ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ, CM ਮਾਨ ਨੇ ਸੈਨਿਕਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਕੀਤਾ ਸਲਾਮ
Kargil Vijay Diwas: ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸਾਲ 1999 'ਚ ਇਸ ਦਿਨ, ਭਾਰਤੀ ਫੌਜ ਨੇ ਆਪ੍ਰੇਸ਼ਨ ਵਿਜੇ ਦੀ ਸਫਲਤਾ ਦਾ ਐਲਾਨ ਕੀਤਾ ਸੀ। ਇਸ 'ਚ, ਜਦੋਂ ਭਾਰਤ ਨੇ ਕਾਰਗਿਲ 'ਚ ਪਾਕਿਸਤਾਨੀ ਘੁਸਪੈਠੀਆਂ ਨਾਲ ਤਿੰਨ ਮਹੀਨਿਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਜਿੱਤ ਪ੍ਰਾਪਤ ਕੀਤੀ, ਜਿਸ 'ਚ ਟੋਲੋਲਿੰਗ ਅਤੇ ਟਾਈਗਰ ਹਿੱਲ ਵਰਗੇ ਉੱਚ-ਉਚਾਈ ਵਾਲੇ ਖੇਤਰ ਸ਼ਾਮਲ ਸਨ।
ਅੱਜ (26 ਜੁਲਾਈ) ਭਾਰਤ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਗਿਲ ਯੁੱਧ ਦੇ ਸ਼ਹੀਦ ਸੈਨਿਕਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਤੇ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਰਗਿਲ ਯੁੱਧ ‘ਚ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਤੇ ਬਹਾਦੁਰ ਜਵਾਨਾਂ ਨੂੰ ਸਨਮਾਨਿਤ ਕੀਤਾ।
ਮੁੱਖ ਮੰਤਰੀ ਮਾਨ ਨੇ ਇਸ ਮੌਕੇ ਇੱਕ ਟਵੀਟ ਕੀਤਾ ਤੇ ਲਿਖਿਆ, “1999 ਦੀ ਕਾਰਗਿਲ ਜੰਗ ‘ਚ ਬਹਾਦਰੀ ਦਾ ਬੇਮਿਸਾਲ ਇਤਿਹਾਸ ਲਿਖਣ ਵਾਲੇ ਸਮੂਹ ਬਹਾਦਰ ਜਵਾਨਾਂ ਦੀ ਸੂਰਬੀਰਤਾ ਅਤੇ ਕੁਰਬਾਨੀਆਂ ਨੂੰ ਕਾਰਗਿਲ ਦਿਵਸ ਮੌਕੇ ਦਿਲੋਂ ਸਲਾਮ ਕਰਦੇ ਹਾਂ। ਉਹਨਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।।”
1999 ਦੀ ਕਾਰਗਿਲ ਜੰਗ ‘ਚ ਬਹਾਦਰੀ ਦਾ ਬੇਮਿਸਾਲ ਇਤਿਹਾਸ ਲਿਖਣ ਵਾਲੇ ਸਮੂਹ ਬਹਾਦਰ ਜਵਾਨਾਂ ਦੀ ਸੂਰਬੀਰਤਾ ਅਤੇ ਕੁਰਬਾਨੀਆਂ ਨੂੰ ਕਾਰਗਿਲ ਦਿਵਸ ਮੌਕੇ ਦਿਲੋਂ ਸਲਾਮ ਕਰਦੇ ਹਾਂ। ਉਹਨਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। pic.twitter.com/5VB1PblXU1
— Bhagwant Mann (@BhagwantMann) July 26, 2025
