AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Shocking Video: ਸ਼ਖਸ ਨੇ ਅਸਲੀ ਸੱਪਾਂ ਨਾਲ ਖੇਡੀ ‘ਸੱਪ-ਸੀੜ੍ਹੀ’ ਲੋਕ ਬੋਲੇ -ਇਹ ਕਿਹੋ ਜਿਹਾ ਸ਼ੌਕ ਹੈ ਭਰਾ?”

Shocking Viral Video: ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਨਜਰ ਆ ਰਿਹਾ ਹੈ ਕਿ ਇੱਕ ਸ਼ਖਸ ਕਮਰੇ ਦੇ ਫਰਸ਼ 'ਤੇ ਵੱਖ-ਵੱਖ ਪ੍ਰਜਾਤੀਆਂ ਦੇ ਸੱਪਾਂ ਨੂੰ ਵਿਛਾਇਆ ਹੋਇਆ ਹੈ, ਜਿਨ੍ਹਾਂ ਦੇ ਵਿਚਕਾਰ ਲੱਕੜ ਦੀਆਂ ਛੋਟੀਆਂ ਪੌੜੀਆਂ ਸਜਾਈਆਂ ਗਈਆਂ ਹਨ। ਇਹ ਕੋਈ ਸੈੱਟਅੱਪ ਨਹੀਂ ਹੈ, ਸਗੋਂ ਇੱਕ ਖੌਫਨਾਕ ਹਕੀਕਤ ਹੈ ਜਿਸਨੂੰ ਵੇਖ ਕੇ ਲੋਕਾਂ ਦੀ ਰੂਹ ਕੰਬ ਗਈ ਹੈ।

Shocking Video: ਸ਼ਖਸ ਨੇ ਅਸਲੀ ਸੱਪਾਂ ਨਾਲ ਖੇਡੀ 'ਸੱਪ-ਸੀੜ੍ਹੀ' ਲੋਕ ਬੋਲੇ -ਇਹ ਕਿਹੋ ਜਿਹਾ ਸ਼ੌਕ ਹੈ ਭਰਾ?
Image Credit source: Instagram/@kangden_kebonreptile
tv9-punjabi
| Updated On: 20 Feb 2026 16:55 PM IST

Snake Shocking Viral Video: ਅਸੀਂ ਸਾਰਿਆਂ ਨੇ ਬਚਪਨ ਵਿੱਚ ਲੂਡੋ ਬੋਰਡ ‘ਤੇ ‘ਸੱਪ-ਸੀੜ੍ਹੀ’ ਜਰੂਰ ਖੇਡੀ ਹੋਵੇਗੀ, ਪਰ ਕੀ ਤੁਸੀਂ ਇਸ ਖੇਡ ਨੂੰ ਜ਼ਿੰਦਾ, ਜ਼ਹਿਰੀਲੇ ਸੱਪਾਂ ਵਿਚਕਾਰ ਖੇਡਣ ਦੀ ਹਿੰਮਤ ਕਰੋਗੇ? ਇਸੇ ਤਰ੍ਹਾਂ ਦੀ ਇੱਕ ਵੀਡੀਓ ਨੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ, ਜਿਸ ਵਿੱਚ ਇੱਕ ਸ਼ਖਸ ਨੂੰ 10×10 ਦੇ ਕਮਰੇ ਵਿੱਚ ਦਰਜਨਾਂ ਅਸਲੀ ਸੱਪਾਂ ਦੇ ਵਿਚਕਾਰ ਖੜ੍ਹਾ, ‘ਸੱਪ-ਸੀੜ੍ਹੀ’ ਦੀ ਖੇਡ ਖੇਡਲ ਰਿਹਾ ਹੈ। ਇਸ 1 ਮਿੰਟ 30 ਸਕਿੰਟ ਦੀ ਕਲਿੱਪ ਨੂੰ ਵੇਖ ਕੇ ਤੁਹਾਡੀਆਂ ਅੱਖਾਂ ਫੱਟੀਆਂ ਦੀਆਂ ਫੱਟੀਆਂ ਰਹਿ ਜਾਣਗੀਆਂ।

