AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਨੀ ਧੜੇ ਦੀ ਰੀਲ ਸੋਸ਼ਲ ਮੀਡੀਆ ‘ਤੇ ਵਾਇਰਲ, ਜਾਣੋ ਪ੍ਰਧਾਨਗੀ ‘ਤੇ ਕੀ ਬੋਲੇ ਵੜਿੰਗ?

ਚਰਨਜੀਤ ਸਿੰਘ ਚੰਨੀ ਦੇ ਛੋਟੇ ਪੁੱਤਰ, ਰਿਦਮਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਰੀਲ ਸਾਂਝੀ ਕੀਤੀ। ਇਸ ਵਿੱਚ ਚੰਨੀ ਅਤੇ ਉਨ੍ਹਾਂ ਦੇ ਪਿੱਛੇ ਸਮਰਥਕ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਡਾਇਲੌਗ ਹੈ: "ਕੁਝ ਲੋਕਾਂ ਨੂੰ ਇਹ ਗਲਤਫਹਿਮੀ ਹੈ ਕਿ ਅਸੀਂ ਜਵਾਬ ਨਹੀਂ ਦੇਵਾਂਗੇ। ਤਿਆਰੀ ਥੋੜ੍ਹੀ ਲੰਬੀ ਹੈ, ਸਬਰ ਰੱਖੋ, ਅਸੀਂ ਪਲ-ਪਲ ਦਾ ਹਿਸਾਬ ਲਵਾਂਗੇ।" ਇਸ ਵੀਡੀਓ ਨੂੰ ਉਨ੍ਹਾਂ ਦੇ ਵੱਡੇ ਪੁੱਤਰ, ਨਵਜੀਤ ਸਿੰਘ ਨੇ ਵੀ ਸਾਂਝਾ ਕੀਤਾ ਸੀ।

ਚੰਨੀ ਧੜੇ ਦੀ ਰੀਲ ਸੋਸ਼ਲ ਮੀਡੀਆ 'ਤੇ ਵਾਇਰਲ, ਜਾਣੋ ਪ੍ਰਧਾਨਗੀ 'ਤੇ ਕੀ ਬੋਲੇ ਵੜਿੰਗ?
(Photo Credit: Social Media)
tv9-punjabi
| Updated On: 31 Jul 2026 16:06 PM IST
Share

ਪੰਜਾਬ ਕਾਂਗਰਸ ਦੇ ਅੰਦਰ ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੋਵੇਂ ਧੜੇ ਹਾਈਕਮਾਨ ਸਾਹਮਣੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੰਨੀ ਧੜਾ ਇਸ ਗੱਲ੍ਹ ਦੇ ਅੜਿਆ ਹੋਇਆ ਹੈ ਕਿ ਰਾਜਾ ਵੜਿੰਗ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ, ਇਸ ਲਈ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।

9 ਦਿਨਾਂ ਦੇ ਪੰਜਾਬ ਦੌਰੇ ‘ਤੇ ਭੁਪੇਸ਼ ਬਘੇਲ

ਇਸ ਟਕਰਾਅ ਦੇ ਵਿਚਕਾਰ ਸੂਬਾ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੌਂ ਦਿਨਾਂ ਦੇ ਦੌਰੇ ‘ਤੇ ਪੰਜਾਬ ਪਹੁੰਚੇ ਹਨ। ਉਹ ਬੂਥ ਪੱਧਰ ਤੋਂ ਫੀਡਬੈਕ ਇਕੱਠਾ ਕਰਨਗੇ ਤਾਂ ਜੋ ਜ਼ਮੀਨੀ ਹਕੀਕਤ ਦਾ ਮੁਲਾਂਕਣ ਕੀਤਾ ਜਾ ਸਕੇ ਕਿ ਚੰਨੀ ਜਾਂ ਵੜਿੰਗ, ਵਰਕਰਾਂ ਅਤੇ ਜਨਤਾ ਵਿੱਚ ਕੌਣ ਮਜ਼ਬੂਤ ​​ਹੈ ਅਤੇ ਆਪਣੀ ਰਿਪੋਰਟ ਹਾਈ ਕਮਾਂਡ ਨੂੰ ਸੌਂਪਣਗੇ।