ਦੱਸ ਦੇਈਏ ਕਿ ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸਾਲ 1999 ‘ਚ ਇਸ ਦਿਨ, ਭਾਰਤੀ ਫੌਜ ਨੇ ਆਪ੍ਰੇਸ਼ਨ ਵਿਜੇ ਦੀ ਸਫਲਤਾ ਦਾ ਐਲਾਨ ਕੀਤਾ ਸੀ। ਇਸ ‘ਚ ਭਾਰਤ ਨੇ ਕਾਰਗਿਲ ‘ਚ ਪਾਕਿਸਤਾਨੀ ਘੁਸਪੈਠੀਆਂ ਨਾਲ ਤਿੰਨ ਮਹੀਨਿਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਜਿੱਤ ਪ੍ਰਾਪਤ ਕੀਤੀ, ਜਿਸ ‘ਚ ਟੋਲੋਲਿੰਗ ਅਤੇ ਟਾਈਗਰ ਹਿੱਲ ਵਰਗੇ ਉੱਚਾਈ ਵਾਲੇ ਖੇਤਰ ਸ਼ਾਮਲ ਸਨ।
ਇਹ ਵੀ ਪੜ੍ਹੋ
ਜਾਨ ਦੀ ਪਰਵਾਹ ਕੀਤੇ ਬਿਨਾਂ ਦੁਸ਼ਮਣਾਂ ਦਾ ਸਾਹਮਣਾ
ਕਾਰਗਿਲ ਯੁੱਧ, ਜੋ ਕਿ ਸਾਲ 1999 ‘ਚ ਮਈ ਤੋਂ ਜੁਲਾਈ ਤੱਕ ਚੱਲਿਆ। ਇਸ ਨੂੰ ਜਿੱਤਣਾ ਭਾਰਤੀ ਫੌਜ ਲਈ ਇੱਕ ਅਸਾਧਾਰਨ ਚੁਣੌਤੀ ਸੀ। ਪਰ ਸੈਨਿਕ ਉੱਚੀਆਂ ਉਚਾਈਆਂ, ਬਰਫੀਲੇ ਮੌਸਮ ਤੇ ਮੁਸ਼ਕਲ ਪਹਾੜੀ ਖੇਤਰਾਂ ‘ਚ ਲੜੇ। ਇੱਥੇ ਦੁਸ਼ਮਣ ਉੱਚੀਆਂ ਚੋਟੀਆਂ ‘ਤੇ ਬੈਠੇ ਸਨ, ਜਦੋਂ ਕਿ ਸੈਨਿਕਾਂ ਨੂੰ ਹੇਠਾਂ ਤੋਂ ਉੱਪਰ ਚੜ੍ਹਦੇ ਸਮੇਂ ਗੋਲੀਆਂ ਤੇ ਤੋਪਾਂ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ। ਪਰ ਬਹਾਦਰ ਸੈਨਿਕਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਦੁਸ਼ਮਣਾਂ ਦਾ ਸਾਹਮਣਾ ਕੀਤਾ।
ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ
ਪਾਕਿਸਤਾਨ ਨਾਲ ਇਸ ਜੰਗ ‘ਚ ਭਾਰਤ ਨੇ ਬਹੁਤ ਸਾਰੇ ਬਹਾਦਰ ਪੁੱਤਰਾਂ ਨੂੰ ਗੁਆ ਦਿੱਤਾ ਜਿਨ੍ਹਾਂ ਨੇ ਦੇਸ਼ ਦੇ ਸਨਮਾਨ ਅਤੇ ਮਾਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕੈਪਟਨ ਵਿਕਰਮ ਬੱਤਰਾ, ਲੈਫਟੀਨੈਂਟ ਮਨੋਜ ਕੁਮਾਰ ਪਾਂਡੇ, ਰਾਈਫਲਮੈਨ ਸੰਜੇ ਕੁਮਾਰ ਤੇ ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ ਵਰਗੇ ਅਣਗਿਣਤ ਨਾਇਕਾਂ ਨੇ ਆਪਣੀ ਬਹਾਦਰੀ ਨਾਲ ਇਤਿਹਾਸ ਰਚਿਆ। ਇਸ ਜੰਗ ‘ਚ ਸੈਨਿਕਾਂ ਦੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੀ ਆਜ਼ਾਦੀ ਅਤੇ ਸੁਰੱਖਿਆ ਕਿੰਨੀ ਕੀਮਤੀ ਹੈ।


