ਮਰੇਲਕੋਟਲਾ: ਇੱਕੋ ਪਰਿਵਾਰ ਦੇ 3 ਲੋਕਾਂ ਨੇ ਕੀਤੀ ਖੁਦਕੁਸ਼ੀ, ਮਰਨੇ ਤੋਂ ਪਹਿਲਾਂ ਮਹਿਲਾ ਨੇ ਰਿਕਾਰਡ ਕੀਤੀ ਵੀਡੀਓ; ਕਹੀ ਇਹ ਗੱਲ
ਇਸ ਮਾਮਲੇ 'ਚ ਸੰਦੌੜ ਥਾਣੇ ਦੇ ਇੰਚਾਰਜ ਇੰਸਪੈਸਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੰਦਰਪਾਲ ਨੇ ਇੱਕ ਵੀਡੀਓ ਰਿਕਾਰਡ ਕੀਤਾ ਸੀ। ਇਸ ਵੀਡੀਓ 'ਚ ਉਸ ਨੇ ਗੁਆਂਢੀ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ 10 ਲੋਕਾਂ ਨੂੰ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਸੀ।
ਮਰੇਲਕੋਟਲਾ ਦੇ ਪਿੰਡ ਭੂਦਨ ਦੇ ਇੱਕ ਪਰਿਵਾਰ ਦੇ ਤਿੰਨ ਲੋਕਾਂ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਕਰਨ ਵਾਲਿਆਂ ‘ਚ ਇੱਕ ਵਿਧਵਾ ਔਰਤ, ਉਸ ਦਾ ਪੁੱਤਰ ਤੇ ਉਸ ਦੀ ਬਜ਼ੁਰਗ ਮਾਂ ਸ਼ਾਮਲ ਹੈ। ਜਾਣਕਾਰੀ ਮੁਤਾਬਕ ਪਰਿਵਾਰ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮਹਿਲਾ ਨੇ ਇੱਕ ਵੀਡੀਓ ਵੀ ਬਣਾਈ ਸੀ। ਇਸ ਵੀਡੀਓ ‘ਚ ਉਸ ਨੇ ਦੱਸ ਲੋਕਾਂ ਦਾ ਜ਼ਿਕਰ ਕੀਤਾ ਸੀ ਤੇ ਪੈਸੇ ਦੇ ਲੈਣ-ਦੇਣ ਦੀ ਗੱਲ ਕੀਤੀ ਸੀ। ਇਸ ਵੀਡੀਓ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਹਾਲਾਂਕਿ, ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਔਰਤ ਨੇ ਆਪਣੇ ਪੁੱਤਰ ਤੇ ਮਾਂ ਨੂੰ ਸਹਿਮਤੀ ਨਾਲ ਜ਼ਹਿਰ ਦਿੱਤਾ ਸੀ। ਮ੍ਰਿਤਕਾਂ ਦੀ ਪਹਿਚਾਣ ਇੰਦਰਪਾਲ ਕੌਰ (31), ਬੇਟਾ ਜੋਰਡਨ ਸਿੰਘ (9) ਤੇ ਮਾਂ ਹਰਦੀਪ ਕੌਰ ਵਜੋਂ ਹੋਈ ਹੈ। ਇੰਦਰਪਾਲ ਦੇ ਪਤੀ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੀ ਪੇਕੇ ਘਰ ਮਾਂ ਨਾਲ ਰਹਿੰਦੀ ਸੀ। ਇੰਦਰਪਾਲ ਤੇ ਉਸ ਦੀ ਮਾਂ ਹਰਦੀਪ ਕੌਰ ਦੀ ਮੌਤ ਰਾਤ ਨੂੰ ਹੀ ਹੋ ਗਈ, ਜਦੋਂ ਕਿ ਪੁੱਤਰ ਜੋਰਡਨ ਸਿੰਘ ਦੀ ਸਵੇਰੇ ਮੌਤ ਹੋਈ।
ਜੋਰਡਨ ਦੀ ਸਵੇਰੇ ਖੁਲ੍ਹੀ ਅੱਖ, ਹਸਪਤਾਲ ਲਿਜਾਂਦੇ ਸਮੇਂ ਮੌਤ
ਜਾਣਕਾਰੀ ਮੁਤਾਬਕ ਜੋਰਡਨ ਦੀ ਸਵੇਰੇ ਅੱਖ ਖੁੱਲ੍ਹੀ ਤਾਂ ਉਸ ਨੇ ਆਪਣੀ ਮਾਂ ਤੇ ਨਾਨੀ ਨੂੰ ਮ੍ਰਿਤ ਦੇਖਿਆ। ਇਸ ਤੋਂ ਬਾਅਦ ਉਸ ਨੇ ਆਪਣੀ ਦਾਦੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪਿੰਡ ‘ਚ ਹੜਕੰਪ ਮੱਚ ਗਿਆ। ਇਸ ਤੋਂ ਬਾਅਦ ਜੋਰਡਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ।
ਇਸ ਮਾਮਲੇ ‘ਚ ਸੰਦੌੜ ਥਾਣੇ ਦੇ ਇੰਚਾਰਜ ਇੰਸਪੈਸਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੰਦਰਪਾਲ ਨੇ ਇੱਕ ਵੀਡੀਓ ਰਿਕਾਰਡ ਕੀਤੀ ਸੀ। ਇਸ ਵੀਡੀਓ ‘ਚ ਉਸ ਨੇ ਗੁਆਂਢੀ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ 10 ਲੋਕਾਂ ਨੂੰ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਸੀ। ਪੁਲਿਸ ਨੇ ਇਨ੍ਹਾਂ ਲੋਕਾਂ ਖਿਲਾਫ਼ ਬੀਐਨਐਸ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ। ਵੀਡੀਓ ‘ਚ ਇੰਦਰਪਾਲ ਨੇ ਲੱਖਾਂ ਦੇ ਲੈਣ-ਦੇਣ ਦਾ ਵੀ ਜ਼ਿਕਰ ਕੀਤਾ ਹੈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।