AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕਾਂਗਰਸ ‘ਚ ਚਲੇ ਜਾਂਦੇ ਤੇ ਤਾਂ ਘੱਟ ਹੈਰਾਨਗੀ ਹੁੰਦੀ… ਮੀਤ ਹੇਅਰ ਨੇ ਕਿਉਂ ਕਹੀ ਇਹ ਗੱਲ?

ਲੋਕ ਸਭਾ ਮੈਂਬਰ ਮੀਤ ਹੇਅਰ ਨੇ ਇੱਕ ਨਿੱਜੀ ਮੀਡੀਆ ਅਦਾਰੇ ਨਾਲ ਗੱਲ ਰਾਘਵ ਚੱਢਾ ਸਮੇਂ ਦਲ ਬਦਲਣ ਵਾਲੇ ਆਗੂਆਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅੱਜ ਸਾਰੇ ਸਿਧਾਂਤ ਹੀ ਬਦਲ ਦਿੱਤੇ ਗਏ। ਉਨ੍ਹਾਂ (ਰਾਘਵ ਚੱਢਾ) ਨੇ ਪ੍ਰੈੱਸਕਾਨਫਰੰਸ ਕੀਤੀ ਕਿ ਸਰਕਾਰ (ਭਾਜਪਾ ਸਰਕਾਰ) ਬਹੁਤ ਚੰਗੇ ਕੰਮ ਕਰ ਰਹੀ ਹੈ। ਪਰ, ਮੈਨੂੰ ਸਭ ਤੋਂ ਵੱਡੀ ਹੈਰਾਨੀ ਹੈ ਕਿ ਜੇਕਰ ਰਾਘਵ ਚੱਢਾ ਕਾਂਗਰਸ 'ਚ ਚਲੇ ਜਾਂਦੇ ਤਾਂ ਮੈਂ ਸਮਝ ਲੈਂਦਾ ਕਿ ਠੀਕ ਹੈ ਮਤਭੇਦ ਹੋ ਗਏ ਤੇ ਤੁਸੀਂ ਕਾਂਗਰਸ 'ਚ ਚਲੇ ਗਏ।

ਕਾਂਗਰਸ 'ਚ ਚਲੇ ਜਾਂਦੇ ਤੇ ਤਾਂ ਘੱਟ ਹੈਰਾਨਗੀ ਹੁੰਦੀ... ਮੀਤ ਹੇਅਰ ਨੇ ਕਿਉਂ ਕਹੀ ਇਹ ਗੱਲ?
ਕਾਂਗਰਸ ‘ਚ ਚਲੇ ਜਾਂਦੇ ਤੇ ਤਾਂ ਘੱਟ ਹੈਰਾਨਗੀ ਹੁੰਦੀ… ਮੀਤ ਹੇਅਰ ਨੇ ਕਿਉਂ ਕਹੀ ਇਹ ਗੱਲ?
tv9-punjabi
| Updated On: 27 Apr 2026 11:52 AM IST

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦਲ ਬਦਲਣ ਵਾਲੇ ਰਾਘਵ ਚੱਢਾ ਤੇ ਹੋਰ ਆਗੂਆਂ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਘਵ ਚੱਢਾ ਨੇ ਸਮਝੌਤਾ ਕਰ ਲਿਆ ਹੈ ਤੇ ਲਾਲਚ ਦੇ ਚੱਲਦੇ ਤੇ ਈਡੀ-ਸੀਬੀਆਈ ਦੇ ਡਰ ਤੋਂ ਇਸ ਤਰ੍ਹਾਂ ਆਪਣੀ ਵਿਚਾਰਧਾਰਾ ਤੋਂ 180 ਡਿਗਰੀ ਘੁੰਮਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਘਵ ਚੱਢਾ ਕਾਂਗਰਸ ‘ਚ ਸ਼ਾਮਲ ਹੋ ਜਾਂਦੇ ਤਾਂ ਉਨ੍ਹਾਂ ਨੂੰ ਇੰਨੀ ਹੈਰਾਨਗੀ ਨਹੀਂ ਹੁੰਦੀ, ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਥੋੜ੍ਹੀ ਬਹੁਤ ਮੇਲ ਖਾਂਦੀ ਹੈ, ਪਰ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਉਸ ਦੀ ਵਿਚਾਰਧਾਰ ਬਿਲਕੁਲ ਉਲਟ ਹੈ।

ਲੋਕ ਸਭਾ ਮੈਂਬਰ ਮੀਤ ਹੇਅਰ ਨੇ ਇੱਕ ਨਿੱਜੀ ਮੀਡੀਆ ਅਦਾਰੇ ਨਾਲ ਗੱਲ ਕਰਦੇ ਹੋਏ ਰਾਘਵ ਚੱਢਾ ਬਾਰੇ ਟਿੱਪਣੀ ਕੀਤੀ ਕਿ ਅੱਜ ਸਾਰੇ ਸਿਧਾਂਤ ਹੀ ਬਦਲ ਦਿੱਤੇ ਗਏ। ਉਨ੍ਹਾਂ (ਰਾਘਵ ਚੱਢਾ) ਨੇ ਪ੍ਰੈੱਸ ਕਾਨਫਰੰਸ ਕੀਤੀ ਕਿ ਸਰਕਾਰ (ਭਾਜਪਾ ਸਰਕਾਰ) ਬਹੁਤ ਚੰਗੇ ਕੰਮ ਕਰ ਰਹੀ ਹੈ। ਪਰ, ਮੈਨੂੰ ਸਭ ਤੋਂ ਵੱਡੀ ਹੈਰਾਨੀ ਹੈ ਕਿ ਜੇਕਰ ਰਾਘਵ ਚੱਢਾ ਕਾਂਗਰਸ ‘ਚ ਚਲੇ ਜਾਂਦੇ ਤਾਂ ਮੈਂ ਸਮਝ ਲੈਂਦਾ ਕਿ ਠੀਕ ਹੈ ਮਤਭੇਦ ਹੋ ਗਏ ਤੇ ਤੁਸੀਂ ਕਾਂਗਰਸ ‘ਚ ਚਲੇ ਗਏ। ਘੱਟੋ-ਘੱਟ ਤੁਹਾਡੀ ਵਿਚਾਰਧਾਰਾ ਤਾਂ ਥੋੜ੍ਹੀ ਬਹੁਤ ਮੇਲ ਖਾਂਦੀ, ਪਰ ਤੁਸੀਂ ਤਾਂ 180 ਡਿਗਰੀ ਬਦਲ ਗਏ। ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਇੱਕ-ਦੂਜੇ ਦੇ ਬਿਲਕੁਲ ਉਲਟ ਹੈ। ਇਹ 180 ਡਿਗਰੀ ਘੁੰਮਣ ਪਿੱਛੇ ਲਾਲਚ ਜਾਂ ਈਡੀ-ਸੀਬੀਆਈ ਦਾ ਡਰ ਹੈ।

