ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਰਾਲੀ ਸਾੜਨ ਵਾਲਿਆਂ ਖਿਲਾਫ ਹੋਵੇਗਾ ਐਕਸ਼ਨ, 8 ਹਜ਼ਾਰ ਨੋਡਲ ਅਫਸਰ ਨਿਯੁਕਤ… ਪੰਜਾਬ ਸਰਕਾਰ ਦਾ ਐਲਾਨ

Parali Pollution : ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ 8,000 ਤੋਂ ਵੱਧ ਨੋਡਲ ਅਫ਼ਸਰ ਤਾਇਨਾਤ ਕੀਤੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਨੇ ਸਬਸਿਡੀ ਵਾਲੀਆਂ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਖਰੀਦ ਲਈ 16,205 ਪ੍ਰਵਾਨਗੀ ਪੱਤਰ ਜਾਰੀ ਕੀਤੇ ਹਨ। ਕਿਸਾਨ ਹੁਣ ਤੱਕ 8,635 CRM ਮਸ਼ੀਨਾਂ ਖਰੀਦ ਚੁੱਕੇ ਹਨ।

ਪਰਾਲੀ ਸਾੜਨ ਵਾਲਿਆਂ ਖਿਲਾਫ ਹੋਵੇਗਾ ਐਕਸ਼ਨ, 8 ਹਜ਼ਾਰ ਨੋਡਲ ਅਫਸਰ ਨਿਯੁਕਤ… ਪੰਜਾਬ ਸਰਕਾਰ ਦਾ ਐਲਾਨ
ਪਰਾਲੀ ਸਾੜਨ ਵਾਲਿਆਂ ਖਿਲਾਫ ਹੋਵੇਗਾ ਐਕਸ਼ਨ
Follow Us
tv9-punjabi
| Updated On: 01 Oct 2024 16:55 PM

Stubble Burning: ਪੰਜਾਬ ਸਰਕਾਰ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਸਖ਼ਤ ਹੋ ਗਈ ਹੈ। ਭਗਵੰਤ ਮਾਨ ਦੀ ਸਰਕਾਰ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਅਤੇ ਪ੍ਰਬੰਧਨ ਲਈ 8,045 ਨੋਡਲ ਅਫਸਰ ਨਿਯੁਕਤ ਕੀਤੇ ਹਨ। ਇਹ ਨੋਡਲ ਅਫਸਰ ਖਾਸ ਤੌਰ ‘ਤੇ ਉਨ੍ਹਾਂ ਖੇਤਰਾਂ ‘ਤੇ ਲਗਾਤਾਰ ਨਜ਼ਰ ਰੱਖਣਗੇ ਜਿੱਥੇ ਪਰਾਲੀ ਸਾੜਨ ਦੇ ਮਾਮਲੇ ਜ਼ਿਆਦਾ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਲਈ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਲਈ 79 ਐਸਡੀਐਮਜ਼, 108 ਤਹਿਸੀਲਦਾਰ, 108 ਡੀਐਸਪੀ, 1140 ਕਲੱਸਟਰ ਅਫ਼ਸਰ ਅਤੇ ਹੋਰ ਸਟਾਫ਼ ਨੂੰ ਡਿਊਟੀ ‘ਤੇ ਲਗਾਇਆ ਗਿਆ ਹੈ।

ਫਸਲ ਦੀ ਵਾਢੀ ਦੀ ਕੀਤੀ ਜਾਵੇਗੀ ਨਿਗਰਾਨੀ

ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਨ੍ਹਾਂ ਨੋਡਲ ਅਫ਼ਸਰਾਂ ਨੂੰ ਵਾਢੀ ਤੋਂ ਬਾਅਦ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇਹ ਅਧਿਕਾਰੀ ਅਤੇ ਕਰਮਚਾਰੀ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੋਣਗੇ, ਜਿਸ ਵਿੱਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ (ਸੀਆਰਐਮ) ਮਸ਼ੀਨਾਂ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਉਨ੍ਹਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।

ਸਰਕਾਰ ਨੇ ਕਿਸਾਨਾਂ ਨੂੰ ਵੀ ਦਿੱਤਾ ਸੰਦੇਸ਼

ਇਸ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਉਨੱਤ ਕਿਸਾਨ ਮੋਬਾਈਲ ਐਪ ਲਾਂਚ ਕੀਤੀ ਹੈ, ਜਿਸ ਦਾ ਉਦੇਸ਼ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸੀਆਰਐਮ ਮਸ਼ੀਨਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ‘ਤੇ 1.30 ਲੱਖ ਤੋਂ ਵੱਧ CRM ਮਸ਼ੀਨਾਂ ਸੂਚੀਬੱਧ ਹਨ, ਜਿਨ੍ਹਾਂ ਨੂੰ ਕਿਸਾਨ ਆਸਾਨੀ ਨਾਲ ਬੁੱਕ ਕਰ ਸਕਦੇ ਹਨ।

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੇ ਕੁੱਲ 8,635 ਸੀਆਰਐਮ ਮਸ਼ੀਨਾਂ ਖਰੀਦੀਆਂ ਹਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਸੀਆਰਐਮ ਮਸ਼ੀਨਾਂ ਦੀ ਖਰੀਦ ਲਈ 16,205 ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ।

'ਹਰਿਆਣਾ 'ਚ ਬੀਜੇਪੀ ਲਗਾਵੇਗੀ ਜਿੱਤ ਦੀ ਹੈਟ੍ਰਿਕ'... ਸੀਐਮ ਸੈਣੀ ਦੇ ਇਸ ਬਿਆਨ ਨੇ ਮਚਾਈ ਖਲਬਲੀ
'ਹਰਿਆਣਾ 'ਚ ਬੀਜੇਪੀ ਲਗਾਵੇਗੀ ਜਿੱਤ ਦੀ ਹੈਟ੍ਰਿਕ'... ਸੀਐਮ ਸੈਣੀ ਦੇ ਇਸ ਬਿਆਨ ਨੇ ਮਚਾਈ ਖਲਬਲੀ...
Haryana Election Voting: ਅਨਿਲ ਵਿੱਜ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਕੀਤਾ ਦਾਅਵਾ
Haryana Election Voting: ਅਨਿਲ ਵਿੱਜ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਕੀਤਾ ਦਾਅਵਾ...
ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ
ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ...
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?...
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ...
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ...
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?...
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ...
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ...
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ...
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !...
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ...
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video...
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ- ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ-  ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ...