ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਡੀਗੜ੍ਹ ‘ਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ‘ਤੇ ਐਕਸ਼ਨ: 60 ਪਾਸਪੋਰਟ ਤੇ ਲੱਖਾਂ ਦੀ ਨਕਦੀ ਜ਼ਬਤ, ਕਈ ਗ੍ਰਿਫ਼ਤਾਰ

Action on Illegal Immigration Companies: ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ 'ਤੇ ਚੰਡੀਗੜ੍ਹ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਪੁਲਿਸ ਨੇ ਕਾਰਵਾਈ ਵਿੱਚ 60 ਪਾਸਪੋਰਟ, 2.60 ਲੱਖ ਰੁਪਏ ਨਕਦ ਅਤੇ ਕਈ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਹਨ। ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ਵਿੱਚ ਕੁੱਲ 10 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਹਨ।

ਚੰਡੀਗੜ੍ਹ ‘ਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ‘ਤੇ ਐਕਸ਼ਨ: 60 ਪਾਸਪੋਰਟ ਤੇ ਲੱਖਾਂ ਦੀ ਨਕਦੀ ਜ਼ਬਤ, ਕਈ ਗ੍ਰਿਫ਼ਤਾਰ
Follow Us
tv9-punjabi
| Published: 13 Feb 2025 12:50 PM

ਚੰਡੀਗੜ੍ਹ ਪੁਲਿਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਕੰਪਨੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ। ਇਸ ਕਾਰਵਾਈ ਵਿੱਚ ਪੁਲਿਸ ਨੇ 60 ਪਾਸਪੋਰਟ, 2.60 ਲੱਖ ਰੁਪਏ ਨਕਦ ਅਤੇ ਕਈ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਹਨ। ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ਵਿੱਚ ਕੁੱਲ 10 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਹਨ।

ਪੁਲਿਸ ਸਟੇਸ਼ਨ-3 ਵਿੱਚ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਅਨੂ ਠਾਕੁਰ ਅਤੇ ਇੱਕ ਹੋਰ ਕੰਪਨੀ ਦੇ ਮਾਲਕ ਅਲਕਾ ਠਾਕੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ-17 ਵਿੱਚ ਤਿੰਨ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ ਰਾਜ ਕੁਮਾਰ, ਸਾਗਰ ਸਿੰਘ ਅਤੇ ਗਗਨਦੀਪ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ।

ਦੋ ਜਮਾਨਤ ‘ਤੇ ਰਿਹਾਅ

ਪੁਲਿਸ ਸਟੇਸ਼ਨ-19 ਵਿੱਚ ਹਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦਾ ਲੈਪਟਾਪ ਅਤੇ ਦਸਤਾਵੇਜ਼ ਜ਼ਬਤ ਕਰ ਲਏ ਗਏ। ਰੁਪਿੰਦਰ ਅਤੇ ਮੁਹੰਮਦ ਆਰਿਫ਼ ਨੂੰ ਪੁਲਿਸ ਸਟੇਸ਼ਨ-31 ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਵਿਕਾਸ ਮਲਹੋਤਰਾ, ਵਿਕਾਸ ਬੱਤਰਾ ਅਤੇ ਵਿਨੈ ਚੌਧਰੀ ਵਿਰੁੱਧ ਥਾਣਾ-34 ਵਿੱਚ ਮਾਮਲੇ ਦਰਜ ਕੀਤੇ ਗਏ ਸਨ।

ਨੌਕਰੀ ਅਤੇ ਵੀਜ਼ਾ ਦਿਵਾਉਣ ਦੇ ਨਾਮ ‘ਤੇ ਧੋਖਾਧੜੀ

ਮਲੋਆ ਥਾਣਾ ਖੇਤਰ ਵਿੱਚ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਵਿੱਚ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਜਵੀਰ ਸਿੰਘ ਅਤੇ ਸੱਤਿਅਮ ਭਟਨਾਗਰ ਤੋਂ 60 ਪਾਸਪੋਰਟ, 2.60 ਲੱਖ ਰੁਪਏ ਅਤੇ ਇੱਕ ਸੀਪੀਯੂ ਜ਼ਬਤ ਕੀਤਾ ਗਿਆ। ਸਾਰੀਆਂ ਦੋਸ਼ੀ ਕੰਪਨੀਆਂ ਬਿਨਾਂ ਕਿਸੇ ਜਾਇਜ਼ ਇਜਾਜ਼ਤ ਦੇ ਵਿਦੇਸ਼ਾਂ ਵਿੱਚ ਨੌਕਰੀਆਂ ਅਤੇ ਵੀਜ਼ਾ ਦੇਣ ਦੇ ਨਾਮ ‘ਤੇ ਲੋਕਾਂ ਨਾਲ ਧੋਖਾ ਕਰ ਰਹੀਆਂ ਸਨ।

ਬੀਤੇ ਦਿਨੀਂ ਅਮਰੀਕਾ ਤੋਂ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਜਿਨ੍ਹਾਂ ਵਿੱਚ ਪੰਜਾਬ ਦੇ 30, ਹਰਿਆਣਾ ਤੇ ਗੁਜਰਾਤ ਦੇ 35-35 ਲੋਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ, ਮਹਾਰਾਸ਼ਟਰ ਦੇ 3 ਅਤੇ ਯੂਪੀ ਅਤੇ ਚੰਡੀਗੜ੍ਹ ਦੇ 2-2 ਲੋਕ ਸਨ। ਦੱਸ ਦਈਏ ਕਿ ਪੰਜਾਬ- ਚੰਡੀਗੜ੍ਹ ਵਿੱਚ ਫਰਜ਼ੀ ਏਜੰਟਾਂ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ। ਜੋ ਲੋਕਾਂ ਨੂੰ ਵਿਦੇਸ਼ ਪਹੁੰਚਾਉਣ ਨੇ ਨਾਮ ‘ਤੇ ਡੋਕੀ ਲਗਵਾਉਂਦੇ ਹਨ। ਇਹ ਇੱਕ ਬਹੁਤ ਵੱਡਾ ਸਕੈਂਡਲ ਹੈ ਜਿਸਦਾ ਪਰਦਾਫਾਸ਼ ਹੋਣਾ ਚਾਹੀਦਾ ਹੈ।

ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ...
ਜੰਗਬੰਦੀ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ 'ਤੇ ਕੀ ਬੋਲੇ Rajnath Singh
ਜੰਗਬੰਦੀ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ 'ਤੇ ਕੀ ਬੋਲੇ Rajnath Singh...
ਹਿਮਾਚਲ ਦੇ Damtal ਵਿੱਚ ਭਾਰਤੀ ਫੌਜ ਨੇ ਤਬਾਹ ਕੀਤੀ Pakistan ਦੀ ਮਿਜ਼ਾਈਲ
ਹਿਮਾਚਲ ਦੇ Damtal ਵਿੱਚ ਭਾਰਤੀ ਫੌਜ ਨੇ ਤਬਾਹ ਕੀਤੀ Pakistan ਦੀ ਮਿਜ਼ਾਈਲ...
Pakistan 'ਤੇ ਬੰਬ ਦੀ ਤਬਾਹੀ, Sofia Qureshi ਨੇ ਹਮਲੇ ਦੀ ਪੂਰੀ ਦਿੱਤੀ ਜਾਣਕਾਰੀ
Pakistan 'ਤੇ ਬੰਬ ਦੀ ਤਬਾਹੀ, Sofia Qureshi ਨੇ ਹਮਲੇ ਦੀ ਪੂਰੀ  ਦਿੱਤੀ ਜਾਣਕਾਰੀ...
India Pakistan War: ਭਾਰਤ-ਪਾਕਿਸਤਾਨ ਤਣਾਅ ਦੌਰਾਨ ਸਰਹੱਦ 'ਤੇ ਕੀ ਸਥਿਤੀ ਹੈ?
India Pakistan War: ਭਾਰਤ-ਪਾਕਿਸਤਾਨ ਤਣਾਅ ਦੌਰਾਨ ਸਰਹੱਦ 'ਤੇ ਕੀ ਸਥਿਤੀ ਹੈ?...
ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਸਕੂਲ ਬੰਦ!
ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਸਕੂਲ ਬੰਦ!...
Pakistan ਨੇ ਰਾਤ ਨੂੰ ਕੀਤੇ ਨਾਕਾਮ ਹਮਲੇ, ਭਾਰਤ ਨੇ ਕੀਤੀ ਤਗੜੀ ਜਵਾਬੀ ਕਾਰਵਾਈ
Pakistan ਨੇ ਰਾਤ ਨੂੰ ਕੀਤੇ ਨਾਕਾਮ ਹਮਲੇ, ਭਾਰਤ ਨੇ ਕੀਤੀ ਤਗੜੀ ਜਵਾਬੀ ਕਾਰਵਾਈ...
ਚੰਡੀਗੜ੍ਹ ਵਿੱਚ Mock Drill ਰਿਹਰਸਲ, ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੱਡਾ ਤਣਾਅ, ਦੇਖੋ Ground Report!
ਚੰਡੀਗੜ੍ਹ ਵਿੱਚ Mock Drill ਰਿਹਰਸਲ, ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੱਡਾ ਤਣਾਅ, ਦੇਖੋ Ground Report!...
ਪਾਕਿ ਨੂੰ ਸਬਕ ਸਿਖਾਉਣਾ ਜਰੂਰੀ ਸੀ, 'ਆਪਰੇਸ਼ਨ ਸਿੰਦੂਰ' 'ਤੇ ਬੋਲੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਲੋਕ
ਪਾਕਿ ਨੂੰ ਸਬਕ ਸਿਖਾਉਣਾ ਜਰੂਰੀ ਸੀ, 'ਆਪਰੇਸ਼ਨ ਸਿੰਦੂਰ' 'ਤੇ ਬੋਲੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਲੋਕ...