Police Beaten Worker: ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ, ਤੇਲ ਘੱਟ ਪਵਾਉਣ ‘ਤੇ ਪੈਟਰੋਲ ਪੰਪ ਮੁਲਾਜ਼ਮ ਦੀ ਕੁੱਟਮਾਰ
Petrol Pump Worker: ਫਿਰੋਜ਼ਪੁਰ ਵਿੱਚ ਪੁਲਿਸ ਮੁਲਾਜ਼ਮਾਂ ਨੇ ਤੇਲ ਕੱਟ ਪਵਾਉਣ ਨੂੰ ਲੈ ਕੇ ਪੰਪ 'ਤੇ ਕੰਮ ਕਰ ਰਹੇ ਇੱਕ ਮੁਲਾਜ਼ਮ ਦੇ ਥੱਪੜ ਮਾਰ ਦਿੱਤੇ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ ਦੀਆਂ ਤਸਵੀਰਾਂ CCTV ‘ਚ ਹੋਈਆਂ ਕੈਦ
ਫਿਰੋਜ਼ਪੁਰ ਨਿਊਜ: ਇੱਕ ਵਾਰ ਮੁੜ ਪੁਲਿਸ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਲਾਜ਼ਮਾਂ (Police officers) ਨੇ ਪੈਟਰੋਲ ਪੰਪ ‘ਤੇ ਕੰਮ ਕਰ ਰਹੇ ਇੱਕ ਮੁਲਾਜ਼ਮ ਦੇ ਥੱਪੜ ਮਾਰ ਦਿੱਤੇ। ਦਰਅਸਲ ਮਾਮਲਾ ਫਿਰੋਜ਼ਪੁਰ ਦੇ ਮੋਗਾ ਰੋਡ ‘ਤੇ ਸਥਿਤ ਹਰਿਆਲੀ ਪੈਟਰੋਲ ਪੰਪ ‘ਤੇ ਦੋ ਪੁਲਿਸ ਮੁਲਾਜ਼ਮ ਤੇਲ ਪਵਾਉਣ ਲਈ ਆਏ ਸਨ। ਜਿਸ ਦੌਰਾਨ ਉਨ੍ਹਾਂ ਨੂੰ ਲੱਗਿਆ ਕਿ ਪੈਟਰੋਲ ਪੰਪ ਦੇ ਕਰਿੰਦੇ ਨੇ ਉਨ੍ਹਾਂ ਦੀ ਗੱਡੀ ਵਿੱਚ ਤੇਲ ਘੱਟ ਪਾਇਆ ਹੈ। ਜਿਸ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨੇ ਥੱਪੜਾਂ ਦੀ ਬਰਸਾਤ ਕਰ ਦਿੱਤੀ ਅਤੇ ਬਾਅਦ ਵਿੱਚ ਪੰਪ ਮੁਲਾਜ਼ਮ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ।