ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਫਿਰੋਜ਼ਪੁਰ ਛਾਉਣੀ ਖੇਤਰ ‘ਚ ਬਲੈਕਆਊਟ ਰਿਹਰਸਲ, 30 ਮਿੰਟ ਲਈ ਬਿਜਲੀ ਕੱਟੀ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਹੈ। ਇਸ ਦੌਰਾਨ, ਫਿਰੋਜ਼ਪੁਰ ਛਾਉਣੀ ਖੇਤਰ ਅਤੇ ਸਰਹੱਦੀ ਪਿੰਡਾਂ ਵਿੱਚ ਬਲੈਕਆਊਟ ਦੀ ਰਿਹਰਸਲ ਕੀਤੀ ਜਾਵੇਗੀ। ਇਸ ਸਮੇਂ ਦੌਰਾਨ, ਐਤਵਾਰ (4 ਮਈ) ਨੂੰ ਰਾਤ 9 ਤੋਂ 9:30 ਵਜੇ ਤੱਕ ਕੈਂਟ ਖੇਤਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਬਲੈਕਆਊਟ ਰਹੇਗਾ।

ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਫਿਰੋਜ਼ਪੁਰ ਛਾਉਣੀ ਖੇਤਰ 'ਚ ਬਲੈਕਆਊਟ ਰਿਹਰਸਲ, 30 ਮਿੰਟ ਲਈ ਬਿਜਲੀ ਕੱਟੀ
Follow Us
sunny-chopra-ferozepur
| Updated On: 06 May 2025 18:53 PM

Blackout Rehearsal: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ ‘ਤੇ ਹੈ। ਇਸ ਦੌਰਾਨ, ਫਿਰੋਜ਼ਪੁਰ ਛਾਉਣੀ ਬੋਰਡ ਨੇ ਐਤਵਾਰ (4 ਮਈ) ਨੂੰ 30 ਮਿੰਟ ਦੀ ਬਲੈਕ-ਆਊਟ ਰਿਹਰਸਲ ਦਾ ਐਲਾਨ ਕੀਤਾ ਹੈ। ਜਿਸ ਤਹਿਤ ਫਿਰੋਜ਼ਪੁਰ ਛਾਉਣੀ ਖੇਤਰ ਅਤੇ ਸਰਹੱਦੀ ਪਿੰਡਾਂ ਵਿੱਚ ਬਲੈਕਆਊਟ ਦੀ ਰਿਹਰਸਲ ਕੀਤੀ ਜਾਵੇਗੀ। ਇਸ ਸਮੇਂ ਦੌਰਾਨ, ਕੈਂਟ ਖੇਤਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਾਤ 9 ਤੋਂ 9:30 ਵਜੇ ਤੱਕ ਬਲੈਕਆਊਟ ਰਹੇਗਾ। ਇਸ ਮੌਕ ਡ੍ਰਿਲ ਦੌਰਾਨ, ਪੂਰਾ ਹਨੇਰਾ ਰਹੇਗਾ।

ਛਾਉਣੀ ਬੋਰਡ ਦੇ ਚੇਅਰਮੈਨ ਅਤੇ ਸਟੇਸ਼ਨ ਕਮਾਂਡਰ ਨੇ ਛਾਉਣੀ ਖੇਤਰ ਵਿੱਚ ਬਲੈਕਆਊਟ ਰਿਹਰਸਲ ਦਾ ਆਦੇਸ਼ ਦਿੱਤਾ ਹੈ। ਇਸ ਤਹਿਤ ਐਤਵਾਰ ਰਾਤ 9 ਤੋਂ 9:30 ਵਜੇ ਤੱਕ ਬਲੈਕਆਊਟ ਦੀ ਮੌਕ ਡ੍ਰਿਲ ਕੀਤੀ ਗਈ। ਇਸ ਦੇ ਲਈ ਛਾਉਣੀ ਖੇਤਰ ਵਿੱਚ ਬਿਜਲੀ ਪੂਰੀ ਤਰ੍ਹਾਂ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਨਿਰਧਾਰਤ ਸਮੇਂ ਦੌਰਾਨ ਬਿਜਲੀ ਸਪਲਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ।

ਲੋਕਾਂ ਤੋਂ ਸਹਿਯੋਗ ਦੀ ਅਪੀਲ

ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਦੇ ਬਿਜਲੀ ਜਨਰੇਟਰ ਸੈੱਟ ਬੰਦ ਰੱਖਣ ਅਤੇ ਇਨਵਰਟਰ ਦੀ ਸਪਲਾਈ ਵੀ ਬੰਦ ਕਰਨ। ਇਸ ਦੇ ਲਈ ਇਲਾਕੇ ਵਿੱਚ ਐਲਾਨ ਕੀਤੇ ਜਾ ਰਹੇ ਹਨ। ਹੁਕਮ ਵਿੱਚ ਕਿਹਾ ਗਿਆ ਹੈ ਕਿ ਇਸ ਅਭਿਆਸ ਦਾ ਉਦੇਸ਼ ਯੁੱਧ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਬਲੈਕਆਊਟ ਪ੍ਰੋਟੋਕੋਲ ਦੀ ਤਿਆਰੀ ਅਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨਾ ਹੈ। ਇਸ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਸਾਇਰਨ ਨਿਰਧਾਰਤ ਸਮੇਂ ‘ਤੇ ਵੱਜੇਗਾ।

ਲੋੜੀਂਦੀ ਸੁਰੱਖਿਆ ਯਕੀਨੀ ਬਣਾਉਣਾਂ

ਫਿਰੋਜ਼ਪੁਰ ਛਾਉਣੀ ਬੋਰਡ ਵੱਲੋਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੂੰ ਇੱਕ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਲੈਕਆਊਟ ਦੇ ਮੱਦੇਨਜ਼ਰ ਢੁਕਵੇਂ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਸ਼ਰਮਾ ਨੇ ਕਿਹਾ ਕਿ ਬਲੈਕਆਊਟ ਇੱਕ ਨਿਯਮਤ ਤਿਆਰੀ ਅਭਿਆਸ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਲੋੜ ਪੈਣ ‘ਤੇ ਜਵਾਬ ਦੇਣ ਲਈ ਤਿਆਰ ਹੈ।

ਅਪਰਾਧੀਆਂ ‘ਤੇ ਸਖ਼ਤ ਨਜ਼ਰ

ਇਸ ਦੌਰਾਨ ਡਿਪਟੀ ਇੰਸਪੈਕਟਰ ਜਨਰਲ ਹਰਮਨਬੀਰ ਗਿੱਲ ਨੇ ਕਿਹਾ ਕਿ ਪੁਲਿਸ ਸਮਾਜ ਵਿਰੋਧੀ ਅਨਸਰਾਂ, ਬਦਨਾਮ ਅਪਰਾਧੀਆਂ ਅਤੇ ਤਸਕਰਾਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਵਾਹਨਾਂ ਦੀ ਆਵਾਜਾਈ ‘ਤੇ ਨਜ਼ਰ ਰੱਖਣ ਲਈ ਟੋਲ ਬੈਰੀਅਰਾਂ ‘ਤੇ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ‘ਤੇ ਵੀ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ, ਸੀਮਾ ਸੁਰੱਖਿਆ ਬਲ (BSF) ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਗਸ਼ਤ ਤੇਜ਼ ਕਰ ਦਿੱਤੀ ਹੈ, ਜਦੋਂ ਕਿ ਪੰਜਾਬ ਪੁਲਿਸ ਨੇ ਸਾਵਧਾਨੀ ਦੇ ਉਪਾਅ ਵਜੋਂ ਸਾਰੇ ਰਣਨੀਤਕ ਸਥਾਨਾਂ ‘ਤੇ ਚੌਕੀਆਂ ਸਥਾਪਤ ਕੀਤੀਆਂ ਹਨ।

