AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਪਿਆਰੀ ਬੱਚੀ ਨੇ ਕਹਿ ਦਿੱਤੀ ਅਜਿਹੀ ਗੱਲ, ਇੱਕ ਝਟਕੇ ‘ਚ ਵਾਇਰਲ ਹੋ ਗਿਆ ਮਾਸੂਮ ਦਾ ਵੀਡੀਓ

Cute Viral Video: ਅੱਜ, ਸੋਸ਼ਲ ਮੀਡੀਆ ਹਰ ਉਮਰ ਦੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਹਾਲ ਹੀ ਵਿੱਚ, ਇੱਕ ਛੋਟੀ ਕੁੜੀ ਦਾ ਇੱਕ ਮਜ਼ਾਕੀਆ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਸਧਾਰਨ ਅਤੇ ਹਾਸੇ-ਮਜ਼ਾਕ ਵਾਲੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

Viral Video: ਪਿਆਰੀ ਬੱਚੀ ਨੇ ਕਹਿ ਦਿੱਤੀ ਅਜਿਹੀ ਗੱਲ, ਇੱਕ ਝਟਕੇ 'ਚ ਵਾਇਰਲ ਹੋ ਗਿਆ ਮਾਸੂਮ ਦਾ ਵੀਡੀਓ
tv9-punjabi
| Updated On: 03 Apr 2026 11:12 AM IST

ਅੱਜ ਦੇ ਸਮੇਂ ਵਿੱਚ, ਸੋਸ਼ਲ ਮੀਡੀਆ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਹਰ ਉਮਰ ਦੇ ਲੋਕ, ਭਾਵੇਂ ਨੌਜਵਾਨ, ਬੱਚੇ, ਜਾਂ ਬਜ਼ੁਰਗ, ਕਿਸੇ ਨਾ ਕਿਸੇ ਰੂਪ ਵਿੱਚ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਨ। ਖਾਸ ਤੌਰ ਤੇ ਨੌਜਵਾਨ ਸੋਸ਼ਲ ਮੀਡੀਆ’ਤੇ ਐਕਟਿਵ ਰਹਿੰਦੇ ਹਨ, ਪਰ ਹੁਣ ਬੱਚੇ ਅਤੇ ਬਜ਼ੁਰਗ ਵੀ ਪਿੱਛੇ ਨਹੀਂ ਹਨ। ਉਹ ਨਾ ਸਿਰਫ਼ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਸਗੋਂ ਆਪਣੇ ਵੀਡੀਓ ਬਣਾ ਕੇ ਸ਼ੇਅਰ ਵੀ ਕਰਦੇ ਹਨ। ਇਹਨਾਂ ਵਿੱਚੋਂ ਕਈ ਵੀਡੀਓ ਤਾਂ ਤੁਰੰਤ ਵਾਇਰਲ ਵੀ ਹੋ ਜਾਂਦੇ ਹਨ।

ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਤੇ ਸਕ੍ਰੌਲ ਕਰਦੇ ਹੋ, ਤਾਂ ਤੁਸੀਂ ਸ਼ਾਇਦ ਬਹੁਤ ਸਾਰੇ ਵੀਡੀਓ ਦੇਖੇ ਹੋਣਗੇ ਜੋ ਆਪਣੇ ਵਿਲੱਖਣ ਸ਼ੈਲੀ, ਮਨੋਰੰਜਕ ਕੰਟੈੰਟ, ਜਾਂ ਵਿਲੱਖਣ ਪਹੁੰਚ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਇਸੇ ਕਰਕੇ ਇਹ ਵੀਡੀਓ ਜਲਦੀ ਮਸ਼ਹੂਰ ਅਤੇ ਵਾਇਰਲ ਹੋ ਜਾਂਦੇ ਹਨ। ਇਨ੍ਹੀਂ ਦਿਨੀਂ, ਇੱਕ ਅਜਿਹਾ ਛੋਟਾ, ਪਰ ਬਹੁਤ ਹੀ ਦਿਲਚਸਪ ਵੀਡੀਓ ਖੂਬ ਚਰਚਾ ਵਿੱਚ ਹੈ।

ਆਖਿਰ ਬੱਚੀ ਨੇ ਅਜਿਹਾ ਕੀ ਕਿਹਾ?

