Ashwani Sekhri Join BJP: ਬੀਜੇਪੀ ‘ਚ ਸ਼ਾਮਿਲ ਹੋਏ ਅਸ਼ਵਨੀ ਸ਼ੇਖੜੀ, ਕਾਂਗਰਸ ਦੇ ਸੀਨੀਅਰ ਆਗੂ ਸਨ ਸ਼ੇਖੜੀ, ਨਵਜੋਤ ਸਿੱਧੂ ਦੇ ਵੀ ਰਹੇ ਕਰੀਬੀ
ਲੰਬੀ ਚੁੱਪ ਤੋਂ ਬਾਅਦ ਸੇਖੜੀ ਨੇ ਸਿਆਸੀ ਧਮਾਕਾ ਕਰਦੇ ਹੋਏ ਬੀਜੇਪੀ ਦਾ ਪੱਲ੍ਹਾ ਫੜ੍ਹ ਲਿਆ ਹੈ। ਉਹ ਕਾਂਗਰਸ ਵੱਲੋਂ ਤਿੰਨ ਵਾਰ ਬਟਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਕਾਂਗਰਸ ਦੇ ਸਿੱਧੂ ਗੁਰੱਪ ਨੂੰ ਵੀ ਵੱਡਾ ਝਟਕਾ ਲੱਗਾ ਹੈ।

ਪੰਜਾਬ ਨਿਊਜ। ਕਾਂਗਰਸ ਵਿੱਚ ਅੰਦਰੂਨੀ ਧੜੇਬੰਦੀ ਅਤੇ ਪਿਛਲੇ ਇੱਕ ਸਾਲ ਤੋਂ ਸਿਆਸੀ ਖੇਤਰ ਵਿੱਚ ਸ਼ਾਂਤ ਰਹਿਣ ਕਾਰਨ ਬਟਾਲਾ ਅਤੇ ਮਾਝੇ ਦੇ ਟਕਸਾਲੀ ਕਾਂਗਰਸੀ ਅਤੇ ਪੰਜਾਬ ਕਾਂਗਰਸ ਦੇ 62 ਸਾਲਾ ਸੀਨੀਅਰ ਆਗੂ ਅਸ਼ਵਨੀ ਸੇਖੜੀ (Ashwani Sekhari) ਆਖਰਕਾਰ ਕਾਂਗਰਸ ਨੂੰ ਅਲਵਿਦਾ ਕਹਿ ਗਏ ਹਨ। ਭਾਜਪਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ ਭਾਰੀ ਸਿਆਸੀ ਹਲਚਲ ਮਚਾ ਦਿੱਤੀ ਹੈ।
ਸੇਖੜੀ ਦੀ ਪਿਛਲੇ ਕਈ ਮਹੀਨਿਆਂ ਤੋਂ ਚੁੱਪ ਵੱਡੀ ਸਿਆਸੀ ਉਥਲ-ਪੁਥਲ ਦਾ ਸੰਕੇਤ ਦੇ ਰਹੀ ਸੀ। ਸੇਖੜੀ ਦੀ ਇਸ ਸਿਆਸੀ ਚਾਲ ਕਾਰਨ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ (Punjab Pradesh Congress) ਨੂੰ ਝਟਕਾ ਲੱਗਾ ਹੈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸਿੱਧੂ ਕੈਂਪ ਨੂੰ ਵੀ ਝਟਕਾ ਲੱਗਾ ਹੈ। ਸਿੱਧੂ ਹੀ ਸਨ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੇਖੜੀ ਨੂੰ ਬਟਾਲਾ ਤੋਂ ਕਾਂਗਰਸ ਦੀ ਸੀਟ ਦਿਵਾਈ ਸੀ ਅਤੇ ਸਿੱਧੂ ਨੇ ਸੇਖੜੀ ਦੇ ਹੱਕ ਵਿੱਚ ਜ਼ੋਰਦਾਰ ਰੈਲੀਆਂ ਵੀ ਕੀਤੀਆਂ ਸਨ ਪਰ 2022 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਕਲਸੀ ਤੋਂ ਹਾਰ ਗਏ ਸਨ।