ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!

ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!

tv9-punjabi
TV9 Punjabi | Published: 08 Jun 2025 14:53 PM IST

ਇਸ ਮਨੁੱਖੀ ਖੋਪੜੀ ਦੇ ਸਿਰ ਉੱਪਰ ਕੁੱਝ ਵਾਲ ਵੀ ਹਨ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਘਟਨਾ ਜ਼ਿਆਦਾ ਪੁਰਾਣੀ ਨਹੀਂ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਦਕਿ ਖੋਪੜੀ ਦੀ ਪਹਿਚਾਣ ਲਈ ਇਸ ਨੂੰ 72 ਘੰਟਿਆਂ ਲਈ ਮੁਰਦਾ ਘਰ ਚ ਰਖਵਾ ਦਿੱਤਾ ਗਿਆ।

ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਨੇੜੇ ਟੈਕਸੀ ਸਟੈਂਡ ਤੋਂ ਇੱਕ ਮਨੁੱਖੀ ਖੋਪੜੀ ਮਿਲੀ ਹੈ। ਬਿਨਾਂ ਧੜ ਵਾਲੀ ਇਹ ਮਨੁੱਖੀ ਖੋਪੜੀ ਖਰਾਬ ਹਾਲਤ ਚ ਖੜ੍ਹੀ ਬੋਲੈਰੋ ਕਾਰ ਦੀ ਛੱਤ ਤੋਂ ਮਿਲੀ ਹੈ। ਇਹ ਘਟਨਾ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ। ਮਨੁੱਖੀ ਖੋਪੜੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਖੋਪੜੀ ਨੂੰ ਕਬਜ਼ੇ ਚ ਲੈ ਕੇ ਮੁਰਦਾ ਘਰ ਜਮਾਂ ਕਰਵਾ ਦਿੱਤਾ ਹੈ। ਇਸ ਸਬੰਧ ਚ ਜ਼ਿਲ੍ਹਾ ਪੁਲਿਸ ਕਮਿਸ਼ਨਰੇਟ ਦੇ ਅਧੀਨ ਆਉਂਦੇ ਸਾਰੇ ਪੁਲਿਸ ਥਾਣਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਾਂ ਜੋ ਬਿਨਾਂ ਸਿਰ ਵਾਲੀ ਕੋਈ ਵੀ ਅਣਪਛਾਤੀ ਲਾਸ਼ ਮਿਲਣ ਤੇ ਮ੍ਰਿਤਕ ਦੀ ਪਹਿਚਾਣ ਹੋ ਸਕੇ।