Indo-Pak Border: ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਡਰੱਗ, ਹਥਿਆਰ ਅਤੇ ਡਰੋਨ ਬਰਾਮਦ
Jalalabad ਦੇ ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ਤੇ ਅਲਰਟ ਬੀਐਸਐਫ ਨੇ 2 ਕਿੱਲੋ 20 ਗ੍ਰਾਮ ਹੈਰੋਇਨ 1 ਪਿਸਟਲ 1 ਮੈਗਜ਼ੀਨ, 30mmਦੇ 8 ਕਾਰਤੂਸ ਤੋਂ ਇਲਾਵਾ ਦੇਰ ਸ਼ਾਮ ਇਕ ਡਰੋਨ ਵੀ ਬਰਾਮਦ ਕੀਤਾ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਵੀ ਬਰਾਮਦ ਕੀਤਾ ਹੈ।
ਫਾਜ਼ਿਲਕਾ ਨਿਊਜ: ਪਾਕਿਸਤਾਨ ਵੱਲੋਂ ਲਗਾਤਾਰ ਨਸ਼ਾ ਅਤੇ ਹਥਿਆਰਾਂ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ ਜਿਸ ਦਾ ਕਿ ਬੀਐਸਐਫ ਅਤੇ ਪੰਜਾਬ ਪੁਲਸ ਦੇ ਵੱਲੋਂ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਅਬੋਹਰ ਸੈਕਟਰ ਅਧੀਨ ਆਉਂਦੇ ਜਲਾਲਾਬਾਦ ਦੇ ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ਤੇ ਬੀਐਸਐਫ ਦੀ ਪੋਸਟ ਐਨਐਸ ਵਾਲਾ ਵਿਖੇ ਤੜਕਸਾਰ 3 ਵਜੇ ਦੇ ਕਰੀਬ ਹਲਚਲ ਸੁਣਾਈ ਦਿੱਤੀ, ਜਿਸ ਤੋਂ ਬਾਅਦ ਹਰਕਤ ਵਿੱਚ ਆਏ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ।
ਫਾਇਰਿੰਗ ਦੀ ਆਵਾਜ ਸੁਣ ਕੇ ਪਾਕਿਸਤਾਨ ਵੱਲੋਂ ਆਏ ਤਸਕਰ ਵਾਪਸ ਭੱਜਣ ਵਿੱਚ ਕਾਮਯਾਬ ਹੋ ਗਏ। ਤਸਕਰਾਂ ਦੇ ਫਰਾਰ ਹੋਣ ਤੋਂ ਬਾਅਦ ਜਵਾਨਾਂ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਬੀਐਸਐਫ਼ ਨੂੰ ਡਰੱਗ ਦੇ ਨਾਲ-ਨਾਲ ਕੁਝ ਹਥਿਆਰ ਵੀ ਬਰਾਮਦ ਹੋਏ।ਜਾਣਕਾਰੀ ਮੁਤਾਬਕ, ਬਰਾਮਦ ਹੋਏ ਹਥਿਆਰਾਂ ਉੱਤੇ Made in China ਲਿਖਿਆ ਹੋਇਆ ਹੈ।
BSF ਨੇ ਪੁਲਿਸ ਨੂੰ ਦਿੱਤੀ ਜਾਣਕਾਰੀ
ਇਨ੍ਹਾਂ ਹਥਿਆਰਾਂ ਵਿੱਚ ਇੱਕ ਪਿਸਤੌਲ, ਇੱਕ ਮੈਗਜਿਨ ਅਤੇ 30mm ਦੇ 8 ਕਾਰਤੂਸ ਸ਼ਾਮਲ ਹਨ। ਨਾਲ ਹੀ ਜਵਾਨਾਂ ਨੂੰ 2.20 ਕਿੱਲੋਂ ਹੈਰੋਇਨ ਵੀ ਬਰਾਮਦ ਹੋਈ ਹੈ। ਬੀਐਸਐਫ ਦੇ ਵੱਲੋਂ ਇਸ ਦੀ ਜਾਣਕਾਰੀ ਪੰਜਾਬ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੰਜਾਬ ਪੁਲਿਸ ਵੱਲੋਂ ਇਸ ਖੇਪ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ।
ਇਸ ਬਰਾਮਦਗੀ ਨੂੰ ਲੈ ਕੇ ਜਲਾਲਾਬਾਦ ਸਬ ਡਵੀਜ਼ਨ ਦੇ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਉਨ੍ਹਾਂ ਕੋਲ ਬੀਐਸਐਫ ਦੀ ਚੌਂਕੀ ਐਨਐਸ ਵਾਲਾ ਤੋਂ ਸੂਚਨਾ ਆਈ ਸੀ ਕਿ ਬੀਤੀ ਰਾਤ 3 ਵਜੇ ਦੇ ਕਰੀਬ ਭਾਰਤ-ਪਾਕ ਸਰਹੱਦ ਦੀ ਜ਼ੀਰੋ ਲਾਈਨ ਦੇ ਨਜ਼ਦੀਕ ਹਲਚਲ ਦਿਖਾਈ ਦਿੱਤੀ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਪੰਜ ਰਾਊਂਡ ਫਾਇਰ ਕੀਤੇ ਗਏ। ਫਾਇਰਿੰਗ ਹੁੰਦੇ ਦੇਖ ਪਾਕਿਸਤਾਨ ਵੱਲੋਂ ਆਏ ਤਸਕਰ ਵਾਪਸ ਭੱਜਣ ਵਿਚ ਕਾਮਯਾਬ ਹੋ ਗਏ, ਪਰ ਜਵਾਨਾਂ ਨੇ ਹਥਿਆਰ ਅਤੇ ਡਰੱਗ ਬਰਾਮਦ ਕਰ ਲਏ।
ਇਹ ਵੀ ਪੜ੍ਹੋ
ਬੀਐੱਸਐੱਫ ਨੇ ਡਰੋਨ ਵੀ ਕੀਤਾ ਬਰਾਮਦ
ਉੱਧਰ, ਦੇਰ ਸ਼ਾਮ ਭਾਰਤ-ਪਾਕ ਸਰਹੱਦ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਇਕ ਡਰੋਨ ਵੀ ਬਰਾਮਦ ਹੋਇਆ ਹੈ । ਜਿਸ ਨੂੰ ਲੈ ਕੇ ਐਸਐਸਪੀ ਫਾਜਿਲਕਾ ਮੈਡਮ ਅਵਨੀਤ ਕੌਰ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰੱਖਤਾਂ ਦੇ ਨਾਲ ਟਕਰਾਉਣ ਦੇ ਕਾਰਨ ਇਹ ਡਰੋਨ ਥੱਲੇ ਡਿੱਗ ਪਿਆ ਜਿਸ ਨੂੰ ਕਿ ਕਬਜ਼ੇ ਵਿੱਚ ਲੈ ਲਿਆ ਗਿਆ ਹੈ । ਫਿਲਹਾਲ ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਵੱਲੋਂ ਸਰਹੱਦ ਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ ।