Jalandhar Bypoll ਤੋਂ ਪਹਿਲਾਂ ਕਈ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ
Jalandhar Lok Sabha ਸੀਟ ਤੇ ਜਿਮਨੀ ਚੋਣ ਲਈ ਬੁੱਧਵਾਰ ਨੂੰ ਚੋਣ ਕਮਿਸ਼ਨ ਵੱਲੋਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਮੁਤਾਬਕ, ਜਲੰਧਰ ਲੋਕ ਸਭਾ ਜਿਮਨੀ ਚੋਣ ਲਈ 10 ਮਈ ਨੂੰ ਵੋਟਾਂ ਪੈਣਗੀਆਂ, ਜਦਕਿ 13 ਮਈ ਨੂੰ ਇਸ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ।
ਪੰਜਾਬ ਪੁਲਿਸ.
ਜਲੰਧਰ ਨਿਊਜ: ਜਲੰਧਰ ਲੋਕ ਸਭਾ ਜਿਮਨੀ ਦੀ ਤਰੀਕ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਇਥੇ ਪੰਜਾਬ ਪੁਲਿਸ ਦੇ ਕਈ ਵੱਡੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ (Transfer of Police Officers) ਕੀਤੇ ਗਏ ਹਨ। ਜਲੰਧਰ ਦੇ ਐਸਐਸਪੀ-ਡੀਸੀਪੀ ਸਮੇਤ 9 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਬਦੀਲ ਕੀਤੇ ਗਏ ਡੀਐਸਪੀਜ ਅਤੇ ਉਚ ਅਧਿਕਾਰੀਆਂ ਨੂੰ 30-03-2023 ਨੂੰ ਜੁਆਇੰਨ ਕਰਕੇ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ।
ਜਾਰੀ ਪੱਤਰ ਅਨੁਸਾਰ ਡੀ ਐਸ ਪੀ ਜਲੰਧਰ ਹਰਪ੍ਰੀਤ ਸਿੰਘ ਨੂੰ ਤਬਦੀਲ ਕਰਕੇ ਕਪੂਰਥਲਾ, ਡੀ ਐਸ ਪੀ ਕਪੂਰਥਲਾ ਸਵਿੰਦਰਪਾਲ ਸਿੰਘ ਨੂੰ ਬਦਲੀ ਕਰਕੇ ਜਲੰਧਰ, ਡੀ ਐਸ ਪੀ ਜਲੰਧਰ ਪ੍ਰੇਮ ਕੁਮਾਰ ਨੂੰ ਐਸ ਬੀ ਐਸ ਨਗਰ, ਡੀ ਐਸ ਪੀ ਐਸ ਬੀ ਐਸ ਨਗਰ ਹਰਪ੍ਰੀਤ ਸਿੰਘ ਨੂੰ ਤਬਦੀਲ ਕਰਕੇ ਜਲੰਧਰ ਕੈਂਟ ਜਦਕਿ ਜਲੰਧਰ ਕੈਂਟ ਦੇ ਡੀ ਐਸ ਪੀ ਬਬਨਦੀਪ ਸਿੰਘ ਨੂੰ ਸੁਲਤਾਨਪੁਰ ਲੋਧੀ ਕਪੂਰਥਲਾ ਤਬਦੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਕਪੂਰਥਲਾ ਤੋਂ ਡੀ ਐਸ ਪੀ ਸੁਖਵਿੰਦਰ ਸਿੰਘ ਨੂੰ ਕਪੂਰਥਲਾ ਵਿਖੇ, ਕੰਟਰੋਲ ਰੂਮ ਸੰਗਰੂਰ ਤੋਂ ਡੀ ਐਸ ਪੀ ਦੀਪਕ ਰਾਏ ਨੂੰ ਸੰਗਰੂਰ ਹੈਡਕੁਆਟਰ ਅਤੇ ਸੰਗਰੂਰ ਹੈਡਕੁਆਟਰ ਦੇ ਮੌਜੂਦਾ ਡੀ ਐਸ ਪੀ ਰੁਪਿੰਦਰ ਕੌਰ ਨੂੰ ਤਬਦੀਲ ਕਰਕੇ ਜਲੰਧਰ ਰੂਰਲ ਵਿਖੇ ਤਬਦੀਲ ਕੀਤਾ ਗਿਆ ਹੈ।
ਵੋਖੋ ਪੂਰੀ ਲਿਸਟ…
ਜਿਨ੍ਹਾਂ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਚ ਜਲੰਧਰ ਦੇ ਐਸਐਸਪੀ ਵੀ ਸ਼ਾਮਲ ਹਨ।ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਸਿੰਘ ਦੀ ਥਾਂ ਮੁਖਵਿੰਦਰ ਸਿੰਘ ਨੂੰ ਲਾਇਆ ਗਿਆ ਹੈ। ਨੌਂ ਵਿਚੋਂ ਛੇ ਪੁਲਿਸ ਅਧਿਕਾਰੀਆਂ ਨੂੰ ਜਲੰਧਰ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਹੈ। ਜਲੰਧਰ ਦੇ ਡੀਸੀਪੀ ਜਸਕਿਰਨ ਤੇਜ ਸਿੰਘ ਤੇਜਾ ਨੂੰ ਵੀ ਟ੍ਰਾਂਸਫਰ ਕੀਤਾ ਗਿਆ ਹੈ।