ਸਾਬਕਾ ਡੀਆਈਜੀ ਰਿਸ਼ਵਤ ਮਾਮਲੇ ਵਿੱਚ ਵੱਡਾ ਖੁਲਾਸਾ, ਸੀਬੀਆਈ ਨੂੰ 10 IPS- 4 IAS ਅਫਸਰਾਂ ਦੇ ਮਿਲੇ ਨਾਮ, ਪ੍ਰਾਪਰਟੀ ਚ ਲਗਾਈ ਬਲੈਕ ਮਨੀ
Ex DIG Bhullar Bribe Case Khulasa: ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ, ਚੰਡੀਗੜ੍ਹ ਨੇ 16 ਅਕਤੂਬਰ ਨੂੰ ਮੋਹਾਲੀ ਚ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ, ਚੰਡੀਗੜ੍ਹ ਦੀਆਂ ਅੱਠ ਟੀਮਾਂ ਨੇ ਇਸ ਮਾਮਲੇ ਦੇ ਸਬੰਧ ਚ ਸੱਤ ਥਾਵਾਂ ਤੇ ਛਾਪੇਮਾਰੀ ਕੀਤੀ। ਜਿਨ੍ਹਾਂ ਚ ਅੰਬਾਲਾ, ਮੋਹਾਲੀ, ਚੰਡੀਗੜ੍ਹ ਤੇ ਰੋਪੜ ਸ਼ਾਮਲ ਸਨ। ਸੀਬੀਆਈ ਨੇ ਡੀਆਈਜੀ ਭੁੱਲਰ ਦੇ ਦਫ਼ਤਰ, ਘਰ, ਫਾਰਮ ਹਾਊਸ ਤੇ ਹੋਰ ਥਾਵਾਂ ਦੀ ਤਲਾਸ਼ੀ ਲਈ।
EX DIG Bhullar Bribe Case: ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤ ਮਾਮਲੇ ਵਿੱਚ ਸੀਬੀਆਈ ਜਾਂਚ ਦੌਰਾਨ ਹੋਏ ਖੁਲਾਸੇ ਨੇ ਸੂਬੇ ਦੀ ਨੌਕਰਸ਼ਾਹੀ ਵਿੱਚ ਭਾਜੜਾਂ ਪਾ ਦਿੱਤੀਆਂ ਹਨ। ਸੀਬੀਆਈ ਜਾਂਚ ਟੀਮ ਦੇ ਉੱਚ ਸੂਤਰਾਂ ਅਨੁਸਾਰ, ਉਨ੍ਹਾਂ ਨੇ ਪੰਜਾਬ ਵਿੱਚ ਚਾਰ ਆਈਏਐਸ ਅਤੇ 10 ਆਈਪੀਐਸ ਅਧਿਕਾਰੀਆਂ ਦੇ ਨਾਂ ਪਤਾ ਲੱਗੇ ਹਨ, ਜਿੰਨਾਂ ਨੇ ਬਲੈਕ ਮਨੀ ਨੂੰ ਪ੍ਰਾਪਰਟੀ ਖਰੀਦਣ ਵਿੱਚ ਨਿਵੇਸ਼ ਕੀਤਾ ਸੀ।
ਇਸ ਜਾਣਕਾਰੀ ਦਾ ਸਰੋਤ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਸੀ, ਜਿਸ ਦੇ ਠਿਕਾਣੇ ‘ਤੇ ਸੀਬੀਆਈ ਨੇ ਮੰਗਲਵਾਰ ਨੂੰ ਛਾਪਾ ਮਾਰਿਆ ਸੀ। ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਕੱਲ੍ਹ ਡੀਆਈਜੀ ਭੁੱਲਰ ਦੀ ਪੇਸ਼ੀ ਦੌਰਾਨ ਇਨ੍ਹਾਂ ਅਧਿਕਾਰੀਆਂ ਦੇ ਨਾਮ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ। ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ, ਇਸ ਦੇ ਆਧਾਰ ‘ਤੇ, ਪ੍ਰਾਪਰਟੀ ਡੀਲਰ ਲਈ ਗ੍ਰਿਫ਼ਤਾਰੀ ਵਾਰੰਟ ਮੰਗਿਆ ਜਾ ਸਕਦਾ ਹੈ। ਸੀਬੀਆਈ ਵੱਲੋਂ ਅਦਾਲਤ ਵਿੱਚ ਆਪਣੀ ਰਿਪੋਰਟ ਪੇਸ਼ ਕਰਦੇ ਹੀ ਇਨ੍ਹਾਂ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਸਕਦੇ ਹਨ। ਅਜਿਹੇ ਵਿੱਚ ਲਗਭਗ 14 ਅਧਿਕਾਰੀ ਸੀਬੀਆਈ ਦੇ ਰਾਡਾਰ ‘ਤੇ ਤੇ ਆ ਜਾਣਗੇ
ਭਾਸਕਰ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸੀਬੀਆਈ ਦੇ ਸੂਤਰਾਂ ਅਨੁਸਾਰ, ਜਿਨ੍ਹਾਂ 10 ਆਈਪੀਐਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ ਵਿੱਚੋਂ ਅੱਠ ਇਸ ਸਮੇਂ ਫੀਲਡ ਡਿਊਟੀ ‘ਤੇ ਹਨ, ਅਤੇ ਦੋ ਨੂੰ ਸਾਈਡਲਾਈਨ ਪੋਸਟਿੰਗ ਮਿਲੀ ਹੋਈ ਹੈ। ਜਿਨ੍ਹਾਂ ਚਾਰ ਆਈਏਐਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਹਨ, ਉਹ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਮੰਡੀ ਗੋਬਿੰਦਗੜ੍ਹ ਨਾਲ ਜੁੜੇ ਹੋਏ ਹਨ।
ਪਹਿਲਾਂ, ਡੀਆਈਜੀ ਭੁੱਲਰ ਨੇ ਕੀਤਾ ਖੁਲਾਸਾ
ਸੀਬੀਆਈ ਨੇ ਇੱਕ ਸਕ੍ਰੈਪ ਡੀਲਰ ਦੀ ਸ਼ਿਕਾਇਤ ਦੇ ਆਧਾਰ ‘ਤੇ ਡੀਆਈਜੀ ਹਰਚਰਨ ਭੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ, ਭੁੱਲਰ ਦੇ ਠਿਕਾਣੇ ਤੋਂ ਲਗਭਗ 2 ਕਿਲੋ ਸੋਨਾ, 7.5 ਕਰੋੜ ਰੁਪਏ ਨਕਦ ਅਤੇ ਹੋਰ ਕੀਮਤੀ ਸਮਾਨ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ, ਸੀਬੀਆਈ ਨੇ ਭੁੱਲਰ ਦਾ ਰਿਮਾਂਡ ਲਿਆ।
ਭੁੱਲਰ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਸਨੇ ਰਿਸ਼ਵਤ ਦੇ ਪੈਸੇ ਨੂੰ ਜਾਇਦਾਦ ਖਰੀਦਣ ਵਿੱਚ ਨਿਵੇਸ਼ ਕੀਤਾ ਸੀ। ਭੁੱਲਰ ਨੇ ਪਟਿਆਲਾ ਦੇ ਇੱਕ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਦਾ ਨਾਮ ਲਿਆ। ਸੀਬੀਆਈ ਜਾਂਚ ਵਿੱਚ ਸਾਹਮਣੇ ਆਇਆ ਕਿ ਨਾ ਸਿਰਫ਼ ਭੁੱਲਰ, ਸਗੋਂ ਪੰਜਾਬ ਵਿੱਚ ਕਈ ਹੋਰ ਸੀਨੀਅਰ ਅਧਿਕਾਰੀ ਵੀ ਪ੍ਰਾਪਰਟੀ ਡੀਲਰਾਂ ਰਾਹੀਂ ਆਪਣੇ ਪੈਸੇ ਨੂੰ ਲਗਾ ਰਹੇ ਸਨ।