ਪਰਾਲੀ ਸਾੜਣ ਦੀ ਸਮੱਸਿਆ 'ਤੇ ਕੀ ਬੋਲੇ ਸੀਐਮ ਭਗਵੰਤ ਮਾਨ... ਕੀ ਦੱਸਿਆ ਹੱਲ? ਵੇਖੋ....
ਪਰਾਲੀ ਸਾੜਣ ਦੀ ਸਮੱਸਿਆ 'ਤੇ ਕੀ ਬੋਲੇ ਸੀਐਮ ਭਗਵੰਤ ਮਾਨ... ਕੀ ਦੱਸਿਆ ਹੱਲ? ਵੇਖੋ.......
India vs Pakistan Asia Cup 2025: ਭਾਰਤ ਤੋਂ ਲਗਾਤਾਰ ਦੂਜੀ ਹਾਰ ਤੋਂ ਬਾਅਦ ਬੌਖਲਾਏ Pakistan Cricket Fans!
India vs Pakistan Asia Cup 2025: ਭਾਰਤ ਤੋਂ ਲਗਾਤਾਰ ਦੂਜੀ ਹਾਰ ਤੋਂ ਬਾਅਦ ਬੌਖਲਾਏ Pakistan Cricket Fans!...
ਦੂਜੀ ਵਾਰ ਵਿਆਹ ਦੇ ਬੰਧਨ 'ਚ ਬੱਝੇ ਹਿਮਾਸਲ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ, ਚੰਡੀਗੜ੍ਹ 'ਚ ਹੋਇਆ ਆਨੰਦ ਕਾਰਜ
ਦੂਜੀ ਵਾਰ ਵਿਆਹ ਦੇ ਬੰਧਨ 'ਚ ਬੱਝੇ ਹਿਮਾਸਲ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ, ਚੰਡੀਗੜ੍ਹ 'ਚ ਹੋਇਆ ਆਨੰਦ ਕਾਰਜ...
ਲੁਧਿਆਣਾ ਦੇ ਪਿੰਡ ਸਸਰਾਲੀ 'ਚ ਭਰਿਆ ਪਾਣੀ, ਕਿਸਾਨਾਂ ਨੂੰ ਹੋ ਰਹੀ ਪ੍ਰੇਸ਼ਾਨੀ
ਲੁਧਿਆਣਾ ਦੇ ਪਿੰਡ ਸਸਰਾਲੀ 'ਚ ਭਰਿਆ ਪਾਣੀ, ਕਿਸਾਨਾਂ ਨੂੰ ਹੋ ਰਹੀ ਪ੍ਰੇਸ਼ਾਨੀ...
DUSU Election Result 2025: ਕੌਣ ਹਨ ABVP ਦੇ ਆਰੀਅਨ ਮਾਨ ? ਬਣੇ DU ਵਿਦਿਆਰਥੀ ਯੂਨੀਅਨ ਦੇ ਪ੍ਰਧਾਨ, ਸੰਜੇ ਦੱਤ ਨੇ ਕੀਤਾ ਸੀ ਪ੍ਰਚਾਰ
DUSU Election Result 2025: ਕੌਣ ਹਨ ABVP ਦੇ ਆਰੀਅਨ ਮਾਨ ? ਬਣੇ DU ਵਿਦਿਆਰਥੀ ਯੂਨੀਅਨ ਦੇ ਪ੍ਰਧਾਨ, ਸੰਜੇ ਦੱਤ ਨੇ ਕੀਤਾ ਸੀ ਪ੍ਰਚਾਰ...
Punjab Flood: 'ਅਤਿ ਹੜ੍ਹ ਪ੍ਰਭਾਵਿਤ' ਸੂਬਾ ਪੰਜਾਬ, ਕੇਂਦਰ ਸਰਕਾਰ ਦੇਵੇਗੀ ਵਾਧੂ ਫੰਡ ਅਤੇ ਕਰਜਾ
Punjab Flood: 'ਅਤਿ ਹੜ੍ਹ ਪ੍ਰਭਾਵਿਤ' ਸੂਬਾ ਪੰਜਾਬ, ਕੇਂਦਰ ਸਰਕਾਰ ਦੇਵੇਗੀ ਵਾਧੂ ਫੰਡ ਅਤੇ ਕਰਜਾ...
Weather Update: ਜਾਂਦੇ-ਜਾਂਦੇ ਮੁੜ ਪਰੇਸ਼ਾਨ ਕਰੇਗਾ ਮੀਂਹ, ਪੰਜਾਬ ਤੋਂ ਲੈ ਕੇ ਦਿੱਲੀ-ਐਨਸੀਆਰ ਤੱਕ ਦਾ ਵੈਦਰ ਅਪਡੇਟ
Weather Update: ਜਾਂਦੇ-ਜਾਂਦੇ ਮੁੜ ਪਰੇਸ਼ਾਨ ਕਰੇਗਾ ਮੀਂਹ, ਪੰਜਾਬ ਤੋਂ ਲੈ ਕੇ ਦਿੱਲੀ-ਐਨਸੀਆਰ ਤੱਕ ਦਾ ਵੈਦਰ ਅਪਡੇਟ...
Asia Cup 2025: ਇੱਕ ਵਾਰ ਫਿਰ ਸਰੇਂਡਰ ਨੂੰ ਮਜਬੂਰ ਹੋਈ ਪਾਕਿਸਤਾਨੀ ਟੀਮ
Asia Cup 2025: ਇੱਕ ਵਾਰ ਫਿਰ ਸਰੇਂਡਰ ਨੂੰ ਮਜਬੂਰ ਹੋਈ ਪਾਕਿਸਤਾਨੀ ਟੀਮ...
Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ
Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ...