AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਦਿੱਲੀ-ਹਲਵਾਰਾ ਫਲਾਈਟ ‘ਚ 2 ਵਾਰੀ ਆਈ ਤਕਨੀਕੀ ਖ਼ਰਾਬੀ, ਯਾਤਰਿਆਂ ਦੇ ਸੁੱਕੇ ਸਾਹ; ਹੋਈ ਸੁਰੱਖਿਅਤ ਲੈਂਡਿੰਗ

ਦਿੱਲੀ ਤੋਂ ਹਲਵਾਰਾ ਆ ਰਹੀ ਏਅਰ ਇੰਡੀਆ ਦੀ ਫਲਾਈਟ AI-481 ਦੇ ਯਾਤਰੀਆਂ ਲਈ ਸ਼ਨੀਵਾਰ ਦਾ ਦਿਨ ਚਿੰਤਾ ਅਤੇ ਬੇਚੈਨੀ ਭਰਿਆ ਰਿਹਾ। ਇਸ ਫਲਾਈਟ ਨੂੰ ਆਪਣੀ ਇੱਕੋ ਯਾਤਰਾ ਦੌਰਾਨ ਦੋ ਵਾਰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਉਡਾਣ ਭਰਨ ਦੇ ਮਹਿਜ਼ 15 ਮਿੰਟ ਬਾਅਦ ਹੀ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਹੋਣ ਦਾ ਸੰਕੇਤ ਮਿਲਿਆ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਤੁਰੰਤ ਦਿੱਲੀ ਵਾਪਸ ਮੋੜਨਾ ਪਿਆ।

ਦਿੱਲੀ-ਹਲਵਾਰਾ ਫਲਾਈਟ 'ਚ 2 ਵਾਰੀ ਆਈ ਤਕਨੀਕੀ ਖ਼ਰਾਬੀ, ਯਾਤਰਿਆਂ ਦੇ ਸੁੱਕੇ ਸਾਹ; ਹੋਈ ਸੁਰੱਖਿਅਤ ਲੈਂਡਿੰਗ
ਸੰਕੇਤਕ ਤਸਵੀਰ
tv9-punjabi
| Updated On: 04 Jul 2026 17:24 PM IST
Share

ਦਿੱਲੀ ਤੋਂ ਹਲਵਾਰਾ ਆ ਰਹੀ ਏਅਰ ਇੰਡੀਆ ਦੀ ਫਲਾਈਟ AI-481 ਦੇ ਯਾਤਰੀਆਂ ਲਈ ਸ਼ਨੀਵਾਰ ਦਾ ਦਿਨ ਚਿੰਤਾ ਅਤੇ ਬੇਚੈਨੀ ਭਰਿਆ ਰਿਹਾ। ਇਸ ਫਲਾਈਟ ਨੂੰ ਆਪਣੀ ਇੱਕੋ ਯਾਤਰਾ ਦੌਰਾਨ ਦੋ ਵਾਰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਉਡਾਣ ਭਰਨ ਦੇ ਮਹਿਜ਼ 15 ਮਿੰਟ ਬਾਅਦ ਹੀ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਹੋਣ ਦਾ ਸੰਕੇਤ ਮਿਲਿਆ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਤੁਰੰਤ ਦਿੱਲੀ ਵਾਪਸ ਮੋੜਨਾ ਪਿਆ।

ਇਸ ਤੋਂ ਬਾਅਦ ਜਦੋਂ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਹਲਵਾਰਾ ਭੇਜਿਆ ਗਿਆ, ਤਾਂ ਉੱਥੇ ਤੇਜ਼ ਬਾਰਸ਼ ਅਤੇ ਖਰਾਬ ਮੌਸਮ ਕਾਰਨ ਪਹਿਲੀ ਵਾਰ ਵਿੱਚ ਜਹਾਜ਼ ਲੈਂਡ ਨਹੀਂ ਹੋ ਸਕਿਆ। ਹਾਲਾਂਕਿ, ਪਾਇਲਟ ਦੀ ਮੁਸਤੈਦੀ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਦੂਜੀ ਕੋਸ਼ਿਸ਼ ਵਿੱਚ ਜਹਾਜ਼ ਨੂੰ ਹਲਵਾਰਾ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ ਗਿਆ। ਇਸ ਪੂਰੇ ਘਟਨਾਕ੍ਰਮ ਦੌਰਾਨ ਜਹਾਜ਼ ਵਿੱਚ ਸਵਾਰ ਯਾਤਰੀਆਂ ਅੰਦਰ ਡਰ ਅਤੇ ਘਬਰਾਹਟ ਦਾ ਮਾਹੌਲ ਬਣਿਆ ਰਿਹਾ।

ਉਡਾਣ ਭਰਨ ਦੇ 15 ਮਿੰਟ ਬਾਅਦ ਮਿਲਿਆ ਤਕਨੀਕੀ ਖਰਾਬੀ ਦਾ ਸੰਕੇਤ

ਮਿਲੀ ਜਾਣਕਾਰੀ ਅਨੁਸਾਰ, ਜਹਾਜ਼ ਨੇ ਆਪਣੇ ਨਿਰਧਾਰਿਤ ਸਮੇਂ (ਸਵੇਰੇ 5:55 ਵਜੇ) ‘ਤੇ ਦਿੱਲੀ ਤੋਂ ਉਡਾਣ ਭਰੀ ਸੀ, ਪਰ ਹਵਾ ਵਿੱਚ ਪਹੁੰਚਣ ਦੇ ਕਰੀਬ 15 ਮਿੰਟ ਬਾਅਦ ਹੀ ਜਹਾਜ਼ ਦੇ ਸਿਸਟਮ ਵਿੱਚ ਕਿਸੇ ਤਕਨੀਕੀ ਨੁਕਸ ਦਾ ਅਲਰਟ ਆਇਆ। ਯਾਤਰੀਆਂ ਦੀ ਜਾਨ ਨੂੰ ਜ਼ੋਖਮ ਵਿੱਚ ਨਾ ਪਾਉਂਦੇ ਹੋਏ ਪਾਇਲਟ ਨੇ ਸਾਵਧਾਨੀ ਦੇ ਤੌਰ ‘ਤੇ ਜਹਾਜ਼ ਨੂੰ ਤੁਰੰਤ ਵਾਪਸ ਦਿੱਲੀ ਲਿਜਾਣ ਦਾ ਫੈਸਲਾ ਕੀਤਾ। ਸਵੇਰੇ ਕਰੀਬ 7:00 ਵਜੇ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਵਾਪਸ ਉਤਰ ਗਿਆ।

ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਏਅਰ ਇੰਡੀਆ ਦੀ ਤਕਨੀਕੀ ਟੀਮ ਵੱਲੋਂ ਜਹਾਜ਼ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ। ਦੂਜੇ ਪਾਸੇ, ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਮੁੱਖ ਰੱਖਦਿਆਂ ਏਅਰਲਾਈਨਜ਼ ਵੱਲੋਂ ਉਨ੍ਹਾਂ ਨੂੰ ਇੱਕ ਬਦਲਵੇਂ ਜਹਾਜ਼ ਵਿੱਚ ਬਿਠਾਇਆ ਗਿਆ। ਇਸ ਤੋਂ ਬਾਅਦ ਸਵੇਰੇ ਕਰੀਬ 9:00 ਵਜੇ ਫਲਾਈਟ AI-481 ਨੇ ਦੁਬਾਰਾ ਹਲਵਾਰਾ ਲਈ ਉਡਾਣ ਭਰੀ।

ਹਲਵਾਰਾ ਪਹੁੰਚਦੇ ਹੀ ਖਰਾਬ ਮੌਸਮ ਨੇ ਵਧਾਈਆਂ ਧੜਕਣਾਂ

ਦਿੱਲੀ ਤੋਂ ਦੁਬਾਰਾ ਉਡਾਣ ਭਰਨ ਤੋਂ ਬਾਅਦ ਵੀ ਯਾਤਰੀਆਂ ਦੀਆਂ ਮੁਸ਼ਕਿਲਾਂ ਖਤਮ ਨਹੀਂ ਹੋਈਆਂ। ਜਦੋਂ ਜਹਾਜ਼ ਹਲਵਾਰਾ ਹਵਾਈ ਅੱਡੇ ਦੇ ਨਜ਼ਦੀਕ ਪਹੁੰਚਿਆ, ਤਾਂ ਉੱਥੇ ਚੱਲ ਰਹੀ ਤੇਜ਼ ਆਂਧੀ, ਝੱਖੜ ਅਤੇ ਭਾਰੀ ਬਾਰਸ਼ ਕਾਰਨ ਪਹਿਲੀ ਵਾਰ ਵਿੱਚ ਜਹਾਜ਼ ਦੀ ਲੈਂਡਿੰਗ ਸੰਭਵ ਨਹੀਂ ਹੋ ਸਕੀ। ਅਜਿਹੇ ਖਰਾਬ ਮੌਸਮ ਵਿੱਚ ਕੋਈ ਵੀ ਖ਼ਤਰਾ ਸਹੇੜਨ ਦੀ ਬਜਾਏ, ਪਾਇਲਟ ਨੇ ਸਮਝਦਾਰੀ ਦਿਖਾਈ ਅਤੇ ਜਹਾਜ਼ ਨੂੰ ਹਵਾ ਵਿੱਚ ਹੀ ਨਿਯੰਤਰਿਤ ਰੱਖਿਆ।

