Parineeti Raghav Roka: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਹੋਇਆ ਰੋਕਾ, ਅਕਤੂਬਰ ‘ਚ ਕਰਨਗੇ ਵਿਆਹ!
Parineeti Chopra and Raghav Roka: ਬਾਲੀਵੁੱਡ ਦੇ ਗਲਿਆਰਿਆਂ ਵਿੱਚ ਇੱਕ ਖਬਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਰੋਕਾ ਹੋ ਗਿਆ ਹੈ।

Parineeti Chopra Roka: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਹੋਇਆ ਰੋਕਾ, ਅਕਤੂਬਰ ‘ਚ ਕਰਨਗੇ ਵਿਆਹ! (Image Credit Source: Instagram)
Parineeti Raghav Roka: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ (Raghav Chadha) ਦੇ ਡੇਟਿੰਗ ਦੀਆਂ ਖਬਰਾਂ ਲਗਾਤਾਰ ਸੁਰਖੀਆਂ ‘ਚ ਹਨ। ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਪਰ ਵਿਆਹ ਦੇ ਸਵਾਲ ‘ਤੇ ਚੁੱਪੀ ਸਾਧਦੇ ਹਨ। ਪਰ ਇਹ ਜੋੜੀ ਖੁੱਲ੍ਹੇਆਮ ਇੱਕ ਦੂਜੇ ਨੂੰ ਮਿਲਦੀ ਹੈ ਅਤੇ ਡਿਨਰ ਡੇਟ ‘ਤੇ ਵੀ ਜਾਂਦੀ ਹੈ। ਇਸ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਕਿ ਪਰਿਣੀਤੀ ਅਤੇ ਰਾਘਵ ਨੂੰ ਰੋਕਾ ਹੋ ਗਿਆ ਹੈ।
ਪਰਿਣੀਤੀ ਚੋਪੜਾ ਹੱਥ ‘ਚ ਮੁੰਦਰੀ
ਹਾਲ ਹੀ ‘ਚ ਪਰਿਣੀਤੀ ਚੋਪੜਾ (Parineeti Chopra) ਹੱਥ ‘ਚ ਸਿਲਵਰ ਦੀ ਮੁੰਦਰੀ ਪਾਈ ਨਜ਼ਰ ਆਈ ਸੀ। ਇਸ ਦੇ ਨਾਲ ਹੀ, ਆਪਣੀ ਤਾਜ਼ਾ ਵੀਡੀਓ ਵਿੱਚ, ਉਹ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਵੀ ਦਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਵੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਰੋਕਾ ਹੋ ਗਿਆ ਹੈ। ਖਬਰਾਂ ਮੁਤਾਬਕ ਇਹ ਜੋੜਾ ਇਸ ਸਾਲ ਅਕਤੂਬਰ ਦੇ ਅੰਤ ਤੱਕ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ।View this post on Instagram