AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Ambulance in Rapid Train: ਰੈਪਿਡ ਟਰੇਨ ‘ਚ ਹੋਵੇਗੀ ਐਂਬੂਲੈਂਸ ਦੀ ਸਹੂਲਤ, ਰੇਲ ਦਾ ਇਕ ਸੈਕਸ਼ਨ ਬਣ ਕੇ ਹੋਇਆ ਤਿਆਰ

Rapid Train: ਰੈਪਿਡ ਰੇਲ ਵਿੱਚ ਮਰੀਜ਼ਾਂ ਨੂੰ ਮੇਰਠ ਤੋਂ ਦਿੱਲੀ ਤੱਕ ਲਿਜਾਣ ਦੀ ਸਹੂਲਤ ਵੀ ਦਿੱਤੀ ਗਈ ਹੈ। ਹੁਣ ਤੱਕ ਮਰੀਜ਼ਾਂ ਨੂੰ ਮੇਰਠ ਤੋਂ ਦਿੱਲੀ ਲਿਆਉਣ 'ਚ ਸਮਾਂ ਵੀ ਜ਼ਿਆਦਾ ਲੱਗਦਾ ਹੈ, ਨਾਲ ਹੀ ਐਂਬੂਲੈਂਸ ਦਾ ਕਿਰਾਇਆ ਵੀ ਜ਼ਿਆਦਾ ਹੈ। ਅਜਿਹੇ 'ਚ ਰੈਪਿਡ ਰੇਲ 'ਚ ਮਰੀਜ਼ਾਂ ਲਈ ਸਟਰੈਚਰ ਅਤੇ ਵ੍ਹੀਲ ਚੇਅਰ ਦੀ ਸਹੂਲਤ ਹੋਵੇਗੀ।

Ambulance in Rapid Train: ਰੈਪਿਡ ਟਰੇਨ 'ਚ ਹੋਵੇਗੀ ਐਂਬੂਲੈਂਸ ਦੀ ਸਹੂਲਤ, ਰੇਲ ਦਾ ਇਕ ਸੈਕਸ਼ਨ ਬਣ ਕੇ ਹੋਇਆ ਤਿਆਰ
ਰੈਪਿਡ ਟਰੇਨ ‘ਚ ਹੋਵੇਗੀ ਐਂਬੂਲੈਂਸ ਦੀ ਸਹੂਲਤ, ਰੇਲ ਦਾ ਇਕ ਸੈਕਸ਼ਨ ਬਣ ਕੇ ਹੋਇਆ ਤਿਆਰ। Ambulance coach in Rapid Train from Meerut to Delhi
tv9-punjabi
| Updated On: 24 Feb 2023 15:49 PM IST
Share
ਕੀ ਤੁਸੀਂ ਕਦੇ ਸੋਚਿਆ ਹੈ ਕਿ ਟਰੇਨ ਦੇ ਅੰਦਰ ਐਂਬੂਲੈਂਸ (Ambulance in Train) ਵਰਗੀ ਸਹੂਲਤ ਵੀ ਹੋ ਸਕਦੀ ਹੈ, ਜੇਕਰ ਨਹੀਂ ਤਾਂ ਦੇਖੋ TV9 ਇੰਡੀਆ ਦੀ ਇਹ ਰਿਪੋਰਟ , ਜਿਸ ਵਿਚ ਭਾਰਤ ਵਿਚ ਇਕ ਅਜਿਹੀ ਟ੍ਰੇਨ ਤਿਆਰ ਕੀਤੀ ਗਈ ਹੈ, ਜਿਸ ਵਿਚ ਐਂਬੂਲੈਂਸ ਵਰਗੀ ਸਹੂਲਤ ਹੈ। ਭਾਰਤ ‘ਚ ਪਹਿਲੀ ਵਾਰ ਟਰੇਨ ‘ਚ ਮਰੀਜ਼ਾਂ ਨੂੰ ਲਿਆਉਣ ਅਤੇ ਲਿਜਾਣ ਲਈ ਸਟਰੈਚਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰ ਸਟੇਸ਼ਨ ਦੇ ਨੇੜਲੇ ਹਸਪਤਾਲ ਦਾ ਵੇਰਵਾ ਵੀ ਹੈ। ਮਰੀਜ਼ਾਂ ਨੂੰ ਮੇਰਠ ਤੋਂ ਦਿੱਲੀ ਤੱਕ ਰੈਪਿਡ ਰੇਲ ਵਿੱਚ ਲਿਜਾਣ ਦੀ ਸਹੂਲਤ ਵੀ ਦਿੱਤੀ ਗਈ ਹੈ।

