‘ਰਾਹੁਲ ਵੀ ਜ਼ਮਾਨਤ ‘ਤੇ’, ਚੰਡੀਗੜ੍ਹ ਨਗਰ ਨਿਗਮ ‘ਚ ਅਨਿਲ ਮਸੀਹ ਨੂੰ ਲੈ ਕੇ ਹੰਗਾਮਾ, ਜ਼ਬਰਦਸਤ ਬਹਿਸ ਤੇ ਹੱਥੋਪਾਈ
Chandigarh Nagar Nigam: ਅਨਿਲ ਮਸੀਹ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਜਬਰਦਸਤ ਨਾਅਰੇਬਾਜ਼ੀ ਕੀਤੀ। ਮਸੀਹ ਪ੍ਰੀਜ਼ਾਈਡਿੰਗ ਅਫ਼ਸਰ ਸਨ ਅਤੇ ਉਨ੍ਹਾਂ 'ਤੇ ਬੇਨਿਯਮੀਆਂ ਦੇ ਆਰੋਪ ਲੱਗੇ ਸਨ। ਕਾਂਗਰਸ ਅਤੇ 'ਆਪ' ਦੇ ਕੌਂਸਲਰ ਨਾਅਰੇਬਾਜ਼ੀ ਕਰਦੇ ਹੋਏ ਵੈਲ 'ਤੇ ਆ ਗਏ। ਇਸ ਤੋਂ ਬਾਅਦ ਅਨਿਲ ਮਸੀਹ ਅਤੇ ਹੋਰ ਭਾਜਪਾ ਕੌਂਸਲਰ ਵੀ ਵੈਲ ਤੇ ਪਹੁੰਚ ਗਏ। ਉਨ੍ਹਾਂ ਰੌਲਾ ਪਾਇਆ ਕਿ ਰਾਹੁਲ ਗਾਂਧੀ ਵੀ ਜ਼ਮਾਨਤ 'ਤੇ ਹਨ।
ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਰੱਜ ਕੇ ਹੰਗਾਮਾ ਹੋਇਆ। ਮੀਟਿੰਗ ਵਿੱਚ ਪਿਛਲੇ ਸਾਲ ਹੋਈਆਂ ਮੇਅਰ ਚੋਣਾਂ ਵਿੱਚ ਹੋਈਆਂ ਬੇਨਿਯਮੀਆਂ ਬਾਰੇ ਚਰਚਾ ਹੋਈ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਅਨਿਲ ਮਸੀਹ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਸੀਹ ਉਸ ਸਮੇਂ ਪ੍ਰੀਜ਼ਾਈਡਿੰਗ ਅਫ਼ਸਰ ਸਨ ਅਤੇ ਉਨ੍ਹਾਂ ‘ਤੇ ਬੇਨਿਯਮੀਆਂ ਦੇ ਆਰੋਪ ਲੱਗੇ ਸਨ। ਕਾਂਗਰਸ ਅਤੇ ‘ਆਪ’ ਦੇ ਕੌਂਸਲਰ ਨਾਅਰੇਬਾਜ਼ੀ ਕਰਦੇ ਹੋਏ ਵੈ ‘ਤੇ ਆ ਗਏ।
ਇਸ ਤੋਂ ਬਾਅਦ ਅਨਿਲ ਮਸੀਹ ਅਤੇ ਹੋਰ ਭਾਜਪਾ ਕੌਂਸਲਰ ਵੀ ਵੈਵ ‘ਤੇ ਪਹੁੰਚ ਗਏ ਅਤੇ ਅਨਿਲ ਮਸੀਹ ਨੇ ਜੋਰਦਾਰ ਤਰੀਕੇ ਨਾਲ ਕਿਹਾ ਕਿ ਰਾਹੁਲ ਗਾਂਧੀ ਵੀ ਤਾਂ ਜ਼ਮਾਨਤ ‘ਤੇ ਹਨ। ਜਿਸ ਤੋਂ ਬਾਅਦ ਦੋਵਾਂ ਧੜਿਆਂ ਦੇ ਕੌਂਸਲਰਾਂ ਵਿਚਾਲੇ ਜ਼ਬਰਦਸਤ ਬਹਿਸ ਸ਼ੁਰੂ ਹੋ ਗਈ ਅਤੇ ਸਥਿਤੀ ਹੱਥੋਪਾਈ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
ਹੰਗਾਮੇ ਦੀ ਵਜ੍ਹਾ
