AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਵੰਦੇ ਭਾਰਤ ਸਲੀਪਰ ਸੰਸਕਰਣ: 50 ਸਕਿੰਟਾਂ ਵਿੱਚ 100 ਦੀ ਸਪੀਡ ਮਿਲੇਗੀ, ਟਾਕਬੈਕ ਰਾਹੀਂ ਹੋਵੇਗੀ ਡਰਾਈਵਰ ਨਾਲ ਗੱਲ; ਆਰਸੀਐਫ ‘ਚ ਨਿਰਮਾਣ ਸ਼ੁਰੂ

ਵੰਦੇ ਭਾਰਤ ਚੇਅਰਕਾਰ ਡਿਜ਼ਾਈਨ ਦੇ ਪਿਤਾ ਸ. ਸ਼੍ਰੀਨਿਵਾਸ ਸਲੀਪਰ ਵਰਜ਼ਨ ਕੋਚ ਤਿਆਰ ਕਰਨ ਦੇ ਇੰਚਾਰਜ ਹਨ। ਇਸ ਸਮੇਂ ਐਸ.ਸ੍ਰੀਨਿਵਾਸ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਜਨਰਲ ਮੈਨੇਜਰ ਵਜੋਂ ਤਾਇਨਾਤ ਹਨ। ਪਹਿਲੀ ਵਾਰ, RCF ਵਿੱਚ 16 ਵੰਦੇ ਭਾਰਤ ਐਕਸਪ੍ਰੈਸ ਸਲੀਪਰ ਵਰਜ਼ਨ ਟ੍ਰੇਨਾਂ ਦਾ ਨਿਰਮਾਣ ਸ਼ੁਰੂ ਕੀਤਾ ਹੈ।

ਵੰਦੇ ਭਾਰਤ ਸਲੀਪਰ ਸੰਸਕਰਣ: 50 ਸਕਿੰਟਾਂ ਵਿੱਚ 100 ਦੀ ਸਪੀਡ ਮਿਲੇਗੀ, ਟਾਕਬੈਕ ਰਾਹੀਂ ਹੋਵੇਗੀ ਡਰਾਈਵਰ ਨਾਲ ਗੱਲ; ਆਰਸੀਐਫ 'ਚ ਨਿਰਮਾਣ ਸ਼ੁਰੂ
tv9-punjabi
| Published: 01 Dec 2023 16:23 PM IST
Share

ਪੰਜਾਬ ਨਿਊਜ। ਵੰਦੇ ਭਾਰਤ ਸਲੀਪਰ ਸੰਸਕਰਣ ਦਾ ਨਿਰਮਾਣ ਰੇਲ ਕੋਚ ਫੈਕਟਰੀ (RCF) ਵਿੱਚ ਸ਼ੁਰੂ ਹੋ ਗਿਆ ਹੈ। ਇਸ ਕੰਸੈਪਟ ਟਰੇਨ (Train) ‘ਚ ਯਾਤਰੀ ਹਵਾਈ ਜਹਾਜ਼ ਵਰਗੀਆਂ ਸਹੂਲਤਾਂ ਦਾ ਆਨੰਦ ਲੈਣਗੇ। 160 ਕਿਲੋਮੀਟਰ ਦੀ ਰਫਤਾਰ ਨਾਲ ਟ੍ਰੈਕ ‘ਤੇ ਚੱਲਣ ਵਾਲੀ ਇਹ ਟ੍ਰੇਨ ਸਿਰਫ 50 ਸੈਕਿੰਡ ‘ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਨਾਲ ਗੱਲ ਕਰਨੀ ਸ਼ੁਰੂ ਕਰ ਦੇਵੇਗੀ। ਖਾਸ ਗੱਲ ਇਹ ਹੈ ਕਿ ਵੰਦੇ ਭਾਰਤ ਚੇਅਰਕਾਰ ਡਿਜ਼ਾਈਨ ਦੇ ਪਿਤਾਮਾ ਸ. ਸ਼੍ਰੀਨਿਵਾਸ ਸਲੀਪਰ ਵਰਜ਼ਨ ਕੋਚ ਤਿਆਰ ਕਰਨ ਦੇ ਇੰਚਾਰਜ ਹਨ। ਇਸ ਸਮੇਂ ਐਸ.ਸ੍ਰੀਨਿਵਾਸ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਜਨਰਲ ਮੈਨੇਜਰ ਵਜੋਂ ਤਾਇਨਾਤ ਹਨ। ਪਹਿਲੀ ਵਾਰ, RCF ਵਿੱਚ 16 ਵੰਦੇ ਭਾਰਤ ਐਕਸਪ੍ਰੈਸ ਸਲੀਪਰ ਵਰਜ਼ਨ ਟ੍ਰੇਨਾਂ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ।

ਪਹਿਲੀ ਟਰੇਨ ਅਗਲੇ ਵਿੱਤੀ ਸਾਲ ‘ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਐੱਸ. ਸ਼੍ਰੀਨਿਵਾਸ ICF ਚੇਨਈ (Chennai) ਵਿੱਚ ਚੀਫ ਡਿਜ਼ਾਈਨ ਇੰਜੀਨੀਅਰ (CDE) ਵਜੋਂ ਸੇਵਾ ਨਿਭਾਅ ਰਹੇ ਸਨ ਅਤੇ ਵੰਦੇ ਭਾਰਤ ਚੇਅਰਕਾਰ ਦਾ ਡਿਜ਼ਾਈਨ ਉਨ੍ਹਾਂ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਸੀ।

ਇੰਜੀਨੀਅਰਾਂ ਨੇ ਡਿਜ਼ਾਈਨ ਯੋਜਨਾ ਨੂੰ ਕਰ ਲਿਆ ਪੂਰਾ

ਐੱਸ. ਸ੍ਰੀਨਿਵਾਸ ਨੇ ਖੁਲਾਸਾ ਕੀਤਾ ਕਿ ਫੈਕਟਰੀ ਦੇ ਇੰਜੀਨੀਅਰਾਂ ਨੇ ਡਿਜ਼ਾਈਨ ਯੋਜਨਾ ਨੂੰ ਪੂਰਾ ਕਰ ਲਿਆ ਹੈ। ਪਾਰਟਸ ਅਤੇ ਹੋਰ ਸਾਜ਼ੋ-ਸਾਮਾਨ ਦੀ ਖਰੀਦ ਦੇ ਆਰਡਰ ਦਿੱਤੇ ਗਏ ਹਨ। ਉਨ੍ਹਾਂ ਨੇ ਵੰਦੇ ਭਾਰਤ ਟਰੇਨ ਦੇ ਨਵੇਂ ਸਲੀਪਰ ਵਰਜ਼ਨ ਕੋਚ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਕਿ ਇਸ ਦਾ ਅੰਦਰੂਨੀ ਹਿੱਸਾ ਬਿਲਕੁਲ ਹਵਾਈ ਜਹਾਜ਼ ਵਰਗਾ ਹੋਵੇਗਾ। ਰੋਸ਼ਨੀ ਸਮੇਤ ਹੋਰ ਸਹੂਲਤਾਂ ਵੀ ਹਵਾਈ ਯਾਤਰਾ ਨਾਲ ਮੇਲ ਖਾਂਦੀਆਂ ਹੋਣਗੀਆਂ। ਐਮਰਜੈਂਸੀ (Emergency) ਦੀ ਸਥਿਤੀ ਵਿੱਚ, ਯਾਤਰੀਆਂ ਨੂੰ ਰੇਲ ਡਰਾਈਵਰ ਨਾਲ ਗੱਲ ਕਰਨ ਦੀ ਸਹੂਲਤ ਮਿਲੇਗੀ। ਹਵਾਈ ਜਹਾਜ਼ਾਂ ਵਾਂਗ ਵੈਕਿਊਮ ਟਾਇਲਟ ਹੋਣਗੇ। ਮੈਟਰੋ ਵਾਂਗ ਇੱਥੇ ਆਟੋਮੈਟਿਕ ਬਾਹਰੀ ਦਰਵਾਜ਼ੇ ਅਤੇ ਸੈਂਸਰ ਅੰਦਰੂਨੀ ਦਰਵਾਜ਼ੇ ਹੋਣਗੇ, ਜੋ ਯਾਤਰੀਆਂ ਨੂੰ ਬੇਹੱਦ ਆਰਾਮਦਾਇਕ ਮਹਿਸੂਸ ਕਰਨਗੇ।

ਬੰਗਲਾਦੇਸ਼ ਲਈ ਵੀ 200 ਕੋਚ ਬਣਾਉਣ ਦਾ ਹੁਕਮ

ਐੱਸ. ਸ੍ਰੀਨਿਵਾਸ ਨੇ ਕਿਹਾ ਕਿ ਆਰਸੀਐਫ ਨੂੰ ਬੰਗਲਾਦੇਸ਼ (Bangladesh) ਰੇਲਵੇ ਲਈ ਵੱਖ-ਵੱਖ ਰੂਪਾਂ ਦੇ 200 ਕੋਚ ਬਣਾਉਣ ਦਾ ਨਿਰਯਾਤ ਆਰਡਰ ਮਿਲਿਆ ਹੈ। ਆਰਸੀਐਫ ਵੀ ਜਲਦੀ ਹੀ ਆਪਣਾ ਉਤਪਾਦਨ ਸ਼ੁਰੂ ਕਰੇਗੀ। ਇਸ ਤੋਂ ਇਲਾਵਾ, RCF ਅਗਲੇ ਸਾਲ ਮਾਰਚ ਦੇ ਅੰਤ ਤੱਕ ਮੇਨ ਲਾਈਨ ਇਲੈਕਟ੍ਰੀਕਲ ਮਲਟੀਪਲ ਯੂਨਿਟਸ (MEMU) ਦੇ 41 ਸੈੱਟ ਤਿਆਰ ਕਰੇਗਾ।

ਉਨ੍ਹਾਂ ਕਿਹਾ ਕਿ ਆਰਸੀਐਫ ਨੇ 1985 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਕਿਸਮਾਂ ਦੇ 43 ਹਜ਼ਾਰ ਕੋਚ ਤਿਆਰ ਕੀਤੇ ਹਨ। RCF ਦੁਆਰਾ ਨਿਰਮਿਤ ਵਿਜ਼ਡਮ ਕੋਚਾਂ ਦਾ ਟਰਾਇਲ ਸਫਲ ਰਿਹਾ ਅਤੇ ਇਹ ਕੋਚ ਜਲਦ ਹੀ ਕਾਲਕਾ-ਸ਼ਿਮਲਾ ਹੈਰੀਟੇਜ ਰੇਲ ਟ੍ਰੈਕ ‘ਤੇ ਚਾਲੂ ਕੀਤੇ ਜਾਣਗੇ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...