AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ; ਮਹਿਲਾ ਦੀ ਮੌਤ, 2 ਜ਼ਖ਼ਮੀ

ਮੌਕੇ ਤੇ ਪਹੁੰਚੇ ਥਾਣਾ ਪਤਾਰਾ ਦੇ ਐਸਐਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਢੱਡਾ 'ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀ ਲੱਗਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਗਲੀ ਕਾਰਵਾਈ ਜਾਂਚ ਦੇ ਆਧਾਰ ਤੇ ਕੀਤੀ ਜਾਵੇਗੀ।

ਜਲੰਧਰ 'ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ; ਮਹਿਲਾ ਦੀ ਮੌਤ, 2 ਜ਼ਖ਼ਮੀ
davinder-kumar-jalandhar
| Updated On: 12 Oct 2026 10:08 AM IST
Share

ਜਲੰਧਰ ਦੇ ਪਿੰਡ ਢੱਡਾ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ‘ਚ ਗੋਲੀ ਲੱਗਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਇੱਕ ਬੱਚੇ ਤੇ ਫੋਟੋਗ੍ਰਾਫਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮ੍ਰਿਤਕ ਮਹਿਲਾ ਦੀ ਪਛਾਣ 42 ਸਾਲਾ ਅਮਨਦੀਪ ਕੌਰ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਾਰਟੀ ‘ਚ ਹਫੜਾ-ਦਫੜੀ ਮਚ ਗਈ।

ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਪਤਾਰਾ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਮਹਿਲਾ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਜਰਮਨੀ ਤੋਂ ਪਿੰਡ ਪਰਤਿਆ ਸੀ ਪਰਿਵਾਰ

ਜਾਣਕਾਰੀ ਮੁਤਾਬਕ, ਪਿੰਡ ਢੱਡਾ ਦੇ ਰਹਿਣ ਵਾਲੇ ਮੋਤਾ ਸਿੰਘ ਦੀ ਧੀ ਜਰਮਨੀ ‘ਚ ਰਹਿੰਦੀ ਹੈ। ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਬੱਚੇ ਸਮੇਤ ਵਿਦੇਸ਼ ਤੋਂ ਪਿੰਡ ਢੱਡਾ ਪਰਤੀ ਸੀ। ਬੱਚੇ ਦੇ ਜਨਮਦਿਨ ਦੀ ਖ਼ੁਸ਼ੀ ‘ਚ ਮੋਤਾ ਸਿੰਘ ਵੱਲੋਂ ਪਿੰਡ ‘ਚ ਪਾਰਟੀ ਰੱਖੀ ਗਈ ਸੀ, ਜਿਸ ;ਚ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਪਾਰਟੀ ‘ਚ ਮੋਤਾ ਸਿੰਘ ਦੇ ਜਵਾਈ ਦਾ ਮਾਮਾ ਵੀ ਪਹੁੰਚਿਆ ਹੋਇਆ ਸੀ। ਇਲਜ਼ਾਮ ਹੈ ਕਿ ਪਾਰਟੀ ਦੌਰਾਨ ਡਾਂਸ ਕਰਦੇ ਸਮੇਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਗੋਲੀ ਉੱਥੇ ਮੌਜੂਦ ਉਸ ਦੇ ਸਾਲੇ ਦੀ ਨੂੰਹ ਅਮਨਦੀਪ ਕੌਰ, ਇੱਕ ਬੱਚੇ ਤੇ ਫੋਟੋਗ੍ਰਾਫਰ ਨੂੰ ਲੱਗੀ।

ਮਹਿਲਾ ਦੀ ਮੌਕੇ ਤੇ ਮੌਤ

ਗੋਲੀ ਲੱਗਣ ਕਾਰਨ ਅਮਨਦੀਪ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਬੱਚਾ ਤੇ ਫੋਟੋਗ੍ਰਾਫਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ

ਮੌਕੇ ਤੇ ਪਹੁੰਚੇ ਥਾਣਾ ਪਤਾਰਾ ਦੇ ਐਸਐਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਢੱਡਾ ‘ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀ ਲੱਗਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਗਲੀ ਕਾਰਵਾਈ ਜਾਂਚ ਦੇ ਆਧਾਰ ਤੇ ਕੀਤੀ ਜਾਵੇਗੀ।

Follow Us
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...