ਉਨ੍ਹਾਂ ਨੇ ਕਿਹਾ ਰਾਘਵ ਚੱਢਾ Compromised (ਸਮਝੌਤਾ ਕਰ ਲਿਆ) ਹੋ ਗਏ , ਜਿਸ ਪਾਰਟੀ ਨੇ ਤੁਹਾਨੂੰ ਉਂਗਲ ਫੜ ਕੇ ਚਲਣਾ ਸਿਖਾਇਆ ਹੋਵੇ, ਜਿਸ ਨੇ ਇੰਡੀਆ ਦਾ ਫੇਸ (ਚਿਹਰਾ) ਬਣਾ ਦਿੱਤਾ ਹੋਵੇ ਤੇ ਇੱਕ ਨੌਜਵਾਨ ਨੂੰ ਸਭ ਕੁੱਝ ਦੇ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਪਾਰਟੀ ‘ਤੇ ਔਖਾ ਸਮਾਂ ਆਵੇ ਤਾਂ ਤੁਹਾਡਾ ਆਗੂ ਜੇਲ੍ਹ ‘ਚ ਹੋਵੇ ਤੇ ਇਸ ਵਿਚਕਾਰ ਤੁਸੀਂ ਇੰਗਲੈਂਡ ਦਾ ਜਹਾਜ਼ ਚੜ੍ਹ ਜਾਓ। ਉੱਥੇ ਟੈਨਿਸ ਦਾ ਟੂਰਨਾਮੈਂਟ ਦੇਖੋ। ਬਹਾਨਾ ਲਗਾਓ ਕਿ ਮੇਰੀਆਂ ਅੱਖਾਂ ਦੁਖਦੀਆਂ ਸਨ। ਉਸ ਸਮੇਂ ਪਤਾ ਚੱਲ ਗਿਆ ਸੀ ਕਿ ਜੇਲ੍ਹ ਦੇ ਡਰ ਤੋਂ ਰਾਜਨੀਤੀ ਤੇ ਸਿਧਾਂਤ Compromised ਕਰ ਦਿੱਤੇ।

Follow Us
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ...
"ਗੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬ ਦੇ ਲੋਕ," ਬਗਾਵਤ 'ਤੇ ਸੰਜੇ ਸਿੰਘ ਦਾ ਤਿੱਖਾ ਹਮਲਾ
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ...
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ......
Weather Update: Heatwave ਤੋਂ ਲੈ ਕੇ Monsoon ਤੱਕ, ਇਸ ਸਾਲ ਕਿਵੇਂ ਦੀ ਰਹੇਗੀ ਗਰਮੀ? ਮੌਸਮ ਮਾਹਰ ਤੋਂ ਜਾਣੋਂ
Weather Update: Heatwave ਤੋਂ ਲੈ ਕੇ Monsoon ਤੱਕ, ਇਸ ਸਾਲ ਕਿਵੇਂ ਦੀ ਰਹੇਗੀ ਗਰਮੀ? ਮੌਸਮ ਮਾਹਰ ਤੋਂ ਜਾਣੋਂ...
ਚੰਡੀਗੜ੍ਹ ਮੇਅਰ ਦਾ ਕਾਰਜਕਾਲ ਢਾਈ ਸਾਲ ਤੱਕ ਵਧਾਉਣ ਦੀ ਤਿਆਰੀ, ਕੇਂਦਰ ਦੀ ਮਨਜੂਰੀ ਮਿਲਣ 'ਤੇ ਲਾਗੂ ਹੋਵੇਗਾ ਸਿਸਟਮ
ਚੰਡੀਗੜ੍ਹ ਮੇਅਰ ਦਾ ਕਾਰਜਕਾਲ ਢਾਈ ਸਾਲ ਤੱਕ ਵਧਾਉਣ ਦੀ ਤਿਆਰੀ, ਕੇਂਦਰ ਦੀ ਮਨਜੂਰੀ ਮਿਲਣ 'ਤੇ ਲਾਗੂ ਹੋਵੇਗਾ ਸਿਸਟਮ...
Pahalgam ਹਮਲੇ ਦੇ ਇੱਕ ਸਾਲ ਬਾਅਦ ਵੀ ਜਖ਼ਮ ਤਾਜ਼ਾ, ਰੂਹ ਕੰਬਾਉਣ ਵਾਲੀ ਦਾਸਤਾਂ ਨਹੀਂ ਭੁੱਲ ਪਾਉਂਦੇ ਪਰਿਵਾਰ...
Pahalgam ਹਮਲੇ ਦੇ ਇੱਕ ਸਾਲ ਬਾਅਦ ਵੀ ਜਖ਼ਮ ਤਾਜ਼ਾ, ਰੂਹ ਕੰਬਾਉਣ ਵਾਲੀ ਦਾਸਤਾਂ ਨਹੀਂ ਭੁੱਲ ਪਾਉਂਦੇ ਪਰਿਵਾਰ......
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ...