ਹਿਮਾਚਲ ‘ਚ ਜਲੰਧਰ ਦੇ ਨੌਜਵਾਨ ਦੀ ਮੌਤ, ਭਾਗਸੁਨਾਗ ਝਰਨੇ ਨੇੜੇ ਪਾਣੀ ‘ਚ ਰੁੜ੍ਹਣ ਕਾਰਨ ਵਾਪਰਿਆ ਹਾਦਸਾ, ਦੇਖੋ ਵੀਡੀਓ
ਹਿਮਾਚਲ ਪ੍ਰੇਦਸ਼ ਦੇ ਧਰਮਸ਼ਾਲਾ ਦੇ ਮੈਕਲਿਓਡਗੰਜ ਸਥਿਤ ਭਾਗਸੁਨਾਗ ਝਰਨੇ ਦੇ ਕੋਲ ਨਹਾਉਣ ਲਈ ਪਵਨ ਆਪਣੇ ਦੋਸਤਾਂ ਨਾਲ ਪਾਣੀ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਉਹ ਪਾਣੀ 'ਚ ਰੁੜ੍ਹ ਗਿਆ। ਨੌਜਵਾਨ ਦੀ ਰੁੜਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਜਲੰਧਰ ਤੋਂ ਹਿਮਾਚਲ ਘੁੰਮਣ ਗਏ ਇੱਕ ਨੌਜਵਾਨ ਦੀ ਧਰਮਸ਼ਾਲਾ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਉਹ ਧਰਮਸ਼ਾਲਾ ਦੇ ਮੈਕਲਿਓਡਗੰਜ ਸਥਿਤ ਭਾਗਸੁਨਾਗ ਝਰਨੇ ਦੇ ਕੋਲ ਨਹਾਉਣ ਲਈ ਦੋਸਤਾਂ ਨਾਲ ਪਾਣੀ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਉਹ ਪਾਣੀ ‘ਚ ਰੁੜ੍ਹ ਗਿਆ। ਨੌਜਵਾਨ ਦੀ ਰੁੜਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਫਿਲਹਾਲ ਹਿਮਾਚਲ ਐਸਡੀਆਰਐਫ ਨੇ ਮੌਕੇ ਤੋਂ 100 ਮੀਟਰ ਹੇਠਾਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਪਵਨ ਕੁਮਾਰ (32) ਵਾਸੀ ਜਲੰਧਰ ਨੇੜੇ ਰਾਕੇਸ਼ ਟੈਂਟ ਹਾਊਸ ਵਜੋਂ ਹੋਈ ਹੈ। ਮ੍ਰਿਤਕ ਦੇ ਦੋਸਤ ਅਮਿਤ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਦੋਸਤ ਧਰਮਸ਼ਾਲਾ ਮਿਲਣ ਆਏ ਸਨ। ਇਹ ਸਾਰੇ ਭਾਗਸੁਨਾਗ ਝਰਨੇ ਦੇ ਹੇਠਾਂ ਨਾਲੇ ਵਿੱਚ ਨਹਾ ਰਹੇ ਸਨ। ਇਸ ਦੌਰਾਨ ਨਾਲੇ ਵਿੱਚ ਪਾਣੀ ਅਚਾਨਕ ਵੱਧ ਗਿਆ ਅਤੇ ਵਹਾਅ ਬਹੁਤ ਤੇਜ਼ ਹੋ ਗਿਆ। ਇਸ ਤੋਂ ਪਹਿਲਾਂ ਦੋ ਦੋਸਤ ਸੁਰੱਖਿਅਤ ਨਾਲੇ ‘ਚੋਂ ਬਾਹਰ ਨਿਕਲ ਕੇ ਦੂਜੇ ਕੋਨੇ ‘ਚ ਪਹੁੰਚ ਗਏ ਪਰ ਪਾਵਨ ਪਾਣੀ ‘ਚ ਉਤਰਨ ‘ਤੇ ਆਪਣੇ ਆਪ ‘ਤੇ ਕਾਬੂ ਨਾ ਰੱਖ ਸਕਿਆ ਅਤੇ ਪਾਣੀ ‘ਚ ਰੁੜ੍ਹ ਗਿਆ।


