Fazilka Gangrape: ਦੋ ਕੁੜੀਆਂ ਨਾਲ ਗੈਂਗਰੈਪ ਦੇ ਮਾਮਲੇ ‘ਚ ਪੁਲਿਸ ਨੇ 3 ਲੋਕਾਂ ਦੇ ਨਾਂ ‘ਤੇ ਦਰਜ ਕੀਤੀ FIR, ਕੁਝ ਅਣਪਛਾਤੇ ਮੁਲਜ਼ਮ ਵੀ ਸ਼ਾਮਲ
ਬੀਤੇ ਐਤਵਾਰ ਨੂੰ ਇਨ੍ਹਾਂ ਦੋਵਾਂ ਕੁੜੀਆਂ ਨੇ ਖੁਦ ਨਾਲ ਹੋਏ ਜਬਰ-ਜਿਨਾਹ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਾਜ਼ਿਲਕਾ ਨਿਊਜ਼। ਫ਼ਾਜ਼ਿਲਕਾ ਵਿਚ ਦੋ ਕੁੜੀਆਂ ਦੇ ਨਾਲ ਸਮੂਹਿਕ ਜਬਰ ਜਿਨਹਾ ਦੇ ਮਾਮਲੇ ਵਿੱਚ ਪੁਲਿਸ ਨੇ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਢਾਬੇ ਤੇ ਰੋਟੀ ਖਾਨ ਲਈ ਗਈਆਂ ਦੋਨੋ ਕੁੜੀਆਂ ਨੂੰ ਕੁਝ ਨੌਜਵਾਨਾਂ ਵੱਲੋਂ ਅਗਵਾ ਕਰਕੇ ਗੈਂਗਰੇਪ ਕਰਨ ਦਾ ਕਥਿਤ ਮਾਮਲਾ ਸਾਹਮਣੇ ਆਇਆ ਸੀ। ਪੀੜਤ ਕੁੜੀਆਂ ਨੇ ਇਲਜ਼ਾਮ ਲਗਾਇਆ ਸੀ ਕਿ ਮੁਲਜ਼ਮ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀਆਂ ਦੀ ਸ਼ਿਕਾਇਤ ਤੇ ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ।
ਕੁੜੀਆਂ ਨੇ ਆਪਬੀਤੀ ਚ ਪੁਲਿਸ ਨੂੰ ਦੱਸਿਆ ਸੀ ਕਿ ਉਹ ਢਾਬੇ ਤੋਂ ਰੋਟੀ ਖਾਉਣ ਲਈ ਗਈਆਂ ਸਨ। ਜਿਥੇ ਉਨ੍ਹਾਂ ਨੂੰ ਕੁੱਝ ਨੌਜਵਾਨ ਚੁੱਕ ਕੇ ਲੈ ਗਏ ਅਤੇ ਉਨ੍ਹਾਂ ਨਾਲ ਸਮੂਹਿਕ ਜ਼ਬਰ ਜਿਨਾਹ ਕੀਤਾ। ਕਾਫੀ ਮਸ਼ਕੱਤ ਤੋਂ ਬਾਅਦ ਉਹ ਦੋਵੇਂ ਜਾਨ ਬਚਾਕੇ ਹਸਪਤਾਲ ਵਿਚ ਭਰਤੀ ਹੋਈਆਂ। ਲੜਕੀਆਂ ਨੇ ਦੱਸਿਆ ਕਿ ਉਹ ਜਲਾਲਾਬਾਦ ਤੋਂ ਫ਼ਾਜ਼ਿਲਕਾ ਆਪਣੇ ਰਿਸ਼ਤੇਦਾਰ ਦੇ ਘਰ ਆਈਆਂ ਸਨ। ਜਿਥੇ ਰਸਤੇ ਵਿਚ ਉਹ ਖਾਣਾ ਖਾਨ ਲਈ ਰੂਕੀਆਂ ਸਨ। ਇਸੇ ਦੌਰਾਨ ਕੁਝ ਨੌਜਵਾਨਾਂ ਨੇ ਉਨ੍ਹਾਂ ਨਾਲ ਇਹ ਮਾੜਾ ਕੰਮ ਕੀਤਾ।
ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਫ਼ਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਦੋਵਾਂ ਚੋਂ ਇੱਕ ਕੁੜੀ ਨਾਬਾਲਿਗ ਹੈ। ਉਨ੍ਹਾਂ ਨੇ ਦੱਸਿਆ ਕਿ ਐਫਆਈਆਰ ਵਿਚ ਤਿੰਨ ਵਿਅਕਤੀ ਦੇ ਨਾਂਅ ਸ਼ਾਮਿਲ ਹਨ ਅਤੇ ਬਾਕੀ ਅਣਪਛਾਤੇ ਹਨ। ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਪੀੜਿਤ ਲੜਕੀਆਂ ਵਿੱਚੋ ਇਕ ਨਾਬਾਲਿਗ ਲੜਕੀ ਵੀ ਸ਼ਾਮਿਲ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋਇਹ ਵੀ ਪੜ੍ਹੋ

Punjab flood: ਫਾਜ਼ਿਲਕਾ ਦੇ ਦੋਨਾ ਨਾਨਕਾ ‘ਚ ਡੁੱਬੀ ਕਿਸ਼ਤੀ: ਲੋਕਾਂ ਨੇ ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ, ਸਤਲੁਜ ਦਰਿਆ ਪਾਰ ਕਰਦੇ ਸਮੇਂ ਹੋਇਆ ਹਾਦਸਾ

ਪੰਜਾਬ ਦਾ ਵਧਿਆ ਮਾਣ, ਫਾਜਿਲਕਾ ਦੇ ਤਿੰਨ ਨੌਜਵਾਨ ਵਿਗਿਆਨੀ ਵੀ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ

Punjab Flood: ਪਿੰਡ ਵਾਸੀਆਂ ਦੀ ਮਦਦ ਨਾਲ ਬਾਰਡਰ ‘ਤੇ ਬਣਾਇਆ 2200 ਮੀਟਰ ਲੰਬਾ ਬੰਨ੍ਹ, ਫਾਜਿਲਕਾ ਪ੍ਰਸ਼ਾਸਨ ਨੇ ਬਚਾਈ 3000 ਏਕੜ ਫਸਲ