
ਕਾਰਗਿਲ ਵਿਜੇ ਦਿਵਸ
ਕਾਰਗਿਲ ਵਿਜੇ ਦਿਵਸ ਭਾਰਤ ਵਿੱਚ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ, 1999 ਵਿੱਚ ਲੱਦਾਖ ਦੇ ਉੱਤਰੀ ਕਾਰਗਿਲ ਜ਼ਿਲ੍ਹੇ ਦੀਆਂ ਪਹਾੜੀਆਂ ਉੱਤੇ ਪਾਕਿਸਤਾਨੀ ਫੌਜ ਨੂੰ ਉਨ੍ਹਾਂ ਦੇ ਘਰੋਂ ਕੱਢ ਕੇ ਪਾਕਿਸਤਾਨੀ ਫੌਜ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਕਾਰਗਿਲ ਯੁੱਧ ਵਿੱਚ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਅਹੁਦਿਆਂ ‘ਤੇ ਕਬਜ਼ਾ ਕੀਤਾ। ਸ਼ੁਰੂ ਵਿੱਚ, ਪਾਕਿਸਤਾਨੀ ਫੌਜ ਨੇ ਯੁੱਧ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਕਸ਼ਮੀਰੀ ਅੱਤਵਾਦੀਆਂ ਦੁਆਰਾ ਹੋਇਆ ਸੀ।
ਦੇਸ਼ ਲਈ ਮਰ ਮਿਟਣ ਦਾ ਜਜ਼ਬਾ… ਭਰੀ ਜਵਾਨੀ ਪੀ ਲਿਆ ਸ਼ਹਾਦਤ ਦਾ ਜਾਮ… ਰੁਆ ਦੇਵੇਗੀ ਕਾਰਗਿਲ ਦੇ ਇਸ ਜਾਂਬਾਜ਼ ਦੀ ਕਹਾਣੀ
Kargil Vijay Diwas: ਕਾਰਗਿਲ ਦੀ ਜਿੱਤ ਦੇ 25 ਸਾਲ ਪੂਰੇ ਹੋ ਗਏ ਹਨ, ਇਸ ਦਿਨ ਭਾਰਤ ਦੇ ਬਹਾਦਰ ਸੈਨਿਕਾਂ ਨੇ ਪਾਕਿਸਤਾਨ ਨੂੰ ਅਜਿਹਾ ਕਰਾਰਾ ਜਵਾਬ ਦਿੱਤਾ ਕਿ ਉਹ Kargil Vijay Diwas: ਕਦੇ ਵੀ ਭੁੱਲ ਨਹੀਂ ਸਕਣਗੇ। ਪਰ ਇਸ ਜਿੱਤ ਨੂੰ ਪ੍ਰਾਪਤ ਕਰਨ ਲਈ ਸਾਡੇ ਦੇਸ਼ ਦੇ 500 ਤੋਂ ਵੱਧ ਸੈਨਿਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਨ੍ਹਾਂ ਵੀਰ ਸਪੂਤਾਂ ਵਿੱਚ ਇੱਕ ਅਜਿਹਾ ਬਹਾਦੁਰ ਨੌਜਵਾਨ ਵੀ ਸੀ, ਜਿਸਨੇ ਸਿਰਫ 22 ਸਾਲ ਦੀ ਉਮਰ 'ਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਅੱਜ ਤੁਹਾਨੂੰ ਇਸੇ ਬਹਾਦੁਰ ਜਵਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ...
- Kusum Chopra
- Updated on: Jul 26, 2024
- 10:53 am
Kargil Vijay Diwas 2024: 2000 ਤੋਂ ਵੱਧ ਬੰਬ ਨਕਾਮ ਕਰਨ ਵਾਲੇ ਕਰਨਲ ਢਿੱਲੋਂ ਦੀ ਕਹਾਣੀ, ਪੜ੍ਹੋ ਕਿਵੇਂ ਜਿੱਤੀ ਜੰਗ
Kargil Vijay Diwas: ਸ਼੍ਰੀਨਗਰ ਤੋਂ ਲੇਹ ਜਾਣ ਵਾਲੇ ਰਸਤੇ 'ਤੇ ਉਹ ਤੈਨਾਤ ਸਨ ਜੋ ਕਿ ਦੁਸ਼ਮਣ ਦੇ ਨਿਸ਼ਾਨੇ 'ਤੇ ਸੀ। ਉਹਨਾਂ ਦੀ ਟੀਮ ਨੇ 2000 ਦੇ ਕਰੀਬ ਦੁਸ਼ਮਣ ਵੱਲੋਂ ਸੁੱਟੇ ਹੋਏ ਬੰਬਾਂ ਨੂੰ ਨਕਾਰਾ ਕਰਕੇ ਨਾ ਸਿਰਫ ਫੌਜ ਤੱਕ ਰਾਸ਼ਨ ਅਤੇ ਗੋਲਾ ਬਾਰੂਦ ਪਹੁੰਚਾਉਣ ਵਾਲੇ ਮਾਰਗ ਨੂੰ ਬਚਾਇਆ ਸਗੋਂ ਆਪਣੀ ਜਾਨ ਵੀ ਜੋਖਮ ਚ ਪਾ ਕੇ ਜੰਗ ਖਤਮ ਹੋਣ ਤੋਂ ਇੱਕ ਸਾਲ ਬਾਅਦ ਤੱਕ ਵੀ ਡਿਊਟੀ ਨਿਭਾਉਂਦੇ ਰਹੇ।
- Rajinder Arora
- Updated on: Jul 26, 2024
- 9:38 am
ਸ਼ਹੀਦਾਂ ਦੇ ਨਾਮ ਅਮਿਟ ਰਹਿੰਦੇ ਹਨ..ਕਾਰਗਿਲ ਵਿਜੇ ਦਿਵਸ ਦੀ 25ਵੀ ਵਰ੍ਹੇਗੰਢ ‘ਤੇ ਪੀਐੱਮ ਮੋਦੀ ਦੀ ਵੀਰ ਸਪੂਤਾਂ ਨੂੰ ਸ਼ਰਧਾਜੰਲੀ
ਪ੍ਰਧਾਨ ਮੰਤਰੀ ਮੋਦੀ ਨੇ ਕਾਰਗਿਲ ਵਿੱਚ ਸ਼ਿੰਕੁਨ ਲਾ ਸੁਰੰਗ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਲੇਹ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗਾ ਅਤੇ ਜਦੋਂ ਪੂਰਾ ਹੋ ਜਾਵੇਗਾ, ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ।
- TV9 Punjabi
- Updated on: Jul 26, 2024
- 7:30 am
Kargil Vijay Diwas: ਘੁਟਾਲੇ ਨਾਲ ਫੌਜ ਨੂੰ ਕਮਜ਼ੋਰ ਕਰਨ ਵਾਲੇ ਅਗਨੀਪਥ ‘ਤੇ ਸਵਾਲ ਚੁੱਕ ਰਹੇ: ਕਾਰਗਿਲ ਚ ਬੋਲੇ ਪ੍ਰਧਾਨ ਮੰਤਰੀ ਮੋਦੀ
Kargil Vijay Diwas: ਅੱਜ ਪੂਰਾ ਦੇਸ਼ ਸਾਡੇ ਵੀਰ ਜਾਂਬਾਜਾਂ ਦੇ ਸਾਹਸ ਅਤੇ ਬਹਾਦਰੀ ਨੂੰ ਯਾਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦਰਾਸ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਨੇ ਕਾਰਗਿਲ ਤੋਂ ਪਾਕਿਸਤਾਨ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਤੰਕ ਦੇ ਆਕਾ ਮੇਰੀ ਆਵਾਜ਼ ਸੁਣ ਰਹੇ ਹਨ। ਸਾਡੇ ਬਹਾਦਰ ਸੈਨਿਕ ਅੱਤਵਾਦੀਆਂ ਨੂੰ ਕੁਚਲ ਦੇਣਗੇ। ਕਾਰਗਿਲ ਜੰਗ ਵਿੱਚ ਝੂਠ ਅਤੇ ਦਹਿਸ਼ਤਗਰਦਾਂ ਦੀ ਹਾਰ ਹੋਈ ਸੀ। ਇਸ ਦੇ ਨਾਲ ਹੀ ਪੀਐਮ ਨੇ ਅਗਨੀਪਥ ਯੋਜਨਾ ਦਾ ਵੀ ਜ਼ਿਕਰ ਕਰਦਿਆਂ ਕਾਂਗਰਸ 'ਤੇ ਨਿਸ਼ਾਨਾ ਸਾਧਿਆ।
- TV9 Punjabi
- Updated on: Jul 26, 2024
- 6:51 am
PM ਮੋਦੀ ਅੱਜ ਕਰਨਗੇ ਸ਼ਿੰਕੁਨ ਲਾ ਪ੍ਰੋਜੈਕਟ ਦਾ ਪਹਿਲਾ ਧਮਾਕਾ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ
Shinkun La Tunnel Project: ਪੀਐਮਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਿੰਕੁਨ ਲਾ ਸੁਰੰਗ ਨਾ ਸਿਰਫ਼ ਸਾਡੇ ਹਥਿਆਰਬੰਦ ਬਲਾਂ ਅਤੇ ਉਪਕਰਨਾਂ ਦੀ ਤੇਜ਼ ਅਤੇ ਕੁਸ਼ਲ ਆਵਾਜਾਈ ਨੂੰ ਯਕੀਨੀ ਬਣਾਏਗੀ ਬਲਕਿ ਲੱਦਾਖ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰੇਗੀ। ਇਹ ਸੁਰੰਗ ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ ਨੂੰ ਲੱਦਾਖ ਦੀ ਜ਼ਾਂਸਕਰ ਘਾਟੀ ਨਾਲ ਜੋੜਨ ਵਾਲੀ ਇੱਕ ਮਹੱਤਵਪੂਰਨ ਲਿੰਕ ਵਜੋਂ ਕੰਮ ਕਰੇਗੀ।
- TV9 Punjabi
- Updated on: Jul 26, 2024
- 3:57 am
PM Narendra Modi on Kargil Vijay Diwas: ਅੱਜ 25ਵਾਂ ਕਾਰਗਿਲ ਵਿਜੇ ਦਿਵਸ, PM ਮੋਦੀ ਕਰਨਗੇ ਕਾਰਗਿਲ ਦਾ ਦੌਰਾ
PM Narendra Modi on Kargil Vijay Diwas: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 25ਵੇਂ ਵਿਜੇ ਦਿਵਸ ਮੌਕੇ ਕਾਰਗਿਲ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਪੜ੍ਹੋ ਇਸ ਪ੍ਰੋਜੈਕਟ ਦਾ ਕੀ ਮਹੱਤਵ ਹੈ?
- Sajan Kumar
- Updated on: Jul 26, 2024
- 6:24 am