AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਲੁਧਿਆਣਾ ‘ਚ ਵੈਸ਼ਨੋ ਦੇਵੀ ਤੋਂ ਪਰਤ ਰਹੇ ਭਾਜਪਾ ਆਗੂ ‘ਤੇ ਹਮਲਾ, ਈ-ਰਿਕਸ਼ਾ ਦੀ ਟੱਕਰ ਤੋਂ ਬਾਅਦ 10-15 ਲੋਕਾਂ ਨੇ ਕੀਤੀ ਕੁੱਟਮਾਰ

ਲੁਧਿਆਣਾ ਦੇ ਸੀ.ਐੱਮ.ਸੀ. (CMC) ਚੌਂਕ 'ਚ ਭਾਰੀ ਜਾਮ ਦੌਰਾਨ ਵਾਪਰੇ ਇੱਕ ਮਾਮੂਲੀ ਸੜਕ ਹਾਦਸੇ ਨੇ ਵੱਡੇ ਹੰਗਾਮੇ ਅਤੇ ਖ਼ੂਨੀ ਝੜਪ ਦਾ ਰੂਪ ਧਾਰਨ ਕਰ ਲਿਆ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਭਾਰਤੀ ਜਨਤਾ ਪਾਰਟੀ (BJP) ਦੇ ਮੰਡਲ ਪ੍ਰਧਾਨ ਹਿਮਾਂਸ਼ੂ ਕਾਲੜਾ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕੁੱਝ ਸਥਾਨਕ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ।

ਲੁਧਿਆਣਾ 'ਚ ਵੈਸ਼ਨੋ ਦੇਵੀ ਤੋਂ ਪਰਤ ਰਹੇ ਭਾਜਪਾ ਆਗੂ 'ਤੇ ਹਮਲਾ, ਈ-ਰਿਕਸ਼ਾ ਦੀ ਟੱਕਰ ਤੋਂ ਬਾਅਦ 10-15 ਲੋਕਾਂ ਨੇ ਕੀਤੀ ਕੁੱਟਮਾਰ
tv9-punjabi
| Published: 14 Aug 2026 08:28 AM IST
Share

ਲੁਧਿਆਣਾ ਦੇ ਸੀ.ਐੱਮ.ਸੀ. (CMC) ਚੌਂਕ ‘ਚ ਭਾਰੀ ਜਾਮ ਦੌਰਾਨ ਵਾਪਰੇ ਇੱਕ ਮਾਮੂਲੀ ਸੜਕ ਹਾਦਸੇ ਨੇ ਵੱਡੇ ਹੰਗਾਮੇ ਅਤੇ ਖ਼ੂਨੀ ਝੜਪ ਦਾ ਰੂਪ ਧਾਰਨ ਕਰ ਲਿਆ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਭਾਰਤੀ ਜਨਤਾ ਪਾਰਟੀ (BJP) ਦੇ ਮੰਡਲ ਪ੍ਰਧਾਨ ਹਿਮਾਂਸ਼ੂ ਕਾਲੜਾ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਕੁੱਝ ਸਥਾਨਕ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਈ-ਰਿਕਸ਼ਾ ਦੀ ਟੱਕਰ ਤੋਂ ਬਾਅਦ ਸ਼ੁਰੂ ਹੋਏ ਇਸ ਵਿਵਾਦ ਵਿੱਚ ਕਾਲੜਾ, ਉਨ੍ਹਾਂ ਦੇ ਸਹੁਰੇ ਅਤੇ ਸਾਲੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਹਮਲੇ ਵਿੱਚ ਕਾਲੜਾ ਦੇ ਕੰਨ ‘ਤੇ ਗੰਭੀਰ ਸੱਟ ਲੱਗੀ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਜਾਮ ਦੌਰਾਨ ਈ-ਰਿਕਸ਼ਾ ਨੇ ਪਿੱਛੋਂ ਮਾਰੀ ਟੱਕਰ

ਮਿਲੀ ਜਾਣਕਾਰੀ ਅਨੁਸਾਰ ਮੰਗਤ ਕਾਲੋਨੀ ਦੇ ਰਹਿਣ ਵਾਲੇ ਅਤੇ ਭਾਜਪਾ ਮੰਡਲ ਪ੍ਰਧਾਨ ਹਿਮਾਂਸ਼ੂ ਕਾਲੜਾ ਆਪਣੇ ਪਰਿਵਾਰ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਆਪਣੇ ਘਰ ਪਰਤ ਰਹੇ ਸਨ। ਉਹ ਆਪਣੀ XUV 700 ਗੱਡੀ ‘ਚ ਸਵਾਰ ਸਨ। ਜਦੋਂ ਉਨ੍ਹਾਂ ਦੀ ਗੱਡੀ ਸੀ.ਐੱਮ.ਸੀ. ਚੌਂਕ ਨੇੜੇ ਪਹੁੰਚੀ ਤਾਂ ਉੱਥੇ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਸੀ। ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਈ-ਰਿਕਸ਼ਾ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਨ੍ਹਾਂ ਦੀ ਕਾਰ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ।

