ਲੁਧਿਆਣਾ ‘ਚ ਪਿਓ ਨੇ ਨਾਬਾਲਗ ਧੀ ਨਾਲ ਕੀਤਾ ਜਬਰ ਜਨਾਹ, ਪੋਕਸੋ ਐਕਟ ਤਹਿਤ ਕੇਸ ਦਰਜ

Updated On: 

07 Aug 2026 14:11 PM IST

ਲੁਧਿਆਣਾ 'ਚ ਇੱਕ ਪਿਓ ਵੱਲੋਂ ਆਪਣੀ ਹੀ 16 ਸਾਲਾ ਨਾਬਾਲਗ ਧੀ ਨਾਲ ਜਿਸਮਾਨੀ ਸ਼ੋਸ਼ਣ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਪਿਓ ਨੇ ਪੀੜਤਾ ਨੂੰ ਇਸ ਬਾਰੇ ਕਿਸੇ ਨੂੰ ਵੀ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਲੁਧਿਆਣਾ ਚ ਪਿਓ ਨੇ ਨਾਬਾਲਗ ਧੀ ਨਾਲ ਕੀਤਾ ਜਬਰ ਜਨਾਹ, ਪੋਕਸੋ ਐਕਟ ਤਹਿਤ ਕੇਸ ਦਰਜ

ਸੰਕੇਤਕ ਤਸਵੀਰ

ਲੁਧਿਆਣਾ ‘ਚ ਇੱਕ ਪਿਓ ਵੱਲੋਂ ਆਪਣੀ ਹੀ 16 ਸਾਲਾ ਨਾਬਾਲਗ ਧੀ ਨਾਲ ਜਿਸਮਾਨੀ ਸ਼ੋਸ਼ਣ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਪਿਓ ਨੇ ਪੀੜਤਾ ਨੂੰ ਇਸ ਬਾਰੇ ਕਿਸੇ ਨੂੰ ਵੀ ਦੱਸਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੀੜਤਾ ਮੁਤਾਬਕ ਇੱਕ ਮਹੀਨਾ ਪਹਿਲਾਂ ਵੀ ਉਸ ਦੇ ਪਿਓ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਸਨ। ਫਿਲਹਾਲ ਪੁਲਿਸ ਨੇ ਮਾਂ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਪੀੜਤਾ ਦੀ ਮਾਂ ਨੇ ਦੱਸਿਆ ਕਿ 5 ਅਗਸਤ ਨੂੰ ਉਸ ਦੀ 16 ਸਾਲਾ ਧੀ ਘਰ ਵਿੱਚ ਹੀ ਮੌਜੂਦ ਸੀ। ਉਸ ਸਮੇਂ ਉਸ ਦਾ 45 ਸਾਲਾ ਪਤੀ ਤਬੀਅਤ ਖ਼ਰਾਬ ਹੋਣ ਕਾਰਨ ਕੰਮ ‘ਤੇ ਨਹੀਂ ਗਿਆ ਸੀ। ਸ਼ਾਮ ਨੂੰ ਜਦੋਂ ਉਹ ਖ਼ੁਦ ਕੰਮ ਤੋਂ ਘਰ ਪਰਤੀ ਤਾਂ ਉਸ ਨੇ ਦੇਖਿਆ ਕਿ ਧੀ ਬਹੁਤ ਡਰੀ ਅਤੇ ਸਹਿਮੀ ਹੋਈ ਸੀ। ਜਦੋਂ ਉਸ ਨੇ ਕਾਰਨ ਪੁੱਛਿਆ ਤਾਂ ਬੇਟੀ ਨੇ ਆਪਣੇ ਨਾਲ ਵਾਪਰੀ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ।

ਕਮਰੇ ‘ਚ ਆਰਾਮ ਕਰ ਰਹੀ ਸੀ ਨਾਬਾਲਗ ਧੀ

ਸ਼ਿਕਾਇਤ ਦੇ ਅਨੁਸਾਰ, ਪੀੜਤ ਬੇਟੀ ਨੇ ਦੱਸਿਆ ਕਿ ਉਹ ਘਰ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ। ਇਸੇ ਦੌਰਾਨ ਉਸ ਦਾ ਪਿਓ ਕਮਰੇ ਵਿੱਚ ਆਇਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।

ਸਾਈਕਲ ਫੈਕਟਰੀ ‘ਚ ਕੰਮ ਕਰਦਾ ਹੈ ਮੁਲਜ਼ਮ

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. (ASI) ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਓ ਲੁਧਿਆਣਾ ਦੀ ਇੱਕ ਸਾਈਕਲ ਫੈਕਟਰੀ ਵਿੱਚ ਕੰਮ ਕਰਦਾ ਹੈ। ਨਾਬਾਲਗ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਹੈ ਕਿ ਲਗਭਗ ਇੱਕ ਮਹੀਨਾ ਪਹਿਲਾਂ ਵੀ ਉਸ ਦੇ ਪਿਓ ਨੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ ਸਨ ਅਤੇ ਧਮਕਾਇਆ ਸੀ। ਜਦੋਂ ਦੂਜੀ ਵਾਰ ਉਸ ਨੇ ਫਿਰ ਉਹੀ ਕਰਤੂਤ ਦੁਹਰਾਈ ਤਾਂ ਖ਼ੌਫ਼ਜ਼ਦਾ ਹੋਈ ਲੜਕੀ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਸਾਰੀ ਹੱਡਬੀਤੀ ਸੁਣਾਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦੇ 3 ਬੱਚੇ ਹਨ।

ਮਾਂ ਦੀ ਸ਼ਿਕਾਇਤ ‘ਤੇ ਪੁਲਿਸ ਵੱਲੋਂ ਮਾਮਲਾ ਦਰਜ

ਘਟਨਾ ਦੀ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਪੀੜਤਾ ਦੀ ਮਾਂ ਨੇ ਤੁਰੰਤ ਪੁਲਿਸ ਤੱਕ ਪਹੁੰਚ ਕੀਤੀ। ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਪਿਓ ਦੇ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 64 ਅਤੇ ਪੋਕਸੋ (POCSO) ਐਕਟ ਦੀਆਂ ਧਾਰਾਵਾਂ 4 ਅਤੇ 6 ਦੇ ਤਹਿਤ ਗੰਭੀਰ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਉਸ ਦਾ ਮੈਡੀਕਲ ਮੁਆਇਨਾ ਅਤੇ ਹੋਰ ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

Loading...
Unable to load recommendations.
Follow Us
Related Stories
ਅੰਮ੍ਰਿਤਸਰ: ਨਾਨਕਪੁਰਾ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਘਟਨਾ, ਮੁਲਜ਼ਮ ਗ੍ਰਿਫ਼ਤਾਰ; ਸਿੱਖ ਜਥੇਬੰਦੀਆਂ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ
ਨਵੀਂ ਕਾਰਜਕਾਰਨੀ ਤੋਂ ਬਾਅਦ ਪੰਜਾਬ BJP ‘ਚ ਬਗਾਵਤ! ਟਕਸਾਲੀ ਆਗੂ ਨਾਰਾਜ਼, ਤੀਕਸ਼ਣ ਸੂਦ ਨੇ ਖੋਲ੍ਹਿਆ ਮੋਰਚਾ
ਭਾਖੜਾ ਡੈਮ ਨੂੰ ਲੈ ਕੇ ਵੱਡਾ ਖੁਲਾਸਾ, 30 ਸਾਲਾਂ ‘ਚ 15 ਵਾਰ ਝੁਕਿਆ ਪਰ ਅਜੇ ਵੀ ਪੂਰੀ ਤਰ੍ਹਾਂ ਸੁਰੱਖਿਅਤ
ਪੰਜਾਬ ਵਿਧਾਨਸਭਾ: ਕਾਸ਼ਤਕਾਰਾਂ ਦੇ ਨਾਂ ਹੋਵੇਗੀ ਜ਼ਮੀਨ, CM ਭਗਵੰਤ ਮਾਨ ਬੋਲੇ- ਸਰਕਾਰ ਪ੍ਰਸਤਾਵ ‘ਤੇ ਕਰੇਗੀ ਵਿਚਾਰ
“ਵਿਜੀਲੈਂਸ ਰਿਮਾਂਡ ‘ਚ ਏਸੀ ‘ਚ ਬਿਠਾ ਰੋਟੀ ਖਵਾਈ…” ਵੜਿੰਗ ਦੇ ਤੰਜ ‘ਤੇ ਆਸ਼ੂ ਧੜੇ ਦਾ ਤਿੱਖਾ ਜਵਾਬ, ਪੰਜਾਬ ਕਾਂਗਰਸ ‘ਚ ਫਿਰ ਧੜੇਬੰਦੀ
ਸੁਖਬੀਰ ਬਾਦਲ ਨੇ ਕੀਤੀ PM ਮੋਦੀ ਨਾਲ ਮੁਲਾਕਾਤ, ਮੁੜ ਛਿੜੀਆਂ ਗਠਜੋੜ ਦੀਆਂ ਚਰਚਾਵਾਂ, ਕੇਜਰੀਵਾਲ ਦਾ ਤਿੱਖਾ ਤੰਜ