ਮਾਨਵ ਰਚਨਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਸਨਮਾਨਿਤ
ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਰਿਸਰਚ ਐਂਡ ਸਟੱਡੀਜ਼ (MRIIRS), ਮਾਨਵ ਰਚਨਾ ਯੂਨੀਵਰਸਿਟੀ ਅਤੇ ਮਾਨਵ ਰਚਨਾ ਡੈਂਟਲ ਕਾਲਜ (MRDC) ਦੇ ਸਾਂਝੇ 18ਵੇਂ ਕਨਵੋਕੇਸ਼ਨ ਸਮਾਗਮ 'ਚ ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨੇ ਕਿਹਾ, "ਜੀ-20 ਦੀ ਪ੍ਰਧਾਨਗੀ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਅਸਲ ਵਿੱਚ ਇੱਕ ਬਿਹਤਰ ਸਥਿਤੀ ਵਿੱਚ ਆ ਚੁੱਕੇ ਹਾਂ।"
ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟੱਡੀਜ਼ (MRIIRS) ਅਤੇ ਮਾਨਵ ਰਚਨਾ ਯੂਨੀਵਰਸਿਟੀ (MRU) ਅਤੇ ਮਾਨਵ ਰਚਨਾ ਡੈਂਟਲ ਕਾਲਜ (MRDC) ਦੇ ਸਾਂਝੇ 18ਵੇਂ ਕਨਵੋਕੇਸ਼ਨ ਸਮਾਗਮ ‘ਚ ਦੀ 18ਵੀਂ ਕਨਵੋਕੇਸ਼ਨ ਸਮਾਗਮ ਮੌਕੇ 1500 ਤੋਂ ਵੱਧ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ । ਪ੍ਰੋਗਰਾਮ ਵਿੱਚ 91 ਪੀਐਚਡੀ ਸਕਾਲਰ ਨੂੰ ਡਾਕਟਰੇਟ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ , ਇਸ ਵਿੱਚ MRU ਤੋਂ 29 ਅਤੇ MRIIRS ਤੋਂ 62 ਡਿਗਰੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸਮਾਗਮ ਕਨਵੋਕੇਸ਼ਨ ਦੌਰਾਨ ਆਪਣੇ-ਆਪਣੇ ਖੇਤਰਾਂ ਵਿੱਚ ਬੇਮਿਸਾਲ ਉੱਤਮਤਾ ਦਾ ਪ੍ਰਦਰਸ਼ਨ ਕਰਨ ਵਾਲੀਆਂ 10 ਸ਼ਖਸੀਅਤਾਂ ਨੂੰ ਵੱਕਾਰੀ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੀਮਤੀ ਸੱਤਿਆ ਭੱਲਾ, ਚੀਫ ਪੈਟਰਨ, MREI; ਡਾ. ਪ੍ਰਸ਼ਾਂਤ ਭੱਲਾ,ਪ੍ਰੈਜ਼ੀਡੈਂਟ, MREI; ਡਾ. ਅਮਿਤ ਭੱਲਾ, VP, MRIIRS ਦੇ VC ਡਾ. ਸੰਜੇ ਸ੍ਰੀਵਾਸਤਵ; ਡਾ ਆਈਕੇ ਭੱਟ, VC, MRU; ਡਾ. ਰਘੁਨਾਥ ਅਨੰਤ ਮਾਸ਼ੇਲਕਰ, ਭਾਰਤੀ ਰਸਾਇਣਕ ਇੰਜੀਨੀਅਰ ਅਤੇ CSIR ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀ ਵੱਲੋਂ ਕਨਵੋਕੇਸ਼ਨ ਯਾਦ ਪੱਤਰ ਵੀ ਜਾਰੀ ਕੀਤਾ ਗਿਆ।
