Eid Al Adha 2023: ਪੰਜਾਬ ਭਰ ਵਿੱਚ ਬਕਰੀਦ ਦੀ ਧੂਮ, ਵੱਖ-ਵੱਖ ਜਿਲ੍ਹਿਆਂ ‘ਚ ਈਦ-ਉਲ-ਅਜ਼ਹਾ ਦੀ ਨਮਾਜ਼
ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਵਿੱਚ ਵੀ ਈਦ-ਉਲ-ਅਜ਼ਹਾ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਗੁਰਦਾਸਪੁਰ ਤੋਂ ਅਵਤਾਰ ਸਿੰਘ, ਅੰਮ੍ਰਿਤਸਰ ਤੋਂ ਲਲਿਤ ਸ਼ਰਮਾ, ਜਲੰਧਰ ਤੋਂ ਦਵਿੰਦਰ ਕੁਮਾਰ ਅਤੇ ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ।

Bakrid 2023 in Punjab। ਅੱਜ ਦੇਸ਼ ਭਰ ਵਿੱਚ ਬਕਰੀਦ (Bakrid) ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਵਿੱਚ ਵੀ ਈਦ-ਉਲ-ਅਜ਼ਹਾ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਇਸ ਤਿਉਹਾਰ ਨੂੰ ਈਦ-ਉਲ-ਅਜ਼ਹਾ ਜਾਂ ਕੁਰਬਾਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
ਕਾਦੀਆਂ ਵਿਖੇ ਈਦ-ਉਲ-ਅਜ਼ਹਾ ਦੀ ਨਮਾਜ਼
ਅਹਿਮਦੀਆ ਮੁਸਲਿਮ ਭਾਈਚਾਰੇ ਦੇ ਹੈੱਡ ਕੁਆਰਟਰ ਕਾਦੀਆਂ ਵਿਖੇ ਮੁਸਲਿਮ ਭਾਈਚਾਰੇ (Muslim Community) ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ। ਮਹੁੰਮਦ ਮੁਜਫ਼ਰ ਖਾਨ ਨੇ ਈਦ ਦੀ ਨਮਾਜ਼ ਅਦਾ ਕਰਵਾਈ। ਨਮਾਜ਼ ਅਦਾ ਕਰਨ ਉਪਰੰਤ ਈਦ ਦਾ ਖੁਤਬਾ ਦਿੰਦਿਆਂ ਉਨ੍ਹਾਂ ਨੇ ਇਸ ਈਦ ਦੀ ਅਹਿਮੀਅਤ ‘ਤੇ ਚਾਨਣਾ ਪਾਉਂਦੀਆਂ ਆਖਿਆ ਕਿ ਹਰੇਕ ਮੁਸਲਮਾਨ ਦਾ ਫਰਜ਼ ਬਣਦਾ ਏ ਕਿ ਉਹ ਗਰੀਬਾਂ ਅਤੇ ਭੁਖਿਆਂ ਦੀ ਮਦਦ ਲਈ ਅੱਗੇ ਆਉਣ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਲੋੜ ਵੰਦ ਲੋਕਾਂ ਲਈ ਰਖੋ।
ਅੰਮ੍ਰਿਤਸਰ ਦੇ ਜਾਮਾ ਮਸਜਿਦ ‘ਚ ਨਵਾਜ ਅਦਾ
ਈਦ-ਉਲ-ਅਜ਼ਹਾ ਮੌਕੇ ਅੰਮ੍ਰਿਤਸਰ ਦੇ ਜਾਮਾ ਮਸਜਿਦ ਵਿੱਚ ਨਵਾਜ ਅਦਾ ਕੀਤੀ ਗਈ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਵਡੀ ਗਿਣਤੀ ‘ਚ ਨਵਾਜ ਅਦਾ ਕੀਤੀ। ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਵੱਲੋਂ ਜਿਥੇ ਦੇਸ਼ ਭਰ ਦੇ ਲੋਕਾਂ ਨੂੰ ਜਿਥੇ ਈਦ ਦੇ ਪਵਿਤਰ ਤਿਉਹਾਰ ਦੀ ਵਧਾਈ ਦਿੱਤੀ ਗਈ। ਮੁਸਲਿਮ ਭਾਈਚਾਰੇ ਵੱਲੋਂ ਇੱਕ ਦੂਜੇ ਨਾਲ ਗਲੇ ਮਿਲ ਕੇ ਇੱਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ ਗਈ।
ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਦਿੱਤੀ ਵਧਾਈ
ਜਲੰਧਰ ਦੇ ਗੁਲਾਬ ਦੇਵੀ ਰੋਡ ‘ਤੇ ਸਥਿਤ ਈਦਗਾਹ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਨਮਾਜ਼ ਅਦਾ ਕਰਕੇ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ (Balkar Singh) ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਈਦ ਮਨਾਈ ਅਤੇ ਉਨ੍ਹਾਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ।
‘ਈਦ-ਉਲ-ਅਜ਼ਹਾ ਨੂੰ ਕੁਰਬਾਨੀ ਦਾ ਤਿਉਹਾਰ’
ਲੁਧਿਆਣਾ ਦੀ ਸੂਫੀਆ ਬਾਗ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਮਸਜਿਦ ਦੇ ਇਮਾਮ ਹਿਫ਼ਜ਼ੁਲ ਰਹਿਮਾਨ ਨੇ ਕਿਹਾ ਕਿ ਅੱਜ ਕੁਰਬਾਨੀ ਦਾ ਦਿਨ ਹੈ ਅਤੇ ਸਦੀਆਂ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ ਅਤੇ ਇਸ ਨੂੰ ਜਾਰੀ ਰੱਖਦੇ ਹੋਏ ਅੱਜ ਮੁਸਲਿਮ ਭਾਈਚਾਰਾ ਇਕੱਠਾ ਹੋ ਕੇ ਅੱਜ ਈਦ ਮਨਾ ਰਿਹਾ ਹੈ।
ਇਹ ਵੀ ਪੜ੍ਹੋ
#WATCH | Delhi: Devotees congregate outside Fatehpuri Masjid to offer prayers, on the occasion of #EidAlAdha pic.twitter.com/MYjBT4mi0f
— ANI (@ANI) June 29, 2023
ਉਨ੍ਹਾਂ ਕਿਹਾ ਕਿ ਮੁਸਲਿਮ ਧਰਮ ਦੇ ਵਿਚ ਅੱਜ ਦੇ ਦਿਨ ਨੂੰ ਕੁਰਬਾਨੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਹਿੰਦੁਸਤਾਨੀ ਹਾਂ ਅਤੇ ਸਭ ਧਰਮਾਂ ਨੂੰ ਮਿਲਜੁਲ ਕੇ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਅੱਜ ਸੁਨੇਹਾ ਦੇ ਰਹੇ ਹਾਂ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