ਇਹ ਵੀ ਪੜ੍ਹੋ
ਇਹ ਵੀ ਖੁਲਾਸਾ ਹੋਇਆ ਕਿ ਇਹ ਅਧਿਕਾਰੀ ਨਾ ਸਿਰਫ਼ ਆਪਣੇ ਰਿਸ਼ਤੇਦਾਰਾਂ ਦੇ ਨਾਮ ‘ਤੇ ਭੁਪਿੰਦਰ ਰਾਹੀਂ ਜ਼ਮੀਨ ਖਰੀਦ ਰਹੇ ਸਨ, ਸਗੋਂ ਲੈਂਡ ਡੀਲਿੰਗ ਵਿੱਚ ਵੀ ਹਿੱਸਾ ਵੀ ਪਾ ਰਹੇ ਸਨ। ਅਧਿਕਾਰੀ ਆਪ ਸਾਹਮਣਏ ਨਾ ਆਉਣ ਇਸ ਲਈ ਪ੍ਰਾਪਰਟੀ ਡੀਲਰ ਦੀ ਸਹਾਇਤਾ ਲਈ ਜਾ ਰਹੀ ਸੀ। ਕਿਉਂਕਿ ਭੁਪਿੰਦਰ ਪਹਿਲਾਂ ਹੀ ਕਈ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ, ਇਸ ਲਈ ਹੋਰ ਅਧਿਕਾਰੀਆਂ ਨੇ ਵੀ ਉਸ ਰਾਹੀਂ ਜ਼ਮੀਨ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ।
ਵਿਚੋਲੇ ਕ੍ਰਿਸ਼ਨੂ ਨੇ ਵੀ ਕਬੂਲਿਆ ਸੱਚ
ਇਸ ਤੋਂ ਬਾਅਦ, ਸੀਬੀਆਈ ਨੇ ਡੀਆਈਜੀ ਭੁੱਲਰ ਤੋਂ ਪੁੱਛਗਿੱਛ ਕੀਤੀ ਅਤੇ ਵਿਚੋਲੇ ਨੂੰ ਆਹਮੋ-ਸਾਹਮਣੇ ਰਿਸ਼ਵਤ ਲੈਂਦੇ ਫੜਿਆ ਗਿਆ। ਕ੍ਰਿਸ਼ਨੂ ਨੇ ਕਬੂਲ ਕੀਤਾ ਕਿ ਉਹ ਪ੍ਰਾਪਰਟੀ ਡੀਲਰ ਨੂੰ ਜਾਣਦਾ ਸੀ। ਉਸਨੇ ਇਹ ਵੀ ਮੰਨਿਆ ਕਿ ਕਈ ਅਧਿਕਾਰੀਆਂ ਨੇ ਇਸ ਪ੍ਰਾਪਰਟੀ ਡੀਲਰ ਰਾਹੀਂ ਜ਼ਮੀਨ ਦੇ ਸੌਦਿਆਂ ਵਿੱਚ ਨਿਵੇਸ਼ ਕੀਤਾ ਸੀ। ਸੀਬੀਆਈ ਨੂੰ ਇਹ ਵੀ ਸ਼ੱਕ ਹੈ ਕਿ ਕ੍ਰਿਸ਼ਨੂ ਨੇ ਪੈਸੇ ਨੂੰ ਖਪਾਉਣ ਲਈ ਪ੍ਰਾਪਰਟੀ ਡੀਲਰ ਦੀ ਕਈ ਅਧਿਕਾਰੀਆਂ ਜਾਣ ਪਛਾਣ ਕਰਵਾਈ ਸੀ।
ਪੁੱਛਗਿੱਛ ਤੋਂ ਬਾਅਦ, ਪ੍ਰਾਪਰਟੀ ਡੀਲਰ ਦੇ ਠਿਕਾਣਿਆਂ ਤੇ ਰੇਡ
ਡੀਆਈਜੀ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਸੀਬੀਆਈ ਨੂੰ ਯਕੀਨ ਹੋ ਗਿਆ ਕਿ ਪ੍ਰਾਪਰਟੀ ਡੀਲਰ ਨੇ ਜ਼ਮੀਨ ਦੇ ਸੌਦੇ ਰਾਹੀਂ ਕਈ ਅਧਿਕਾਰੀਆਂ ਦੇ ਕਾਲੇ ਧਨ ਨੂੰ ਖਪਾਇਆ। ਨਤੀਜੇ ਵਜੋਂ, ਮੰਗਲਵਾਰ ਨੂੰ, ਸੀਬੀਆਈ ਨੇ ਇੱਕੋ ਸਮੇਂ ਪਟਿਆਲਾ ਅਤੇ ਲੁਧਿਆਣਾ ਵਿੱਚ ਪ੍ਰਾਪਰਟੀ ਡੀਲਰ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਸੱਤ ਥਾਵਾਂ ‘ਤੇ ਛਾਪੇਮਾਰੀ ਦੌਰਾਨ, ਸੀਬੀਆਈ ਨੇ 20.50 ਲੱਖ ਰੁਪਏ ਨਕਦ, ਇੱਕ ਲੈਪਟਾਪ, ਦੋ ਮੋਬਾਈਲ ਫੋਨ ਅਤੇ ਸੀਸੀਟੀਵੀ ਫੁਟੇਜ ਵਾਲਾ ਇੱਕ ਡੀਵੀਆਰ ਬਰਾਮਦ ਕੀਤਾ।
ਇਸ ਤੋਂ ਇਲਾਵਾ, ਸੀਬੀਆਈ ਨੇ 50 ਤੋਂ ਵੱਧ ਜਾਇਦਾਦਾਂ ਅਤੇ ਵਿੱਤੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਵੀ ਜ਼ਬਤ ਕੀਤੇ। ਸੀਬੀਆਈ ਹੁਣ ਭੁਪਿੰਦਰ ਦੇ ਸਾਰੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ। ਉਸਦੇ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਹੜੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਸੀ ਅਤੇ ਉਸਨੇ ਉਨ੍ਹਾਂ ਨਾਲ ਕਿੰਨੀ ਵਾਰ ਗੱਲ ਕੀਤੀ।
ਪ੍ਰਾਪਰਟੀ ਡੀਲਰ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਸੀਬੀਆਈ
ਸੀਬੀਆਈ ਸੂਤਰਾਂ ਅਨੁਸਾਰ, ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸਦਾ ਕਾਰਨ ਇਹ ਹੈ ਕਿ ਜਾਂਚ ਏਜੰਸੀ ਹੁਣ ਡੀਆਈਜੀ ਭੁੱਲਰ ਅਤੇ ਕ੍ਰਿਸ਼ਨੂ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਰਾਹੀਂ ਕਾਲੇ ਧਨ ਨੂੰ ਖਪਾਉਣ ਦੇ ਸ਼ੱਕੀ 14 ਹੋਰ ਅਧਿਕਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ।
ਭੁਪਿੰਦਰ ਦਾ ਬਿਆਨ ਦਰਜ ਕਰਨ ਤੋਂ ਬਾਅਦ, ਇਨ੍ਹਾਂ ਅਧਿਕਾਰੀਆਂ ਨੂੰ ਵੀ ਨੋਟਿਸ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਭੁਪਿੰਦਰ ਤੋਂ ਪੰਜਾਬ ਤੋਂ ਬਾਹਰ ਉਸ ਦੀਆਂ ਨਿਵੇਸ਼ ਕੀਤੀਆਂ ਜਾਇਦਾਦਾਂ ਬਾਰੇ ਵੀ ਪੁੱਛਿਆ ਜਾਵੇਗਾ।