ਇਨ੍ਹਾਂ 10 ਦਿੱਗਜਾਂ ਵਿੱਚ CSIR ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਰਘੂਨਾਥ ਅਨੰਤ ਮਾਸ਼ੇਲਕਰ, ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ, ਦਿੱਲੀ ਯੂਨੀਵਰਸਿਟੀ ਦੇ VC ਪ੍ਰੋਫੈਸਰ ਯੋਗੇਸ਼ ਸਿੰਘ, ਮਾਰੂਤੀ ਸੁਜ਼ੂਕੀ ਦੇ ਮੁੱਖ ਸਲਾਹਕਾਰ ਸਕਲੇਨ ਯਾਸੀਨ ਸਿੱਦੀਕੀ, ਅਲੈਨ ਕਰੀਅਰ ਇੰਸਟੀਚਿਊਟ ਕੋਟਾ ਦੇ ਡਾਇਰੈਕਟਰ ਨਵੀਨ ਮਾਹੇਸ਼ਵਰੀ, ਐਕਸਿਸ ਬੈਂਕ ਦੇ EVP ਅਤੇ HR ਹੈੱਡ ਰਾਜਕਮਲ ਵੇਮਪਤੀ, ਓਲੰਪੀਅਨ ਅਤੇ IOA ਦੇ ਵਾਈਸ ਪ੍ਰੈਸੀਡੈਂਟ ਗਗਨ ਨਾਰੰਗ, ਏਅਰ ਇੰਡੀਆ ਦੇ ਚੀਫ਼ ਰਿਸੋਰਸ ਅਧਿਕਾਰੀ ਸੁਰੇਸ਼ ਦੱਤ ਤ੍ਰਿਪਾਠੀ, ਸ਼ਿਵਾਲਿਕ ਪ੍ਰਿੰਟਸ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨਾਗੇਂਦਰ ਅਗਰਵਾਲ ਅਤੇ ਇੰਡੀਅਨ ਐਸੈਂਟ ਦੇ ਕਾਰਪੋਰੇਟ ਸ਼ੈੱਫ ਮਨੀਸ਼ ਮਲਹੋਤਰਾ ਸ਼ਾਮਲ ਰਹੇ।
ਮਾਨਵ ਦੀ ਰਚਨਾ ਲਈ ਬਣੀ ਸੰਸਥਾ: ਡਾ: ਮਾਸ਼ੇਲਕਰ
ਕਨਵੋਕੇਸ਼ਨ ਸਮਾਗਮ ਵਿੱਚ ਭਾਸ਼ਣ ਦਿੰਦੇ ਹੋਏ ਡਾ.ਮਾਸ਼ੇਲਕਰ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕੀਤਾ ਅਤੇ ਕਿਹਾ, ਸਿੱਖਿਆ ਵਿੱਚ E ਅਤੇ F ਬਰਾਬਰ ਹਨ, ਜਿਸ ਦਾ ਅਰਥ ਹੈ ਕਿ ਸਿੱਖਿਆ ਭਵਿੱਖ ਦੇ ਬਰਾਬਰ ਹੈ। ਜੇਤੂ ਕਦੇ ਹਾਰ ਨਹੀਂ ਮੰਨਦੇ। ਹਾਰ ਮੰਨਣ ਵਾਲੇ ਕਦੇ ਨਹੀਂ ਜਿੱਤਦੇ। ਮੈਂ 81 ਸਾਲਾਂ ਦਾ ਹਾਂ ਅਤੇ ਹਰ ਰੋਜ਼ ਮੈਂ ਉੱਠਦਾ ਹਾਂ ਅਤੇ ਕਹਿੰਦਾ ਹਾਂ, ਅਜੇ ਸਭ ਤੋਂ ਵਧੀਆ ਆਉਣਾ ਬਾਕੀ ਹੈ। ਹੁਣ ਸੋਚੋ ਜੇਕਰ 1.4 ਬਿਲੀਅਨ ਲੋਕ ਇਹ ਕਹਿੰਦੇ ਹਨ ਅਤੇ ਇਸ ਦੀ ਪਾਲਣਾ ਕਰਦੇ ਹਨ ਤਾਂ ਨਿਸ਼ਚਿਤ ਤੌਰ ‘ਤੇ ਭਾਰਤ ਇੱਕ ਪਾਵਰ ਹਾਊਸ ਬਣ ਜਾਵੇਗਾ। ਆਨਰੇਰੀ ਡਿਗਰੀ ਨੂੰ ਸਵੀਕਾਰ ਕਰਦੇ ਹੋਏ ਮਾਸ਼ੇਲਕਰ ਨੇ ਕਿਹਾ, “ਇਹ ਮੇਰੇ ਲਈ ਬਹੁਤ ਖਾਸ ਪਲ ਹੈ, ਇਸ ਲਈ ਨਹੀਂ ਕਿ ਮੇਰੇ ਲਈ ਪੀਐਚਡੀ ਪ੍ਰਾਪਤ ਕਰਨਾ ਖਾਸ ਹਾਂ, ਸਗੋਂ ਇਸ ਲਈ ਕਿਉਂਕਿ ਮੈਂ ਇਸਨੂੰ ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ ਰਿਸਰਚ ਐਂਡ ਸਟੱਡੀਜ਼ ਤੋਂ ਪ੍ਰਾਪਤ ਕਰ ਰਿਹਾ ਹਾਂ।” ਇਹ ਸੰਸਥਾ ਮਾਨਵ ਦੀ ਰਚਨਾ ਲਈ ਬਣੀ ਹੈ। ਇਸ ਲਈ ਇਹ ਖਾਸ ਹੈ।
ਭਾਰਤ ਆਪਣੇ ਸਭ ਤੋਂ ਬਿਹਤਰ ਦੌਰ ਵਿੱਚ: ਬਰੁਣ ਦਾਸ
ਅਕਾਦਮਿਕ ਅਤੇ ਮੀਡੀਆ ਉਦਯੋਗ ਵਿੱਚ ਦਿੱਤੇ ਯੋਗਦਾਨ ਲਈ ਮਿਲੀ ਆਨਰੇਰੀ ਡਿਗਰੀ ਨੁੰ ਸਵੀਕਾਰ ਕਰਦਿਆਂ ਟੀਵੀ9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨੇ ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ ਰਿਸਰਚ ਐਂਡ ਸਟੱਡੀਜ਼ ਦਾ ਧੰਨਵਾਦ ਕੀਤਾ । ਸਮਾਗਮ ਵਿੱਚ ਹਾਜ਼ਰ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਸੱਚਮੁੱਚ ਨਿਮਰ ਹਾਂ। ਮੈਨੂੰ ਲਗਦਾ ਹੈ ਕਿ ਅਸੀਂ ਇੱਕ ਦੇਸ਼ ਦੇ ਤੌਰ ‘ਤੇ ਸਭ ਤੋਂ ਚੰਗੇ ਸਮੇਂ ਵਿੱਚ ਹਾਂ ਕਿਉਂਕਿ ਗਲੋਬਲ ਟਾਪ ਸੂਚੀ ਵਿੱਚ ਭਾਰਤ ਦਾ ਉਦੈ ਸਥਿਰ ਪਰ ਨਿਸ਼ਚਿੱਤ ਹੈ। IMF, ਵਰਲਡ ਬੈਂਕ ਅਤੇ ਹੋਰ ਕਈ ਪਲੇਟਫਾਰਮਾਂ ਨੇ ਦੁਨੀਆ ਭਰ ਵਿੱਚ ਅੱਜ ਦੀ ਆਰਥਿਕ ਉਥਲ-ਪੁਥਲ ਵਿਚਾਲੇ ਭਾਰਤ ਦਾ ਭਵਿੱਖ ਉੱਜਵਲ ਦੇਖਿਆ ਹੈ। ਜੀ-20 ਦੀ ਪ੍ਰਧਾਨਗੀ ਇੱਕ ਹੋਰ ਸੰਕੇਤ ਹੈ ਕਿ ਅਸੀਂ ਅਸਲ ਵਿੱਚ ਇੱਕ ਬਿਹਤਰ ਸਥਿਤੀ ਵਿੱਚ ਹਾਂ।
ਇਹ ਵੀ ਪੜ੍ਹੋ
ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਸੰਦੇਸ਼ ਦਿੰਦੇ ਹੋਏ, ਉਨ੍ਹਾਂ ਨੇ ਕਿਹਾ, ਇਸ ਮਾਣਮੱਤੀ ਸੰਸਥਾ ਤੋਂ ਅਸੀਂ ਵਿਦਿਆਰਥੀਆਂ ਦੇ ਗ੍ਰੈਜੂਏਟ ਹੋਣ ਅਤੇ ਆਪਣਾ ਪੇਸ਼ੇਵਰ ਸਫ਼ਰ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਹਾਂ। ਅਸੀਂ ਵੱਡੀ ਉਮੀਦ ਦੇ ਨਾਲ ਡਿਜੀਟਲ ਯੁੱਗ ਵਿੱਚ ਸਫਲਤਾ ਦੀ ਕਾਮਨਾ ਕਰਦੇ ਹਾਂ। ਸਾਨੂੰ ਆਪਣਾ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਚੀਜ਼ਾਂ ਪ੍ਰਤੀ ਆਪਣੀ ਵਚਨਬੱਧਤਾ ਲਿਆਉਣ ਦੀ ਸਮੱਰਥਾ ਪੈਦਾ ਕਰਨੀ ਚਾਹੀਦੀ ਹੈ।
ਇਹ ਡਿਗਰੀ ਹੈ ਅਨਮੋਲ : ਗਗਨ ਨਾਰੰਗ
ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ MREI ਦੇ ਪ੍ਰਧਾਨ ਡਾ. ਪ੍ਰਸ਼ਾਂਤ ਭੱਲਾ ਨੇ ਕਿਹਾ, ਮੈਂ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਦੀਆਂ ਕੋਸ਼ਿਸ਼ਾਂ ਅਤੇ ਸਖ਼ਤ ਮਿਹਨਤ ਲਈ ਪੂਰੇ ਦਿੱਲ ਨਾਲ ਬਹੁਤ ਸਤਿਕਾਰ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਟੀਚਿਆਂ ਲਈ ਅਣਥੱਕ ਮਿਹਨਤ ਕਰਕੇ ਇਸ ਦਿਨ ਨੂੰ ਸੰਭਵ ਬਣਾਇਆ ਹੈ। MRIIRSਅਤੇ MRU ਨੇ ਵਿਦਿਆਰਥੀਆਂ ਦੇ ਹੁਨਰ ਨੂੰ ਸਹੀ ਪ੍ਰਸਾਰ ਦੇ ਨਾਲ ਉਦਯੋਗ ਲਈ ਤਿਆਰ ਕੀਤਾ ਹੈ। ਮੈਨੂੰ ਉਮੀਦ ਹੈ ਕਿ ਬੈਚ 2022 ਉਨ੍ਹਾਂ ਦੀ ਹਰ ਪ੍ਰਾਪਤੀ ਨਾਲ ਉਨ੍ਹਾਂ ਦੇ ਮੈਂਟਾਰ ਨੂੰ ਮਾਣ ਮਹਿਸੂਸ ਕਰਵਾਏਗਾ।
ਆਨਰੇਰੀ ਖਿਤਾਬ ਨੂੰ ਸਵੀਕਾਰ ਕਰਦੇ ਹੋਏ, ਓਲੰਪੀਅਨ ਅਤੇ ਖੇਡ ਪ੍ਰਸ਼ਾਸਕ ਗਗਨ ਨਾਰੰਗ ਨੇ ਕਿਹਾ, ਜੇਕਰ ਜੁਨੂਨ ਅਤੇ ਟੀਚੇ ਨੂੰ ਹਾਸਿਲ ਕਰਨ ਦਾ ਪਾਗਲਪਨ ਹੈ ਤਾਂ ਤੁਸੀਂ ਪਹਾੜਾਂ ਨੂੰ ਸਰ ਕਰ ਸਕਦੇ ਹੋ। ਇਹ ਡਿਗਰੀ ਮੇਰੇ ਲਈ ਅਨਮੋਲ ਹੈ ਕਿਉਂਕਿ ਇਹ ਉਸ ਯਾਤਰਾ, ਸਖ਼ਤ ਮਿਹਨਤ ਅਤੇ ਉੱਤਮਤਾ ਦੀ ਖੋਜ ਦੀ ਪਛਾਣ ਕਰਵਾਉਂਦਾ ਹੈ।
ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਸਿੰਘ ਨੇ ਕਿਹਾ ਕਿ ਆਨਰੇਰੀ ਡਿਗਰੀ ਨਾਲ ਨਵਾਜਿਆ ਜਾਣਾ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਿਗਰੀ ਤਾਂ ਸਿਰਫ਼ ਇੱਕ ਦਸਤਾਵੇਜ਼ ਹੈ, ਤੁਹਾਡੀ ਸਿੱਖਿਆ ਤੁਹਾਡੇ ਵਿਹਾਰ ਤੋਂ ਝਲਕਦੀ ਹੈ ਅਤੇ ਤੁਹਾਡਾ ਆਚਰਣ ਤੁਹਾਡਾ ਭਵਿੱਖ ਨੂੰ ਸੰਚਾਲਿਤ ਕਰੇਗਾ। ਦੂਜਿਆਂ ਦੀ ਭਲਾਈ ਲਈ ਕੰਮ ਕਰੋ ਅਤੇ ਦੂਜਿਆਂ ਦਾ ਭਲਾ ਕਰੋ।
MRIIRS ਦੇ VC ਡਾ. ਸੰਜੇ ਸ੍ਰੀਵਾਸਤਵ ਨੇ ਕਿਹਾ, ਇਹ ਮਾਨਵ ਰਚਨਾ ਵਿੱਚ ਸਾਡੇ ਲਈ ਇੱਕ ਮਹੱਤਵਪੂਰਨ ਦਿਨ ਹੈ। 2022 ਦੇ ਬੈਚ ਵਿੱਚ ਅਪਾਰ ਸੰਭਾਵਨਾਵਾਂ ਹਨ। ਸਾਡੇ ਲਈ ਸਿੱਖਿਆ ਇੱਕ ਮਿਸ਼ਨ ਹੈ, ਅਤੇ ਅਸੀਂ ਭਾਰਤ ਦੀ ਯੁਵਾ ਸ਼ਕਤੀ ਨੂੰ ਸਹੀ ਅਰਥਾਂ ਵਿੱਚ ਵਰਤਣ ਅਤੇ ਉਦਯੋਗ ਨੂੰ ਉੱਚ ਪੱਧਰੀ ਪੇਸ਼ੇਵਰ ਪ੍ਰਦਾਨ ਕਰਨ ਲਈ ਵਚਨਬੱਧ ਹਾਂ।
ਕਨਵੋਕੇਸ਼ਨ ਪ੍ਰੋਗਰਾਮ ਦੌਰਾਨ ਪਤਵੰਤੇ ਸੱਜਣਾਂ ਵੱਲੋਂ ਕਨਵੋਕੇਸ਼ਨ ਯਾਦਗਾਰ ਦੀ ਵੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਤੇ MREI ਦੇ ਚੀਫ ਪੈਟਰਨ ਸਤਿਆ ਭੱਲਾ, MREI ਦੇ ਪ੍ਰੈਸੀਡੈਂਟ ਡਾ. ਪ੍ਰਸ਼ਾਂਤ ਭੱਲਾ, MREI ਦੇ ਵਾਈਸ ਪ੍ਰੈਸੀਡੈਂਟ ਡਾ. ਅਮਿਤ ਭੱਲਾ, MRIIRS ਦੇ ਵਾਈਸ ਚਾਂਸਲਰ ਡਾ. ਸੰਜੇ ਸ਼੍ਰੀਵਾਸਤਵ, MRU ਦੇ ਵਾਈਸ ਚਾਂਸਲਰ ਡਾ. ਆਈਕੇ. ਭੱਟ ਅਤੇ ਡਾ. ਰਘੂਨਾਥ ਅਨੰਤ ਮਾਸ਼ੇਲਕਰ ਮੌਜੂਦ ਰਹੇ।
ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਰਿਸਰਚ ਐਂਡ ਸਟੱਡੀਜ਼ (MRIIRS) ਕੋਲ UGC ਐਕਟ, 1956 ਦੇ ਸੈਕਸ਼ਨ 3 ਦੇ ਤਹਿਤ ਡੀਮਡ-ਟੂ-ਬੀ ਯੂਨੀਵਰਸਿਟੀ ਦਾ ਅਤੇ NAAC ਦੁਆਰਾ ਮਾਨਤਾ ਪ੍ਰਾਪਤ ‘ਏ’ ਗ੍ਰੇਡ ਇੰਸਟੀਚਿਊਸ਼ਨਲ ਦਾ ਖ਼ਿਤਾਬ ਹਾਸਿਲ ਹੈ। ਇਸ ਤੋਂ ਇਲਾਵਾ ਕਰੀਅਰ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ ਵੱਲੋਂ ਇੰਸਟੀਚਿਊਟ ਆਫ ਐਕਸੀਲੈਂਸ ਦਾ ਖਿਤਾਬ ਵੀ ਹਾਸਿਲ ਹੈ। ਇਸ ਤੋਂ ਇਲਾਵਾ ਟੀਚਿੰਗ ਅਤੇ ਫੈਸਿਲਿਟੀਜ਼ ਵਿੱਚ 5-ਸਟਾਰ ਕਿਊਐਸ ਰੇਟਿੰਗ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਰਿਸਰਚ ਐਂਡ ਸਟੱਡੀਜ਼ ਵੱਕਾਰੀ “ਕਾਲਜ ਬੋਰਡਜ਼ ਇੰਡੀਅਨ ਗਲੋਬਲ ਹਾਇਰ ਐਜੂਕੇਸ਼ਨ ਅਲਾਇੰਸ” ਦਾ ਸੰਸਥਾਪਕ ਮੈਂਬਰ ਹੈ।