ਮਰੀਜਾਂ ਨੂੰ ਸਮੇਂ ਸਿਰ ਮਿਲ ਸਕੇਗਾ ਇਲਾਜ

ਹੁਣ ਤੱਕ ਮਰੀਜ਼ਾਂ ਨੂੰ ਮੇਰਠ ਤੋਂ ਦਿੱਲੀ ਲਿਆਉਣ ‘ਚ ਸਮਾਂ ਵੀ ਜ਼ਿਆਦਾ ਲੱਗਦਾ ਸੀ, ਨਾਲ ਹੀ ਐਂਬੂਲੈਂਸ ਦਾ ਕਿਰਾਇਆ ਵੀ ਜ਼ਿਆਦਾ ਹੈ। ਅਜਿਹੇ ‘ਚ ਰੈਪਿਡ ਰੇਲ ‘ਚ ਮਰੀਜ਼ਾਂ ਲਈ ਸਟਰੈਚਰ ਅਤੇ ਵ੍ਹੀਲ ਚੇਅਰ ਦੀ ਸਹੂਲਤ ਹੋਵੇਗੀ। ਇੱਕ ਕੋਚ ਵਿੱਚ 6 ਕੈਮਰਿਆਂ ਨਾਲ ਲੈਸ ਰੈਪਿਡ ਰੇਲ ਦੀ ਆਰਾਮਦਾਇਕ ਸੀਟ ਦੇ ਨਾਲ ਹਲਕੇ ਭੋਜਨ ਦਾ ਵੀ ਪ੍ਰਬੰਧ ਹੈ। ਰੈਪਿਡ ਰੇਲ ਦੇ 6 ਕੋਚ ਹਨ। ਜਿਸ ਵਿੱਚ 1 ਪ੍ਰੀਮੀਅਮ ਕਲਾਸ ਅਤੇ 5 ਆਮ ਵਰਗ ਦੇ ਕੋਚ ਹਨ। ਇੱਕ ਕੋਚ ਵਿੱਚ ਕਰੀਬ 72 ਸੀਟਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਮਾਨ ਨੂੰ ਰੱਖਣ ਲਈ ਰੈਪਿਡ ਰੇਲ ‘ਚ ਵੰਦੇ ਭਾਰਤ ਟਰੇਨ ਵਰਗਾ ਰੈਕ ਦਿੱਤਾ ਗਿਆ ਹੈ। ਜਿਸ ਵਿੱਚ ਤੁਸੀਂ ਸਮਾਨ ਰੱਖ ਸਕਦੇ ਹੋ।

ਖਾਸ ਹੈ ਸੁਰੱਖਿਆ!

ਰੈਪਿਡ ਰੇਲ ਦੇ ਅੰਦਰ ਹਰੇਕ ਕੋਚ ਵਿੱਚ ਛੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਤਾਂ ਜੋ ਹਰ ਪਲ ਦੀ ਹਰਕਤ ਨੂੰ ਕੈਦ ਕੀਤਾ ਜਾ ਸਕੇ। ਕੋਚ ‘ਚ ਟਾਕ ਬੈਕ ਦੀ ਸਹੂਲਤ ਹੈ। ਜਿਸ ਵਿੱਚ ਐਮਰਜੈਂਸੀ ਦੌਰਾਨ ਡਰਾਈਵਰ ਨਾਲ ਗੱਲ ਕੀਤੀ ਜਾ ਸਕਦੀ ਹੈ। ਰੈਪਿਡ ਰੇਲ ਵਿੱਚ ਇੱਕ ਕੋਚ ਔਰਤਾਂ ਲਈ ਹੈ, ਜਦਕਿ ਹਰ ਡੱਬੇ ਵਿੱਚ ਮਹਿਲਾ ਯਾਤਰੀਆਂ ਲਈ 4 ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ।

