8 ਸਾਲਾ ਬੱਚੀ ਨਾਲ ਰੇਪ ਦੇ ਦੋਸ਼ੀ ਨੂੰ ਲੁਧਿਆਣਾ ਦੀ ਫਾਸਟ ਟਰੈਕ ਕੋਰਟ ਨੇ ਸੁਣਾਈ ਉਮਰ ਕੈਦ; 25 ਸਾਲ ਤੱਕ ਨਹੀਂ ਮਿਲ ਸਕੇਗੀ ਪੈਰੋਲ
Crime News: ਲੁਧਿਆਣਾ ਦੀ ਫਾਸਟ ਟਰੈਕ ਵੱਲੋਂ ਸੁਣਾਈ ਗਈ ਇਹ ਸਜ਼ਾ ਉਨ੍ਹਾਂ ਅਪਰਾਧੀਆਂ ਲਈ ਵੱਡਾ ਸਬਕ ਹੈ, ਜੋ ਆਪਣੀ ਅਪਰਾਧਿਕ ਸੋਚ ਅਤੇ ਕੰਮਾਂ ਨਾਲ ਸਮਾਜ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰਦੇ ਹਨ।
ਲੁਧਿਆਣਾ ਦੀ ਫਾਸਟ ਟ੍ਰੈਕ ਕੋਰਟ (Fast Track Court) ਨੇ ਨਾਬਾਲਿਗ ਨਾਲ ਰੇਪ (Minor Rape) ਦੇ ਮਾਮਲੇ ਵਿੱਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੂੰ 25 ਸਾਲ ਤੱਕ ਪੈਰੋਲ ਨਹੀਂ ਮਿਲ ਸਕੇਗੀ। ਮੁਲਜ਼ਮ ਦੀ ਪਛਾਣ ਈਸ਼ਵਰ ਵਿਸ਼ਵਕਰਮਾ ਉਰਫ਼ ਗੋਰਾ ਵਜੋਂ ਹੋਈ ਹੈ।
ਬੱਚੀ ਦੇ ਪਿਤਾ ਨੇ 2020 ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਸ ਦੀਆਂ 3 ਬੇਟੀਆਂ ਅਤੇ 1 ਬੇਟਾ ਹੈ। ਉਹ ਆਪਣੀ ਪਤਨੀ ਨਾਲ ਇਲਾਕੇ ‘ਚ ਸਬਜ਼ੀ ਵੇਚ ਰਿਹਾ ਸੀ। ਕੁਝ ਸਮੇਂ ਬਾਅਦ ਵੱਡੀ ਬੇਟੀ ਨੇ ਉਸ ਨੂੰ ਦੱਸਿਆ ਕਿ ਰਾਨੀ (ਕਾਲਪਨਿਕ ਨਾਂ) ਦਾ ਪਤਾ ਨਹੀਂ ਲੱਗ ਰਿਹਾ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਉਹ ਕਿਤੇ ਖੇਡ ਰਹੀ ਹੋਵੇਗੀ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਈ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ।