ਹਿਮਾਂਸ਼ੂ ਕਾਲੜਾ ਅਨੁਸਾਰ, ਜਾਮ ਹੋਣ ਕਾਰਨ ਉਨ੍ਹਾਂ ਨੇ ਈ-ਰਿਕਸ਼ਾ ਚਾਲਕ ਨੂੰ ਵਾਰ-ਵਾਰ ਪਿੱਛੇ ਰਹਿਣ ਅਤੇ ਦੂਰੀ ਬਣਾ ਕੇ ਰੱਖਣ ਦੀ ਚੇਤਾਵਨੀ ਦਿੱਤੀ ਸੀ, ਪਰ ਉਸ ਨੇ ਇੱਕ ਨਾ ਸੁਣੀ। ਟੱਕਰ ਲੱਗਣ ਕਾਰਨ ਕਾਰ ਦੀ ਪਿਛਲੀ ਲਾਈਟ ਟੁੱਟ ਗਈ ਅਤੇ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ।

ਵਿਰੋਧ ਕਰਨ ‘ਤੇ 10-15 ਲੋਕਾਂ ਨੇ ਕੀਤਾ ਹਮਲਾ

ਹਾਦਸੇ ਤੋਂ ਬਾਅਦ ਜਦੋਂ ਹਿਮਾਂਸ਼ੂ ਕਾਲੜਾ ਨੇ ਈ-ਰਿਕਸ਼ਾ ਚਾਲਕ ਨੂੰ ਰੋਕ ਕੇ ਹੋਏ ਨੁਕਸਾਨ ਬਾਰੇ ਗੱਲਬਾਤ ਕਰਨੀ ਚਾਹੀ ਤਾਂ ਮੌਕੇ ‘ਤੇ ਹੰਗਾਮਾ ਖੜ੍ਹਾ ਹੋ ਗਿਆ। ਆਰੋਪ ਹੈ ਕਿ ਮੌਕੇ ‘ਤੇ 10-15 ਸਥਾਨਕ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਈ-ਰਿਕਸ਼ਾ ਚਾਲਕ ਦਾ ਪੱਖ ਪੂਰਦਿਆਂ ਕਾਲੜਾ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਹਿਮਾਂਸ਼ੂ ਕਾਲੜਾ ਦੇ ਨਾਲ-ਨਾਲ ਬਚਾਅ ਵਿੱਚ ਆਏ ਉਨ੍ਹਾਂ ਦੇ ਸਹੁਰੇ ਅਤੇ ਸਾਲੇ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮਾਰਪੀਟ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਈ-ਰਿਕਸ਼ਾ ਚਾਲਕ ਨੂੰ ਮੌਕੇ ਤੋਂ ਭਗਾ ਦਿੱਤਾ ਅਤੇ ਆਪ ਵੀ ਫ਼ਰਾਰ ਹੋ ਗਏ।

ਕੰਨ ‘ਤੇ ਪਿਆ ਮੁੱਕਾ, ਸੁਣਨ ‘ਚ ਆ ਰਹੀ ਸਮੱਸਿਆ

ਪੀੜਤ ਹਿਮਾਂਸ਼ੂ ਕਾਲੜਾ ਨੇ ਦੱਸਿਆ ਕਿ ਮਾਰਪੀਟ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੇ ਕੰਨ ‘ਤੇ ਜ਼ੋਰਦਾਰ ਵਾਰ ਕੀਤਾ। ਇਸ ਸੱਟ ਕਾਰਨ ਉਨ੍ਹਾਂ ਦੇ ਕੰਨ ‘ਚੋਂ ਲਗਾਤਾਰ ਇੱਕ ਅਜੀਬ ਜਿਹੀ ਆਵਾਜ਼ (ਸੂ-ਸੂ ਦੀ ਆਵਾਜ਼) ਆ ਰਹੀ ਹੈ ਅਤੇ ਉਨ੍ਹਾਂ ਨੂੰ ਸੁਣਨ ਵਿੱਚ ਵੀ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਿਵਲ ਹਸਪਤਾਲ ‘ਚ ਮੈਡੀਕਲ, ਥਾਣਾ 3 ‘ਚ ਦਿੱਤੀ ਸ਼ਿਕਾਇਤ

ਘਟਨਾ ਤੋਂ ਤੁਰੰਤ ਬਾਅਦ ਪੀੜਤ ਪਰਿਵਾਰ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਿਆ, ਜਿੱਥੇ ਜ਼ਖ਼ਮੀਆਂ ਦਾ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੂੰ ਪੂਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਿਸ ਹੁਣ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਫ਼ਰਾਰ ਦੋਸ਼ੀਆਂ ਅਤੇ ਈ-ਰਿਕਸ਼ਾ ਚਾਲਕ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

Follow Us
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ...
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO...
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ...
ਹਰ ਸਵਾਲ ਦਾ ਜਵਾਬ ਦੇਵਾਂਗਾ, ਵਿਰੋਧੀ ਧਿਰ ਕਰੇ ਚਰਚਾ... ਅਮਿਤ ਸ਼ਾਹ ਦਾ ਪਹਿਲਾ ਬਿਆਨ
ਹਰ ਸਵਾਲ ਦਾ ਜਵਾਬ ਦੇਵਾਂਗਾ, ਵਿਰੋਧੀ ਧਿਰ ਕਰੇ ਚਰਚਾ... ਅਮਿਤ ਸ਼ਾਹ ਦਾ ਪਹਿਲਾ ਬਿਆਨ...