ਸਰਜਰੀ ਹੋ ਗਈ ਸੀ ਪੂਰੀ ਤੇ ਹਾਲਤ ਸੀ ਸਥਿਰ, ਘੁੰਮਣ ਦੀ ਮੌਤ ‘ਤੇ ਹਸਪਤਾਲ ਨੇ ਬਿਆਨ ਕੀਤਾ ਜਾਰੀ
Varinder Ghuman Death Hospital Statement: ਫੋਰਟਿਸ ਹਸਪਤਾਲ, ਅੰਮ੍ਰਿਤਸਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਹਸਪਤਾਲ ਦਾ ਕਹਿਣਾ ਹੈ ਕਿ 6 ਅਕਤੂਬਰ ਨੂੰ ਘੁੰਮਣ ਸੱਜੇ ਮੋਢੇ ਦੀ ਦਰਦ ਤੇ ਮੂਵਮੈਂਟ 'ਚ ਦਿੱਕਤ ਦੀ ਸਮੱਸਿਆ ਦੇ ਚੱਲਦੇ ਹਸਪਤਾਲ 'ਚ ਆਏ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਰਥੋਸਕੋਪਿਕ ਰੋਟੇਟਰ ਕਫ ਰਿਪੇਅਰ ਦੇ ਨਾਲ ਬਾਈਸੈਪਸ ਟੈਨੋਡੇਸਿਸ ਸਰਜਰੀ ਦੇ ਸਲਾਹ ਦਿੱਤੀ। ਮਰੀਜ਼ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ।
ਜਲੰਧਰ ‘ਚ ਬੀਤੀ ਦਿਨੀਂ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਮੌਤ ਵੀਰਵਾਰ ਨੂੰ ਫੋਰਟਿਸ ਹਸਪਤਾਲ, ਅੰਮ੍ਰਿਤਸਰ ‘ਚ ਹੋਈ ਸੀ। ਉਹ ਮੋਢੇ ਦੀ ਸਰਜਰੀ ਕਰਵਾਉਣ ਲਈ ਹਸਪਤਾਲ ਗਏ ਸਨ, ਪਰ ਇਸੇ ਦੌਰਾਨ ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਘੁੰਮਣ ਦਾ ਪਰਿਵਾਰ, ਰਿਸ਼ਤੇਦਾਰ ਤੇ ਦੋਸਤ ਹਸਪਤਾਲ ‘ਤੇ ਲਾਪਰਵਾਹੀ ਦੇ ਇਲਜ਼ਾਮ ਲਗਾ ਰਹੇ ਸਨ। ਹੁਣ ਫੋਰਟਿਸ ਹਸਪਤਾਲ, ਅੰਮ੍ਰਿਤਸਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਹਸਪਤਾਲ ਦਾ ਕਹਿਣਾ ਹੈ ਕਿ 6 ਅਕਤੂਬਰ ਨੂੰ ਘੁੰਮਣ ਸੱਜੇ ਮੋਢੇ ‘ਚ ਦਰਦ ਤੇ ਮੂਵਮੈਂਟ ‘ਚ ਦਿੱਕਤ ਦੀ ਸਮੱਸਿਆ ਦੇ ਚੱਲਦੇ ਹਸਪਤਾਲ ‘ਚ ਆਏ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਰਥੋਸਕੋਪਿਕ ਰੋਟੇਟਰ ਕਫ ਰਿਪੇਅਰ ਦੇ ਨਾਲ ਬਾਈਸੈਪਸ ਟੈਨੋਡੇਸਿਸ ਸਰਜਰੀ ਦੇ ਸਲਾਹ ਦਿੱਤੀ। ਮਰੀਜ਼ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ।
9 ਅਕਤੂਬਰ ਨੂੰ ਸਰਜਰੀ ਠੀਕ ਤਰੀਕੇ ਨਾਲ ਪੂਰੀ ਹੋ ਗਈ ਤੇ ਮਰੀਜ਼ ਦੀ ਹਾਲਤ ਸਥਿਰ ਸੀ। ਪਰ ਕਰੀਬ 3:35 ਵਜੇ ਉਨ੍ਹਾਂ ਨੂੰ ਹਾਰਟ ਅਟੈਕ ਆਇਆ, ਟੀਮ ਨੇ ਤੁਰੰਤ ਯਤਨ ਸ਼ੁਰੂ ਕੀਤਾ ਪਰ ਲਗਾਤਾਰ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਨੂੰ ਬਚਾ ਨਹੀਂ ਸਕੇ। ਸ਼ਾਮ 5:36 ਵਜੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਘੁੰਮਣ ਦੇ ਰਿਸ਼ਤੇਦਾਰਾਂ ਨੇ ਲਗਾਏ ਸਨ ਇਲਜ਼ਾਮ
ਦੱਸ ਦੇਈਏ ਕਿ ਘੁੰਮਣ ਦੀ ਮੌਤ ਤੋਂ ਬਾਅਦ ਹਸਪਤਾਲ ‘ਚ ਘੰਮਣ ਦੇ ਕੁੱਝ ਕਰੀਬੀ ਵੀਡੀਓ ਬਣਾਉਂਦੇ ਹੋਏ ਦਿਖਾਈ ਦਿੱਤੇ ਸਨ। ਉਨ੍ਹਾਂ ਨੇ ਵੀਡੀਓ ਬਣਾਉਂਦੇ ਹੋਏ ਕਿਹਾ ਸੀ ਕਿ ਇਹ ਹਸਪਤਾਲ ਦੀ ਲਾਪਰਵਾਹੀ ਹੈ। ਮੌਤ ਤੋਂ ਬਾਅਦ ਘੁੰਮਣ ਦੇ ਸਿਰ ਦੇ ਮੋਢੇ ਕਾਲੇ ਪੈ ਗਏ ਸਨ, ਕਿਤੇ ਨਾ ਕਿਤੇ ਉਨ੍ਹਾਂ ਨੂੰ ਬੇਹੋਸ਼ ਕਰਨ ਵਾਲੀ ਦਵਾਈ ਦੀ ਡੋਜ਼ ਵੱਧ ਦੇ ਦਿੱਤੀ ਗਈ। ਉਨ੍ਹਾਂ ਨੇ ਹਸਪਤਾਲ ਦੇ ਓਟੀ ਥਿਏਟਰ ਦੀ ਵੀਡੀਓ ਮੰਗੀ ਸੀ, ਇਸ ਦੇ ਨਾਲ ਹੀ ਉਨ੍ਹਾਂ ਨੇ ਸੀਸੀਟੀਵੀ ਵੀਡੀਓ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ।