ਬਦਲਣ ਵਾਲਾ ਹੈ ਦਿੱਲੀ ਤੋਂ ਮੇਰਠ ਤੱਕ ਦਾ ਸਫਰ

ਦਿੱਲੀ ਤੋਂ ਮੇਰਠ ਦਾ ਸਫਰ ਹੁਣ ਬਦਲਣ ਵਾਲਾ ਹੈ। ਇਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਗਾਜ਼ੀਆਬਾਦ ਤੋਂ ਦੁਹਾਈ ਵਿਚਕਾਰ 17 ਕਿਲੋਮੀਟਰ ਦੀ ਯਾਤਰਾ ਤੋਂ ਹੋਣ ਜਾ ਰਹੀ ਹੈ। ਰੈਪਿਡ ਰੇਲ 160 kmph ਦੀ ਰਫਤਾਰ ਨਾਲ ਚੱਲੇਗੀ ਅਤੇ ਟਾਪ ਸਪੀਡ 180 kmph ਹੈ। ਸੂਤਰਾਂ ਮੁਤਾਬਕ 180 ਕਿਲੋਮੀਟਰ ‘ਤੇ ਟਰਾਇਲ ਵੀ ਕੀਤਾ ਗਿਆ ਹੈ। ਜਲਦੀ ਹੀ ਰੈਪਿਡ ਰੇਲ ਤੁਹਾਨੂੰ 17 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਜਿਸ ਵਿੱਚ ਕਰੀਬ 5 ਸਟੇਸ਼ਨ ਵੀ ਤਿਆਰ ਹਨ। ਸਾਹਿਬਾਬਾਦ, ਗਾਜ਼ੀਆਬਾਦ, ਗੁਲਧਰ, ਦੁਹਾਈ, ਦੁਹਾਈ ਡਿਪੂ ਇਨ੍ਹਾਂ 5 ਸਟੇਸ਼ਨਾਂ ਵਿਚਕਾਰ 17 ਕਿਲੋਮੀਟਰ ਦੇ ਪਹਿਲੇ ਪੜਾਅ ਵਜੋਂ ਤਿਆਰ ਕੀਤੇ ਗਏ ਹਨ। ਬਾਕੀ ਸਾਰਾ ਪ੍ਰੋਜੈਕਟ 82 ਕਿਲੋਮੀਟਰ ਦਾ ਹੈ ਜੋ ਦਿੱਲੀ ਨੂੰ ਮੇਰਠ ਨਾਲ ਜੋੜੇਗਾ।

ਸਰਾਏ ਕਾਲੇ ਖਾਨ ਤੋਂ ਮੇਰਠ ਵਿਚਕਾਰ 25 ਸਟੇਸ਼ਨ

ਦਿੱਲੀ ਦੇ ਸਰਾਏ ਕਾਲੇ ਖਾਨ ਤੋਂ ਮੇਰਠ ਵਿਚਕਾਰ 25 ਸਟੇਸ਼ਨ ਬਣਾਏ ਜਾ ਰਹੇ ਹਨ, ਜਿਨ੍ਹਾਂ ‘ਤੇ ਕੰਮ 2025 ਤੱਕ ਪੂਰਾ ਹੋ ਜਾਵੇਗਾ। ਰੈਪਿਡ ਰੇਲ ਦਾ ਜ਼ਿਆਦਾਤਰ ਹਿੱਸਾ ਐਲੀਵੇਟਿਡ ਟ੍ਰੈਕ ਹੈ ਜਿਸ ਕਾਰਨ ਇਹ ਟ੍ਰੇਨ ਤੁਹਾਨੂੰ ਘੱਟ ਸਮੇਂ ਵਿੱਚ ਤੁਹਾਡੀ ਮੰਜ਼ਿਲ ‘ਤੇ ਪਹੁੰਚਾ ਦੇਵੇਗੀ। ਸਾਹਿਬਾਬਾਦ ਸਟੇਸ਼ਨ ਦੀ ਸਮਰੱਥਾ 1 ਲੱਖ ਯਾਤਰੀਆਂ ਦੀ ਹੈ।

ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਰੈਪਿਡ ਰੇਲ

ਦਿੱਲੀ ਅਤੇ ਮੇਰਠ ਦੇ ਵਿਚਕਾਰ 25 ਸਟੇਸ਼ਨਾਂ ਨੂੰ ਕਵਰ ਕਰਨ ਲਈ ਲਗਭਗ 45-50 ਮਿੰਟ ਲੱਗਣਗੇ, ਹਾਲਾਂਕਿ ਅੱਜ ਮੇਰਠ ਤੱਕ ਹਾਈਵੇਅ ਵੀ ਚੰਗੀ ਕੁਨੈਕਟੀਵਿਟੀ ਨਾਲ ਤਿਆਰ ਹੈ, ਪਰ ਜਾਮ ਕਾਰਨ ਇਸ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਅਜਿਹੇ ‘ਚ ਦਿੱਲੀ ਅਤੇ ਮੇਰਠ ਵਿਚਾਲੇ ਤੇਜ ਰੇਲਗੱਡੀ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...