ਸੁਖਬੀਰ ਬਾਦਲ ਨੇ ਕੀਤੀ PM ਮੋਦੀ ਨਾਲ ਮੁਲਾਕਾਤ, ਮੁੜ ਛਿੜੀਆਂ ਗਠਜੋੜ ਦੀਆਂ ਚਰਚਾਵਾਂ, ਕੇਜਰੀਵਾਲ ਦਾ ਤਿੱਖਾ ਤੰਜ
Sukhbir Badal Met PM Modi : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੁਖਬੀਰ ਬਾਦਲ ਸਵੇਰੇ ਹੀ ਦਿੱਲੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਪਾਰਲੀਮੈਂਟ ਹਾਊਸ ਦੇ ਅੰਦਰ ਪੀਐੱਮ ਮੋਦੀ ਨਾਲ ਮੁਲਾਕਾਤ ਕੀਤੀ।
ਪੁਰਾਣੀ ਤਸਵੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਅਹਿਮ ਮੁਲਾਕਾਤ ਕੀਤੀ ਹੈ। ਸੁਖਬੀਰ ਬਾਦਲ ਸਵੇਰੇ ਹੀ ਦਿੱਲੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਪਾਰਲੀਮੈਂਟ ਹਾਊਸ ਦੇ ਅੰਦਰ ਪੀਐੱਮ ਮੋਦੀ ਨਾਲ ਇਹ ਮੀਟਿੰਗ ਕੀਤੀ। ਦੋਵਾਂ ਪ੍ਰਮੁੱਖ ਆਗੂਆਂ ਦੀ ਇਸ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਕਰੀਬ 4 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਇਸ ਮੁਲਾਕਾਤ ਨੂੰ ਸਿਆਸੀ ਤੌਰ ‘ਤੇ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਦੇ ਮੁੜ ਗੱਠਜੋੜ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।
Delhi: Shiromani Akali Dal President Sukhbir Singh Badal left after meeting Prime Minister Narendra Modi pic.twitter.com/NHtDA1VRoA
— IANS (@ians_india) August 7, 2026
ਇਸ ਦੌਰਾਨ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਇਸ ਮੁਲਾਕਾਤ ‘ਤੇ ਤੰਜ ਕੱਸਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ— “ਨਾ ਨਾ ਕਰਤੇ ਪਿਆਰ ਤੁਮ੍ਹੀ ਸੇ ਕਰ ਬੈਠੇ… ਤਾਂ ਕੀ ਚੰਦਾ ਚੋਰ ਪਾਰਟੀ ਅਤੇ ਬੇਅਦਬੀ ਪਾਰਟੀ ਦਾ ਗੱਠਜੋੜ ਹੋ ਰਿਹਾ ਹੈ?”
ना ना करते प्यार तुम्ही से कर बैठे।
तो क्या चन्दा चोर पार्टी और बेअदबी पार्टी का गठबंधन हो रहा है? Sukhbir Singh Badal meets PM Modi at Parliament House; key discussions underway | Punjab – PTC News https://t.co/xlpm2l5UZ8 — Arvind Kejriwal (@ArvindKejriwal) August 7, 2026
ਭਾਜਪਾ ਨੇ ਕੀਤਾ ਸੀ ਇਕੱਲਿਆਂ ਚੋਣ ਲੜਨ ਦਾ ਦਾਅਵਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੀਐੱਮ ਨਰਿੰਦਰ ਮੋਦੀ ਨਾਲ ਹੋਈ ਇਸ ਮੀਟਿੰਗ ਤੋਂ ਬਾਅਦ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਬਦਲਣ ਦੀਆਂ ਚਰਚਾਵਾਂ ਛਿੜ ਪਈਆਂ ਹਨ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪਿਛਲੇ ਕਈ ਮਹੀਨਿਆਂ ਤੋਂ ਸੂਬੇ ਵਿੱਚ ਇਕੱਲਿਆਂ ਹੀ ਚੋਣ ਲੜਨ ਦਾ ਦਾਅਵਾ ਕਰ ਰਹੀ ਸੀ ਅਤੇ ਇਸ ਦੀਆਂ ਤਿਆਰੀਆਂ ਦਾ ਜ਼ਿਕਰ ਵੀ ਕਰ ਰਹੀ ਸੀ।
ਇਹ ਵੀ ਪੜ੍ਹੋ
ਅਜਿਹੇ ਵਿੱਚ ਸੁਖਬੀਰ ਬਾਦਲ ਅਤੇ ਪੀਐੱਮ ਮੋਦੀ ਦੀ ਇਸ ਮੁਲਾਕਾਤ ਨਾਲ ਭਾਜਪਾ-ਅਕਾਲੀ ਦਲ ਦੇ ਪੁਰਾਣੇ ਗੱਠਜੋੜ ਦੀ ਵਾਪਸੀ ਦੀ ਚਰਚਾ ਨੇ ਮੁੜ ਜ਼ੋਰ ਫੜ ਲਿਆ ਹੈ। ਹਾਲਾਂਕਿ, ਇਸ ਬੈਠਕ ਦਾ ਅਧਿਕਾਰਤ ਏਜੰਡਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਅਤੇ ਸਭ ਦੀਆਂ ਨਜ਼ਰਾਂ ਦੋਵਾਂ ਪਾਰਟੀਆਂ ਦੇ ਭਵਿੱਖੀ ਸਬੰਧਾਂ ‘ਤੇ ਟਿਕੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਦੋਵਾਂ ਦਲਾਂ ਵਿਚਾਲੇ ਦਹਾਕਿਆਂ ਪੁਰਾਣਾ ਗੱਠਜੋੜ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਟੁੱਟ ਗਿਆ ਸੀ, ਪਰ ਹੁਣ ਉਹ ਕਾਨੂੰਨ ਰੱਦ ਹੋ ਚੁੱਕੇ ਹਨ।
ਅਕਾਲੀ-ਭਾਜਪਾ ਗੱਠਜੋੜ ਦੀ ਸਫ਼ਲਤਾ ਦਾ ਕੀ ਸੀ ਰਾਜ਼?