ਬਘੇਲ ਨੇ ਇਹ ਮੁਹਿੰਮ ਸਰਹਿੰਦ, ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਹੈ। ਮੀਟਿੰਗ ਵਿੱਚ ਰਾਜਾ ਵੜਿੰਗ ਨੇ ਕਿਹਾ, “ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਹੈ, ਭਾਵੇਂ ਪਾਰਟੀ ਮੇਰੀ ਟਿਕਟ ਕੱਟ ਦੇਵੇ। ਮੈਂ ਕਾਂਗਰਸ ਦਾ ਸਾਥ ਦੇ ਕੇ ਕਿਤੇ ਨਹੀਂ ਜਾਵਾਂਗਾ।”

ਰਾਜਾ ਵੜਿੰਗ ਨੇ ਕਿਹਾ, ਜੇ ਅਸੀਂ ਸਮੇਂ ਦੇ ਨਾਲ ਨਹੀਂ ਬਦਲੇ, ਤਾਂ ਅਸੀਂ ਧੋਖਾ ਖਾਵਾਂਗੇ। ਵੜਿੰਗ ਨੇ ਕਿਹਾ, “ਇੱਕ ਵੱਡਾ ਦਿਲ ਹੋਣਾ ਚਾਹੀਦਾ ਹੈ। ਸਾਰੇ ਆਗੂ ਮੇਰੇ ਨਾਲੋਂ ਜ਼ਿਆਦਾ ਸਮਰੱਥ ਹਨ। ਬਾਜਵਾ ਸਾਹਿਬ ਅਤੇ ਇੱਥੇ ਬੈਠੇ ਸਾਰੇ ਆਗੂ ਮੇਰੇ ਨਾਲੋਂ ਜ਼ਿਆਦਾ ਸਮਰੱਥ ਹਨ। ਚੰਨੀ ਸਾਹਿਬ ਮੇਰੇ ਨਾਲੋਂ ਕਿਤੇ ਜ਼ਿਆਦਾ ਸਮਰੱਥ ਹਨ।”

ਚੰਨੀ ਧੜੇ ਦੀ ਰੀਲ ਸੋਸ਼ਲ ਮੀਡੀਆ ‘ਤੇ ਵਾਇਰਲ

ਚਰਨਜੀਤ ਸਿੰਘ ਚੰਨੀ ਦੇ ਛੋਟੇ ਪੁੱਤਰ, ਰਿਦਮਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਰੀਲ ਸਾਂਝੀ ਕੀਤੀ। ਇਸ ਵਿੱਚ ਚੰਨੀ ਅਤੇ ਉਨ੍ਹਾਂ ਦੇ ਪਿੱਛੇ ਸਮਰਥਕ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਡਾਇਲੌਗ ਹੈ: “ਕੁਝ ਲੋਕਾਂ ਨੂੰ ਇਹ ਗਲਤਫਹਿਮੀ ਹੈ ਕਿ ਅਸੀਂ ਜਵਾਬ ਨਹੀਂ ਦੇਵਾਂਗੇ। ਤਿਆਰੀ ਥੋੜ੍ਹੀ ਲੰਬੀ ਹੈ, ਸਬਰ ਰੱਖੋ, ਅਸੀਂ ਪਲ-ਪਲ ਦਾ ਹਿਸਾਬ ਲਵਾਂਗੇ।” ਇਸ ਵੀਡੀਓ ਨੂੰ ਉਨ੍ਹਾਂ ਦੇ ਵੱਡੇ ਪੁੱਤਰ, ਨਵਜੀਤ ਸਿੰਘ ਨੇ ਵੀ ਸਾਂਝਾ ਕੀਤਾ ਸੀ।

