ਫ਼ਿਰੋਜ਼ਪੁਰ ਦੇ ਟੋਲ ਪਲਾਜ਼ਾ ਦੀ ਜ਼ਮੀਨ ‘ਤੇ ਕਿਸਾਨਾਂ ਦਾ ਪ੍ਰਦਰਸ਼ਨ, ਝੋਨਾ ਬੀਜ ਜਤਾਇਆ ਰੋਸ਼; ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ

Updated On: 

10 Jun 2026 22:10 PM IST

ਫ਼ਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਫ਼ਿਰੋਜ਼ਸ਼ਾਹ ਦੇ ਟੋਲ ਪਲਾਜ਼ਾ 'ਤੇ ਉਸ ਵੇਲੇ ਹਾਈ-ਵੋਲਟੇਜ ਡਰਾਮਾ ਅਤੇ ਹੰਗਾਮਾ ਦੇਖਣ ਨੂੰ ਮਿਲਿਆ, ਜਦੋਂ ਟੋਲ ਪਲਾਜ਼ਾ ਦੀ ਜ਼ਮੀਨ ਦੇ ਕੁਝ ਹਿੱਸੇ 'ਤੇ ਇੱਕ ਸਥਾਨਕ ਕਿਸਾਨ ਨੇ ਆਪਣੀ ਮਲਕੀਅਤ ਦਾ ਹੱਕ ਜਤਾਉਂਦਿਆਂ ਉੱਥੇ ਮਿੱਟੀ ਪਾ ਕੇ ਝੋਨੇ ਦੀ ਬਿਜਾਈ ਕਰ ਦਿੱਤੀ।

ਫ਼ਿਰੋਜ਼ਪੁਰ ਦੇ ਟੋਲ ਪਲਾਜ਼ਾ ਦੀ ਜ਼ਮੀਨ ਤੇ ਕਿਸਾਨਾਂ ਦਾ ਪ੍ਰਦਰਸ਼ਨ, ਝੋਨਾ ਬੀਜ ਜਤਾਇਆ ਰੋਸ਼; ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ

ਫ਼ਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਫ਼ਿਰੋਜ਼ਸ਼ਾਹ ਦੇ ਟੋਲ ਪਲਾਜ਼ਾ ‘ਤੇ ਉਸ ਵੇਲੇ ਹਾਈ-ਵੋਲਟੇਜ ਡਰਾਮਾ ਅਤੇ ਹੰਗਾਮਾ ਦੇਖਣ ਨੂੰ ਮਿਲਿਆ, ਜਦੋਂ ਟੋਲ ਪਲਾਜ਼ਾ ਦੀ ਜ਼ਮੀਨ ਦੇ ਕੁਝ ਹਿੱਸੇ ‘ਤੇ ਇੱਕ ਸਥਾਨਕ ਕਿਸਾਨ ਨੇ ਆਪਣੀ ਮਲਕੀਅਤ ਦਾ ਹੱਕ ਜਤਾਉਂਦਿਆਂ ਉੱਥੇ ਮਿੱਟੀ ਪਾ ਕੇ ਝੋਨੇ ਦੀ ਬਿਜਾਈ ਕਰ ਦਿੱਤੀ। ਕਿਸਾਨ ਵੱਲੋਂ ਚੁੱਕੇ ਗਏ ਇਸ ਅਚਨਚੇਤ ਕਦਮ ਤੋਂ ਬਾਅਦ ਮੌਕੇ ‘ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ। ਸੂਚਨਾ ਮਿਲਦੇ ਸਾਰ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਯਤਨਾਂ ਵਿੱਚ ਜੁਟ ਗਈਆਂ।

ਸਾਲ 2018 ਤੋਂ ਚੱਲ ਰਿਹਾ ਹੈ ਜ਼ਮੀਨੀ ਵਿਵਾਦ

ਇਹ ਪੂਰਾ ਮਾਮਲਾ ਸਾਲ 2018 ਦਾ ਹੈ, ਜਦੋਂ ਇਸ ਇਲਾਕੇ ਵਿੱਚ ਟੋਲ ਪਲਾਜ਼ਾ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਸੀ। ਉਸ ਸਮੇਂ ਟੋਲ ਪਲਾਜ਼ਾ ਦੇ ਘੇਰੇ ਵਿੱਚ ਕਿਸਾਨਾਂ ਦੀ ਨਿੱਜੀ ਜ਼ਮੀਨ ਦਾ ਕੁਝ ਹਿੱਸਾ ਆ ਗਿਆ ਸੀ। ਇਸ ਤੋਂ ਬਾਅਦ ਜ਼ਮੀਨ ਦੀ ਮਲਕੀਅਤ ਅਤੇ ਮੁਆਵਜ਼ੇ ਨੂੰ ਲੈ ਕੇ ਲਗਾਤਾਰ ਦਾਅਵੇਦਾਰੀਆਂ ਅਤੇ ਇਤਰਾਜ਼ ਚੱਲਦੇ ਰਹੇ। ਇਹ ਲੰਬੇ ਸਮੇਂ ਤੋਂ ਲਟਕ ਰਿਹਾ ਮਾਮਲਾ ਬਾਅਦ ਵਿੱਚ ਮਾਨਯੋਗ ਅਦਾਲਤ ਦੇ ਬੂਹੇ ਤੱਕ ਵੀ ਪਹੁੰਚਿਆ। ਪਰ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ।

