AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਚੰਡੀਗੜ੍ਹ ‘ਚ ਗੈਂਗਸਟਰ ਨੰਦਲ ਦੇ 3 ਗੁਰਗਿਆਂ ਸਮੇਤ 4 ਗ੍ਰਿਫ਼ਤਾਰ, 3 ਵਿਦੇਸ਼ੀ ਪਿਸਤੌਲਾਂ ਬਰਾਮਦ

ਪੁੱਛਗਿੱਛ ਦੌਰਾਨ ਹੋਏ ਖ਼ੁਲਾਸਿਆਂ ਦੇ ਆਧਾਰ 'ਤੇ ਪੁਲਿਸ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਮੁੱਖ ਹਥਿਆਰ ਤਸਕਰ ਨਿਸ਼ਾਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਸ ਪੂਰੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਕੋਲੋਂ 1 ਜ਼ਿਗਾਨਾ ਪਿਸਤੌਲ, 2 PX3 ਪਿਸਤੌਲ (ਚੀਨ ਦੇ ਬਣੇ), 2 ਮੈਗਜ਼ੀਨਾਂ ਤੇ 19 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਚੰਡੀਗੜ੍ਹ 'ਚ ਗੈਂਗਸਟਰ ਨੰਦਲ ਦੇ 3 ਗੁਰਗਿਆਂ ਸਮੇਤ 4 ਗ੍ਰਿਫ਼ਤਾਰ, 3 ਵਿਦੇਸ਼ੀ ਪਿਸਤੌਲਾਂ ਬਰਾਮਦ
ਸੰਕੇਤਕ ਤਸਵੀਰ
amanpreet-kaur
| Updated On: 11 Aug 2026 14:46 PM IST
Share

ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਤਰਰਾਸ਼ਟਰੀ ਤੇ ਅੰਤਰਰਾਜੀ ਗੈਂਗਸਟਰ ਨੈੱਟਵਰਕ ਨਾਲ ਜੁੜੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਵਿਦੇਸ਼ ‘ਚ ਬੈਠੇ ਗੈਂਗਸਟਰ ਦੀਪਕ ਨੰਦਲ ਦੇ ਮਾਡਿਊਲ ਨਾਲ ਜੁੜੇ 3 ਸ਼ੂਟਰਾਂ ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਮੰਗਵਾਉਣ ਵਾਲੇ ਇੱਕ ਮੁੱਖ ਤਸਕਰ ਸਮੇਤ ਕੁੱਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਕਾਰਵਾਈ ਨਾਲ ਹਰਿਆਣਾ ਦੇ ਗੁਰੂਗ੍ਰਾਮ ‘ਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਰਚੀ ਗਈ ਸਾਜ਼ਿਸ਼ ਨਾਕਾਮ ਹੋ ਗਈ ਹੈ। ਪੁਲਿਸ ਅਨੁਸਾਰ 3 ਅਗਸਤ, 2026 ਨੂੰ ਸੁਤੰਤਰਤਾ ਦਿਵਸ ਦੇ ਸੁਰੱਖਿਆ ਇੰਤਜ਼ਾਮਾਂ ਦੇ ਮੱਦੇਨਜ਼ਰ ਏਐੱਸਆਈ ਕੇਸ਼ਵ ਦੀ ਅਗਵਾਈ ਹੇਠ ਆਪ੍ਰੇਸ਼ਨ ਸੈੱਲ ਦੀ ਟੀਮ ਗਸ਼ਤ ‘ਤੇ ਸੀ।

ਛਾਪੇਮਾਰੀ ਤੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ ‘ਤੇ 3 ਮੁਲਜ਼ਮਾਂ- ਅਜੇ, ਰੋਹਿਤ ਤੇ ਦੇਵ (ਸਾਰਿਆਂ ਦੀ ਉਮਰ 18 ਤੋਂ 19 ਸਾਲ, ਵਾਸੀ ਜੀਂਦ, ਹਰਿਆਣਾ) ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਵਿਦੇਸ਼ੀ ਪਿਸਤੌਲਾਂ ਤੇ ਕਾਰਤੂਸ ਬਰਾਮਦ ਹੋਏ।

ਪੁੱਛਗਿੱਛ ਦੌਰਾਨ ਹੋਏ ਖ਼ੁਲਾਸਿਆਂ ਦੇ ਆਧਾਰ ‘ਤੇ ਪੁਲਿਸ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਮੁੱਖ ਹਥਿਆਰ ਤਸਕਰ ਨਿਸ਼ਾਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਸ ਪੂਰੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਕੋਲੋਂ 1 ਜ਼ਿਗਾਨਾ ਪਿਸਤੌਲ, 2 PX3 ਪਿਸਤੌਲ (ਚੀਨ ਦੇ ਬਣੇ), 2 ਮੈਗਜ਼ੀਨਾਂ ਤੇ 19 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਜਾਂਚ ‘ਚ ਸਾਹਮਣੇ ਆਇਆ ਹੈ ਕਿ ਨਿਸ਼ਾਨ ਸਿੰਘ ਪਾਕਿਸਤਾਨੀ ਹਥਿਆਰ ਤਸਕਰਾਂ ਦੇ ਸੰਪਰਕ ‘ਚ ਸੀ ਤੇ ਆਪਣੀ ਖੇਤੀਬਾੜੀ ਵਾਲੀ ਜ਼ਮੀਨ ‘ਚ ਡਰੋਨ ਰਾਹੀਂ ਆਉਂਦੀ ਹਥਿਆਰਾਂ ਦੀ ਖੇਪ ਪ੍ਰਾਪਤ ਕਰਦਾ ਸੀ। ਇਸ ਤੋਂ ਬਾਅਦ ਇਹ ਹਥਿਆਰ ਵਿਦੇਸ਼ ‘ਚ ਬੈਠੇ ਗੈਂਗਸਟਰ ਦੀਪਕ ਨੰਦਲ ਦੇ ਇਸ਼ਾਰੇ ‘ਤੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਸ਼ੂਟਰਾਂ ਤੱਕ ਪਹੁੰਚਾਏ ਜਾਂਦੇ ਸਨ।

ਗੁਰੂਗ੍ਰਾਮ ‘ਚ ਫਾਇਰਿੰਗ ਤੇ ਵਸੂਲੀ ਦੀ ਸੀ ਯੋਜਨਾ

ਪੁਲੀਸ ਮੁਤਾਬਕ ਯੂਏਈ ‘ਚ ਰਹਿ ਰਹੇ ਅਰੁਣ ਨਾਮ ਦੇ ਵਿਅਕਤੀ ਰਾਹੀਂ ਗੈਂਗਸਟਰ ਦੀਪਕ ਨੰਦਲ ਨੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਜੋੜਿਆ ਸੀ। ਇਹ ਮੁਲਜ਼ਮ ਗੁਰੂਗ੍ਰਾਮ ‘ਚ ਇੱਕ ਮਿਥੇ ਹੋਏ ਟਾਰਗੇਟ ਦੀ ਰੈਕੀ ਕਰ ਚੁੱਕੇ ਸਨ ਤੇ ਫਾਇਰਿੰਗ ਕਰਕੇ ਜਬਰਨ ਵਸੂਲੀ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ ਥਾਣਾ ਸੈਕਟਰ-31, ਚੰਡੀਗੜ੍ਹ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25,54,59 ਤਹਿਤ ਐਫਆਈਆਰ ਦਰਜ ਕਰਕੇ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Follow Us
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ...
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ...
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ...
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ...
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ...
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ...
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ...
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ...