AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

UDGAM Portal: ਗ੍ਰਾਹਕਾਂ ਨੂੰ ਵਾਪਸ ਮਿਲੇਗਾ ਇਨ੍ਹਾਂ 7 ਬੈਂਕਾਂ ‘ਚ ਜਮਾ ਲਵਾਰਿਸ ਪੈਸਾ, RBI ਨੇ ਸ਼ੁਰੂ ਕੀਤੀ ਨਵੀਂ ਸੁਵਿਧਾ

Unclaimed Savings: ਬੈਂਕਾਂ ਨੇ ਆਪਣੀ ਵੈੱਬਸਾਈਟ 'ਤੇ ਲਾਵਾਰਸ ਜਮਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ। ਜਮ੍ਹਾਂਕਰਤਾਵਾਂ ਅਤੇ ਲਾਭਪਾਤਰੀਆਂ ਲਈ ਅਜਿਹੇ ਡੇਟਾ ਤੱਕ ਪਹੁੰਚ ਕਰਨਾ ਆਸਾਨ ਬਣਾਉਣ ਲਈ, ਰਿਜ਼ਰਵ ਬੈਂਕ ਨੇ ਇੱਕ ਔਨਲਾਈਨ ਪਲੇਟਫਾਰਮ ਬਣਾਉਣ ਦਾ ਫੈਸਲਾ ਕੀਤਾ ਹੈ।

UDGAM Portal: ਗ੍ਰਾਹਕਾਂ ਨੂੰ ਵਾਪਸ ਮਿਲੇਗਾ ਇਨ੍ਹਾਂ 7 ਬੈਂਕਾਂ 'ਚ ਜਮਾ ਲਵਾਰਿਸ ਪੈਸਾ,  RBI ਨੇ ਸ਼ੁਰੂ ਕੀਤੀ ਨਵੀਂ ਸੁਵਿਧਾ
tv9-punjabi
| Updated On: 18 Aug 2023 07:45 AM IST
Share
RBI UDGAM Portal: ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਕਿਸੇ ਬੈਂਕ ‘ਚ ਜਮ੍ਹਾ ਆਪਣੇ ਪੈਸੇ ਦਾ ਦਾਅਵਾ ਨਹੀਂ ਕਰ ਪਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਯਕੀਨਨ ਰਾਹਤ ਦੇਵੇਗੀ। ਹਾਂ, ਭਾਰਤੀ ਰਿਜ਼ਰਵ ਬੈਂਕ (Reserve Bank of India) ਦੁਆਰਾ ਜਨਤਾ ਦੀ ਸਹੂਲਤ ਲਈ ਕੇਂਦਰੀਕ੍ਰਿਤ ਵੈੱਬ ਪੋਰਟਲ ਉਦਗਮ (UDGAM) ਲਾਂਚ ਕੀਤਾ ਗਿਆ ਹੈ। ਪੋਰਟਲ ਨੂੰ ਸ਼ੁਰੂ ਕਰਨ ਦਾ ਮਕਸਦ ਲੰਬੇ ਸਮੇਂ ਤੋਂ ਬੈਂਕਾਂ ‘ਚ ਜਮ੍ਹਾ ਕੀਤੇ ਗਏ ਲਾਵਾਰਿਸ ਧਨ ਦਾ ਪਤਾ ਲਗਾਉਣਾ ਹੈ। ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਇਸ ਪੋਰਟਲ ਦੇ ਜ਼ਰੀਏ ਵੱਖ-ਵੱਖ ਬੈਂਕਾਂ ‘ਚ ਜਮ੍ਹਾ ਅਣ-ਐਲਾਨੀ ਰਕਮ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ। RBI ਨੇ ਇਹ ਪਲੇਟਫਾਰਮ ਗਾਹਕਾਂ ਨੂੰ ਇੱਕ ਪਲੇਟਫਾਰਮ ‘ਤੇ ਕਈ ਬੈਂਕਾਂ ਵਿੱਚ ਲਾਵਾਰਿਸ ਜਮਾਂ ਦੀ ਖੋਜ ਕਰਨ ਦੀ ਸਹੂਲਤ ਲਈ ਬਣਾਇਆ ਹੈ। ਬੈਂਕਾਂ ਨੇ ਆਪਣੀ ਵੈੱਬਸਾਈਟ ‘ਤੇ ਲਾਵਾਰਸ ਜਮਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ। ਜਮ੍ਹਾਂਕਰਤਾਵਾਂ ਅਤੇ ਲਾਭਪਾਤਰੀਆਂ ਲਈ ਅਜਿਹੇ ਡੇਟਾ ਤੱਕ ਪਹੁੰਚ ਕਰਨਾ ਆਸਾਨ ਬਣਾਉਣ ਲਈ, ਰਿਜ਼ਰਵ ਬੈਂਕ ਨੇ ਇੱਕ ਔਨਲਾਈਨ (Online) ਪਲੇਟਫਾਰਮ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਯੂਜ਼ਰਸ ਦੇ ਇਨਪੁਟ ਦੇ ਆਧਾਰ ‘ਤੇ ਵੱਖ-ਵੱਖ ਬੈਂਕਾਂ ‘ਚ ਸੰਭਾਵਿਤ ਲਾਵਾਰਿਸ ਜਮ੍ਹਾ ਦਾ ਪਤਾ ਲਗਾਇਆ ਜਾ ਸਕਦਾ ਹੈ।