ਜਾਣੋ ਕੀ ਬੋਲੇ ਭੂਪੇਸ਼ ਬਘੇਲ

ਜਦੋਂ ਸਰਕਾਰ ਨਹੀਂ ਹੁੰਦੀ, ਤਾਂ ਕਾਂਸਟੇਬਲ ਵੀ ਨਹੀਂ ਪੁੱਛਦਾ: ਭੂਪੇਸ਼ ਬਘੇਲ ਨੇ ਕਿਹਾ ਕਿ ਮਾਨ ਸਰਕਾਰ ਨੇ ਸਾਡੇ ਕਾਂਗਰਸੀ ਸਾਥੀਆਂ ਖਿਲਾਫ ਐਫਆਈਆਰ ਦਰਜ ਕਰਵਾਈ। ਤੁਹਾਨੂੰ ਪਰੇਸ਼ਾਨ ਕੀਤਾ ਗਿਆ, ਬੇਇੱਜ਼ਤ ਕੀਤਾ ਗਿਆ। ਤੁਸੀਂ ਬਹੁਤ ਦੁੱਖ ਝੱਲੇ ਹਨ। ਜਦੋਂ ਕੋਈ ਸਰਕਾਰ ਨਹੀਂ ਹੁੰਦੀ, ਤਾਂ ਸਿਰਫ਼ ਅਧਿਕਾਰੀ ਹੀ ਨਹੀਂ ਸਗੋਂ ਕਾਂਸਟੇਬਲ ਵੀ ਨਹੀਂ ਪੁੱਛਦੇ। ਉਸ ਸਮੇਂ ਬਹੁਤ ਦਰਦ ਹੁੰਦਾ ਹੈ। ਜੇਕਰ ਕਿਸੇ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਕਾਂਗਰਸੀ ਵਰਕਰ ਹੈ। ਵੱਡੇ ਨੇਤਾ ਆਪਣਾ ਕੰਮ ਕਰਵਾਉਂਦੇ ਹਨ, ਭਾਵੇਂ ਉਹ ਸੱਤਾ ਵਿੱਚ ਹੋਣ ਜਾਂ ਨਾ ਹੋਣ।

ਕਾਂਗਰਸੀਆਂ ਵਿੱਚ ਬਦਲੇ ਦੀ ਭਾਵਨਾ ਨਹੀਂ ਹੁੰਦੀ: ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਚੋਣਾਂ ਹੁੰਦੀਆਂ ਸਨ ਤਾਂ ਅਕਾਲੀ ਦਲ ਅਤੇ ਕਾਂਗਰਸ ਇੱਕ ਪਾਸੇ ਹੁੰਦੇ ਸਨ। ਪਰ ਹੁਣ ਲੜਾਈ ਸਿਰਫ਼ ਅਕਾਲੀ ਦਲ ਅਤੇ ਭਾਜਪਾ ਖਿਲਾਫ ਨਹੀਂ ਹੈ, ਸਗੋਂ ਆਮ ਆਦਮੀ ਪਾਰਟੀ ਖਿਲਾਫ ਵੀ ਹੈ। ਕਾਂਗਰਸੀਆਂ ਵਿੱਚ ਬਦਲੇ ਦੀ ਭਾਵਨਾ ਨਹੀਂ ਹੁੰਦੀ।

ਪਹਿਲੀ ਵਾਰ ਪੰਜ-ਕੋਣੀਆਂ ਚੋਣਾਂ ਹੋਣ ਜਾ ਰਹੀਆਂ: ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜ-ਕੋਣੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਹ ਚੋਣ ਲਹਿਰ ਨਾਲ ਨਹੀਂ, ਸਗੋਂ ਬੂਥ ਪ੍ਰਬੰਧਨ ਨਾਲ ਲੜੀ ਜਾਵੇਗੀ।

Follow Us
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...