ਅੱਕ ਕੇ ਲਿਆ ਰਸਤਾ ਬੰਦ ਕਰਨ ਦਾ ਫੈਸਲਾ

ਇਨਸਾਫ਼ ਨਾ ਮਿਲਣ ਕਾਰਨ ਅੱਕੇ ਹੋਏ ਕਿਸਾਨਾਂ ਨੇ ਅੱਜ ਟੋਲ ਪਲਾਜ਼ਾ ਦੇ ਉਸੇ ਵਿਵਾਦਤ ਹਿੱਸੇ ‘ਤੇ, ਜਿਸ ‘ਤੇ ਉਹ ਆਪਣਾ ਕਾਨੂੰਨੀ ਦਾਅਵਾ ਪੇਸ਼ ਕਰ ਰਹੇ ਹਨ, ਟਰੈਕਟਰਾਂ ਦੀ ਮਦਦ ਨਾਲ ਮਿੱਟੀ ਪਾ ਦਿੱਤੀ ਅਤੇ ਉੱਥੇ ਝੋਨਾ ਬੀਜ ਕੇ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਵੱਡਾ ਫੈਸਲਾ ਲੈ ਲਿਆ। ਜਦੋਂ ਇਸ ਅਚਾਨਕ ਹੋਈ ਕਾਰਵਾਈ ਦੀ ਭਣਕ ਉੱਚ ਅਧਿਕਾਰੀਆਂ ਤੱਕ ਪਹੁੰਚੀ, ਤਾਂ ਤੁਰੰਤ ਭਾਰੀ ਪੁਲਿਸ ਫੋਰਸ ਸਮੇਤ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ।

ਕਿਸਾਨ ਆਪਣੀ ਜ਼ਿੱਦ ‘ਤੇ ਅੜੇ

ਫ਼ਿਰੋਜ਼ਸ਼ਾਹ ਟੋਲ ਪਲਾਜ਼ਾ ‘ਤੇ ਇਸ ਵੇਲੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ। ਇੱਕ ਪਾਸੇ ਜਿੱਥੇ ਕਿਸਾਨ ਉਕਤ ਜ਼ਮੀਨ ‘ਤੇ ਆਪਣਾ ਹੱਕ ਛੱਡਣ ਨੂੰ ਤਿਆਰ ਨਹੀਂ ਹਨ ਅਤੇ ਆਪਣੀ ਜ਼ਿੱਦ ‘ਤੇ ਪੂਰੀ ਤਰ੍ਹਾਂ ਅੜੇ ਦਿਖਾਈ ਦੇ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਸਮਝਾਉਣ-ਬੁਝਾਉਣ ਅਤੇ ਸ਼ਾਂਤ ਕਰਨ ਲਈ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ, ਤਾਂ ਜੋ ਇਸ ਨਾਜ਼ੁਕ ਮਸਲੇ ਦਾ ਕੋਈ ਵਿਚਕਾਰਲਾ ਅਤੇ ਸ਼ਾਂਤੀਪੂਰਨ ਹੱਲ ਕੱਢਿਆ ਜਾ ਸਕੇ।

Follow Us
Related Stories
ਸਤਲੁਜ’ ਫ਼ਿਲਮ ਵਿਵਾਦ: ਮੰਤਰੀ ਬਿੱਟੂ ਨੇ ਸ਼ੇਅਰ ਕੀਤੀ ਬੰਮ ਧਮਾਕੇ ਦੀ ਵੀਡੀਓ, ਬੋਲੇ- ‘ਇੱਕਤਰਫ਼ਾ ਇਤਿਹਾਸ ਦਿਖਾਉਣਾ ਗਲਤ’
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਪੰਜਾਬ ਰੋਡਵੇਜ਼ ਨੇ ਲੁਧਿਆਣਾ-ਜਲੰਧਰ ਤੋਂ ਕਟੜਾ ਲਈ ਸ਼ੁਰੂ ਕੀਤੀ AC ਵਾਲਵੋ ਬੱਸ ਸੇਵਾ
ਪੰਜਾਬ ਸਰਕਾਰ ਵੱਲੋਂ ਰਿਟਾਇਰਡ ਮੁਲਾਜ਼ਮਾਂ ਨੂੰ ਵੱਡੀ ਰਾਹਤ, ਗ੍ਰੈਚੁਟੀ ਤੇ ਲੀਵ ਐਨਕੈਸ਼ਮੈਂਟ ਦਾ ਮਿਲੇਗਾ ਲਾਭ
ਲੁਧਿਆਣਾ ‘ਚ ਜੀਓ-ਟਿਊਬ ਤਕਨਾਲੋਜੀ ਰੋਕੇਗੀ ਹੜ੍ਹ, ਜਲ ਸਰੋਤ ਮੰਤਰੀ ਨੇ ਕੰਮਾਂ ਦਾ ਕੀਤਾ ਨਿਰੀਖਣ; 1 ਕਿਲੋਮੀਟਰ ਲੰਬਾ ਬਣਾਇਆ ਜਾ ਰਿਹਾ ਧੁੱਸੀ ਬੰਨ੍ਹ
ਲੁਧਿਆਣਾ ਦੇ ਸੇਵਾ ਕੇਂਦਰ ‘ਚ ਵਿਧਾਇਕ ਦਲਜੀਤ ਗਰੇਵਾਲ ਵੱਲੋਂ ਰੇਡ, ਦਲਾਲੀ ਤੇ ਰਿਸ਼ਵਤਖੋਰੀ ‘ਤੇ ਭੜਕੇ; ਮੁਲਜ਼ਮਾਂ ‘ਚ ਮੱਚੀ ਹਫੜਾ-ਦਫੜੀ
‘ਸਤਲੁਜ’ ‘ਤੇ ਪਾਬੰਦੀ ਦੇ ਵਿਰੋਧ ‘ਚ SGPC ਨੇ ਕੱਢਿਆ ਰੋਸ ਮਾਰਚ, ਫਿਲਮ ਦੀ ਰਿਲੀਜ਼ ਨਾ ਰੋਕੀ ਜਾਵੇ