ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਾਂਸਦ ਅੰਮ੍ਰਿਤਪਾਲ ਦੀ ਪਟੀਸ਼ਨ ‘ਤੇ HC ‘ਚ ਸਰਕਾਰ ਦਾ ਜਵਾਬ: NSA ਬਿਲਕੁਲ ਸਹੀ ਲਗਾਇਆ ਗਿਆ ਸੀ, ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ

ਅੰਮ੍ਰਿਤਪਾਲ 'ਤੇ ਐਨਐਸਏ ਲਗਾਇਆ ਗਿਆ ਸੀ ਬਿਲਕੁਲ ਸਹੀ। ਉਹ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਇਸ ਦਾ ਸਮਾਂ ਵਧਾਉਣਾ ਵੀ ਉਚਿਤ ਹੈ। ਜਦੋਂਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਐਨਐਸਏ ਖ਼ਿਲਾਫ਼ ਉਸ ਦੇ ਸਾਥੀਆਂ ਵੱਲੋਂ ਪਾਈ ਪਟੀਸ਼ਨ ਤੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ।

ਸਾਂਸਦ ਅੰਮ੍ਰਿਤਪਾਲ ਦੀ ਪਟੀਸ਼ਨ 'ਤੇ HC 'ਚ ਸਰਕਾਰ ਦਾ ਜਵਾਬ: NSA ਬਿਲਕੁਲ ਸਹੀ ਲਗਾਇਆ ਗਿਆ ਸੀ, ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ
ਸਾਂਸਦ ਅੰਮ੍ਰਿਤਪਾਲ ਸਿੰਘ
Follow Us
abhishek-thakur
| Updated On: 29 Aug 2024 16:59 PM IST

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਐੱਨ. ਐੱਸ. ਏ. ਦੀ ਮਿਆਦ ਵਧਾਉਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਅੰਮ੍ਰਿਤਪਾਲ ਦੀ ਪਟੀਸ਼ਨ ‘ਚ ਸੰਸਦ ਮੈਂਬਰ ‘ਤੇ NSA ਲਗਾਉਣ ਨੂੰ ਗਲਤ ਕਿਹਾ ਗਿਆ ਹੈ। ਜਿਸ ਵਿੱਚ ਅੱਜ ਬੁੱਧਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਜਵਾਬ ਦਾਖ਼ਲ ਕੀਤੇ ਗਏ।

ਇਹ ਵੀ ਕਿਹਾ ਕਿ ਅੰਮ੍ਰਿਤਪਾਲ ‘ਤੇ ਐਨਐਸਏ ਲਗਾਇਆ ਗਿਆ ਸੀ ਬਿਲਕੁਲ ਸਹੀ। ਉਹ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਇਸ ਦਾ ਸਮਾਂ ਵਧਾਉਣਾ ਵੀ ਉਚਿਤ ਹੈ। ਜਦੋਂਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਐਨਐਸਏ ਖ਼ਿਲਾਫ਼ ਉਸ ਦੇ ਸਾਥੀਆਂ ਵੱਲੋਂ ਪਾਈ ਪਟੀਸ਼ਨ ਤੇ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ।

ਅੰਮ੍ਰਿਤਪਾਲ ਇੱਕ ਸਾਲ ਤੋਂ ਵੱਧ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ

ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਐਨਐਸਏ ਦੀ ਮਿਆਦ ਇੱਕ ਸਾਲ ਵਧਾਉਣਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਨੇ ਆਪਣੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਗੈਰ-ਸੰਵਿਧਾਨਕ ਦੱਸਿਆ ਹੈ।

ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਰਾਜ, ਰਿਸ਼ਤੇਦਾਰਾਂ ਅਤੇ ਲੋਕਾਂ ਤੋਂ ਦੂਰ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਦੀ ਜ਼ਿੰਦਗੀ ਅਤੇ ਆਜ਼ਾਦੀ ਨੂੰ ਅਸਾਧਾਰਨ ਅਤੇ ਬੇਰਹਿਮ ਤਰੀਕੇ ਨਾਲ ਖੋਹ ਲਿਆ ਗਿਆ ਹੈ।

ਆਜ਼ਾਦ ਉਮੀਦਵਾਰ ਨੇ ਸੰਸਦ ਮੈਂਬਰੀ ਨੂੰ ਚੁਣੌਤੀ ਦਿੱਤੀ

ਇਸ ਦੌਰਾਨ ਹੁਣ ਅੰਮ੍ਰਿਤਪਾਲ ਸਿੰਘ ਦੀ ਪਾਰਲੀਮੈਂਟ ਮੈਂਬਰਸ਼ਿਪ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਸਬੰਧੀ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਚ 5 ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ।

ਦਲੀਲ ਦਿੱਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰਾਂ ਵਿੱਚ ਕਈ ਜਾਣਕਾਰੀਆਂ ਛੁਪਾ ਦਿੱਤੀਆਂ ਹਨ। ਨਾਮਜ਼ਦਗੀ ਫਾਰਮ ਅਧੂਰਾ ਹੈ। ਫੰਡਾਂ, ਦਾਨ ਅਤੇ ਖਰਚਿਆਂ ਬਾਰੇ ਜਾਣਕਾਰੀ ਛੁਪਾਈ ਗਈ ਹੈ। ਵੋਟਾਂ ਮੰਗਣ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ। ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਛਾਪੀ ਗਈ। ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ ਨੇ ਵਿੱਤ ਸਕੱਤਰ ਲਈ ਦੂਜਾ ਪੈਨਲ ਭੇਜਿਆ: ਬਸੰਤ ਗਰਗ, ਦੀਪਰਵਾ ਲਾਕੜਾ ਤੇ ਦਲਜੀਤ ਸਿੰਘ ਮਾਂਗਟ ਦੇ ਨਾਂ ਸ਼ਾਮਲ, ਕੇਂਦਰ ਤੋਂ ਮਿਲੇਗੀ ਮਨਜ਼ੂਰੀ

Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ
Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ...
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ...
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ...
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!...
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ...
Delhi Red Fort Blast: ਫਿਦਾਇਨ ਹਮਲੇ ਦਾ ਸ਼ੱਕ, ਪਾਕਿਸਤਾਨ ਕੁਨੈਕਸ਼ਨ ਦੀ ਜਾਂਚ
Delhi Red Fort Blast: ਫਿਦਾਇਨ ਹਮਲੇ ਦਾ ਸ਼ੱਕ, ਪਾਕਿਸਤਾਨ ਕੁਨੈਕਸ਼ਨ ਦੀ ਜਾਂਚ...
Delhi Red Fort Blast : ਪੁਲਵਾਮਾ ਦੇ ਇਸ ਘਰ ਵਿੱਚ ਰਹਿੰਦਾ ਸੀ ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਮੁਲਜਮ ਡਾਕਟਰ ਉਮਰ
Delhi Red Fort Blast : ਪੁਲਵਾਮਾ ਦੇ ਇਸ ਘਰ ਵਿੱਚ ਰਹਿੰਦਾ ਸੀ ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਮੁਲਜਮ ਡਾਕਟਰ ਉਮਰ...
ਡੂੰਘਾਈ ਨਾਲ ਜਾਂਚ ਜਾਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਧਮਾਕੇ 'ਤੇ ਬੋਲੇ ਰਾਜਨਾਥ ਸਿੰਘ
ਡੂੰਘਾਈ ਨਾਲ ਜਾਂਚ ਜਾਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਧਮਾਕੇ 'ਤੇ ਬੋਲੇ ਰਾਜਨਾਥ ਸਿੰਘ...
Punjab University 'ਚ ਭਖਿਆ ਵਿਵਾਦ, ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਜਾਣੋ ਹੁਣ ਕਿਹੋ ਜਿਹੇ ਹਨ ਹਾਲਾਤ?
Punjab University 'ਚ ਭਖਿਆ ਵਿਵਾਦ, ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਜਾਣੋ ਹੁਣ ਕਿਹੋ ਜਿਹੇ ਹਨ ਹਾਲਾਤ?...