ਆਪ ਅਤੇ ਕਾਂਗਰਸ ਵੱਲੋਂ ਲਗਾਤਾਰ ਅਨਿਲ ਮਸੀਹ ਦੇ ਪੋਸਟਰ ਲਹਿਰਾ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਅਨਿਲ ਮਸੀਹ ਨਿਗਮ ਦੇ ਵੈਲ ‘ਤੇ ਆ ਕੇ ਕਹਿਣ ਲੱਗੇ ਕਿ ਕਾਂਗਰਸ ਦੇ ਕਈ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਜ਼ਮਾਨਤ ‘ਤੇ ਹਨ। ਇਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਉਨ੍ਹਾਂ ਕੋਲ ਆ ਗਏ ਅਤੇ ਮੁੜ ਮਸੀਹ ਦੇ ਪੋਸਟਰ ਲਹਿਰਾਉਣ ਲੱਗੇ।
ਭਾਜਪਾ ਕੌਂਸਲਰਾਂ ਨੇ ਪੋਸਟਰ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਅਤੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਵਿਚਾਲੇ ਬਹਿਸ ਹੋ ਗਈ। ਗੁਰਪ੍ਰੀਤ ਸਿੰਘ ਨੇ ਆਰੋਪ ਲਾਇਆ ਕਿ ਭਾਜਪਾ ਕੌਂਸਲਰ ਨੇ ਉਨ੍ਹਾਂ ਦੇ ਹੱਥੋਂ ਪੋਸਟਰ ਖੋਹਣ ਦੀ ਕੋਸ਼ਿਸ਼ ਕੀਤੀ।
ਅਨਿਲ ਮਸੀਹ ਨੇ ਮੰਗੀ ਸੀ ਮੁਆਫ਼ੀ
ਚੰਡੀਗੜ੍ਹ ਵਿੱਚ 30 ਜਨਵਰੀ 2024 ਨੂੰ ਨਗਰ ਨਿਗਮ ਚੋਣਾਂ ਹੋਈਆਂ ਸਨ। ਭਾਜਪਾ ਲਈ ਕੁੱਲ 16 ਵੋਟਾਂ ਪਈਆਂ, ਜਿਨ੍ਹਾਂ ਵਿਚ ਭਾਜਪਾ ਦੇ 14 ਕੌਂਸਲਰ, ਅਕਾਲੀ ਦਲ ਦਾ ਇਕ ਕੌਂਸਲਰ ਅਤੇ ਇਕ ਸੰਸਦ ਮੈਂਬਰ ਸ਼ਾਮਲ ਸਨ। ਜਦੋਂ ਕਿ ਇੰਡੀਆ ਅਲਾਇੰਸ ਨੂੰ 20 ਵੋਟਾਂ ਮਿਲੀਆਂ, ਜਿਸ ਵਿੱਚ ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਸ਼ਾਮਲ ਹਨ। ਪਰ ਚੋਣ ਅਧਿਕਾਰੀ ਅਨਿਲ ਮਸੀਹ ਨੇ ਗਠਜੋੜ ਦੀਆਂ ਅੱਠ ਵੋਟਾਂ ਨੂੰ ਅਯੋਗ ਕਰਾਰ ਦਿੱਤਾ। ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਅਦਾਲਤ ਵਿੱਚ ਮੰਨਿਆ ਗਿਆ ਕਿ ਚੋਣ ਅਧਿਕਾਰੀ ਖੁਦ ਕੈਮਰੇ ਸਾਹਮਣੇ ਵੋਟਾਂ ਤੇ ਨਿਸ਼ਾਨ ਲਗਾ ਰਹੇ ਸਨ। ਅਨਿਲ ਮਸੀਹ ਨੇ ਅਦਾਲਤ ‘ਚ ਮੁਆਫੀ ਵੀ ਮੰਗੀ ਸੀ।