SBI Guidelines: ਬਿਨਾਂ ਪਰਚੀ ਅਤੇ ਆਈ-ਕਾਰਡ ਦੇ ਬਦਲੇ ਜਾਣਗੇ 2 ਹਜ਼ਾਰ ਦੇ ਨੋਟ, SBI ਵੱਲੋਂ ਵੱਡੀ ਰਾਹਤ
ਭਾਰਤੀ ਸਟੇਟ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਲਈ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। SBI ਨੇ ਦੱਸਿਆ ਕਿ ਬਿਨਾਂ ID ਕਾਰਡ ਅਤੇ ਫਾਰਮ ਦੇ ਕਿਸੇ ਵੀ ਬ੍ਰਾਂਚ 'ਚ ਨੋਟ ਬਦਲੇ ਜਾ ਸਕਦੇ ਹਨ।
SBI Guidelines: ਰਿਜ਼ਰਵ ਬੈਂਕ ਵੱਲੋਂ 2000 ਰੁਪਏ ਦੇ ਨੋਟਾਂ ਦਾ ਪ੍ਰਚਲਨ ਰੋਕਣ ਦੇ ਐਲਾਨ ਤੋਂ ਬਾਅਦ ਇਨ੍ਹਾਂ ਨੂੰ ਬੈਂਕਾਂ ‘ਚ ਬਦਲਾਉਣਾ ਪਿਆ ਹੈ। ਇਸ ਤੋਂ ਪਹਿਲਾਂ ਪਤਾ ਲੱਗਾ ਸੀ ਕਿ 2000 ਰੁਪਏ ਦੇ 10 ਨੋਟ ਬੈਂਕਾਂ ਵਿੱਚ ਆਈਡੀ ਕਾਰਡ ਅਤੇ ਫਾਰਮ ਭਰ ਕੇ ਬਦਲੇ ਜਾ ਸਕਦੇ ਹਨ। ਹੁਣ ਭਾਰਤੀ ਸਟੇਟ ਬੈਂਕ (State Bank of India) ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਦੀ ਲੋੜ ਨਹੀਂ ਹੋਵੇਗੀ। 2000 ਰੁਪਏ ਦਾ ਨੋਟ SBI ਦੀ ਕਿਸੇ ਵੀ ਸ਼ਾਖਾ ਵਿੱਚ ਫਾਰਮ ਅਤੇ ID ਕਾਰਡ ਤੋਂ ਬਿਨਾਂ ਬਦਲਿਆ ਜਾ ਸਕਦਾ ਹੈ।
ਸਟੇਟ ਬੈਂਕ ਆਫ ਇੰਡੀਆ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਸੋਸ਼ਲ ਮੀਡੀਆ (Social Media) ‘ਤੇ ਕਰੰਸੀ ਨੋਟ ਬਦਲਣ ਦੀਆਂ ਅਫਵਾਹਾਂ ਅਤੇ ਗਲਤ ਜਾਣਕਾਰੀਆਂ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਆਪਣੇ ਪੈਸੇ ਕਢਵਾਉਣ ਲਈ ਪਛਾਣ ਪੱਤਰ ਦੇਣਾ ਪਵੇਗਾ ਅਤੇ ਫਾਰਮ ਭਰਨਾ ਪਵੇਗਾ। ਹੁਣ SBI ਨੇ ਸਪੱਸ਼ਟ ਕੀਤਾ ਹੈ ਕਿ ਕਰੰਸੀ ਨੋਟ ਬਦਲਣ ਲਈ ਨਾ ਤਾਂ ਆਧਾਰ ਦੀ ਲੋੜ ਹੋਵੇਗੀ ਅਤੇ ਨਾ ਹੀ ਕੋਈ ਫਾਰਮ ਭਰਨਾ ਹੋਵੇਗਾ।
ਕਰੰਸੀ ਨੋਟ ਬਦਲਣ ਦੀ ਪ੍ਰਕਿਰਿਆ 23 ਮਈ ਤੋਂ ਸ਼ੁਰੂ
ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ 2000 ਰੁਪਏ ਦੇ ਕਰੰਸੀ ਨੋਟ ਦੇ ਪ੍ਰਚਲਨ ਨੂੰ ਰੋਕਣ ਦਾ ਐਲਾਨ ਕੀਤਾ ਸੀ। ਆਰਬੀਆਈ (Reserve Bank of India) ਨੇ ਸਪੱਸ਼ਟ ਕੀਤਾ ਕਿ 2000 ਰੁਪਏ ਦੇ ਕਰੰਸੀ ਨੋਟਾਂ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਹਾਲਾਂਕਿ ਰਿਜ਼ਰਵ ਬੈਂਕ ਨੇ ਨੋਟ ਬਦਲਣ ਦੀ ਸਮਾਂ ਸੀਮਾ ਤੈਅ ਕੀਤੀ ਹੈ। 30 ਸਤੰਬਰ ਤੱਕ ਇਹ ਨੋਟ ਬੈਂਕ ‘ਚ ਮੌਜੂਦ ਰਹਿਣਗੇ। ਨੋਟ ਬਦਲਣ ਦੀ ਪ੍ਰਕਿਰਿਆ 23 ਮਈ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਇਨ੍ਹਾਂ ਨੋਟਾਂ ਦੀ ਵਰਤੋਂ ਹੁੰਦੀ ਰਹੇਗੀ।