Ranbir Kapoor on Daughter: ‘ਮੈਨੂੰ ਆਪਣੀ ਰਾਹਾ ਦੀ ਬਹੁਤ ਯਾਦ ਆਉਂਦੀ ਹੈ’
ਬਾਲੀਵੁੱਡ ਨਿਊਜ: ਰਣਬੀਰ ਕਪੂਰ ਦੀ ਫਿਲਮ ‘ਤੂ ਝੂਠੀ ਮੈਂ ਮੱਕਾਰ ‘ 8 ਮਾਰਚ ਨੂੰ ਹੋਲੀ ਦੇ ਮੌਕੇ ‘ਤੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਅੱਜਕਲ ਰਣਬੀਰ ਕਪੂਰ ਆਪਣੀ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਜਦੋਂ ਰਣਬੀਰ ਕਪੂਰ ਇੱਕ ਇਵੈਂਟ ਵਿੱਚ ਪੱਤਰਕਾਰਾਂ ਨਾਲ ਫਿਲਮ ਬਾਰੇ ਗੱਲ ਕਰ ਰਹੇ ਸਨ ਤਾਂ ਇੱਕ […]
ਬਾਲੀਵੁੱਡ ਨਿਊਜ: ਰਣਬੀਰ ਕਪੂਰ ਦੀ ਫਿਲਮ ‘ਤੂ ਝੂਠੀ ਮੈਂ ਮੱਕਾਰ ‘ 8 ਮਾਰਚ ਨੂੰ ਹੋਲੀ ਦੇ ਮੌਕੇ ‘ਤੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਅੱਜਕਲ ਰਣਬੀਰ ਕਪੂਰ ਆਪਣੀ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਜਦੋਂ ਰਣਬੀਰ ਕਪੂਰ ਇੱਕ ਇਵੈਂਟ ਵਿੱਚ ਪੱਤਰਕਾਰਾਂ ਨਾਲ ਫਿਲਮ ਬਾਰੇ ਗੱਲ ਕਰ ਰਹੇ ਸਨ ਤਾਂ ਇੱਕ ਪੱਤਰਕਾਰ ਨੇ ਰਣਬੀਰ ਕਪੂਰ ਤੋਂ ਉਨ੍ਹਾਂ ਦੀ ਬੇਟੀ ਰਾਹਾ ਬਾਰੇ ਪੁੱਛਿਆ। ਪੱਤਰਕਾਰ ਦੇ ਸਵਾਲ ਦੇ ਜਵਾਬ ‘ਚ ਰਣਬੀਰ ਕਾਫੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਉਹ ਆਪਣੀ ਬੇਟੀ ਰਾਹਾ ਨੂੰ ਬਹੁਤ ਯਾਦ ਕਰ ਰਹੇ ਹਨ। ਰਣਬੀਰ ਨੇ ਕਿਹਾ ਕਿ ਰਾਹਾ ਤੋਂ ਕੁਝ ਘੰਟਿਆਂ ਲਈ ਵੀ ਦੂਰ ਰਹਿਣਾ ਬਹੁਤ ਮੁਸ਼ਕਲ ਲੱਗਦਾ ਹੈ। ਰਣਬੀਰ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਰਾਹਾ ਨੇ ਮੁਸਕਰਾਉਣਾ ਸਿੱਖ ਲਿਆ ਹੈ। ਜਦੋਂ ਉਹ ਮੇਰੇ ਇਸ਼ਾਰੇ ‘ਤੇ ਮੁਸਕਰਾਉਂਦੀ ਹੈ, ਮੈਂ ਆਪਣੀ ਸਾਰੀ ਥਕਾਵਟ ਭੁੱਲ ਜਾਂਦਾ ਹਾਂ।
ਮੈਨੂੰ ਘਰ ਤੋਂ ਨਿਕਲਣਾ ਚੰਗਾ ਨਹੀਂ ਲੱਗਦਾ
ਰਣਬੀਰ ਕਪੂਰ ਨੇ ਕਿਹਾ ਕਿ ਸਾਡੇ ਘਰ ਬੇਟੀ ਰਾਹਾ ਦੇ ਆਉਣ ਤੋਂ ਬਾਅਦ ਸਾਡਾ ਘਰ ਖੁਸ਼ੀਆਂ ਨਾਲ ਭਰ ਗਿਆ ਹੈ। ਸਾਰਾ ਦਿਨ ਅਸੀਂ ਸਾਰੇ ਰਾਹਾ ਨਾਲ ਖੇਡਦੇ ਹਾਂ। ਉਸ ਨੂੰ ਆਪਣੀ ਗੋਦ ਵਿੱਚ ਚੁੱਕਣ ਲਈ ਸਾਡੇ ਸਾਰਿਆਂ ਵਿੱਚ ਲੜਾਈ ਚੱਲ ਰਹੀ ਹੈ। ਰਾਹਾ ਕਰਕੇ ਘਰ ਛੱਡਣ ਨੂੰ ਦਿਲ ਨਹੀਂ ਕਰਦਾ। ਅੱਜ ਸਵੇਰੇ ਫਲਾਈਟ ਤੋਂ ਪਹਿਲਾਂ ਮੈਂ ਉਸ ਨਾਲ ਸਿਰਫ 20 ਮਿੰਟ ਹੀ ਮਿਲਿਆ, ਜੋ ਮੇਰੇ ਲਈ ਬਹੁਤ ਕੀਮਤੀ ਸੀ। ਮੈਨੂੰ ਉਸਦੀ ਬਹੁਤ ਯਾਦ ਆਉਂਦੀ ਹੈ। ਜਦੋਂ ਵੀ ਮੈਂ ਘਰ ਹੁੰਦਾ ਹਾਂ, ਮੈਂ ਉਸ ਦੇ ਆਲੇ-ਦੁਆਲੇ ਰਹਿਣਾ ਪਸੰਦ ਕਰਦਾ ਹਾਂ।
ਪਾਕਿਸਤਾਨੀ ਫਿਲਮਾਂ ਤੇ ਦਿੱਤੇ ਬਿਆਨ ਤੇ ਦੇਣੀ ਪਈ ਸੀ ਸਫਾਈ
ਪਿੱਛਲੇ ਦਿਨੀਂ ਰਣਬੀਰ ਕਪੂਰ ਨੂੰ ਆਪਣੇ ਉਸ ਬਿਆਨ ਨੂੰ ਲੈ ਕੇ ਸਫਾਈ ਦੇਣੀ ਪਈ ਸੀ ਜੋ ਉਨ੍ਹਾਂ ਨੇ ਪਾਕਿਸਤਾਨੀ ਫ਼ਿਲਮਾਂ ਨੂੰ ਲੈ ਕੇ ਦਿੱਤਾ ਸੀ। ਦਰਅਸਲ ਰਣਬੀਰ ਨੇ ਇਕ ਐਵਾਰਡ ਫੰਕਸ਼ਨ ‘ਚ ਕਿਹਾ ਸੀ ਕਿ ਉਹ ਪਾਕਿਸਤਾਨੀ ਫਿਲਮਾਂ ‘ਚ ਕੰਮ ਕਰਨਾ ਚਾਹੁੰਦੇ ਹਨ ਅਤੇ ਅਜਿਹਾ ਕਰਨਾ ਪਸੰਦ ਕਰਨਗੇ। ਹੁਣ ਤੂ ਝੂਠੀ, ਮੈਂ ਮੱਕਾਰ ਦੇ ਇੱਕ ਇਵੈਂਟ ਵਿੱਚ ਜਦੋਂ ਰਣਬੀਰ ਕਪੂਰ ਨੂੰ ਇਸ ਬਾਰੇ ਪੁੱਛਿਆ ਗਿਆ। ਫਿਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਣ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦੇ ਹਨ। ਦਰਅਸਲ, ਪਿਛਲੇ ਸਾਲ ਦਸੰਬਰ ਵਿੱਚ ਰਣਬੀਰ ਕਪੂਰ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਏ ਸਨ, ਜਿੱਥੇ ਇੱਕ ਪਾਕਿਸਤਾਨੀ ਫਿਲਮ ਮੇਕਰ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਉਹ ਕਿਸੇ ਹੋਰ ਦੇਸ਼ ਦੀ ਪ੍ਰੋਡਕਸ਼ਨ ਕੰਪਨੀ ਵਿੱਚ ਕੰਮ ਕਰਨਾ ਚਾਹੁੰਦੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