ਪੰਜਾਬ ਭਾਜਪਾ ‘ਚ ਵੱਡਾ ਫੇਰਬਦਲ, ਕੇਵਲ ਢਿੱਲੋਂ ਦੀ ਅਗਵਾਈ ‘ਚ ਜਲਦ ਐਲਾਨੀ ਜਾਵੇਗੀ ਨਵੀਂ ਕੋਰ ਟੀਮ; 2027 ਚੋਣਾਂ ‘ਤੇ ਨਜ਼ਰ

Updated On: 

30 Jul 2026 13:38 PM IST

ਪੰਜਾਬ ਭਾਜਪਾ ਦੇ ਨਵੇਂ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਸੰਗਠਨ ਦੇ ਪੁਨਰਗਠਨ ਦਾ ਕੰਮ ਹੁਣ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਤੋਂ ਬਾਅਦ ਹੁਣ ਪਾਰਟੀ ਦਾ ਪੂਰਾ ਧਿਆਨ ਸੂਬਾ ਪੱਧਰੀ ਨਵੀਂ ਕੋਰ ਟੀਮ ਦੇ ਗਠਨ 'ਤੇ ਕੇਂਦਰਿਤ ਹੈ। ਇਸ ਨਵੀਂ ਟੀਮ ਲਈ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੇ ਨਾਵਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਭਾਜਪਾ ਚ ਵੱਡਾ ਫੇਰਬਦਲ, ਕੇਵਲ ਢਿੱਲੋਂ ਦੀ ਅਗਵਾਈ ਚ ਜਲਦ ਐਲਾਨੀ ਜਾਵੇਗੀ ਨਵੀਂ ਕੋਰ ਟੀਮ; 2027 ਚੋਣਾਂ ਤੇ ਨਜ਼ਰ

ਪੰਜਾਬ ਭਾਜਪਾ ਦੇ ਨਵੇਂ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਸੰਗਠਨ ਦੇ ਪੁਨਰਗਠਨ ਦਾ ਕੰਮ ਹੁਣ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਤੋਂ ਬਾਅਦ ਹੁਣ ਪਾਰਟੀ ਦਾ ਪੂਰਾ ਧਿਆਨ ਸੂਬਾ ਪੱਧਰੀ ਨਵੀਂ ਕੋਰ ਟੀਮ ਦੇ ਗਠਨ ‘ਤੇ ਕੇਂਦਰਿਤ ਹੈ। ਇਸ ਨਵੀਂ ਟੀਮ ਲਈ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੇ ਨਾਵਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਕੇਂਦਰੀ ਲੀਡਰਸ਼ਿਪ ਦੀ ਮਨਜ਼ੂਰੀ ਮਿਲਦਿਆਂ ਹੀ ਇਹ ਨਵੀਂ ਸੂਚੀ ਜਲਦ ਜਾਰੀ ਕੀਤੇ ਜਾਣ ਦੀ ਉਮੀਦ ਹੈ।

ਪਾਰਟੀ ਸਾਹਮਣੇ ਵੱਖ-ਵੱਖ ਪ੍ਰਭਾਵਸ਼ਾਲੀ ਧੜਿਆਂ, ਸੀਨੀਅਰ ਆਗੂਆਂ, ਸਮਾਜਿਕ ਵਰਗਾਂ ਅਤੇ ਟਕਸਾਲੀ ਵਰਕਰਾਂ ਵਿਚਾਲੇ ਸੰਤੁਲਨ ਬਣਾ ਕੇ ਰੱਖਣ ਦੀ ਵੱਡੀ ਚੁਣੌਤੀ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਦਾ ਮੁੱਖ ਮਕਸਦ ਤਜ਼ਰਬੇਕਾਰ, ਸੰਗਠਨਾਤਮਕ ਸਮਰੱਥਾ ਵਾਲੇ ਅਤੇ ਮਜ਼ਬੂਤ ਸਮਾਜਿਕ ਪ੍ਰਤੀਨਿਧਤਾ ਵਾਲੇ ਢਾਂਚੇ ਦਾ ਨਿਰਮਾਣ ਕਰਨਾ ਹੈ।

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਸੂਬਾਈ ਲੀਡਰਸ਼ਿਪ ਨਾਲ ਸੰਭਾਵੀ ਨਾਵਾਂ ‘ਤੇ ਲਗਾਤਾਰ ਵਿਚਾਰ-ਵਟਾਂਦਰਾ ਕਰ ਰਹੇ ਹਨ, ਤਾਂ ਜੋ ਖੇਤਰੀ ਅਤੇ ਸਿਆਸੀ ਸੰਤੁਲਨ ਬਣਾਇਆ ਜਾ ਸਕੇ। ਇਸੇ ਦੌਰਾਨ, ਸਾਬਕਾ ਆਈ.ਏ.ਐੱਸ. ਅਧਿਕਾਰੀ ਜਗਮੋਹਨ ਸਿੰਘ ਰਾਜੂ ਸੰਗਠਨਾਤਮਕ ਜ਼ਿੰਮੇਵਾਰੀਆਂ ਤੋਂ ਲਾਂਭੇ ਹੋ ਕੇ ਸਮਾਜਿਕ ਮੁੱਦਿਆਂ ‘ਤੇ ਧਿਆਨ ਦੇਣਾ ਚਾਹੁੰਦੇ ਹਨ, ਜਿਸ ਨਾਲ ਹੁਣ ਨਵੇਂ ਚਿਹਰਿਆਂ ਲਈ ਰਾਹ ਪੱਧਰਾ ਹੋ ਸਕਦਾ ਹੈ।

ਸੀਨੀਅਰ ਆਗੂ ਫ਼ਤਿਹਜੰਗ ਸਿੰਘ ਬਾਜਵਾ ਨੂੰ ਨਵੀਂ ਟੀਮ ਵਿੱਚ ਕੋਈ ਅਹਿਮ ਜ਼ਿੰਮੇਵਾਰੀ ਮਿਲਣ ਦੀ ਪੂਰੀ ਚਰਚਾ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਆਗੂਆਂ ਦੀ ਭੂਮਿਕਾ ‘ਤੇ ਵੀ ਸਭ ਦੀ ਨਜ਼ਰ ਟਿਕੀ ਹੋਈ ਹੈ। ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਸਮਰਥਕਾਂ ਨੂੰ ਮਿਲਣ ਵਾਲੀ ਨੁਮਾਇੰਦਗੀ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।

ਸੁਨੀਲ ਜਾਖੜ ਦਾ ਪ੍ਰਭਾਵ ਵੀ ਰਹੇਗਾ ਮਹੱਤਵਪੂਰਨ

ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦਾ ਪ੍ਰਭਾਵ ਵੀ ਇਸ ਨਵੀਂ ਟੀਮ ‘ਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਜਾਖੜ ਸਮਰਥਕ ਆਗੂਆਂ ਨੂੰ ਥਾਂ ਦੇ ਕੇ ਪਾਰਟੀ ਹਿੰਦੂ ਅਤੇ ਪੇਂਡੂ ਵੋਟ ਬੈਂਕ ਨੂੰ ਸਾਧਣ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਇਲਾਵਾ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਜੁੜੇ ਪੁਰਾਣੇ ਵਰਕਰਾਂ ਨੂੰ ਵੀ ਟੀਮ ‘ਚ ਨੁਮਾਇੰਦਗੀ ਮਿਲਣ ਦੀ ਆਸ ਹੈ। ਸੀਨੀਅਰ ਆਗੂ ਮਨੋਰੰਜਨ ਕਾਲੀਆ ਦਾ ਦੋਆਬਾ ਖੇਤਰ ‘ਚ ਲੰਬਾ ਤਜ਼ਰਬਾ ਅਤੇ ਸਵੀਕਾਰਤਾ ਪਾਰਟੀ ਲਈ ਬਹੁਤ ਮਹੱਤਵਪੂਰਨ ਹੈ। ਪ੍ਰਦੇਸ਼ ਮੀਤ ਪ੍ਰਧਾਨ ਰਾਕੇਸ਼ ਰਾਠੌਰ ਦੇ ਪ੍ਰਭਾਵ ਵਾਲੇ ਨੇਤਾਵਾਂ ਨੂੰ ਵੀ ਮਾਲਵਾ ਸਮੇਤ ਵੱਖ-ਵੱਖ ਖੇਤਰਾਂ ‘ਚ ਸੰਤੁਲਨ ਬਣਾਉਣ ਲਈ ਥਾਂ ਦਿੱਤੀ ਜਾ ਸਕਦੀ ਹੈ।

ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਸਮਰਥਕਾਂ ਦੀ ਦਾਅਵੇਦਾਰੀ ਵੀ ਕਾਫ਼ੀ ਮਜ਼ਬੂਤ ਮੰਨੀ ਜਾ ਰਹੀ ਹੈ। ਦਲਿਤ ਸਮਾਜ ‘ਚ ਉਨ੍ਹਾਂ ਦੀ ਪਕੜ ਨੂੰ ਦੇਖਦਿਆਂ ਪਾਰਟੀ ਇਸ ਵਰਗ ਨੂੰ ਅਣਗੌਲਿਆ ਨਹੀਂ ਕਰੇਗੀ। ਅਵਿਨਾਸ਼ ਰਾਏ ਖੰਨਾ ਨਾਲ ਜੁੜੇ ਤਜ਼ਰਬੇਕਾਰ ਵਰਕਰਾਂ ਨੂੰ ਵੀ ਸੰਗਠਨ ‘ਚ ਥਾਂ ਮਿਲ ਸਕਦੀ ਹੈ। ਸੰਗਠਨ ਮਹਾਮੰਤਰੀ ਸ੍ਰੀਨਿਵਾਸਲੂ ਅੰਤਿਮ ਸੂਚੀ ਨੂੰ ਸੰਗਠਨਾਤਮਕ ਦ੍ਰਿਸ਼ਟੀ ਤੋਂ ਸੰਤੁਲਿਤ ਬਣਾਉਣ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਪਾਰਟੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਟਕਸਾਲੀ ਭਾਜਪਾ ਆਗੂਆਂ ਨੂੰ ਸਨਮਾਨਜਨਕ ਜ਼ਿੰਮੇਵਾਰੀਆਂ ਦੇਵੇਗੀ, ਜਿਸ ਨਾਲ ਪੁਰਾਣੇ ਵਰਕਰਾਂ ਦਾ ਮਨੋਬਲ ਹੋਰ ਮਜ਼ਬੂਤ ਹੋਵੇਗਾ। ਸਮਾਜਿਕ ਸੰਤੁਲਨ ਬਣਾਏ ਰੱਖਣ ਲਈ ਦਲਿਤ ਲੀਡਰਸ਼ਿਪ ਨੂੰ ਪੂਰੀ ਨੁਮਾਇੰਦਗੀ ਦੇਣ ਦੀ ਸੰਭਾਵਨਾ ਹੈ, ਕਿਉਂਕਿ ਪੰਜਾਬ ਦੀਆਂ ਸਮਾਜਿਕ ਅਤੇ ਚੋਣ ਪਰਿਸਥਿਤੀਆਂ ਵਿੱਚ ਇਹ ਵਰਗ ਬਹੁੱਤ ਅਹਿਮ ਮੰਨਿਆ ਜਾਂਦਾ ਹੈ। ਭਾਜਪਾ ਹੁਣ ਪੂਰੀ ਤਾਕਤ ਨਾਲ ਸੂਬਾ ਸੰਗਠਨ ਨੂੰ ਅੰਤਿਮ ਰੂਪ ਦੇਣ ‘ਚ ਜੁੱਟੀ ਹੋਈ ਹੈ ਅਤੇ ਕੋਸ਼ਿਸ਼ ਇਹੋ ਹੈ ਕਿ ਨਵੀਂ ਕੋਰ ਟੀਮ ‘ਚ ਤਜ਼ਰਬੇ, ਨੌਜਵਾਨ ਲੀਡਰਸ਼ਿਪ, ਖੇਤਰੀ ਅਤੇ ਸਮਾਜਿਕ ਸੰਤੁਲਨ ਦਾ ਬਿਹਤਰੀਨ ਸੁਮੇਲ ਦੇਖਣ ਨੂੰ ਮਿਲੇ।

Loading...
Unable to load recommendations.
Follow Us
Related Stories
ਕੋਟਕਪੂਰਾ ਦੇ ਪਿੰਡ ਖਾਰਾ ਪਹੁੰਚੇ ਸਪੀਕਰ ਸੰਧਵਾਂ, ਸਰਕਾਰੀ ਸਕੂਲ ਦਾ ਲਿਆ ਜਾਇਜ਼ਾ; RO ਪਲਾਂਟ ਤੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਜਲੰਧਰ ‘ਚ ਬਲੈਕਮੇਲਿੰਗ ਤੋਂ ਤੰਗ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਬਣਾਈ ਵੀਡੀਓ; ਪਰਿਵਾਰ ਨੇ ਲਾਏ ਗੰਭੀਰ ਇੰਲਜ਼ਾਮ
ਪੰਜਾਬ ‘ਚ ਪਿਆਜ਼ ਦੇ ਭਾਅ ਵਧਣ ਨਾਲ ਵਿਗੜਿਆ ਰਸੋਈ ਦਾ ਬਜਟ, ਜਾਣੋ ਕਿਉਂ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਰੇਟ
ਖੰਡ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਗਵਰਨਰ ਹਾਊਸ ਵੱਲ ਜਾ ਰਹੇ ‘ਤੇ ਪੁਲਿਸ ਨੇ ਚਲਾਈ ਵਾਟਰ ਕੈਨਨ
ਹਲਕਾ ਮਜੀਠਾ ‘ਚ CM ਮਾਨ ਦੀ ਲੋਕ ਮਿਲਣੀ, ਬਾਦਲ-ਮਜੀਠੀਆ ‘ਤੇ ਤਿੱਖੇ ਹਮਲੇ; ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ
GMADA ਖ਼ਿਲਾਫ਼ ਸਾਂਸਦ ਮਾਲਵਿੰਦਰ ਕੰਗ ਨੇ ਖੋਲਿਆ ਮੋਰਚਾ, ਬੋਲੇ- ‘ਇਹ ਲੁੱਟ ਦਾ ਅੱਡਾ, ਹੁਣ ਕਰਾਂਗੇ ਘਿਰਾਓ’