Kargil Vijay Diwas 2024: 2000 ਤੋਂ ਵੱਧ ਬੰਬ ਨਕਾਮ ਕਰਨ ਵਾਲੇ ਕਰਨਲ ਢਿੱਲੋਂ ਦੀ ਕਹਾਣੀ, ਪੜ੍ਹੋ ਕਿਵੇਂ ਜਿੱਤੀ ਜੰਗ
Kargil Vijay Diwas: ਸ਼੍ਰੀਨਗਰ ਤੋਂ ਲੇਹ ਜਾਣ ਵਾਲੇ ਰਸਤੇ 'ਤੇ ਉਹ ਤੈਨਾਤ ਸਨ ਜੋ ਕਿ ਦੁਸ਼ਮਣ ਦੇ ਨਿਸ਼ਾਨੇ 'ਤੇ ਸੀ। ਉਹਨਾਂ ਦੀ ਟੀਮ ਨੇ 2000 ਦੇ ਕਰੀਬ ਦੁਸ਼ਮਣ ਵੱਲੋਂ ਸੁੱਟੇ ਹੋਏ ਬੰਬਾਂ ਨੂੰ ਨਕਾਰਾ ਕਰਕੇ ਨਾ ਸਿਰਫ ਫੌਜ ਤੱਕ ਰਾਸ਼ਨ ਅਤੇ ਗੋਲਾ ਬਾਰੂਦ ਪਹੁੰਚਾਉਣ ਵਾਲੇ ਮਾਰਗ ਨੂੰ ਬਚਾਇਆ ਸਗੋਂ ਆਪਣੀ ਜਾਨ ਵੀ ਜੋਖਮ ਚ ਪਾ ਕੇ ਜੰਗ ਖਤਮ ਹੋਣ ਤੋਂ ਇੱਕ ਸਾਲ ਬਾਅਦ ਤੱਕ ਵੀ ਡਿਊਟੀ ਨਿਭਾਉਂਦੇ ਰਹੇ।

Kargil Vijay Diwas: ਅੱਜ ਪੂਰੇ ਦੇਸ਼ ਦੇ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਕਾਰਗਿਲ ਜਿੱਤ ਨੂੰ 25 ਸਾਲ ਹੋ ਗਏ ਹਨ। ਸਾਲ 1999 ਵਿੱਚ ਇਹ ਆਪਰੇਸ਼ਨ ਭਾਰਤੀ ਫੌਜ ਵੱਲੋਂ ਚਲਾਇਆ ਗਿਆ ਸੀ ਅਤੇ ਦੁਸ਼ਮਣ ਨੂੰ ਮਾਤ ਦਿੱਤੀ ਸੀ। ਇਸ ਦੌਰਾਨ ਦੇਸ਼ ਦੇ ਕਈ ਜਵਾਨ ਨੇ ਸ਼ਹੀਦ ਹੋ ਗਏ ਸਨ, ਕਾਰਗਿਲ ਜੰਗ ਦੇ ਵਿੱਚ ਹਰ ਇੱਕ ਸਿਪਾਹੀ ਦਾ ਰੋਲ ਸੀ। ਜਿਨ੍ਹਾਂ ਵਿੱਚੋਂ ਇੱਕ ਸਨ ਦਰਸ਼ਨ ਸਿੰਘ ਢਿੱਲੋਂ ਜੋ ਕਿ ਉਸ ਵੇਲੇ ਬੰਬ ਵਿਰੋਧੀ ਦਸਤੇ ਦੇ ਵਿੱਚ ਤਾਇਨਾਤ ਸਨ।
ਸ਼੍ਰੀਨਗਰ ਤੋਂ ਲੇਹ ਜਾਣ ਵਾਲੇ ਰਸਤੇ ‘ਤੇ ਉਹ ਤੈਨਾਤ ਸਨ ਜੋ ਕਿ ਦੁਸ਼ਮਣ ਦੇ ਨਿਸ਼ਾਨੇ ‘ਤੇ ਸੀ। ਉਹਨਾਂ ਦੀ ਟੀਮ ਨੇ 2000 ਦੇ ਕਰੀਬ ਦੁਸ਼ਮਣ ਵੱਲੋਂ ਸੁੱਟੇ ਹੋਏ ਬੰਬਾਂ ਨੂੰ ਨਕਾਰਾ ਕਰਕੇ ਨਾ ਸਿਰਫ ਫੌਜ ਤੱਕ ਰਾਸ਼ਨ ਅਤੇ ਗੋਲਾ ਬਾਰੂਦ ਪਹੁੰਚਾਉਣ ਵਾਲੇ ਮਾਰਗ ਨੂੰ ਬਚਾਇਆ ਸਗੋਂ ਆਪਣੀ ਜਾਨ ਵੀ ਜੋਖਮ ਚ ਪਾ ਕੇ ਜੰਗ ਖਤਮ ਹੋਣ ਤੋਂ ਇੱਕ ਸਾਲ ਬਾਅਦ ਤੱਕ ਵੀ ਡਿਊਟੀ ਨਿਭਾਉਂਦੇ ਰਹੇ।
ਬਹਾਦਰੀ ਦਾ ਕਿੱਸਾ
ਕਰਨਲ ਢਿੱਲੋਂ ਨੇ ਕਿਹਾ ਕਿਉਂਕਿ ਇਸ ਤੋਂ ਪਹਿਲਾਂ 1971 ਦੀ ਲੜਾਈ ਹੋਈ ਸੀ, ਉਦੋਂ ਦੇ ਬਹਾਦਰ ਹੀਰੋ ਹੁਣ ਬਹੁਤ ਘੱਟ ਹੀ ਬਚੇ ਹਨ। ਉਹਨਾਂ ਦੀਆਂ ਵਿਧਵਾਵਾਂ ਵੀ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਜੰਗ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਿ ਜਦੋਂ ਇੱਕ ਰਾਤ ਪਹਿਲਾਂ ਆ ਕੇ ਤੁਹਾਡਾ ਕਮਾਂਡਰ ਤੁਹਾਨੂੰ ਦੱਸਦਾ ਹੈ ਕਿ ਕੱਲ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਹੈ ਤਾਂ ਫਿਰ ਆਖਰੀ ਚਿੱਠੀ ਪਰਿਵਾਰ ਲਈ ਪਹਿਲਾਂ ਹੀ ਲਿਖਣੀ ਪੈਂਦੀ ਹੈ।
ਜੰਗ ਨੂੰ ਯਾਦ ਕਰਦਿਆਂ ਦੱਸਿਆ ਕਿ ਜੋ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਹਨ ਉਹਨਾਂ ਦੇ ਘਰ ਉਹ ਚਿੱਠੀ ਭੇਜ ਦਿੱਤੀ ਜਾਂਦੀ ਹੈ। ਕਰਨਲ ਢਿੱਲੋਂ ਨੇ ਕਿਹਾ ਕਿ 25 ਸਾਲ ਪਹਿਲਾਂ ਜਿਸ ਤਰ੍ਹਾਂ ਦਾ ਮਾਹੌਲ ਸੀ ਹੁਣ ਉਹ ਮਾਹੌਲ ਕਾਫੀ ਬਦਲ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰਾਂ ਤਾਂ ਕੰਮ ਕਰਦੀਆਂ ਹਨ ਪਰ ਅਫਸਰ ਸ਼ਾਹੀ ਤੰਗ ਪਰੇਸ਼ਾਨ ਕਰਦੀ ਹੈ। ਉਹਨਾਂ ਕਿਹਾ ਕਿ ਅਸੀਂ ਸਰਹੱਦ ਤੇ ਤਾਂ ਜੰਗ ਜਿੱਤ ਗਈ ਪਰ ਆਪਣੇ ਦੇਸ਼ ਦੇ ਅੰਦਰ ਜਰੂਰ ਹਾਰ ਗਏ।
ਸਰਕਾਰ ਕਰੇ ਸਹਾਇਆ
ਕਾਰਗਿਲ ਵਿਜੇ ਦਿਵਸ ਦੇ 25 ਸਾਲ ਅੱਜ ਪੂਰੇ ਹੋ ਗਏ ਹਨ ਇਸ ਕਰਨਲ ਢਿੱਲੋਂ ਦੱਸਦੇ ਹਨ ਅੱਜ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹ ਮਦਦ ਸਰਕਾਰਾਂ ਵੱਲੋਂ ਮੁਹੱਈਆ ਨਹੀਂ ਕਰਵਾਈ ਗਈ ਜੋ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸੂਬਾ ਪੱਧਰੀ ਸਮਾਗਮ ਹੋਣੇ ਚਾਹੀਦੇ ਹਨ। ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਵਾਰ ਹੀਰੋ ਹਨ ਸਰਕਾਰ ਨੂੰ ਉਹਨਾਂ ਦਾ ਧਿਆਨ ਦੇਣਾ ਚਾਹੀਦਾ ਹੈ।