ਬਟਾਲਾ ‘ਚ ਡਿਲਿਵਰੀ ਬੁਆਏ ਨਾਲ ਕੁੱਟਮਾਰ, ਪਿਸਤੌਲ ਦੀ ਨੌਕ ‘ਤੇ ਲੁੱਟ, ਘਟਨਾ ਸੀਸੀਟੀਵੀ ‘ਚ ਕੈਦ
Gurdaspur Crime: ਬਟਾਲਾ ਵਿੱਚ ਇੱਕ ਬ੍ਰੈਡ ਕੰਪਨੀ ਵਿੱਚ ਕੰਮ ਕਰਦੇ ਡਿਲਿਵਰੀ ਬੁਆਏ ਨਾਲ ਕੁੱਟਮਾਰ ਤੋਂ ਬਾਅਦ ਲੁੱਟ ਦੀ ਵਾਰਦਾਤ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਗੁਰਦਾਸਪੁਰ ਨਿਊਜ਼। ਲੁੱਟ ਖੋ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਰ ਰੋਜ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ ਤਾਜ਼ੀ ਘਟਨਾ ਬਟਾਲਾ ਦੇ ਖਜੂਰੀ ਗੇਟ ਤੋਂ ਸਾਹਮਣੇ ਆਈ ਜਿਥੇ ਇੱਕ 20 ਸਾਲ ਦਾ ਨੌਜਵਾਨ ਰਮਨ ਜੋ ਕਿ ਧਰਮ ਪੁਰਾ ਕਲੋਨੀ ਵਿੱਖੇ ਰਹਿੰਦਾ ਹੈ ਅਤੇ ਬ੍ਰੈਡ ਕੰਪਨੀ ਵਿੱਚ ਡਿਲਿਵਰੀ ਬੁਆਏ (Delivery Boy) ਵਜੋਂ ਕੰਮ ਕਰਦਾ ਹੈ ਅਤੇ ਹਰ ਰੋਜ ਦੀ ਤਰ੍ਹਾਂ ਬ੍ਰੈਡ ਸਪਲਾਈ ਕਰਨ ਲਈ ਨਿਕਲਿਆ ਸੀ।
ਦੱਸ ਦਈਏ ਕਿ ਖਜੂਰੀ ਗੇਟ ਪੈਟਰੋਲ ਪੰਪ (Petrol Pump) ਦੇ ਪਿਛਲੀ ਗਲੀ ਵਿੱਚ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਕੁੱਟਮਾਰ ਕਰਦੇ ਹੋਏ ਆਪਣੇ ਮੋਟਰਸਾਈਕਲ ਉੱਪਰ ਬਿਠਾ ਕੇ ਸਾਰੇ ਸ਼ਹਿਰ ਵਿੱਚ ਘੁਮਾਇਆ ਅਤੇ ਕੁਝ ਦੂਰੀ ਤੇ ਜਾਕੇ ਲੜਕੇ ਨੇ ਮੋਟਰਸਾਈਕਲ ਤੋਂ ਛਲਾਂਗ ਲਗਾ ਕੇ ਆਪਣੀ ਜਾਣ ਬਚਾਈ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਵੱਲੋਂ ਸੀਸੀਟੀਵੀ ਦੇ ਅਧਾਰ ‘ਤੇ ਦੋਵਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ |


