ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Bathinda Firing: ‘ਘਿਨੌਣੀ ਕਰਤੂਤ’ ਤੋਂ ਪਰੇਸ਼ਾਨ ਸੀ ਜਵਾਨ! ਬੰਦੂਕ ਛੁਪਾਈ, ਗੋਲੀਆਂ ਚੁਰਾਈਆਂ ਅਤੇ ਸਾਥੀਆਂ ਨੂੰ ਭੁੰਨ ਦਿੱਤਾ

Bathinda Military Station Firing: ਫੌਜ ਨੇ ਦੱਸਿਆ ਹੈ ਕਿ ਉਸ ਦੇ ਇਕਬਾਲੀਆ ਬਿਆਨ ਅਨੁਸਾਰ, 9 ਅਪ੍ਰੈਲ, 2023 ਦੀ ਸਵੇਰ ਨੂੰ, ਉਸਨੇ ਲੋਡੇਡ ਮੈਗਜ਼ੀਨ ਨਾਲ ਰਾਈਫਲ ਚੋਰੀ ਕੀਤੀ ਸੀ। ਫਿਰ ਉਸਨੂੰ ਛੁਪਾ ਲਿਆ। 12 ਅਪ੍ਰੈਲ ਨੂੰ ਉਸ ਨੇ ਰਾਈਫਲ ਕੱਢ ਕੇ ਸਿਪਾਹੀਆਂ ਨੂੰ ਮਾਰ ਦਿੱਤਾ।

Follow Us
gobind-saini-bathinda
| Updated On: 17 Apr 2023 13:46 PM

ਬਠਿੰਡਾ ਨਿਊਜ: ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ (Bathinda Military Station) ‘ਤੇ ਅੰਨ੍ਹੇਵਾਹ ਫਾਇਰਿੰਗ ‘ਚ 4 ਜਵਾਨ ਸ਼ਹੀਦ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਫੌਜ ਦੇ ਇੱਕ ਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਫੌਜ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਲਗਾਤਾਰ ਪੁੱਛਗਿੱਛ ਤੋਂ ਬਾਅਦ ਆਰਟੀਲਰੀ ਯੂਨਿਟ ਦੇ ਗਨਰ ਦੇਸਾਈ ਮੋਹਨ (Desai Mohan) ਨੇ ਪੁਲਿਸ ਦੇ ਸਾਹਮਣੇ ਇੰਸਾਸ ਰਾਈਫਲ ਚੋਰੀ ਕਰਨ ਅਤੇ ਆਪਣੇ 4 ਸਾਥੀ ਸੈਨਿਕਾਂ ਨੂੰ ਮਾਰਨ ਦਾ ਜੁਰਮ ਕਬੂਲ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਨਿੱਜੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ।

ਫੌਜ ਨੇ ਦੱਸਿਆ ਹੈ ਕਿ ਉਸ ਦੇ ਇਕਬਾਲੀਆ ਬਿਆਨ ਮੁਤਾਬਕ 9 ਅਪ੍ਰੈਲ 2023 ਦੀ ਸਵੇਰ ਉਸ ਨੇ ਮੈਗਜ਼ੀਨ ਨਾਲ ਭਰੀ ਰਾਈਫਲ ਚੋਰੀ ਕੀਤੀ ਸੀ। ਫਿਰ ਉਸਨੂੰ ਛੁਪਾ ਲਿਆ। 12 ਅਪਰੈਲ ਨੂੰ ਸਵੇਰੇ ਸਾਢੇ ਚਾਰ ਵਜੇ ਉਹ ਰਾਈਫ਼ਲ ਕੱਢ ਕੇ ਪਹਿਲੀ ਮੰਜ਼ਿਲ ਤੇ ਲੈ ਗਿਆ, ਜਿੱਥੇ ਉਸ ਨੇ ਸੁੱਤੇ ਪਏ ਚਾਰੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗਨਰ ਦੇਸਾਈ ਮੋਹਨ ਉਸ ਰਾਤ ਸੰਤਰੀ ਦੀ ਡਿਊਟੀ ‘ਤੇ ਸੀ।

‘ਘਿਨੌਣੀ ਕਰਤੂਤ’ ਤੋਂ ਪਰੇਸ਼ਾਨ ਸੀ ਜਵਾਨ

ਉਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਰਾਈਫਲ ਅਤੇ ਸੱਤ ਗੋਲੀਆਂ ਛਾਉਣੀ ਦੇ ਅੰਦਰ ਸੀਵਰੇਜ ਦੇ ਟੋਏ ਵਿੱਚ ਸੁੱਟ ਦਿੱਤੀਆਂ ਸਨ। ਗਨਰ ਦੇਸਾਈ ਮੋਹਨ ਨੇ ਰਾਈਫਲ, ਮੈਗਜ਼ੀਨ ਅਤੇ ਐਲਐਮਜੀ ਦੇ ਅੱਠ ਰਾਉਂਡ ਚੋਰੀ ਕੀਤੇ ਸਨ ਅਤੇ ਅਪਰਾਧ ਵਿੱਚ ਵਰਤੇ ਸਨ। ਮੁਲਜਮ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਉਸ ਨਾਲ ਗੈਰ-ਕੁਦਰਤੀ ਸੈਕਸ ਕੀਤਾ ਗਿਆ ਸੀ, ਇਸ ਲਈ ਉਸ ਨੇ ਬਦਲਾ ਲੈਣ ਲਈ ਉਨ੍ਹਾਂ ਨੂੰ ਮਾਰ ਦਿੱਤਾ।

ਫੌਜ ਨੇ ਅੱਤਵਾਦੀ ਹਮਲੇ ਦੇ ਡਰ ਨੂੰ ਖਾਰਜ ਕੀਤਾ

ਫੌਜ ਦਾ ਕਹਿਣਾ ਹੈ ਕਿ 12 ਅਪ੍ਰੈਲ ਨੂੰ ਮੁਢਲੀ ਐਫਆਈਆਰ ਦਰਜ ਕਰਨ ਸਮੇਂ ਮੁਲਜ਼ਮ ਵੱਲੋਂ ਦਿੱਤਾ ਗਿਆ ਬਿਆਨ ਜਾਂਚ ਏਜੰਸੀਆਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਦੋ ਵਿਅਕਤੀ ਇੰਸਾਸ ਰਾਈਫਲ ਅਤੇ ਕੁਹਾੜੀ ਲੈ ਕੇ ਸਾਦੇ ਕੱਪੜਿਆਂ ਵਿੱਚ ਅੰਦਰ ਦਾਖਲ ਹੋਏ ਸਨ। ਫਿਲਹਾਲ ਦੋਸ਼ੀ ਪੁਲਿਸ ਦੀ ਹਿਰਾਸਤ ‘ਚ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕੁਝ ਮੀਡੀਆ ਰਿਪੋਰਟਾਂ ‘ਚ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਗਿਆ ਸੀ, ਜੋ ਕਿ ਪੂਰੀ ਤਰ੍ਹਾਂ ਗਲਤ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ...
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ...
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ...
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼...
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?...
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ...
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ...
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ...
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ...
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼...
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ...
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ...
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ Vs ਰਾਜਾ ਵੜਿੰਗ
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ  Vs ਰਾਜਾ ਵੜਿੰਗ...
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ...
Stories