ਫਿਰੋਜ਼ਪੁਰ ‘ਚ ਸਤਲੁਜ ਦਰਿਆ ਨੇ ਮਚਾਈ ਤਬਾਹੀ, 100 ਪਿੰਡ ਪ੍ਰਭਾਵਿਤ, ਪ੍ਰਸ਼ਾਸਨ ਵੱਲੋਂ ਰੈਸਕਿਊ ਆਪ੍ਰੇਸ਼ਨ ਜਾਰੀ
Ferozpur Flood: ਫਿਰੋਜ਼ਪੁਰ ਵਿੱਚ ਸਤਲੁਜ ਦਰਿਆ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਗੱਟੀ ਰਾਜੋਕੇ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੈ। ਹੁਸੈਨੀਵਾਲਾ ਸਰਹੱਦ ਦੀ ਸਾਂਝੀ ਚੈੱਕ ਪੋਸਟ ਵੀ ਸਤਲੁਜ ਦਰਿਆ ਨਾਲ ਘਿਰੀ ਹੋਈ ਹੈ। ਜਿਸ ਕਾਰਨ ਬੀਐਸਐਫ ਨੇ ਕੁਝ ਦਿਨਾਂ ਲਈ ਸੈਲਾਨੀਆਂ ਲਈ ਬੀਟਿੰਗ ਰੀਟਰੀਟ ਸੇਰੈਮਨੀ ਨੂੰ ਬੰਦ ਕਰ ਦਿੱਤੀ ਹੈ।
ਸਤਲੁਜ ਦਰਿਆ ਲਗਾਤਾਰ ਤਬਾਹੀ ਮਚਾ ਰਿਹਾ ਹੈ। ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਜਿਸ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਦੇ 100 ਪਿੰਡ ਪ੍ਰਭਾਵਿਤ ਹਨ। ਕਈ ਪਿੰਡਾਂ ਵਿੱਚ ਪਾਣੀ ਭਰਨ ਕਾਰਨ ਲੋਕ ਉੱਚੀਆਂ ਥਾਵਾਂ ‘ਤੇ ਸੜਕਾਂ ਦੇ ਕਿਨਾਰੇ ਆਪਣੇ ਪਰਿਵਾਰਾਂ ਅਤੇ ਆਪਣੇ ਜਾਨਵਰਾਂ ਨਾਲ ਰਾਹਤ ਕੈਂਪਾਂ ਵਿੱਚ ਬੈਠੇ ਦਿਖਾਈ ਦੇ ਰਹੇ ਹਨ। ਪਿੰਡ ਗੱਟੀ ਰਾਜੋਕੇ ਵਿੱਚ ਪਾਣੀ ਦਾ ਵਹਾਅ ਅਜੇ ਵੀ ਤੇਜ਼ ਹੈ। ਸੜਕ ਉੱਤੇ ਪਾਣੀ ਤੇਜ਼ੀ ਨਾਲ ਵਗਦਾ ਦੇਖਿਆ ਜਾ ਸਕਦਾ ਹੈ। ਹਰ ਪਾਸੇ ਪਾਣੀ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ।
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹਜ਼ਾਰਾਂ ਏਕੜ ਝੋਨੇ ਅਤੇ ਸਬਜ਼ੀਆਂ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਹੁਸੈਨੀਵਾਲਾ ਸਰਹੱਦ ਦੀ ਸਾਂਝੀ ਚੈੱਕ ਪੋਸਟ ਵੀ ਸਤਲੁਜ ਦਰਿਆ ਨਾਲ ਘਿਰੀ ਹੋਈ ਹੈ, ਜਿਸ ਕਾਰਨ ਬੀਐਸਐਫ ਨੇ ਕੁਝ ਦਿਨਾਂ ਲਈ ਸੈਲਾਨੀਆਂ ਲਈ ਬੀਟਿੰਗ ਰੀਟਰੀਟ ਸੇਰੈਮਨੀ ਨੂੰ ਬੰਦ ਕਰ ਦਿੱਤੀ ਹੈ।
ਫਿਰੋਜ਼ਪੁਰ ਦੇ ਪ੍ਰਭਾਵਿਤ ਪਿੰਡ
