Bathinda Army Base ਦੀ ਸੁਰੱਖਿਆ ‘ਤੇ ਉੱਠੇ ਸਵਾਲ, ਹਮਲਾਵਰ ਅੰਦਰ ਕਿਵੇਂ ਆਏ?, ਰਾਈਫਲ-ਮੈਗਜ਼ੀਨ ਬਰਾਮਦ
Bathinda: ਬੁੱਧਵਾਰ ਸਵੇਰੇ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਫੌਜ ਨੇ ਪੰਜਾਬ ਦੇ ਬਠਿੰਡਾ ਵਿੱਚ ਆਪਣੇ ਬੇਸ ਦਾ ਸੁਰੱਖਿਆ ਆਡਿਟ ਕਰਵਾਇਆ ਹੈ। ਸੂਤਰਾਂ ਮੁਤਾਬਕ ਆਡਿਟ ਤੋਂ ਬਾਅਦ ਜਨਰਲ ਮਨੋਜ ਪਾਂਡੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।

Bathinda Military Station: ਬਠਿੰਡਾ ਦੇ ਫੌਜੀ ਅੱਡੇ ‘ਤੇ ਗੋਲੀਬਾਰੀ ਦੀ ਘਟਨਾ ‘ਚ ਦੋ ਅਣਪਛਾਤੇ ਨਕਾਬਪੋਸ਼ਾਂ ਖਿਲਾਫ ਐੱਫਆਈਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਚ ਟੀਮ ਨੇ ਮੈਗਜ਼ੀਨ ਦੇ ਨਾਲ ਇੰਸਾਸ ਅਸਾਲਟ ਰਾਈਫਲ (INSAS Assault Rifle) ਵੀ ਬਰਾਮਦ ਕੀਤੀ ਹੈ। ਫੌਜ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਹੁਣ ਹੋਰ ਵੇਰਵਿਆਂ ਲਈ ਹਥਿਆਰਾਂ ਦੀ ਫੋਰੈਂਸਿਕ ਜਾਂਚ ਕਰਨਗੀਆਂ। ਇਸ ਤੋਂ ਇਲਾਵਾ ਇੱਕ ਆਡਿਟ ‘ਚ ਫੌਜ ਦੇ ਬੇਸ ਦੀ ਸੁਰੱਖਿਆ ‘ਤੇ ਸਵਾਲ ਉਠਾਏ ਗਏ ਹਨ।
ਦਰਅਸਲ ਬੁੱਧਵਾਰ ਸਵੇਰੇ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਫੌਜ ਨੇ ਪੰਜਾਬ ਦੇ ਬਠਿੰਡਾ ਸਥਿਤ ਆਪਣੇ ਬੇਸ ਦਾ ਸੁਰੱਖਿਆ ਆਡਿਟ ਕਰਵਾਇਆ ਹੈ। ਸੂਤਰਾਂ ਨੇ ਦੱਸਿਆ ਕਿ ਆਡਿਟ ਤੋਂ ਬਾਅਦ ਜਨਰਲ ਮਨੋਜ ਪਾਂਡੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।
ਕਿਵੇਂ ਅੰਦਰ ਦਾਖਲ ਹੋਏ ਹਮਲਾਵਰ ?
ਇਸ ਆਡਿਟ ‘ਚ ਫੌਜ ਦੇ ਅੱਡੇ ‘ਤੇ ਸੁਰੱਖਿਆ ਨੂੰ ਲੈ ਕੇ ਸਵਾਲ ਉਠਾਏ ਗਏ। ਦੂਜੇ ਪਾਸੇ ਮਾਮਲੇ ਦੀ ਜਾਂਚ ਵਿੱਚ ਜੁਟੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਜੇਕਰ ਇਸ ਘਟਨਾ ਵਿੱਚ ਬਾਹਰੀ ਵਿਅਕਤੀ ਸ਼ਾਮਲ ਹਨ ਤਾਂ ਉਹ ਸੁਰੱਖਿਆ ਵਿਵਸਥਾ ਨੂੰ ਚਕਮਾ ਦੇ ਕੇ ਅੰਦਰ ਕਿਵੇਂ ਦਾਖ਼ਲ ਹੋਏ। ਉਨ੍ਹਾਂ ਦੱਸਿਆ ਕਿ ਇੱਥੇ ਲਗਾਤਾਰ ਗਸ਼ਤ ਕੀਤੀ ਜਾਂਦੀ ਹੈ ਅਤੇ ਪੂਰੀ ਛਾਉਣੀ ਵਿੱਚ ਰੈਪਿਡ ਰਿਸਪਾਂਸ ਟੀਮਾਂ (Rapid Response Team) ਵੀ ਤਾਇਨਾਤ ਹਨ।
ਪਾਕਿਸਤਾਨ ਤੋਂ ਜਿਆਦਾ ਦੂਰ ਨਹੀਂ ਸੀ ਛਾਉਣੀ
ਦੱਸ ਦੇਈਏ ਕਿ ਬਠਿੰਡਾ ਛਾਉਣੀ ਇੱਕ ਮਹੱਤਵਪੂਰਨ Army Base ਹੈ। ਇਹ ਇੱਕ ਫਰੰਟਲਾਈਨ ਸਟੇਸ਼ਨ ਹੈ ਜੋ ਪਾਕਿਸਤਾਨ ਤੋਂ ਬਹੁਤ ਦੂਰ ਨਹੀਂ ਹੈ। ਇਸ ਦੇ ਆਲੇ-ਦੁਆਲੇ ਸੁਰੱਖਿਆ ਬਹੁਤ ਮਜ਼ਬੂਤ ਹੋਣੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਇਸ ਗੋਲੀਬਾਰੀ ‘ਚ ਸ਼ਹੀਦ ਹੋਏ ਚਾਰ ਜਵਾਨ ਫੌਜ ਦੀ ਤੋਪਖਾਨੇ ਨਾਲ ਸਬੰਧਤ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਸਿਪਾਹੀ ਸੌਂ ਰਹੇ ਸਨ।
ਇੰਸਾਸ ਅਸਾਲਟ ਰਾਈਫਲ ਹੋਏ ਸੀ ਲਾਪਤਾ
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਦੋ ਦਿਨ ਪਹਿਲਾਂ ਲਾਪਤਾ ਹੋਈ ਇਨਸਾਸ ਅਸਾਲਟ ਰਾਈਫਲ ਅਤੇ ਗੋਲਾ-ਬਾਰੂਦ ਇਸ ਘਟਨਾ ਵਿੱਚ ਵਰਤਿਆ ਗਿਆ ਹੋ ਸਕਦਾ ਹੈ। ਫੌਜ ਨੇ ਦੱਸਿਆ ਕਿ ਰਾਈਫਲ ਅਤੇ ਮੈਗਜ਼ੀਨ (Magazine) ਬਰਾਮਦ ਕਰ ਲਈ ਗਈ ਹੈ। ਹੁਣ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਐਫਆਈਆਰ ਮੁਤਾਬਕ ਲਾਂਸ ਨਾਇਕ ਮੁਪਡੀ ਹਰੀਸ਼ ਨੂੰ ਇਸ ਸਾਲ 31 ਮਾਰਚ ਨੂੰ ਇੱਕ ਇੰਸਾਸ ਅਸਾਲਟ ਰਾਈਫਲ (ਹਥਿਆਰ ਨੰਬਰ 77) ਜਾਰੀ ਕੀਤੀ ਗਈ ਸੀ ਅਤੇ ਇਹ 9 ਅਪ੍ਰੈਲ ਨੂੰ ਲਾਪਤਾ ਹੋ ਗਈ ਸੀ।
ਇਹ ਵੀ ਪੜ੍ਹੋ
ਦੱਸਿਆ ਗਿਆ ਹੈ ਕਿ ਜਿੱਥੋਂ ਲਾਸ਼ਾਂ ਮਿਲੀਆਂ ਹਨ, ਉਥੋਂ ਕਾਫੀ ਖਾਲੀ ਖੋਲ ਵੀ ਬਰਾਮਦ ਹੋਏ ਹਨ। ਸੂਤਰਾਂ ਮੁਤਾਬਕ ਇਸ ਗੱਲ ‘ਤੇ ਵੀ ਸਵਾਲ ਉੱਠ ਰਹੇ ਹਨ ਕਿ ਇਹ ਕਿਵੇਂ ਤੈਅ ਹੋ ਗਿਆ ਕਿ ਕਾਰਤੂਸ ਹਥਿਆਰ ਨੰਬਰ 77 ਦੇ ਹੀ ਸਨ।
ਕਈ ਸਵਾਲਾਂ ਦੇ ਨਹੀਂ ਮਿਲ ਰਹੇ ਜਵਾਬ
ਬਠਿੰਡਾ ਛਾਉਣੀ ਦੇ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਰਾਈਫਲ ਦੇ ਗਾਇਬ ਹੋਣ ਤੋਂ ਦੋ ਦਿਨ ਬਾਅਦ ਉਨ੍ਹਾਂ ਨੂੰ ਮੰਗਲਵਾਰ ਨੂੰ ਗੁੰਮ ਹੋਣ ਦੀ ਸ਼ਿਕਾਇਤ ਮਿਲੀ ਸੀ। ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਹਥਿਆਰਾਂ ਦੇ ਗੁੰਮ ਹੋਣ ਦੀ ਸੂਚਨਾ ਦੇਣ ਦੇ ਸਮੇਂ ਦੇ ਗੈਪ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਦ ਕਿ ਐਫਆਈਆਰ ਮੁਤਾਬਕ ਗੋਲੀਬਾਰੀ ਦੀ ਘਟਨਾ ਤੜਕੇ 4.30 ਵਜੇ ਵਾਪਰੀ ਅਤੇ ਪੁਲਿਸ ਥਾਣਾ ਜੋ ਕਿ ਛਾਉਣੀ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ‘ਤੇ ਹੈ ਨੂੰ ਦੁਪਹਿਰ 2.56 ਵਜੇ ਸੂਚਨਾ ਦਿੱਤੀ ਗਈ ਅਤੇ ਪੁਲਿਸ ਦੀ ਡਾਇਰੀ ਵਿੱਚ ਘਟਨਾ ਸਵੇਰੇ 3.03 ਵਜੇ ਦਰਜ ਕੀਤੀ ਗਈ।