ਜਲੰਧਰ ‘ਚ ਸੁੱਤੇ ਪਏ ਪਿਓ-ਪੁੱਤ ਨੂੰ ਸੱਪ ਨੇ ਡੰਗਿਆ, ਹਸਪਤਾਲ ‘ਚ ਇਲਾਜ ਦੌਰਾਨ ਪਿਤਾ ਦੀ ਮੌਤ
ਜਲੰਧਰ ਵਿੱਚ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਸੁੱਤੇ ਪਏ ਪਿਤਾ ਪੁੱਤ ਨੂੰ ਸੱਪ ਨੇ ਕੱਟ ਲਿਆ ਹਸਪਤਾਲ ਵਿੱਚ ਪਿਤਾ ਦੀ ਤਾਂ ਮੌਤ ਹੋ ਗਈ ਪਰ ਬੇਟੇ ਨੂੰ ਚੱਕਰ ਆਇਆ ਤਾਂ ਪਤਾ ਲੱਗਾ ਬੇਟੇ ਨੂੰ ਸੱਪ ਨੇ ਡੰਗ ਲਿਆ ਹੈ। ਲੋਕਾਂ ਦਾ ਕਹਿਣਾ ਹੈ ਇਲਾਕੇ ਇੱਕ ਖਾਲੀ ਪਲਾਟ ਹੈ ਜਿੱਥੇ ਜ਼ਹਿਰੀਲੇ ਸੱਪ ਘੁੰਮਦੇ ਰਹਿੰਦੇ ਹਨ।

ਜਲੰਧਰ। ਜਲੰਧਰ ‘ਚ ਸੁੱਤੇ ਪਏ ਪਿਓ-ਪੁੱਤ ਨੂੰ ਸੱਪ ਨੇ ਡੰਗ ਲਿਆ। ਜਿਸ ‘ਚ ਹਸਪਤਾਲ ‘ਚ ਇਲਾਜ ਦੌਰਾਨ ਪਿਤਾ ਦੀ ਮੌਤ ਹੋ ਗਈ, ਜਦਕਿ ਪੁੱਤਰ ਦੀ ਹਾਲਤ ਹੁਣ ਸਥਿਰ ਹੈ। ਇਹ ਘਟਨਾ ਰਾਮ-ਸ਼ਰਨ ਕਲੋਨੀ ਦੀ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਇੱਥੇ ਖਾਲੀ ਪਏ ਪਲਾਟ ਹਨ ਜਿੱਥੇ ਜ਼ਹਿਰੀਲੇ ਸੱਪ ਖੁੱਲ੍ਹੇਆਮ ਘੁੰਮਦੇ ਹਨ। ਪਰ ਮਾਲਕਾਂ ਨੇ ਪਲਾਟਾਂ ਦੀ ਸਫ਼ਾਈ ਵੀ ਨਹੀਂ ਕਰਵਾਈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Cabinet Minister Harjot Singh Bains) ਨੂੰ ਵੀ ਰਾਹਤ ਕਾਰਜਾਂ ਦੌਰਾਨ ਸੱਪ ਨੇ ਡੰਗ ਲਿਆ ਸੀ ਪਰ ਹੁਣ ਉਨਾਂ ਦੀ ਹਾਲਤ ਸਥਿਰ ਹੈ।
ਮ੍ਰਿਤਕ ਦੀ ਪਛਾਣ ਰਾਮ ਸ਼ਰਨ ਕਲੋਨੀ ਵਾਸੀ ਰਾਮਪ੍ਰੀਤ ਸ਼ਾਹ ਵਜੋਂ ਹੋਈ ਹੈ। ਪੁੱਤਰ ਬਿੱਟੂ ਨੇ ਦੱਸਿਆ ਕਿ ਬੀਤੀ ਰਾਤ ਪਰਿਵਾਰ ਛੱਤ ‘ਤੇ ਸੌਂ ਰਿਹਾ ਸੀ। ਫਿਰ ਰਾਤ 3 ਵਜੇ ਪਿਤਾ ਨੇ ਅਲਾਰਮ ਕੀਤਾ ਕਿ ਉਸ ਨੂੰ ਸੱਪ ਨੇ ਡੰਗ ਲਿਆ ਹੈ। ਪਰਿਵਾਰ ਘਬਰਾ ਗਿਆ ਅਤੇ ਸਾਰੇ ਰਾਮਪ੍ਰੀਤ ਸ਼ਾਹ ਨੂੰ ਨਿੱਜੀ ਹਸਪਤਾਲ ਲੈ ਗਏ।