AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ਕਾਂਗਰਸ ਦਾ ਕਲੇਸ਼ ਸੁਲਝਾਉਣ ਲਈ ਚੰਡੀਗੜ੍ਹ ਪਹੁੰਚੇ ਭੁਪੇਸ਼ ਬਘੇਲ, ਚੰਨੀ-ਰੰਧਾਵਾ ਨਹੀਂ ਆਏ ਨਜ਼ਰ

ਭੁਪੇਸ਼ ਬਘੇਲ ਦੇ ਸਵਾਗਤ ਲਈ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨਜ਼ਰ ਨਹੀਂ ਆਏ। ਦੱਸ ਦਈਏ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਸਿਆਸੀ ਆਗੂਆਂ ਵਿਚਾਲੇ ਜੰਗ ਚੱਲ ਰਹੀ ਹੈ। ਇਸ ਫੁੱਟ ਨੂੰ ਖਤਮ ਕਰਨ ਦੇ ਲਈ ਭੁਪੇਸ਼ ਬਘੇਲ 5 ਦਿਨਾਂ ਲਈ ਪੰਜਾਬ ਦੌਰੇ 'ਤੇ ਹਨ।

ਪੰਜਾਬ ਕਾਂਗਰਸ ਦਾ ਕਲੇਸ਼ ਸੁਲਝਾਉਣ ਲਈ ਚੰਡੀਗੜ੍ਹ ਪਹੁੰਚੇ ਭੁਪੇਸ਼ ਬਘੇਲ, ਚੰਨੀ-ਰੰਧਾਵਾ ਨਹੀਂ ਆਏ ਨਜ਼ਰ
abhishek-thakur
| Updated On: 06 Jul 2026 18:57 PM IST
Share

ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਓਪੀ ਸੋਨੀ, ਸਿਮਰਨ ਜੀਤ ਸਿੰਘ ਬੈਂਸ ਅਤੇ ਕੁਲਬੀਰ ਜੀਰਾ ਸਣੇ ਕਈ ਆਗੂ ਨਜ਼ਰ ਆਏ। ਭੁਪੇਸ਼ ਬਘੇਲ ਦੇ ਸਵਾਗਤ ਲਈ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨਜ਼ਰ ਨਹੀਂ ਆਏ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਉਹ ਹਰ ਗੱਲ੍ਹ ਮੀਡੀਆ ਨੂੰ ਨਹੀਂ ਦੱਸ ਸਕਦੇ। ਹੋ ਸਕਦਾ ਹੈ ਕਿ ਉਹ ਚਰਨਜੀਤ ਸਿੰਘ ਚੰਨੀ ਦਾ ਕੋਈ ਮੈਸੇਜ ਸੁਣਾ ਦੇਣ। ਉਥੇ ਹੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਹਰ ਕੋਈ ਆਪਣੇ ਆਪਣੇ ਪੱਥਰ ‘ਤੇ ਭੁਪੇਸ਼ ਬਘੇਲ ਦਾ ਸਵਾਗਤ ਕਰਨ ਆਏ ਹਨ। ਕਾਂਗਰਸ ਇੱਕਜੁਟ ਹੈ ਅਤੇ ਇਸ ਵਿੱਚ ਕੋਈ ਵੀ ਵੱਖਰਾ ਧੜਾ ਨਹੀਂ ਹੈ। ਜੋ ਵੀ ਫੈਸਲਾ ਹੈ ਉਹ ਹਾਈ ਕਮਾਨ ਵੱਲੋਂ ਤੈਅ ਕੀਤਾ ਜਾਵੇਗਾ।

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਸਿਆਸੀ ਆਗੂਆਂ ਵਿਚਾਲੇ ਜੰਗ ਚੱਲ ਰਹੀ ਹੈ। ਇਸ ਫੁੱਟ ਨੂੰ ਖਤਮ ਕਰਨ ਦੇ ਲਈ ਭੁਪੇਸ਼ ਬਘੇਲ 5 ਦਿਨਾਂ ਲਈ ਪੰਜਾਬ ਦੌਰੇ ‘ਤੇ ਹਨ। ਚੰਡੀਗੜ੍ਹ ਏਅਰਪੋਰਟ ਤੋਂ ਭੁਪੇਸ਼ ਬਘੇਲ ਸਿੱਧਾ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ‘ਤੇ ਪਹੁੰਚੇ। ਜਿਥੇ ਉਨ੍ਹਾਂ ਦੇ ਨਾਲ ਸਿਆਸੀ ਆਗੂਆਂ ਦਾ ਵੱਡਾ ਇੱਕਠ ਦੇਖਿਆ ਗਿਆ।