ਇਸ ਵਾਇਰਲ ਵੀਡੀਓ ਵਿੱਚ, ਇੱਕ ਸ਼ਖਸ ਨੂੰ ਇੱਕ ਕਮਰੇ ਦੇ ਫਰਸ਼ ‘ਤੇ ਵੱਖ-ਵੱਖ ਪ੍ਰਜਾਤੀਆਂ ਦੇ ਸੱਪ ਵਿਛਾਉਂਦਿਆਂ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਦੇ ਵਿਚਕਾਰ ਲੱਕੜ ਦੀਆਂ ਛੋਟੀਆਂ ਪੌੜੀਆਂ ਵਿਛਾਈਆਂ ਹੋਈਆਂ ਹਨ। ਇਹ ਕੋਈ ਸੈੱਟਅੱਪ ਨਹੀਂ ਹੈ, ਸਗੋਂ ਇੱਕ ਭਿਆਨਕ ਹਕੀਕਤ ਹੈ ਜਿਸ ਨੇ ਨੇਟੀਜ਼ਨm ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ।

ਵੀਡੀਓ ਦਾ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਉਹ ਆਦਮੀ ਅਸਲ ਵਿੱਚ ਆਪਣੇ ਫ਼ੋਨ ‘ਤੇ ਛੇ-ਪੁਆਇੰਟ ਪਾਸਾ ਘੁੰਮਾ ਰਿਹਾ ਹੈ। ਜਿਵੇਂ ਹੀ ਨੰਬਰ ਆਉਂਦਾ ਹੈ, ਉਹ ਸੱਪਾਂ ਦੇ ਉੱਪਰੋਂ ਕਦਮ ਰੱਖਦਾ ਹੋਇਆ ਅੱਗੇ ਵਧਦਾ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਸੱਪ ਉਸਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸ਼ਖਸ ਦੇ ਚਿਹਰੇ ‘ਤੇ ਬਿਲਕੁਲ ਵੀ ਡਰ ਨਹੀਂ ਹੈ।

68 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਵੀਡੀਓ

@kangden_kebonreptile ਨਾਮ ਦੇ ਇੱਕ ਇੰਸਟਾਗ੍ਰਾਮ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਇਹ ਵੀਡੀਓ, ਸਿਰਫ ਇੱਕ ਦਿਨ ਵਿੱਚ 68 ਲੱਖ ਲੋਕਾਂ ਤੋਂ ਵੱਧ ਵਾਰ ਦੇਖਿਆ ਗਿਆ ਹੈ। ਨੇਟੀਜ਼ਨਸ ਇਸਨੂੰ ਦੇਖਣ ਤੋਂ ਬਾਅਦ ਆਪਣੇ ਹਾਸੇ ਅਤੇ ਡਰ ਨੂੰ ਕਾਬੂ ਨਹੀਂ ਕਰ ਪਾ ਰਹੇ ਹਨ। ਕੁਮੈਂਟ ਸੈਕਸ਼ਨ ਮਜੇਦਾਰ ਅਤੇ ਡਰਾਉਣੀਆਂ ਪ੍ਰਤੀਕਿਰਿਆਵਾਂ ਨਾਲ ਭਰਿਆ ਹੋਇਆ ਹੈ।

ਇੱਕ ਯੂਜ਼ਰ ਨੇ ਲਿਖਿਆ, “ਭਰਾ, ਮੈਂ ਆਮ ਤੌਰ ‘ਤੇ 6 ਆਉਣ ‘ਤੇ ਖੁਸ਼ ਹੁੰਦਾ ਹਾਂ, ਪਰ ਜੇ ਮੈਨੂੰ ਇੱਥੇ 6 ਮਿਲਦੇ ਹਨ ਤਾਂ ਮੇਰੀ ਸਿੱਧੀ ਯਮਰਾਜ ਨਾਲ ਮੁਲਾਕਾਤ ਹੋਵੇਗੀ।” ਇੱਕ ਹੋਰ ਯੂਜ਼ਰ ਨੇ ਕਿਹਾ, “ਸੱਪ ਵੀ ਸੋਚ ਰਹੇ ਹੋਣਗੇ, ‘ਨੇੜੇ ਆਓ, ਫਿਰ ਮੈਂ ਦੱਸਦਾ ਪੌੜੀਆਂ ਚੜ੍ਹਨ ਦਾ ਤਰੀਕਾ ।” ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, “ਇਹ ਕਿਹੋ ਜਿਹਾ ਸ਼ੌਕ ਹੈ, ਭਰਾ? ਇਹ ਸਾਹਸ ਨਹੀਂ ਹੈ, ਇਹ ਮੂਰਖਤਾ ਹੈ।”

ਹੁਣ ਦੇਖੋ ਵੀਡੀਓ

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...