ਪੰਜਾਬ ‘ਚ ਪਿਆਜ਼ ਦੇ ਭਾਅ ਵਧਣ ਨਾਲ ਵਿਗੜਿਆ ਰਸੋਈ ਦਾ ਬਜਟ, ਜਾਣੋ ਕਿਉਂ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਰੇਟ

Published: 

26 Aug 2026 20:11 PM IST

ਪੰਜਾਬ ਭਰ ਵਿੱਚ ਹਰੀਆਂ ਸਬਜ਼ੀਆਂ ਦੀਆਂ ਅਸਮਾਨੀ ਚੜ੍ਹਦੀਆਂ ਕੀਮਤਾਂ ਨੇ ਆਮ ਪਰਿਵਾਰਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਮਹਿੰਗਾਈ ਦਾ ਸਭ ਤੋਂ ਵੱਡਾ ਅਸਰ ਪਿਆਜ਼ ਦੀਆਂ ਕੀਮਤਾਂ ਉੱਤੇ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿੱਚ ਪਿਆਜ਼ ਦਾ ਰਿਟੇਲ ਭਾਅ ਕਰੀਬ 60 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਚੁੱਕਾ ਹੈ।

ਪੰਜਾਬ ਚ ਪਿਆਜ਼ ਦੇ ਭਾਅ ਵਧਣ ਨਾਲ ਵਿਗੜਿਆ ਰਸੋਈ ਦਾ ਬਜਟ, ਜਾਣੋ ਕਿਉਂ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਰੇਟ

ਪੰਜਾਬ ਭਰ ਵਿੱਚ ਹਰੀਆਂ ਸਬਜ਼ੀਆਂ ਦੀਆਂ ਅਸਮਾਨੀ ਚੜ੍ਹਦੀਆਂ ਕੀਮਤਾਂ ਨੇ ਆਮ ਪਰਿਵਾਰਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਮਹਿੰਗਾਈ ਦਾ ਸਭ ਤੋਂ ਵੱਡਾ ਅਸਰ ਪਿਆਜ਼ ਦੀਆਂ ਕੀਮਤਾਂ ਉੱਤੇ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿੱਚ ਪਿਆਜ਼ ਦਾ ਰਿਟੇਲ ਭਾਅ ਕਰੀਬ 60 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਚੁੱਕਾ ਹੈ। ਸਥਾਨਕ ਦੁਕਾਨਦਾਰਾਂ ਅਤੇ ਵਪਾਰੀਆਂ ਅਨੁਸਾਰ, ਮਹਿਜ਼ ਕੁਝ ਦਿਨ ਪਹਿਲਾਂ ਤੱਕ 40 ਰੁਪਏ ਕਿੱਲੋ ਵਿਕ ਰਿਹਾ ਪਿਆਜ਼ ਪਿਛਲੇ ਦੋ-ਤਿੰਨ ਦਿਨਾਂ ਦੌਰਾਨ 15 ਤੋਂ 20 ਰੁਪਏ ਪ੍ਰਤੀ ਕਿੱਲੋ ਮਹਿੰਗਾ ਹੋ ਗਿਆ ਹੈ।

ਪਹਾੜੀ ਇਲਾਕਿਆਂ ਵਿੱਚ ਬਾਰਿਸ਼ ਕਾਰਨ ਮੰਡੀਆਂ ਵਿੱਚ ਘਟੀ ਆਮਦ

ਸਥਾਨਕ ਸਬਜ਼ੀ ਵਿਕਰੇਤਾ ਵਿਜੇ ਕੁਮਾਰ ਨੇ ਦੱਸਿਆ ਕਿ ਸਿਰਫ਼ ਪਿਆਜ਼ ਹੀ ਨਹੀਂ, ਸਗੋਂ ਲਗਭਗ ਸਾਰੀਆਂ ਹਰੀਆਂ ਸਬਜ਼ੀਆਂ ਦੇ ਭਾਅ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਉਛਾਲ ਦਾ ਮੁੱਖ ਕਾਰਨ ਪਹਾੜੀ ਖੇਤਰਾਂ ਵਿੱਚ ਲਗਾਤਾਰ ਪੈ ਰਿਹਾ ਭਾਰੀ ਮੀਂਹ ਹੈ। ਬਾਰਿਸ਼ ਕਾਰਨ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਥੋਕ ਮੰਡੀਆਂ ਵਿੱਚ ਸਬਜ਼ੀਆਂ ਦੀ ਸਪਲਾਈ ਕਾਫ਼ੀ ਘਟ ਗਈ ਹੈ।

ਗੋਭੀ ਅਤੇ ਸ਼ਿਮਲਾ ਮਿਰਚ ਵੀ ਹੋਈਆਂ ਮਹਿੰਗੀਆਂ

ਦੁਕਾਨਦਾਰਾਂ ਮੁਤਾਬਕ ਪਹਿਲਾਂ 50 ਤੋਂ 60 ਰੁਪਏ ਪ੍ਰਤੀ ਕਿੱਲੋ ਵਿਕਣ ਵਾਲੀ ਗੋਭੀ ਹੁਣ ਕਰੀਬ 80 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਸ਼ਿਮਲਾ ਮਿਰਚ ਸਮੇਤ ਰੋਜ਼ਾਨਾ ਵਰਤੋਂ ਵਾਲੀਆਂ ਹੋਰ ਸਬਜ਼ੀਆਂ ਦੇ ਭਾਅ ਵੀ ਚੜ੍ਹੇ ਹੋਏ ਹਨ। ਵਿਕਰੇਤਾਵਾਂ ਦਾ ਖ਼ਦਸ਼ਾ ਹੈ ਕਿ ਜੇਕਰ ਮੌਸਮ ਵਿੱਚ ਸੁਧਾਰ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਅਤੇ ਹੋਰ ਸਬਜ਼ੀਆਂ ਦੇ ਰੇਟ ਹੋਰ ਵਧ ਸਕਦੇ ਹਨ। ਕੀਮਤਾਂ ਵਧਣ ਕਾਰਨ ਦੁਕਾਨਦਾਰੀ ‘ਤੇ ਵੀ ਮਾੜਾ ਅਸਰ ਪਿਆ ਹੈ, ਕਿਉਂਕਿ ਗਾਹਕ ਹੁਣ ਪਹਿਲਾਂ ਨਾਲੋਂ ਬਹੁਤ ਘੱਟ ਮਾਤਰਾ ਵਿੱਚ ਸਬਜ਼ੀਆਂ ਖ਼ਰੀਦ ਰਹੇ ਹਨ।

ਮਹਿੰਗਾਈ ਕਾਰਨ ਆਮ ਲੋਕ ਪ੍ਰੇਸ਼ਾਨ, ਸਰਕਾਰ ਕੋਲੋਂ ਮੰਗਿਆ ਹੱਲ

ਬਾਜ਼ਾਰ ਵਿੱਚ ਸਬਜ਼ੀ ਖ਼ਰੀਦਣ ਪਹੁੰਚੇ ਖ਼ਰੀਦਦਾਰ ਵਿੱਕੀ ਨੇ ਵਧਦੀ ਮਹਿੰਗਾਈ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਦੇ ਰੇਟ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਇੱਕੋ ਵਾਰ ਤਿੰਨ ਤੋਂ ਚਾਰ ਕਿੱਲੋ ਪਿਆਜ਼ ਖ਼ਰੀਦ ਲੈਂਦੇ ਸਨ, ਪਰ ਹੁਣ ਵਧੀਆਂ ਕੀਮਤਾਂ ਕਰਕੇ ਸਿਰਫ਼ ਅੱਧਾ ਕਿੱਲੋ ਜਾਂ ਲੋੜ ਅਨੁਸਾਰ ਹੀ ਖ਼ਰੀਦਣ ਲਈ ਮਜਬੂਰ ਹਨ।

ਦੂਜੇ ਖ਼ਰੀਦਦਾਰਾਂ ਨੇ ਵੀ ਦੱਸਿਆ ਕਿ ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਆਮ ਘਰਾਂ ਦਾ ਮਹੀਨਾਵਾਰ ਬਜਟ ਪੂਰੀ ਤਰ੍ਹਾਂ ਡਗਮਗਾ ਗਿਆ ਹੈ। ਆਮ ਜਨਤਾ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸਬਜ਼ੀਆਂ ਦੀਆਂ ਬੇਲਗਾਮ ਵਧ ਰਹੀਆਂ ਕੀਮਤਾਂ ‘ਤੇ ਤੁਰੰਤ ਨੱਥ ਪਾਈ ਜਾਵੇ ਅਤੇ ਢੁਕਵੇਂ ਕਦਮ ਚੁੱਕ ਕੇ ਲੋਕਾਂ ਨੂੰ ਇਸ ਮਹਿੰਗਾਈ ਤੋਂ ਰਾਹਤ ਦਵਾਈ ਜਾਵੇ।

Loading...
Unable to load recommendations.
Follow Us
Related Stories
ਜਲੰਧਰ ‘ਚ ਬਲੈਕਮੇਲਿੰਗ ਤੋਂ ਤੰਗ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਬਣਾਈ ਵੀਡੀਓ; ਪਰਿਵਾਰ ਨੇ ਲਾਏ ਗੰਭੀਰ ਇੰਲਜ਼ਾਮ
ਖੰਡ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਗਵਰਨਰ ਹਾਊਸ ਵੱਲ ਜਾ ਰਹੇ ‘ਤੇ ਪੁਲਿਸ ਨੇ ਚਲਾਈ ਵਾਟਰ ਕੈਨਨ
ਹਲਕਾ ਮਜੀਠਾ ‘ਚ CM ਮਾਨ ਦੀ ਲੋਕ ਮਿਲਣੀ, ਬਾਦਲ-ਮਜੀਠੀਆ ‘ਤੇ ਤਿੱਖੇ ਹਮਲੇ; ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ
GMADA ਖ਼ਿਲਾਫ਼ ਸਾਂਸਦ ਮਾਲਵਿੰਦਰ ਕੰਗ ਨੇ ਖੋਲਿਆ ਮੋਰਚਾ, ਬੋਲੇ- ‘ਇਹ ਲੁੱਟ ਦਾ ਅੱਡਾ, ਹੁਣ ਕਰਾਂਗੇ ਘਿਰਾਓ’
ਰੱਖੜੀ ‘ਤੇ ਔਰਤਾਂ ਨੂੰ CM ਮਾਨ ਵੱਲੋ ਵੱਡਾ ਤੋਹਫ਼ਾ, ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਤੀਜੀ ਕਿਸ਼ਤ 28 ਨੂੰ ਹੋਵੇਗੀ ਜਾਰੀ
ਸ਼ੰਭੂ ਟਰੈਕ ਧਮਾਕਾ ਮਾਮਲਾ: ਮੁਲਜ਼ਮ ਦੇ ਪਰਿਵਾਰ ਦੇ DNA ਸੈਂਪਲ ਲਵੇਗੀ NIA, ਮੋਹਾਲੀ ਅਦਾਲਤ ‘ਚ ਪਹੁੰਚੀ ਏਜੰਸੀ