ਮੀਡੀਆ ਨਾਲ ਗੱਲਬਾਤ ਦੌਰਾਨ ਭੁਪੇਸ਼ ਬਘੇਲ ਨੇ ਕਿਹਾ ਕਿ ਉਹ ਹਾਲੇ ਪੰਜਾਬ ਆਏ ਹੀ ਹਨ। ਆਪਣੇ ਆਗੂਆਂ ਨਾਲ ਗੱਲਬਾਤ ਕਰਨਗੇ ਸਥਿਤੀ ਨੂੰ ਸਮਝਣਗੇ। ਉਸ ਤੋਂ ਬਾਅਦ ਉਹ ਮੀਡੀਆ ਨੂੰ ਬੁਲਾ ਕੇ ਪੂਰੀ ਗੱਲਬਾਤ ਕਰਨਗੇ।

ਰੰਧਾਵਾ ਅਤੇ ਚੰਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਮੀਟਿੰਗ ਦੀਆਂ ਫੋਟੋਆਂ ਅਤੇ ਵੀਡੀਓ ਜਾਰੀ ਕੀਤੀਆਂ। ਚੰਨੀ ਨੇ ਲਿਖਿਆ, “ਇਹ ਮੀਟਿੰਗ ਪਿਛਲੀ ਮੀਟਿੰਗ ਦੀ ਨਿਰੰਤਰਤਾ ਵਿੱਚ ਹੈ।”

ਚੰਨੀ ਦੇ ਨਾਲ ਸੰਸਦ ਮੈਂਬਰ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਮੇਤ ਹੋਰ ਆਗੂ ਨਜ਼ਰ ਆ ਰਹੇ ਹਨ।

ਜਾਣੋ ਕੀ ਹੈ ਪੂਰਾ ਮਾਮਲਾ

ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਹਟਾਉਣ ‘ਤੇ ਅੜੇ ਹਨ। ਇਸ ਲਈ ਉਨ੍ਹਾਂ ਨੇ 3 ਜੁਲਾਈ ਨੂੰ ਮੋਰਿੰਡਾ ਸਥਿਤ ਆਪਣੇ ਘਰ ‘ਤੇ ਲਗਭਗ 50 ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਹਾਲਾਂਕਿ, ਪ੍ਰਧਾਨ ਰਾਜਾ ਵੜਿੰਗ ਚਰਨਜੀਤ ਚੰਨੀ ਦਾ ਮੁਕਾਬਲਾ ਕਰਨ ਲਈ ਘਰ-ਘਰ ਜਾ ਕੇ ਆਗੂਆਂ ਨੂੰ ਮਿਲ ਰਹੇ ਹਨ।

ਐਤਵਾਰ ਨੂੰ, ਨਵਜੋਤ ਸਿੱਧੂ ਧੜੇ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਵੀ ਹਾਈ ਕਮਾਂਡ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ। ਜਿਸ ਵਿੱਚ ਉਨ੍ਹਾਂ ਨੂੰ ਇੱਕ ਮਜ਼ਬੂਤ ​​ਆਗੂ ਨੂੰ ਪ੍ਰਧਾਨ ਨਿਯੁਕਤ ਕਰਨ ਦੀ ਸਲਾਹ ਦਿੱਤੀ ਗਈ। ਉਨ੍ਹਾਂ ਨੇ ਇੱਕ ਮਜ਼ਬੂਤ ​​ਆਗੂ ਨੂੰ ਵਾਗਡੋਰ ਸੌਂਪਣ ਦਾ ਸੁਝਾਅ ਦਿੱਤਾ। ਹਾਲਾਂਕਿ, ਨਵਜੋਤ ਸਿੱਧੂ ਨੇ ਅਜੇ ਤੱਕ ਇਸ ਮਾਮਲੇ ‘ਤੇ ਰਸਮੀ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

Follow Us
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ...