AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਬਾਬੂ ਕਾਂਸ਼ੀ ਰਾਮ ਜੀ ਦੇ 92ਵੇਂ ਜਨਮ ਦਿਹਾੜੇ ‘ਤੇ ਪਿਰਥੀਪੁਰ ‘ਚ ਵਿਸ਼ੇਸ਼ ਸਮਾਗਮ, ਮੰਤਰੀ ਹਰਪਾਲ ਚੀਮਾ ਤੇ ਹਰਜੋਤ ਬੈਂਸ ਨੇ ਕੀਤੀ ਸ਼ਿਰਕਤ

ਬਹੁਜਨ ਨੇਤਾ ਬਾਬੂ ਕਾਂਸ਼ੀ ਰਾਮ ਜੀ ਦੇ 92ਵੇਂ ਜਨਮ ਦਿਹਾੜੇ ਦੇ ਸ਼ੁਭ ਅਵਸਰ 'ਤੇ ਪਿੰਡ ਪਿਰਥੀਪੁਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਬਾਬੂ ਕਾਂਸ਼ੀ ਰਾਮ ਜੀ ਵੱਲੋਂ ਸਮਾਜਿਕ ਨਿਆਂ ਲਈ ਕੀਤੇ ਗਏ ਇਤਿਹਾਸਕ ਸੰਘਰਸ਼ ਨੂੰ ਯਾਦ ਕੀਤਾ।

ਬਾਬੂ ਕਾਂਸ਼ੀ ਰਾਮ ਜੀ ਦੇ 92ਵੇਂ ਜਨਮ ਦਿਹਾੜੇ 'ਤੇ ਪਿਰਥੀਪੁਰ 'ਚ ਵਿਸ਼ੇਸ਼ ਸਮਾਗਮ, ਮੰਤਰੀ ਹਰਪਾਲ ਚੀਮਾ ਤੇ ਹਰਜੋਤ ਬੈਂਸ ਨੇ ਕੀਤੀ ਸ਼ਿਰਕਤ
ਬਾਬੂ ਕਾਂਸ਼ੀ ਰਾਮ ਜੀ ਦੇ ਸਮਾਗਮ ‘ਚ ਕੈਬਨਿਟ ਮੰਤਰੀ ਚੀਮਾ ਤੇ ਹਰਜੋਤ ਬੈਂਸ ਪਹੁੰਚੇ
raj-kumar
| Updated On: 15 Mar 2026 23:24 PM IST
Share

ਬਹੁਜਨ ਨੇਤਾ ਬਾਬੂ ਕਾਂਸ਼ੀ ਰਾਮ ਜੀ ਦੇ 92ਵੇਂ ਜਨਮ ਦਿਹਾੜੇ ਦੇ ਸ਼ੁਭ ਅਵਸਰ ‘ਤੇ ਪਿੰਡ ਪਿਰਥੀਪੁਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬਾਬੂ ਕਾਂਸ਼ੀ ਰਾਮ ਜੀ ਵੱਲੋਂ ਸਮਾਜਿਕ ਨਿਆਂ ਲਈ ਕੀਤੇ ਗਏ ਇਤਿਹਾਸਕ ਸੰਘਰਸ਼ ਨੂੰ ਯਾਦ ਕੀਤਾ।

ਪਛੜੇ ਵਰਗਾਂ ਦੇ ਕਲਿਆਣ ਲਈ ਸਰਕਾਰ ਵਚਨਬੱਧ: ਹਰਪਾਲ ਚੀਮਾ

ਇਸ ਮੌਕੇ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਘੱਟ ਗਿਣਤੀਆਂ ਅਤੇ ਸਮਾਜਿਕ ਤੌਰ ‘ਤੇ ਪਛੜੇ ਵਰਗਾਂ ਦੇ ਅਧਿਕਾਰਾਂ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਡਾ. ਬੀ.ਆਰ. ਅੰਬੇਡਕਰ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੰਵਿਧਾਨਕ ਪ੍ਰਬੰਧਾਂ ਰਾਹੀਂ ਵਾਂਝੇ ਵਰਗਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਸਮਾਨਤਾ ਅਧਾਰਿਤ ਸਮਾਜ ਦੀ ਨੀਂਹ ਰੱਖੀ ਸੀ।

ਚੀਮਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਲਈ ਨੁਮਾਇੰਦਗੀ ਰਾਖਵੀਂ ਕਰਨ ਦੇ ਫੈਸਲੇ ਨੂੰ ਦੇਸ਼ ਵਿੱਚ ਇੱਕ ਪ੍ਰਗਤੀਸ਼ੀਲ ਕਦਮ ਦੱਸਿਆ। ਉਨ੍ਹਾਂ ਨੇ ਪਿੰਡ ਦੀ ਪੰਚਾਇਤ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਵਿਕਾਸ ਲਈ ਲਗਭਗ 2 ਕਰੋੜ ਰੁਪਏ ਦੀ ਲਾਗਤ ਵਾਲਾ ਕੰਮ ਜਲਦੀ ਮੁਕੰਮਲ ਕੀਤਾ ਜਾਵੇਗਾ।

ਸਰਕਾਰੀ ਸਕੂਲ ਦਾ ਨਾਮ ਬਾਬੂ ਕਾਂਸ਼ੀ ਰਾਮ ਜੀ ਦੇ ਨਾਮ ‘ਤੇ ਰੱਖਣ ਦਾ ਐਲਾਨ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਾਬੂ ਕਾਂਸ਼ੀ ਰਾਮ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐਲਾਨ ਕੀਤਾ ਕਿ ਪਿੰਡ ਪਿਰਥੀਪੁਰ ਦੇ ਸਰਕਾਰੀ ਸਕੂਲ ਦਾ ਨਾਮ ਬਾਬੂ ਕਾਂਸ਼ੀ ਰਾਮ ਜੀ ਦੇ ਨਾਮ ‘ਤੇ ਰੱਖਿਆ ਜਾਵੇਗਾ ਤਾਂ ਜੋ ਉਨ੍ਹਾਂ ਦੇ ਸਮਾਜਿਕ ਸਸ਼ਕਤੀਕਰਨ ਦੇ ਯੋਗਦਾਨ ਨੂੰ ਸਦੀਵੀ ਸਨਮਾਨ ਦਿੱਤਾ ਜਾ ਸਕੇ।

ਬੈਂਸ ਨੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਸਾਲ JEE ਪ੍ਰੀਖਿਆ ਪਾਸ ਕਰਨ ਵਾਲੇ 305 ਵਿਦਿਆਰਥੀਆਂ ਵਿੱਚੋਂ ਲਗਭਗ 240 ਵਿਦਿਆਰਥੀ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹਨ, ਜੋ ਸਿੱਖਿਆ ਦੇ ਖੇਤਰ ਵਿੱਚ ਵੱਡੇ ਬਦਲਾਅ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਲਈ ਮਿਆਰੀ ਸਿੱਖਿਆ ਅਤੇ ਸਮਾਨ ਮੌਕੇ ਯਕੀਨੀ ਬਣਾ ਰਹੀ ਹੈ ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਸਮੇਂ ਸਿਰ ਪਹੁੰਚਾਏ ਜਾ ਰਹੇ ਹਨ।

ਦੋਵਾਂ ਮੰਤਰੀਆਂ ਨੇ ਸਪੱਸ਼ਟ ਕੀਤਾ ਕਿ ਮਾਨ ਸਰਕਾਰ ਸਮਾਨਤਾ ਅਤੇ ਸਮਾਵੇਸ਼ੀ ਸ਼ਾਸਨ ਦੇ ਸਿਧਾਂਤ ‘ਤੇ ਕੰਮ ਕਰ ਰਹੀ ਹੈ। ਲੋਕ ਸਰਕਾਰ ਦੀਆਂ ਨੀਤੀਆਂ ‘ਤੇ ਭਰੋਸਾ ਜਤਾ ਰਹੇ ਹਨ ਅਤੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੇ ਰਾਹ ‘ਤੇ ਅੱਗੇ ਵਧ ਰਹੇ ਹਨ।