ਇਨ੍ਹਾਂ ਬੈਂਕਾਂ ਦੀ ਡਿਟੇਲ ਮਿਲ ਸਕੇਗੀ

ਅਪ੍ਰੈਲ , 2023 ਚ ਭਾਰਤੀ ਰਿਜ਼ਰਵ ਬੈਂਕ (RBI) ਨੇ ਦਾਅਵਾ ਨਹੀਂ ਕੀਤੀ ਗਈ ਕਈ ਜਮ੍ਹਾ ਰਾਸ਼ੀ ਦਾ ਪਤਾ ਲਗਾਉਣ ਦੇ ਲ਼ਈ ਸੈਟ੍ਰਲਾਈਜ ਵੇਬ ਪੋਰਟਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਆਰਬੀਆਈ (RBI) ਵੱਲੋਂ ਸ਼ੁਰੂ ਕੀਤੇ ਗਏ ਇਸ ਪੋਰਟਲ ਤੇ ਫਿਲਹਾਲ ਭਾਰਤੀ ਸਟੇਟ ਬੈਂਕ (SBI), ਪੰਜਾਬ ਨੈਸ਼ਨਲ ਬੈਂਕ (PNB), ਸੈਂਟ੍ਰਲ ਬੈਂਕ ਆਫ ਇੰਡੀਆ (Central Bank of India), ਧਨ ਲਕਸ਼ਮੀ ਬੈਂਕ (Dhanlaxmi Bank Ltd), ਸਾਊਥ ਇੰਡੀਅਨ ਬੈਂਕ (South Indian Bank Ltd) , ਡੀਬੀਐੱਸ ਬੈਂਕ ਇੰਡੀਆ ਲਿਮਿ. ਅਤੇ ਸਿਟੀ ਬੈਂਕ (Citi Bank) ਚ ਬਿਨਾ ਦਾਅਵੇ ਵਾਲੀ ਜਮਾ ਰਾਸ਼ੀ ਦੀ ਜਾਣਕਾਰੀ ਉਪਲਬੱਧ ਹੈ।

ਹੋਰ ਬੈਂਕਾਂ ਦੀ ਜਾਣਕਾਰੀ ਵੀ ਅਪਲੋਡ ਕੀਤੀ ਜਾਵੇਗੀ

UDGAM ਪੋਰਟਲ (Portal) ਦੀ ਸ਼ੁਰੂਆਤ ਲੋਕਾਂ ਨੂੰ ਲਾਵਾਰਿਸ ਬਚਤ ਖਾਤਿਆਂ ਜਾਂ FD ਦੀ ਪਛਾਣ ਕਰਨ ਵਿੱਚ ਮਦਦ ਕਰੇਗੀ। ਅਜਿਹੇ ਲੋਕ ਇਸ ਰਾਹੀਂ ਜਮ੍ਹਾਂ ਰਕਮ ਦਾ ਦਾਅਵਾ ਕਰ ਸਕਣਗੇ ਜਾਂ ਸਬੰਧਤ ਬੈਂਕਾਂ ਵਿੱਚ ਆਪਣੇ ਜਮ੍ਹਾਂ ਖਾਤੇ ਮੁੜ ਚਾਲੂ ਕਰ ਸਕਣਗੇ। ਰਿਜ਼ਰਵ ਬੈਂਕ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਵਰਤਮਾਨ ਵਿੱਚ ਉਪਭੋਗਤਾ ਪੋਰਟਲ ‘ਤੇ ਮੌਜੂਦ ਸੱਤ ਬੈਂਕਾਂ ਦੇ ਲਾਵਾਰਿਸ ਜਮ੍ਹਾ ਦੇ ਵੇਰਵੇ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਹੋਰ ਬੈਂਕਾਂ ਨਾਲ ਸਬੰਧਤ ਜਾਣਕਾਰੀ ਵੀ ਆਉਣ ਵਾਲੇ ਸਮੇਂ ਵਿੱਚ ਹੌਲੀ-ਹੌਲੀ ਵੈੱਬਸਾਈਟ ‘ਤੇ ਅੱਪਲੋਡ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਫਰਵਰੀ 2023 ਤੱਕ ਜਨਤਕ ਖੇਤਰ ਦੇ ਬੈਂਕਾਂ ਨੇ ਲਗਭਗ 35,000 ਕਰੋੜ ਰੁਪਏ ਦੀ ਲਾਵਾਰਸ ਜਮ੍ਹਾ ਆਰਬੀਆਈ ਨੂੰ ਟ੍ਰਾਂਸਫਰ ਕੀਤੀ ਸੀ। ਇਹ ਪੈਸਾ ਅਜਿਹੇ ਖਾਤੇ ਨਾਲ ਲਿੰਕ ਕੀਤਾ ਗਿਆ ਸੀ ਜੋ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਨਹੀਂ ਚੱਲ ਰਿਹਾ ਸੀ। ਭਾਰਤੀ ਸਟੇਟ ਬੈਂਕ (ਐਸਬੀਆਈ) ਕੋਲ ਸਭ ਤੋਂ ਵੱਧ 8,086 ਕਰੋੜ ਰੁਪਏ ਦੀ ਲਾਵਾਰਸ ਰਕਮ ਹੈ। ਇਸ ਤੋਂ ਇਲਾਵਾ PNB ‘ਚ 5,340 ਕਰੋੜ ਰੁਪਏ, ਕੇਨਰਾ ਬੈਂਕ ‘ਚ 4,558 ਕਰੋੜ ਰੁਪਏ ਅਤੇ ਬੈਂਕ ਆਫ ਬੜੌਦਾ ‘ਚ 3,904 ਕਰੋੜ ਰੁਪਏ ਲਾਵਾਰਸ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...