਨ ਸ਼ੀਸ਼ ਮਹਿਲ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੋ 45 ਕਰੋੜ ਰੁਪਏ ਖਰਚ ਕੀਤੇ ਹਨ।
ਜਲੰਧਰ ਨਿਊਜ਼: ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਅਖੜਾ ਭਖਿਆ ਹੋਇਆ ਹੈ। ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਆਪ੍ਰੇਸ਼ਨ ਸ਼ੀਸ਼ ਮਹਿਲ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੋ 45 ਕਰੋੜ ਰੁਪਏ ਖਰਚ ਕੀਤੇ ਹਨ, ਉਹ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਬਜਾਏ ਉਸ ਨੇ ਆਪਣਾ ਮਹਿਲ ਉਸਾਰਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਵੇਲੇ ਜਦੋ ਆਪਦਾ ਆਈ ਤਾਂ ਇਨ੍ਹਾਂ ਲੋਕਾਂ ਨੇ ਆਪਣੇ ਘਰ ਦੇ ਨਵੀਨੀਕਰਨ ਵਿੱਚ 45 ਕਰੋੜ ਰੁਪਏ ਖਰਚ ਕੀਤੇ। ਦੱਸ ਦਈਏ ਕਿ ਜਿਸ ਵਿੱਚ ਸਿਰਫ 6.6 ਕਰੋੜ ਉਨ੍ਹਾਂ ਨੇ ਸਿਰਫ ਬਾਥਰੂਮ ਤੇ ਹੀ ਖਰਚ ਕੀਤੇ।
‘ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ’
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਖੇਡ ਉਦਯੋਗ (Sports Industry) ਦਾ ਵਾਅਦਾ ਕੀਤਾ ਗਿਆ ਸੀ ਪਰ 14 ਮਹੀਨੀਆਂ ਬਾਅਦ ਵੀ ਨੀਂਹ ਪੱਥਰ ਨਹੀਂ ਰੱਖਿਆ ਗਿਆ। ਉਪਰੋਂ PGI ਦਾ ਵਾਅਦਾ ਕੀਤਾ ਗਿਆ ਹੈ ਜੋ ਹਾਲੇ ਤੱਕ ਪੂਰਾ ਨਹੀਂ ਹੋਇਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਲੋਕ ਜ਼ਿਮਨੀ ਚੋਣ ਸਬੰਧੀ ਰੈਲੀ ਕਰਨ ਆਉਂਦੇ ਹਨ ਤਾਂ ਉਹ ਪੰਜਾਬ ਭਰ ਤੋਂ ਲੋਕਾਂ ਨੂੰ ਇਕੱਠਾ ਕਰ ਲੈਂਦੇ ਹਨ ਤਾਂ ਜੋ ਭੀੜ ਦੇਖਣ ਨੂੰ ਮਿਲ ਸਕੇ। ਅਤੇ ਉਹ ਪੁਲਿਸ ਦੀਆਂ ਗੱਡੀਆਂ ਗੇਟ ਦੇ ਬਾਹਰ ਲਗਾ ਦਿੰਦੇ ਹਨ ਜਦੋਂ ਤੱਕ ਭਾਸ਼ਣ ਖਤਮ ਨਹੀਂ ਹੋ ਜਾਂਦਾ, ਲੋਕਾਂ ਨੂੰ ਜਾਣ ਨਹੀਂ ਦਿੰਦੇ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਡਬਲ ਸੁਰੱਖਿਆ ਮਿਲੀ ਹੈ। ਰਾਘਵ ਚੱਢਾ (Raghav Chadha) ਨੂੰ 50 ਬਲੈਕ ਕਮਾਂਡੋ ਮਿਲੇ ਹੋਏ ਹਨ ਅਤੇ 1100 ਕਰਮਚਾਰੀ ਇਨ੍ਹਾਂ ਲੋਕਾਂ ਦੀ ਸੁਰੱਖਿਆ ‘ਚ ਲੱਗੇ ਹੋਏ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