Follow Us
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ...
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ...
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ...
Mawan Dhiyan Satkar Yojana: ਔਰਤਾਂ ਦੇ ਖਾਤੇ 'ਚ ਆਏ 3 ਮਹੀਨਿਆਂ ਦੇ ਪੈਸੇ, ਸੀਐਮ ਬੋਲੇ - ਕਦੇ ਨਹੀਂ ਬੰਦ ਹੋਵੇਗੀ ਸਕੀਮ
Mawan Dhiyan Satkar Yojana: ਔਰਤਾਂ ਦੇ ਖਾਤੇ 'ਚ ਆਏ 3 ਮਹੀਨਿਆਂ ਦੇ ਪੈਸੇ, ਸੀਐਮ ਬੋਲੇ - ਕਦੇ ਨਹੀਂ ਬੰਦ ਹੋਵੇਗੀ ਸਕੀਮ...
Amarnath Yatra: ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ ਬੇਸ ਕੈਂਪ 'ਚ ਆਇਆ ਸ਼ਰਧਾਲੂਆਂ ਦਾ ਹੜ੍ਹ
Amarnath Yatra: ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ ਬੇਸ ਕੈਂਪ 'ਚ ਆਇਆ ਸ਼ਰਧਾਲੂਆਂ ਦਾ ਹੜ੍ਹ...
2026 'ਚ ਪਹਿਲੀ ਵਾਰ ਸਸਤਾ ਹੋਇਆ ਕਮਰਸ਼ੀਅਲ LPG ਗੈਸ ਸਿਲੰਡਰ, ਤੁਹਾਡੇ ਸ਼ਹਿਰ 'ਚ ਹੁਣ ਕਿੰਨੀ ਕੀਮਤ? ਜਾਣੋ...
2026 'ਚ ਪਹਿਲੀ ਵਾਰ ਸਸਤਾ ਹੋਇਆ ਕਮਰਸ਼ੀਅਲ LPG ਗੈਸ ਸਿਲੰਡਰ, ਤੁਹਾਡੇ ਸ਼ਹਿਰ 'ਚ ਹੁਣ ਕਿੰਨੀ ਕੀਮਤ? ਜਾਣੋ......
Good News: ਪੰਜਾਬ ਦੇ ਸਰਕਾਰੀ ਸਕੂਲਾਂ 'ਚ 1,013 ਲੈਕਚਰਾਰ ਅਸਾਮੀਆਂ ਲਈ ਭਰਤੀ
Good News: ਪੰਜਾਬ ਦੇ ਸਰਕਾਰੀ ਸਕੂਲਾਂ 'ਚ 1,013 ਲੈਕਚਰਾਰ ਅਸਾਮੀਆਂ ਲਈ ਭਰਤੀ...
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ
ਪੁੱਤਰ ਦੇ ਸਾਹਮਣੇ ਪਿਤਾ ਦਾ ਕਤਲ, ਬਦਮਾਸ਼ਾਂ ਨੇ ਸਕੂਲ ਸੰਚਾਲਕ 'ਤੇ ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ...
Germany Mass Shooting: ਜਰਮਨੀ 'ਚ ਅੰਨ੍ਹੇਵਾਹ ਫਾਈਰਿੰਗ ਨਾਲ 5 ਲੋਕਾਂ ਦੀ ਮੌਤ
Germany Mass Shooting: ਜਰਮਨੀ 'ਚ ਅੰਨ੍ਹੇਵਾਹ ਫਾਈਰਿੰਗ ਨਾਲ 5 ਲੋਕਾਂ ਦੀ ਮੌਤ...