ਬਟਾਲਾ ‘ਚ ਸ਼ਿਵ ਸੈਨਾ ਆਗੂ ਸਮੇਤ ਤਿੰਨ ‘ਤੇ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ, ਭੂਟਾਨ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼
ਮੁਲਜ਼ਮ ਦੀ ਪਛਾਣ 22 ਸਾਲਾਂ ਜਸਪ੍ਰੀਤ ਸਿੰਘ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਨੂੰ ਛੇਰੀ ਹੀ ਬਟਾਲਾ ਲਿਆਂਦਾ ਜਾਵੇਗਾ। ਅਤੇ ਇਸ ਤੋਂ ਪੁੱਛਗਿਛ ਦੇ ਆਧਾਰ 'ਤੇ ਦੂਜੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬਟਾਲਾ ਨਿਊਜ: ਬੀਤੀ 24 ਜੂਨ ਨੂੰ ਬਟਾਲਾ (Batala) ਵਿੱਚ 2 ਅਣਪਛਾਤੇ ਨੌਜਵਾਨਾਂ ਵੱਲੋਂ ਇਕ ਸ਼ੋਅਰੂਮ ਅੰਦਰ ਵੜ੍ਹ 3 ਲੋਕਾਂ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਸੀ। ਜਿਨ੍ਹਾਂ ਲੋਕਾਂ ਤੇ ਗੋਲੀ ਚਲਾਈ ਗਈ, ਉਨ੍ਹਾਂ ਵਿਚ ਸ਼ਿਵ ਸੈਨਾ ਸਮਾਜਵਾਦੀ ਦੇ ਆਗੂ ਰਾਜੀਵ ਮਹਾਜਨ (Rajeev Mahajan) , ਉਨ੍ਹਾਂ ਦੇ ਭਰਾ ਅਨਿਲ ਮਹਾਜਨ (Anil Mahajan) ਅਤੇ ਉਨ੍ਹਾਂ ਦੇ ਬੇਟੇ ਮਾਨਿਕ ਮਹਾਜਨ (Manik Mahajan) ਮੌਜੂਦ ਸਨ। ਇਸ ਮਾਮਲੇ ਵਿਚ ਬਟਾਲਾ ਪੁਲਿਸ ਦੇ ਵਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਸੀ, ਜਿਸਤੋਂ ਬਾਅਦ ਪੁਲਿਸ ਨੂੰ ਮੁਲਜ਼ਮ ਦੇ ਪੱਛਮੀ ਬੰਗਾਲ ਵਿੱਚ ਹੋਣ ਦਾ ਇਨਪੁਟ ਮਿਲਿਆ ਸੀ।
In a major breakthrough, @PunjabPoliceInd, in a joint operation with @WBPolice & Central agencies has solved the firing incident in #Batala after arresting the main accused from Alipurduar district, West Bengal. (1/3) pic.twitter.com/xd6Q4XHsnM
— DGP Punjab Police (@DGPPunjabPolice) July 7, 2023
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਟਵੀਟ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ 2 ਮੁਲਜ਼ਮਾਂ ਵਿੱਚੋਂ ਮੁੱਖ ਮੁਲਜ਼ਮ ਨੂੰ ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਦੇ ਜ਼ਿਲ੍ਹਾ ਅਲੀਪੁਰਦੁਆਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਪੱਛਮੀ ਬੰਗਾਲ ਦੇ ਰਸਤੇ ਭੂਟਾਨ ਭੱਜਣ ਦੀ ਫ਼ਿਰਾਕ ‘ਚ ਸੀ। ਬਟਾਲਾ ਪੁਲਿਸ ਨੇ ਬੰਗਾਲ ਪੁਲਿਸ ਨਾਲ ਮਿਲਕੇ ਰੇਡ ਮਾਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