ਮੌਸਮ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਜਹਾਜ਼ ਨੇ ਹਲਵਾਰਾ ਦੇ ਆਸਮਾਨ ਵਿੱਚ ਦੋ ਚੱਕਰ ਕੱਟੇ। ਜਦੋਂ ਮੌਸਮ ਵਿੱਚ ਥੋੜ੍ਹਾ ਸੁਧਾਰ ਹੋਇਆ, ਤਾਂ ਪਾਇਲਟ ਵੱਲੋਂ ਦੂਜੀ ਵਾਰ ਲੈਂਡਿੰਗ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਹਵਾਈ ਫੌਜ (IAF) ਦੇ ਅਧਿਕਾਰੀਆਂ ਅਤੇ ਪਾਇਲਟ ਦੇ ਆਪਸੀ ਤਾਲਮੇਲ ਸਦਕਾ ਦੂਜੇ ਯਤਨ ਵਿੱਚ ਜਹਾਜ਼ ਨੂੰ ਹਲਵਾਰਾ ਦੇ ਰਨਵੇਅ ‘ਤੇ ਬਿਲਕੁਲ ਸੁਰੱਖਿਅਤ ਉਤਾਰ ਲਿਆ ਗਿਆ। ਇਸ ਦੌਰਾਨ ਜਹਾਜ਼ ਦੇ ਅੰਦਰ ਬੈਠੇ ਯਾਤਰੀਆਂ ਦੇ ਸਾਹ ਅਟਕੇ ਰਹੇ ਅਤੇ ਪਹਿਲਾਂ ਤਕਨੀਕੀ ਨੁਕਸ ਤੇ ਫਿਰ ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਸਨ।

ਯਾਤਰੀਆਂ ਨੇ ਕਿਹਾ- “ਸੁਰੱਖਿਅਤ ਉਤਰਨ ‘ਤੇ ਸਭ ਨੇ ਲਿਆ ਸੁਖ ਦਾ ਸਾਹ”

ਫਲਾਈਟ ਵਿੱਚ ਸਵਾਰ ਇੱਕ ਯਾਤਰੀ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਪਹਿਲਾਂ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਦਿੱਲੀ ਵਾਪਸ ਲਿਜਾਇਆ ਗਿਆ, ਜਿਸ ਨਾਲ ਸਾਰੇ ਯਾਤਰੀ ਸਹਿਮ ਗਏ ਸਨ। ਇਸ ਤੋਂ ਬਾਅਦ ਜਦੋਂ ਦੂਜੇ ਜਹਾਜ਼ ਰਾਹੀਂ ਹਲਵਾਰਾ ਭੇਜਿਆ ਗਿਆ, ਤਾਂ ਉੱਥੇ ਖਰਾਬ ਮੌਸਮ ਕਾਰਨ ਪਹਿਲੀ ਵਾਰ ਵਿੱਚ ਜਹਾਜ਼ ਰਨਵੇਅ ‘ਤੇ ਉਤਰ ਨਹੀਂ ਸਕਿਆ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਘਟਨਾਵਾਂ ਕਾਰਨ ਸਾਰੇ ਯਾਤਰੀ ਬਹੁਤ ਜ਼ਿਆਦਾ ਚਿੰਤਤ ਅਤੇ ਡਰੇ ਹੋਏ ਸਨ, ਪਰ ਜਦੋਂ ਜਹਾਜ਼ ਸੁਰੱਖਿਅਤ ਲੈਂਡ ਹੋ ਗਿਆ ਤਾਂ ਸਾਰਿਆਂ ਨੇ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਸੁਖ ਦਾ ਸਾਹ ਲਿਆ। ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਨੇ ਵੀ ਪੁਸ਼ਟੀ ਕੀਤੀ ਹੈ ਕਿ ਖਰਾਬ ਮੌਸਮ ਦੇ ਬਾਵਜੂਦ ਹਵਾਈ ਫੌਜ ਦੇ ਅਧਿਕਾਰੀਆਂ ਅਤੇ ਪਾਇਲਟ ਦੀ ਮੁਸਤੈਦੀ ਸਦਕਾ ਜਹਾਜ਼ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਉਤਰ ਗਿਆ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।

Follow Us
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...