ਇਹ ਵੀਡੀਓ ਬਹੁਤ ਭਾਵੇ ਬਹੁਤ ਲੰਮਾ ਨਹੀਂ ਹੈ, ਪਰ ਇਸਦੀ ਖਾਸੀਅਤ ਛੋਟੀ ਕੁੜੀ ਦਾ ਸਟਾਈਲ ਹੈ। ਵੀਡੀਓ ਵਿੱਚ, ਇੱਕ ਕਿਊਟ ਛੋਟੀ ਕੁੜੀ ਕੈਮਰੇ ਦੇ ਸਾਹਮਣੇ ਖੜ੍ਹੀ ਦਿਖਾਈ ਦੇ ਰਹੀ ਹੈ। ਕੈਮਰੇ ਵੱਲ ਸਿੱਧਾ ਵੇਖਦਿਆਂ, ਉਹ ਆਤਮਵਿਸ਼ਵਾਸ ਅਤੇ ਮਜ਼ੇਦਾਰ ਅੰਦਾਜ ਨਾਲ ਲਾਈਨ ਬੋਲਦੀ ਹੈ, “ਦੁਨੀਆ ਵਿੱਚ ਪਾਣੀ ਖਤਮ ਹੋ ਸਕਦਾ ਹੈ, ਆਕਸੀਜਨ ਖਤਮ ਹੋ ਸਕਦੀ ਹੈ, ਪਰ ਮੇਰੀ ਬਕਰ-ਬਕਰ ਕਦੇ ਖਤਮ ਨਹੀਂ ਹੋਵੇਗੀ।”

ਇਹ ਸੁਣ ਕੇ, ਉਸਦੇ ਚਿਹਰੇ ‘ਤੇ ਇੱਕ ਵੱਖਰੀ ਤਰ੍ਹਾਂ ਦੀ ਚਮਕ ਅਤੇ ਖੁਸ਼ੀ ਦਿਖਾਈ ਦਿੰਦੀ ਹੈ। ਕੁੜੀ ਦੇ ਐਕਸਪ੍ਰੇਸ਼ਨਸ ਇੰਨੇ ਨੈਚੁਰਲ ਅਤੇ ਮਾਸੂਮ ਹਨ ਕਿ ਦੇਖਣ ਵਾਲਾ ਆਪਣੇ ਆਪ ਮੁਸਕਰਾ ਉੱਠਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਉਸਨੇ ਇਹ ਵੀਡੀਓ ਪੂਰੀ ਤਰ੍ਹਾਂ ਹਾਸੇ-ਮਜ਼ਾਕ ਵਿੱਚ ਬਣਾਇਆ ਹੈ, ਪਰ ਉਸਦੀ ਸਾਦਗੀ ਅਤੇ ਵਿਸ਼ਵਾਸ ਨੇ ਇਸਨੂੰ ਖਾਸ ਬਣਾ ਦਿੱਤਾ ਹੈ। ਅੱਜ ਦੇ ਯੁੱਗ ਵਿੱਚ, ਜਦੋਂ ਲੋਕ ਕੰਟੈੰਟ ਬਣਾਉਣ ਲਈ ਕਈ ਤਰ੍ਹਾਂ ਦੇ ਪਲਾਨ ਅਤੇ ਕੰਟੈਂਟ ਦਾ ਸਹਾਰਾ ਲੈਂਦੇ ਹਨ, ਤਾਂ ਇਸ ਕੁੜੀ ਦਾ ਸਾਦਾ ਅਤੇ ਦਿਲੋਂ ਬਣਾਇਆ ਵੀਡੀਓ ਲੋਕਾਂ ਵਿੱਚ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸਨੂੰ ਵਾਰ-ਵਾਰ ਦੇਖ ਰਹੇ ਹਨ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @Brodonthesitate ਨਾਮਕ ਇੱਕ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਸੀ। ਸ਼ੇਅਰ ਕੀਤੇ ਜਾਣ ਤੋਂ ਬਾਅਦ, ਵੀਡੀਓ ਧਿਆਨ ਖਿੱਚ ਰਿਹਾ ਹੈ। ਯੂਜਰ ਮਜ਼ਾਕੀਆ ਕੁਮੈਂਟਸ ਕਰ ਰਹੇ ਹਨ ਅਤੇ ਕੁੜੀ ਦੀ ਮਾਸੂਮੀਅਤ ਦੀ ਪ੍ਰਸ਼ੰਸਾ ਕਰ ਰਹੇ ਹਨ।

ਇੱਥੇ ਦੇਖੋ ਵੀਡੀਓ

Follow Us
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...