ਫਿਰੋਜ਼ਪੁਰ ਦੇ ਪ੍ਰਭਾਵਿਤ ਪਿੰਡ ਕਾਲੂ ਵਾਲਾ, ਟੇਡੀ ਵਾਲਾ, ਜਲੋਕੇ, ਚੰਦੀ ਵਾਲਾ, ਗੱਟੀ ਰਾਜੋਕੇ, ਰੁਖਨੇ ਵਾਲਾ, ਗਜ਼ਨੀ ਵਾਲਾ, ਬਾਘੇ ਵਾਲਾ, ਕਿਲਚਾ, ਝੱਗੇ ਲਾਲ ਸਿੰਘ, ਨਿਹਾਲਾ ਲਵੇਰਾ, ਧੀਰਾ ਧਾਰਾ, ਬੰਡਾਲਾ, ਮੁਠੀਆ ਵਾਲਾ, ਚੂੜੀਆਂ ਵਾਲਾ, ਫਤਿਹ ਵਾਲਾ, ਸਭਰਾ ਵਾਲਾ, ਫਤਿਹ ਵਾਲਾ, ਫਤਿਹ ਵਾਲਾ ਅਤੇ ਹੋਰ ਕਈ ਪਿੰਡ ਸਤਲੁਜ ਦਰਿਆ ਦੀ ਚਪੇਟ ਵਿੱਚ ਆਏ ਹਨ।
ਦੱਸ ਦਈਏ ਕਿ ਫਿਰੋਜ਼ਪੁਰ ਦੇ ਗੱਟੀ ਰਾਜੋਕੇ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਅਜੇ ਵੀ ਬਹੁਤ ਤੇਜ਼ ਹੈ, ਇਹ ਪਾਣੀ ਪਾਕਿਸਤਾਨ ਵੱਲ ਜਾ ਰਿਹਾ ਹੈ ਅਤੇ ਮੁੜਨ ਤੋਂ ਬਾਅਦ ਵਾਪਸ ਭਾਰਤ ਵੱਲ ਆ ਰਿਹਾ ਹੈ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਪਾਣੀ ਕਈ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ।
ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕ
ਰਾਹਤ ਕੈਂਪ ਵਿੱਚ ਬੈਠੇ ਪਿੰਡ ਟੇਡੀ ਵਾਲਾ ਦੇ ਸਰਪੰਚ ਨੇ ਕਿਹਾ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਇੱਥੇ ਬੈਠੇ ਹੋਏ ਹਨ। ਪਾਣੀ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਿੰਡ ਦੇ ਲੋਕਾਂ ਨੂੰ ਰਾਹਤ ਕੈਂਪ ਵਿੱਚ ਲਿਆਂਦਾ ਗਿਆ ਹੈ। ਸਤਲੁਜ ਦਰਿਆ ਦਾ ਪਾਣੀ ਪਿੰਡ ਵਿੱਚ ਦਾਖਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਥਿਤੀ ਹੋਰ ਬਿਗੜ ਰਹੀ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ
ਹੜ੍ਹਾਂ ਦੀ ਮਾਰ ਝੇਲ ਰਹੇ ਫਿਰੋਜ਼ਪੁਰ ਦੇ ਲੋਕ
ਸ਼ੇਰ ਸਿੰਘ ਘੁਬਾਇਆ ਨੇ ਫਿਰੋਜ਼ਪੁਰ ਦੇ ਪ੍ਰਭਾਵਿਤ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਪੰਜਾਬ ਦਾ ਸਰਵੇਖਣ ਕਰਨ ਲਈ ਇੱਕ ਕਮੇਟੀ ਬਣਾਈ ਜਾਵੇ। ਜਿਸ ਤੋਂ ਬਾਅਦ ਨੁਕਸਾਨ ਦਾ ਪਤਾ ਲਗਾਇਆ ਜਾ ਸਕੇ ਅਤੇ ਇਨ੍ਹਾਂ ਪਿੰਡ ਵਾਸੀਆਂ ਨੂੰ ਸਹੂਲਤਾਂ ਮਿਲ ਸਕਣ। ਕਿਸਾਨਾਂ ਨੂੰ ਨੁਕਸਾਨ ਦਾ 70 ਹਜ਼ਾਰ ਮੁਆਵਜ਼ਾ ਦਿੱਤਾ ਜਾਵੇ। ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਕਈ ਪਿੰਡ ਪ੍ਰਭਾਵਿਤ ਹੋਏ ਹਨ।