ਅਕਾਲੀ-ਭਾਜਪਾ ਗੱਠਜੋੜ ਦੀ ਸਭ ਤੋਂ ਵੱਡੀ ਤਾਕਤ ਦੋਵਾਂ ਪਾਰਟੀਆਂ ਦਾ ਵੱਖ-ਵੱਖ ਵੋਟ ਬੈਂਕ ਸੀ। ਅਕਾਲੀ ਦਲ ਦੀ ਪਕੜ ਪੇਂਡੂ, ਕਿਸਾਨੀ ਅਤੇ ਪੰਥਕ ਇਲਾਕਿਆਂ ਵਿੱਚ ਮਜ਼ਬੂਤ ਸੀ, ਜਦਕਿ ਭਾਜਪਾ ਸ਼ਹਿਰੀ ਖੇਤਰਾਂ ਅਤੇ ਸ਼ਹਿਰੀ ਹਿੰਦੂ ਵੋਟਰਾਂ ਦੇ ਵਿਚਕਾਰ ਅਧਾਰ ਰੱਖਦੀ ਸੀ। ਦੋਵਾਂ ਪਾਰਟੀਆਂ ਦੇ ਇੱਕਠੇ ਆਉਣ ਨਾਲ ਪਿੰਡਾਂ ਅਤੇ ਸ਼ਹਿਰਾਂ ਦਾ ਇੱਕ ਮਜ਼ਬੂਤ ਚੋਣ ਸਮੀਕਰਨ ਬਣ ਜਾਂਦਾ ਸੀ।
ਇਸ ਤੋਂ ਇਲਾਵਾ, ਦੂਜੀ ਵੱਡੀ ਵਜ੍ਹਾ ਤੈਅ ਸੀਟ ਸ਼ੇਅਰਿੰਗ ਅਤੇ ਮਜ਼ਬੂਤ ਸੰਗਠਨ ਸੀ। ਲੰਮੇ ਸਮੇਂ ਤੱਕ ਅਕਾਲੀ ਦਲ 94 ਅਤੇ ਭਾਜਪਾ 23 ਸੀਟਾਂ ‘ਤੇ ਚੋਣ ਲੜਦੀ ਰਹੀ। ਦੋਵੇਂ ਪਾਰਟੀਆਂ ਆਪਣੇ-ਆਪਣੇ ਪ੍ਰਭਾਵ ਵਾਲੇ ਖੇਤਰਾਂ ‘ਚ ਚੋਣ ਮੈਦਾਨ ‘ਚ ਉੱਤਰਦੀਆਂ ਸਨ ਅਤੇ ਵਰਕਰਾਂ ਦੇ ਪੱਧਰ ‘ਤੇ ਵੀ ਇੱਕ-ਦੂਜੇ ਨੂੰ ਪੂਰਾ ਸਮਰਥਨ ਮਿਲਦਾ ਸੀ।
ਗੱਠਜੋੜ ਦੇ ਕਾਰਨ ਦੋਵਾਂ ਦਲਾਂ ਦੀ ਵੋਟ ਵੰਡੇ ਜਾਣ ਦੀ ਬਜਾਏ ਇੱਕ ਥਾਂ ਟ੍ਰਾਂਸਫਰ ਹੁੰਦੀ ਸੀ, ਜਿਸ ਨਾਲ ਕਈ ਸੀਟਾਂ ‘ਤੇ ਮੁਕਾਬਲਾ ਬਹੁਤ ਮਜ਼ਬੂਤ ਹੋ ਜਾਂਦਾ ਸੀ। ਇਹੋ ਸਮੀਕਰਨ ਸਾਲ 2012 ਦੀਆਂ ਚੋਣਾਂ ‘ਚ ਗੱਠਜੋੜ ਦੀ ਵੱਡੀ ਜਿੱਤ ਦਾ ਅਧਾਰ ਬਣਿਆ ਸੀ, ਜਦੋਂ ਦੋਵਾਂ ਧਿਰਾਂ ਨੇ ਮਿਲ ਕੇ 68 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਪਰ 2022 ਵਿੱਚ ਗੱਠਜੋੜ ਟੁੱਟਣ ਤੋਂ ਬਾਅਦ ਦੋਵਾਂ ਪਾਰਟੀਆਂ ਦੀ ਵੋਟ ਵੰਡੀ ਗਈ ਅਤੇ ਦੋਵੇਂ ਦਲ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ ਸਨ।
